Articles Bollywood

ਸਾਂਈ ਬਾਬਾ ਬਾਰੇ ਇੱਕ ਹੋਰ ਲੜੀਵਾਰ – ‘ਅੰਤਕੋਟਿ ਬ੍ਰਹਿਮੰਡ ਨਾਇਕ ਸਾਂਈ ਬਾਬਾ’

ਲੇਖਕ: ਸੁਰਜੀਤ ਜੱਸਲ

ਰਮਾਇਣ, ਮਹਾਂਭਾਰਤ, ਕ੍ਰਿਸ਼ਨਾਂ ਵਰਗੇ ਸੀਰੀਅਲਾਂ ਦੀ ਲੋਕਪ੍ਰਿਅਤਾ ਨੂੰ ਵੇਖਦਿਆਂ ਧਾਰਮਿਕ ਅਤੇ ਇਤਿਹਾਸਕ ਸੀਰੀਅਲਾਂ ਦੇ ਨਿਰਮਾਣ ਵਿੱਚ ਬੇਸ਼ੁਮਾਰ ਵਾਧਾ ਹੋਇਆ ਹੈ। ਇਹ ਸੀਰੀਅਲ ਜਿੱਥੇ ਹਰ ਵਰਗ ਦੇ ਦਰਸ਼ਕਾਂ ਦਾ ਮਨੌਰੰਜ਼ਨ ਕਰਦੇ ਹਨ, ਉੱਥੇ ਧਰਮ ਅਤੇ ਜਿੰਦਗੀ ਦੇ ਫਲਸਫ਼ਿਆਂ ਦਾ ਉਦੇਸ਼ ਵੀ ਦਿੰਦੇ ਹਨ। ਸ਼ਿਰੜੀ ਦੇ ਸਾਂਈ ਬਾਬਾ ਦੇ ਦੇਸ਼ ਅਤੇ ਦੁਨੀਆਂ ਵਿੱਚ ਕਰੋੜਾਂ ਭਗਤ ਹਨ। ਸਮੇਂ ਸਮੇਂ ਮੁਤਾਬਕ ਸਾਂਈ ਬਾਬਾ ਬਾਰੇ ਅਨੇਕਾਂ ਫ਼ਿਲਮਾਂ ਅਤੇ ਸੀਰੀਅਲਾਂ ਦਾ ਨਿਰਮਾਣ ਹੋਇਆ ਹੈ। ਅੱਜ ਦੇ ਸਮੇਂ ਇੱਕ ਨਵਾਂ ਸੀਰੀਅਲ ‘ਅੰਤ ਕੋਟਿ ਬ੍ਰਹਿਮੰਡ ਨਾਇਕ ਸਾਂਈ ਬਾਬਾ’ ਵੀ ਬਣਿਆ ਹੈ ਜਿਸਦਾ ਪ੍ਰਸਾਰਣ ਦੂਰਦਰਸ਼ਨ ਦੇ ਡੀ ਡੀ ਕਿਸਾਨ ਚੈਨਲ ਦੇ ਪ੍ਰਾਈਮ ਟਾਇਮ ਵਿੱਚ ਸੋਮਵਾਰ ਤੋਂ ਸੁੱਕਰਵਾਰ ਰਾਤ 8-30 ਵਜੇ ਸੁਰੂ ਹੋਇਆ ਹੈ। ਇਸ ਨਵੇਂ ਸੀਰੀਅਲ ਵਿੱਚ ਸਾਂਈ ਬਾਬਾ ਦੇ ਬਚਪਨ ਤੇ ਜਵਾਨੀ ਅਵੱਸਥਾ ਦੇ ਰੌਚਕ ਕਿੱਸਿਆਂ ਨੂੰ ਪੇਸ਼ ਕੀਤਾ ਗਿਆ ਹੈ।

ਸ੍ਰੀ ਤ੍ਰਿਪਤੀ ਫ਼ਿਲਮਜ਼ ਦੇ ਬੈਨਰ ਹੇਠ ਬਣੇ ਇਸ ਲੜੀਵਾਰ ਦੇ ਲੇਖਕ ਅਤੇ ਨਿਰਮਾਤਾ ਵਿਕਾਸ ਕਪੂਰ ਹਨ ਜਿੰਨ੍ਹਾਂ ਨੇ ਓਮ ਨਮਓ ਸਿਵਾਏ, ਸ਼੍ਰੀ ਗਣੇਸ਼, ਸੋਭਾ ਸੋਮਨਾਥ, ਮਨ ਮੇਂ ਹੈ ਵਿਸ਼ਵਾਸ਼, ਸ਼੍ਰੀ ਮਦ ਭਗਵਤ ਮਹਾਂਪੁਰਾਣ, ਜੈ ਮਾਂ ਵੈਸ਼ਨੋ ਦੇਵੀ ਆਦਿ ਅਨੇਕਾਂ ਧਾਰਮਿਕ ਲੜੀਵਾਰ ਲਿਖੇ ਹਨ। ਉਸਦੀ ਲਿਖੀ ਫ਼ਿਲਮ ‘ਸਿਰੜੀ ਸਾਂਈ ਬਾਬਾ’ ਨੂੰ ਰਾਸ਼ਟਰਪਤੀ ਐਵਾਰਡ ਵੀ ਮਿਲਿਆ। ਇਸ ਲੜੀਵਾਰ ਦਾ ਨਿਰਦੇਸ਼ਨ ਵਿਜੈ ਸੈਣੀ ਤੇ ਚੰਦਰਸੈਨ ਸਿੰਘ ਨੇ ਕੀਤਾ ਹੈ। ਇਸ ਲੜੀਵਾਰ ‘ਚ ਸਾਂਈ ਬਾਬਾ ਦੇ ਨੌਜਵਾਨੀ ਕਿਰਦਾਰ ਨੂੰ ਉਭਰਦੇ ਕਲਾਕਾਰ ਸਾਰਥਿਕ ਕਪੂਰ ਨੇ ਨਿਭਾਇਆ ਹੈ ਜਿਸਦੀ ਵੱਡੀ ਫ਼ਿਲਮ ‘ਚਲੋ ਜੀਤ ਲੋ ਯੇਹ ਜਹਾਂ’ ਵੀ ਜਲਦ ਰਿਲੀਜ਼ ਹੋ ਰਹੀ ਹੈ। ਇਸ ਲੜੀਵਾਰ ਵਿੱਚ ਸਾਰਥਿਕ ਕਪੂਰ ਤੋਂ ਇਲਾਵਾ ਸਮਰ ਜੈ ਸਿੰਘ, ਆਰੀਅਨ ਮਹਾਜਨ,ਗਜ਼ੈਦਰ ਚੌਹਾਨ, ਕਿਸੌਰੀ ਸਾਹਣੇ, ਯਸ਼ੋਧਨ ਰਾਣਾ, ਕੀਰਤੀ ਸੂਲੇ, ਸੁਨੀਲ ਗੁਪਤਾ, ਵਿਪੁਨ ਚਤੁਰਵੇਦੀ, ਰਾਜ ਭਾਟੀਆ, ਦੀਪਕ ਦੁਸਾਂਤਠ ਸਿਵਾਸ਼ ਕਪੂਰ, ਨਰਗਿਸ਼ ਖਾਨ, ਗੌਤਮ ਆਰ ਕੇ ਆਦਿ ਪ੍ਰ੍ਰਮੁੱਖ ਕਲਾਕਾਰ ਹਨ। ਇਸ ਲੜੀਵਾਰ ਨੂੰ ਲੈ ਕੇ ਉਤਸ਼ਾਹਿਤ ਵਿਕਾਸ ਕਪੂਰ ਨੇ ਦੱਸਿਆ ਕਿ ਸਾਂਈ ਬਾਬਾ ਦੀ ਜ਼ਿੰਦਗੀ ਅਤੇ ਉਦੇਸ਼ਾਂ ਨੂੰ ਘਰ ਘਰ ਪਹੁੰਚਾਉਣ ਲਈ ਉਸ ‘ਤੇ ਬਾਬਾ ਜੀ ਦੀ ਬਹੁਤ ਕਿਰਪਾ ਹੋ ਰਹੀ ਹੈ। ਡੀ ਡੀ ਕਿਸਾਨ ਚੈਨਲ ਨੇ ਵੀ ਇਸ ਪਵਿੱਤਰ ਕਾਰਜ਼ ਲਈ ਆਪਣਾ ਸਹਿਯੋਗ ਦਿੱਤਾ ਹੈ। ਇਸ ਲੜੀਵਾਰ ‘ਚ ਕੰਮ ਕਰਨ ਵਾਲਾ ਹਰੇਕ ਕਲਾਕਾਰ ਆਪਣੇ ਆਪ ਨੂੰ ਚੰਗੇ ਭਾਗਾਂ ਵਾਲਾ ਮੰਨਦਾ ਹੈ ਕਿ ਉਨ੍ਹਾਂ ‘ਤੇ ਬਾਬਾ ਜੀ ਦੀ ਕਿਰਪਾ ਹੋਈ ਹੈ। ਇਸ ਲੜੀਵਾਰ ਪ੍ਰਤੀ ਦਰਸ਼ਕਾਂ ‘ਚ ਉਤਸ਼ਾਹ ਦਿਨ ਬ ਦਿਨ ਵਧਦਾ ਨਜ਼ਰ ਆ ਰਿਹਾ ਹੈ।

Related posts

ਅਭਿਸ਼ੇਕ ਨਾਲ ਤਲਾਕ ਦੀਆਂ ਅਫ਼ਵਾਹਾਂ ’ਤੇ ਐਸ਼ਵਰਿਆ ਨੇ ਲਾਈ ਰੋਕ

editor

ਕਮਲ ਹਾਸਨ ਦੀ ਫਿਲਮ ‘ਇੰਡੀਅਨ 2’ ਤੋਂ ਕਾਜਲ ਅਗਰਵਾਲ ਬਾਹਰ

editor

ਭਾਰਤੀ ਫਿਲਮ ਅਦਾਕਾਰਾ ਅਤੇ ਟੈਲੀਵਿਜ਼ਨ ਸਖ਼ਸ਼ੀਅਤ ਮਾਧੁਰੀ ਦੀਕਸ਼ਿਤ

editor