India

ਸਰਕਾਰ ਦੀ ਵਾਅਦਾਖਿਲਾਫ਼ੀ ਤੋਂ ਤੰਗ ਆਏ ਕੋਰੋਨਾ ਯੋਧੇ ਸਰਕਾਰੀ ਹਸਪਤਾਲ ਦੀ ਛੱਤ ’ਤੇ ਚੜ੍ਹੇ

ਗੁਰਦਾਸਪੁਰ – ਸੂਬੇ ਦੇ ਸਿਹਤ ਵਿਭਾਗ ਅਧੀਨ ਪਿਛਲੇ 12-13 ਸਾਲਾਂ ਤੋਂ ਠੇਕੇ ਦੇ ਅਧਾਰ ’ਤੇ ਸੇਵਾਵਾਂ ਨਿਭਾਅ ਰਹੇ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀ ਮੁੱਖ ਮੰਤਰੀ ਪੰਜਾਬ ਨਾਲ ਪਹਿਲਾਂ ਤੋਂ ਤੈਅ ਮੀਟਿੰਗ ਕਰਨ ਲਈ ਖਰੜ ਦੇ ਸਰਕਾਰੀ ਹਸਪਤਾਲ ਵਿਚ ਇਕੱਠੇ ਹੋਏ। ਐਨ ਮੌਕੇ ’ਤੇ ਮੀਟਿੰਗ ਕਰਵਾਉਣ ਤੋਂ ਨਾਹ-ਨੁੱਕਰ ਕਰਨ ’ਤੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਆਗੂਆਂ ਤੇ ਮੁਲਾਜ਼ਮਾਂ ਵਿਚ ਰੋਸ ਫੈਲ ਗਿਆ। ਸਿੱਟੇ ਵਜੋਂ 12-13 ਮੁਲਾਜ਼ਮ ਡਰੱਗ ਤੇ ਫੂਡ ਟੈਸਟਿੰਗ ਲੈਬੋਰਟਰੀ ਦੀ ਸੱਤਵੀਂ ਮੰਜ਼ਲ ’ਤੇ ਚੜ੍ਹ ਗਏ। ਨੈਸ਼ਨਲ ਹੈਲਥ ਮਿਸ਼ਨ ਇੰਪਲਾਈਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾ. ਇੰਦਰਜੀਤ ਰਾਣਾ ਨੇ ਦੱਸਿਆ ਕਿ ਲਗਪਗ 12000 ਸਿਹਤ ਕਾਮੇ ਜਿਨ੍ਹਾਂ ਵਿਚ ਡਾਕਟਰ, ਸਟਾਫ਼ ਨਰਸਾਂ, ਸੀਐਚਓ, ਟੀਬੀ ਵਿਭਾਗ ਦੇ ਕਰਮਚਾਰੀ ਤੇ ਦਫ਼ਤਰੀ ਕਾਮੇ ਸ਼ਾਮਿਲ ਹਨ। ਇਹ ਪਿਛਲੇ ਪੰਦਰਾਂ ਸਾਲਾਂ ਤੋਂ ਠੇਕੇ ’ਤੇ ਨੌਕਰੀਆਂ ਕਰਦੇ ਹੋਏ ਦਿਨ-ਰਾਤ ਪੰਜਾਬ ਦੇ ਸ਼ਹਿਰੀ ਤੇ ਪੇਂਡੂ ਇਲਾਕਿਆਂ ਵਿਚ ਸਿਹਤ ਸਹੂਲਤਾਂ ਦੇ ਰਹੇ ਹਨ। ਕੋਰੋਨਾ ਕਾਲ ਦੌਰਾਨ ਇਨ੍ਹਾਂ ਹਜ਼ਾਰਾਂ ਮੁਲਾਜ਼ਮਾਂ ਨੇ ਨਿਗੂਣੀਆਂ ਤਨਖਾਹਾਂ ਦੇ ਬਾਵਜੂਦ ਬਿਹਤਰੀਨ ਕੰਮ ਕੀਤਾ ਅਤੇ ਕੋਰੋਨਾ ਨੂੰ ਕਾਬੂ ਕਰਨ ਵਿੱਚ ਬੇਮਿਸਾਲ ਯੋਗਦਾਨ ਪਾਇਆ ਪਰ ਸਮੱਸਿਆਵਾਂ ਬਰਕਰਾਰ ਹਨ। ਕਾਬਿਲੇ ਜ਼ਿਕਰ ਹੈ ਕਿ ਕੌਮੀ ਸਿਹਤ ਮਿਸ਼ਨ ਦੇ ਤਹਿਤ ਗੁਆਂਢੀ ਸੂਬਿਆਂ ਹਰਿਆਣਾ, ਰਾਜਸਥਾਨ, ਹਿਮਾਚਲ ਆਪਣੇ ਕਰਮਚਾਰੀਆਂ ਨੂੰ ਜਾਂ ਤਾਂ ਰੈਗੂਲਰ ਕਰ ਚੁੱਕਾ ਹੈ ਜਾਂ ਫਿਰ ਰੈਗੂਲਰ ਤਨਖਾਹਾਂ ਦੇ ਚੁੱਕੀ ਹੈ। ਐਸੋਸੀਏਸ਼ਨ ਦੇ ਸੂਬਾ ਆਗੂਆਂ ਅਮਰਜੀਤ ਸਿੰਘ, ਅਰੁਣਦੱਤ, ਮਨਿੰਦਰ ਸਿੰਘ, ਡਾ. ਵਾਹਿਦ, ਰਮਨਦੀਪ ਕੌਰ, ਜਸਵਿੰਦਰ ਕੌਰ , ਹਰਪਾਲ ਸਿੰਘ ਸੋਢੀ ਤੇ ਕਮਲਪ੍ਰੀਤ ਕੌਰ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦੇ ਹੋਏ ਦੱਸਿਆ ਕਿ ਇਹ ਲੜਾਈ ਹੁਣ ਆਰ-ਪਾਰ ਦੀ ਹੋਵੇਗੀ।

Related posts

ਈਡੀ ਦੇ ਛਾਪਿਆਂ ਨਾਲ ਡਰਾਉਣ ਤੇ ਚੁੱਪ ਕਰਾਉਣ ਦੀ ਕੋਸ਼ਿਸ਼ : ਆਤਿਸ਼ੀ

editor

ਮੱਧ ਪ੍ਰਦੇਸ਼ ਦੀ ਪਟਾਕਾ ਫੈਕਟਰੀ ’ਚ ਧਮਾਕੇ ਵਿਚ 11 ਦੀ ਮੌਤ 90 ਜ਼ਖਮੀ ਪੀ..ਐਮ ਮੋਦੀ ਨੇ ਜਤਾਇਆ ਦੁਖ

editor

ਸਿੱਖ ਦੰਗੇ : ਕਮਲਨਾਥ ਖ਼ਿਲਾਫ਼ ਰਿਪੋਰਟ ਦਾਇਰ ਕਰਨ ਲਈ ਸਿੱਟ ਨੂੰ ਦਿੱਲੀ ਹਾਈਕੋਰਟ ਤੋਂ ਮਿਲਿਆ ਸਮਾਂ

editor