ਰੁਦਰਪ੍ਰਯਾਗ – ਸਰਦ ਰੁੱਤ ਲਈ ਚਾਰ ਧਾਮ ਦੇ ਕਪਾਟ ਬੰਦ ਹੋਣ ਦੇ ਸਿਲਸਿਲਾ ਜਾਰੀ ਹੈ। ਭਾਈ ਦੂਜ ਦੇ ਪਵਿੱਤਰ ਤਿਉਹਾਰ ’ਤੇ ਵਿਧੀ-ਵਿਧਾਨ ਨਾਲ ਕੇਦਾਰਨਾਥ ਤੇ ਯਮੁਨੋਤਰੀ ਧਾਮ ਦੇ ਕਪਾਟ ਬੰਦ ਕਰ ਦਿੱਤੇ ਗਏ। ਦੂਜੇ ਪਾਸੇ ਗੰਗਾ ਦੀ ਡੋਲੀ ਆਪਣੇੇ ਸੀਤਕਾਲ ਪ੍ਰਵਾਸ ਸਥਾਨ ਮੁਖਵਾ ਪਹੁੰਚ ਗਈ ਹੈ। ਹੁਣ ਆਗਾਮੀ ਛੇ ਮਹੀਨੇ ਗੰਗਾ ਦੀ ਪੂਜਾ-ਅਰਚਨਾ ਮੁਖਵਾ ’ਚ ਹੀ ਹੋਵੇਗੀ। ਸ਼ੁੱਕਰਵਾਰ ਨੂੰ ਗੰਗੋਤਰੀ ਧਾਮ ਦੇ ਕਪਾਟ ਬੰਦ ਕਰ ਦਿੱਤੇ ਗਏ ਸਨ। ਇਸ ਤੋਂ ਇਲਾਵਾ ਬਦਰੀਨਾਥ ਦੇ ਕਪਾਟ 20 ਨਵੰਬਰ ਨੂੰ ਬਦ ਕੀਤੇ ਜਾਣਗੇ।