Punjab

ਸਰਕਾਰ ਨੇ ਗੁਰੂ ਨਾਨਕ ਦੇਵ ਹੌਸਪਿਟਲ ਦੀ ਅੱਗ ਦੀ ਘਟਨਾ ਤੋਂ ਸਬਕ ਨਾ ਲਿਆ ਤਾਂ ਆਉਣ ਵਾਲੇ ਸਮੇਂ ’ਚ ਜੇਕਰ ਕੋਈ ਘਟਨਾ ਵਾਪਰਦੀ ਹੈ ਤਾਂ ਬੇਹੱਦ ਖ਼ਤਰਨਾਕ ਅੰਜਾਮ

ਅੰਮ੍ਰਿਤਸਰ – ਗੁਰੂ ਨਾਨਕ ਦੇਵ ਹਸਪਤਾਲ ’ਚ ਜੇਕਰ ਅੰਦਰ ਵਾਰਡਾਂ ’ਚ ਅੱਗ ਲੱਗ ਜਾਂਦੀ ਤਾਂ ਮੰਜਰ ਬੇਹੱਦ ਭਿਆਨਕ ਹੋਣਾ ਸੀ। ਹਸਪਤਾਲ ਪ੍ਰਸ਼ਾਸਨ ਕੋਲ ਅੱਗ ਬੁਝਾਉਣ ਦੇ ਪੁਖਤਾ ਪ੍ਰਬੰਧ ਨਹੀਂ ਹਨ। ਸਰਕਾਰ ਦੀ ਨਾਲਾਇਕੀ ਕਾਰਨ ਕਿਤੇ ਯੰਤਰ ਤਾਂ ਇੰਨੇ ਖਸਤਾ ਹੋ ਚੁੱਕੇ ਹਨ ਕਿ ਉਨ੍ਹਾਂ ਨੂੰ ਜੰਗ ਲੱਗ ਚੁੱਕਾ ਹੈ, ਜਦੋਂਕਿ ਕਈ ਯੰਤਰਾਂ ਨੂੰ ਚੋਰਾਂ ਵੱਲੋਂ ਚੋਰੀ ਲਿਆ ਗਿਆ ਹੈ। ਸਰਕਾਰ ਨੇ ਜੇਕਰ ਹੁਣ ਇਸ ਘਟਨਾ ਤੋਂ ਸਬਕ ਨਾ ਲਿਆ ਤਾਂ ਆਉਣ ਵਾਲੇ ਸਮੇਂ ’ਚ ਜੇਕਰ ਕੋਈ ਘਟਨਾ ਵਾਪਰਦੀ ਹੈ ਤਾਂ ਬੇਹੱਦ ਖ਼ਤਰਨਾਕ ਅੰਜਾਮ ਹੋਵੇਗਾ।ਜਾਣਕਾਰੀ ਅਨੁਸਾਰ ਤਾਪਮਾਨ ਵਧਣ ਨਾਲ ਅੱਗ ਲੱਗਣ ਦੀਆਂ ਘਟਨਾਵਾਂ ਹੋ ਜਾਂਦੀਆਂ ਹਨ ਪਰ ਇਸਦੀ ਰੋਕਥਾਮ ਲਈ ਹਸਪਤਾਲ ਪ੍ਰਸ਼ਾਸਨ ਕੋਲ ਪੁਖਤਾ ਪ੍ਰਬੰਧ ਨਹੀਂ। ਹਾਦਸੇ ਤੋਂ ਬਾਅਦ ਹਸਪਤਾਲ ਦੇ ਕਰਮਚਾਰੀਆਂ ਨੇ ਅੱਗ ਬੁਝਾਊ ਯੰਤਰ ਉਤਾਰ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਬੌਛਾਰ ਤਾਂ ਹੋਈ ਪਰ ਅੱਗ ਬੁੱਝੀ ਨਹੀਂ। ਅਸਲ ’ਚ ਇਹ ਯੰਤਰ ਐਕਸਪਾਇਰ ਹੋ ਚੁੱਕੇ ਸਨ। ਇਨ੍ਹਾਂ ਨੂੰ 2017 ਤੋਂ ਬਾਅਦ ਰਿਫਿਲ ਨਹੀਂ ਕੀਤਾ ਗਿਆ। ਹਸਪਤਾਲ ਦਾ ਸੈਂਟਰਲ ਫਾਇਰ ਫਾਇਟਿੰਗ ਸਿਸਟਮ ਨਾਕਾਰਾ ਹੋ ਚੁੱਕਾ ਹੈ। 2012 ’ਚ ਇੰਸਟਾਲ ਕੀਤੇ ਗਏ ਇਸ ਸਿਸਟਮ ਦਾ ਕਾਫੀ ਸਾਮਾਨ ਚੋਰੀ ਹੋ ਚੁੱਕਾ ਹੈ। ਅੱਗ ਲੱਗਣ ਦੀ ਸੂਰਤ ’ਚ ਨਾ ਅਲਾਰਮ ਵੱਜਦਾ ਹੈ ਅਤੇ ਨਾ ਹੀ ਪਾਣੀ ਦੀ ਬੌਛਾਰ ਹੁੰਦੀ ਹੈ। ਨਿੱਜੀ ਹਸਪਤਾਲਾਂ ’ਚ ਇਹ ਸਿਸਟਮ ਇੰਸਟਾਲ ਹੈ। ਕਿ ਜੇਕਰ ਕੋਈ ਵਿਅਕਤੀ ਸਿਗਰਟ ਵੀ ਜਲਾਉਂਦਾ ਹੈ ਤਾਂ ਅਲਾਰਮ ਵੱਜਣ ਲੱਗਦਾ ਹੈ। ਦੂਜਾ ਪੱਖ ਇਹ ਹੈ ਕਿ ਜਿਸ ਸਥਾਨ ’ਤੇ ਟਰਾਂਸਫਾਰਮਰ ਲਾਏ ਗਏ ਹਨ, ਉਥੇ ਤਾਰਾਂ ਦਾ ਮੱਕੜਜਾਲ ਫੈਲਿਆ ਹੈ। 8 ਬਾਏ 10 ਦੇ ਕਮਰੇ ’ਚ ਦੋ ਟਰਾਂਸਫਾਰਮਰ ਆਸ-ਪਾਸ ਰੱਖੇ ਹਨ ਅਤੇ ਹਜ਼ਾਰਾਂ ਤਾਰਾਂ ਲਾਈਆਂ ਗਈਆਂ ਹੈ। ਇੰਨਾ ਹੀ ਨਹੀਂ ਚੇਂਜ ਓਵਰ ਲਈ ਲਾਏ ਗਏ ਬਕਸੇ ਖੁੱਲ੍ਹੇ ਹਨ। ਤਾਰਾਂ ਦੇ ਨੰਗੇ ਜੋੜ ਹਾਦਸੇ ਨੂੰ ਹਮੇਸ਼ਾ ਸੱਦਾ ਦਿੰਦੇ ਰਹਿੰਦੇ ਹਨ। ਹਸਪਤਾਲ ਪ੍ਰਸ਼ਾਸਨ ਦਲੀਲ ਦੇ ਰਿਹਾ ਹੈ ਕਿ ਟਰਾਂਸਫਾਰਮਰ ’ਚ ਧਮਾਕਾ ਹੋਣ ਕਾਰਨ ਅੱਗ ਲੱਗੀ ਤੇ ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਨੰਗੇ ਜੋੜਾਂ ਅਤੇ ਖਿਲਰੀਆਂ ਤਾਰਾਂ ਦੇ ਟਕਰਾਉਣ ਕਾਰਨ ਚੰਗਿਆੜੀਆਂ ਭੜਕੀਆਂ ਅਤੇ ਅੱਗ ਲੱਗੀ। ਗੁਰੂ ਨਾਨਕ ਦੇਵ ਹਸਪਤਾਲ ਨੂੰ ਸੁੰਦਰ ਰੂਪ ਦੇਣ ਲਈ ਛੱਤਾਂ ’ਤੇ ਡਾਊਨ ਸੀਲਿੰਗ ਕੀਤੀ ਗਈ ਸੀ। ਇਹ ਸੀਲਿੰਗ ਕਈ ਤਾਵਾਂ ਤੋਂ ਉੱਖੜ ਚੁੱਕੀ ਹੈ ਅਤੇ ਇਸ ’ਤੇ ਚੂਹੇ ਮੰਡਰਾਉਂਦੇ ਹਨ। ਡਾਊਨ ਸੀਲਿੰਗ ’ਤੇ ਲਾਈਆਂ ਬਿਜਲੀ ਦੀਆਂ ਤਾਰਾਂ ਨੂੰ ਚੂਹੇ ਜਗ੍ਹਾ ਜਗ੍ਹਾ ਤੋਂ ਕੁਤਰ ਚੁੱਕੇ ਹਨ। ਹਾਦਸਾ ਸਥਾਨ ਤੋਂ ਕੁਝ ਦੂਰੀ ’ਤੇ ਬੇਬੇ ਨਾਨਕੀ ਮਦਰ ਐਂਡ ਚਾਈਲਡ ਕੇਅਰ ਸੈਂਟਰ ’ਚ ਹੈ। ਜੇਕਰ ਕਿਸੇ ਕਾਰਨ ਅੱਗ ’ਤੇ ਕਾਬੂ ਨਾ ਪਾਇਆ ਜਾਂਦਾ ਤਾਂ ਅੱਗ ਪੂਰੇ ਹਸਪਤਾਲ ’ਚ ਫੈਲ ਜਾਂਦੀ ਫਿਰ ਜੋ ਹੁੰਦਾ ਉਸਦੀ ਕੋਈ ਕਲਪਨਾ ਨਹੀਂ ਕਰ ਸਕਦਾ ਸੀ।

Related posts

ਜੇ ਕੰਗਨਾ ਰਣੌਤ ਨੇ ਚੰਡੀਗੜ੍ਹ ਤੋਂ ਚੋਣ ਲੜੀ ਤਾਂ ਉਸ ਦੇ ਵਿਰੁਧ ਖੜ੍ਹਾ ਹੋਵਾਂਗਾ: ਅਨਮੋਲ ਕਵਾਤਰਾ

editor

ਮੁੱਖ ਮੰਤਰੀ ਵੱਲੋਂ ਪੰਜਾਬ ਵਿੱਚ ਆਪਣੀ ਤਰ੍ਹਾਂ ਦੀ ਪਹਿਲੀ ਸਕੀਮ ‘ਆਪ ਦੀ ਸਰਕਾਰ, ਆਪ ਦੇ ਦੁੁਆਰ’ ਦਾ ਆਗਾਜ਼

editor

ਵਿੱਤੀ ਸਾਲ 2023-24 ਦੇ 10 ਮਹੀਨਿਆਂ ਦੌਰਾਨ ਪੰਜਾਬ ਦਾ ਜੀ.ਐਸ.ਟੀ, ਆਬਕਾਰੀ ਤੇ ਵੈਟ ਤੋਂ ਮਾਲੀਆ ਹੋਇਆ 30 ਹਜ਼ਾਰ ਕਰੋੜ ਤੋਂ ਪਾਰ – ਹਰਪਾਲ ਸਿੰਘ ਚੀਮਾ

editor