Articles

ਸਾਲ 2022 ਸਾਡੇ ਸਾਰਿਆਂ ਲਈ ਖੁਸ਼ੀਆਂ ਭਰਿਆ , ਸਿਹਤ, ਸਿੱਖਿਆ , ਤਰੱਕੀ ਅਤੇ ਹਰ ਪਾਸੋ ਵਿਕਾਸ ਭਰਪੂਰ ਹੋਵੇ।

ਲੇਖਕ: ਸਕਾਊਟ ਮਾਸਟਰ ਸੰਦੀਪ ਕੰਬੋਜ ਪਿੰਡੀ, ਫਿਰੋਜ਼ਪੁਰ

ਅਸੀਂ ਹਰ ਵਾਰ ਜਦੋਂ ਨਵਾਂ ਸਾਲ ਚੜਦਾ ਹੈ ਤਾਂ ਇਸ ਆਸ ਨਾਲ  ਬਹੁਤ ਖੁਸ਼ੀਆਂ ਮਨਾਉਂਦੇ ਹਾਂ ਕਿ ਇਹ ਨਵਾਂ ਸਾਲ ਸਾਡੇ ਲਈ ਬਹੁਤ ਖੁਸ਼ੀਆਂ ਭਰਿਆ ਹੋਵੇਗਾ ਪਰ ਪਿਛਲੇ 2 ਸਾਲਾਂ ਤੋਂ ਨਵਾਂ ਸਾਲ ਸਾਡੇ ਸਾਰਿਆਂ ਲਈ ਕਰੋਨਾ ਵਾਇਰਸ ਆਉਣ ਕਰਕੇ ਬਹੁਤ ਜ਼ਿਆਦਾ ਚੰਗਾ ਨਹੀਂ ਰਿਹਾ ਕਿਉਂਕਿ ਸਾਨੂੰ ਸਿਹਤ ਸੰਬੰਧੀ ਬਹੁਤ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ  ਅਤੇ ਸਿੱਖਿਆ ਦੇ ਖੇਤਰ ਵਿੱਚ ਵੀ ਸਾਨੂੰ ਬਹੁਤ ਵੱਡਾ ਕਦੇ ਨਾਂ ਪੂਰਾ ਹੋਣ ਵਾਲ਼ਾ ਘਾਟਾ ਪਿਆ ਹੈ । ਕਰੋਨਾ ਵਾਇਰਸ ਦੇ ਆਉਣ ਕਰਕੇ ਹਰੇਕ ਵਰਗ ਦੇ ਲੋਕਾਂ ਦੀ ਤਰੱਕੀ ਅਤੇ ਵਿਕਾਸ ਨੂੰ ਵੀ ਬਹੁਤ ਵੱਡਾ ਢਾਅ ਲੱਗੀ ਹੈ। ਨਵਾਂ ਵਰ੍ਹਾ ਮਨਾਉਣ ਦੀ ਰਵਾਇਤ ਮੈਸੋਪਟਾਮੀਆ ਵਿੱਚ 2000 ਈਸਾ ਪੂਰਵ ਵਿੱਚ ਹੋਈ ਰੋਮਨਾਂ ਨੇ ਦਰਵਾਜ਼ੇ ਦੇ ਦੇਵਤਾ ਜੈਨੂਅਸ ਦੇ ਨਾਂਅ ਉੱਪਰ ਸਾਲ ਦੇ ਪਹਿਲੇ ਮਹੀਨੇ ਜਨਵਰੀ (ਜੈਨੂਅਰੀ) ਦਾ ਨਾਂਅ ਰੱਖਿਆ ਇਸ ਤੋਂ ਬਾਅਦ 46 ਈਸਾ ਪੂਰਵ ਵਿੱਚ ਰੋਮਨ ਸ਼ਾਸਕ ਜੂਲੀਅਸ ਸੀਜਰ ਨੇ ਇੱਕ ਜਨਵਰੀ ਨੂੰ ਨਵਾਂ ਵਰ੍ਹਾ ਐਲਾਨ ਕੀਤਾ ਇੰਗਲੈਡ ਦੇ ਨਾਲ ਬਾਕੀ ਯੂਰਪੀ ਦੇਸ਼ਾਂ ਨੇ ਵੀ ਇੱਕ ਜਨਵਰੀ ਨੂੰ ਨਵਾਂ ਵਰ੍ਹਾ ਮੰਨ ਲਿਆ ਇੰਗਲੈਂਡ ਵਿੱਚ 1752 ਈਸਵੀ ਨੂੰ ਗਰਿਗੋਰੀਅਨ ਕੈਲੰਡਰ ਨੂੰ ਅਪਣਾਇਆ ਤੇ ਇੱਕ ਜਨਵਰੀ ਨੂੰ ਨਵੇਂ ਸਾਲ ਵਜੋਂ ਮਾਨਤਾ ਦਿੱਤੀ ਈਸਾਈ ਧਰਮ  ਵਿੱਚ ਇੱਕ ਜਨਵਰੀ ਦਾ ਮਹੱਤਵ ਧਾਰਮਿਕ ਕਾਰਨ ਕਰਕੇ ਵੀ ਹੈ ਕਿਉਂਕਿ 25 ਦਸੰਬਰ ਨੂੰ ਜੀਸਸ ਦਾ ਜਨਮ ਹੋਇਆ ਸੀ ਤੇ ਇੱਕ ਜਨਵਰੀ ਨੂੰ ਉਹ ਅੱਠ ਦਿਨਾਂ ਦੇ ਹੋਏ ਸਨ ਸੰਨ 1990 ਤੋਂ ਇਹ ਪਰੰਪਰਾ ਸ਼ੁਰੂ ਹੋ ਗਈ ਕਿ 31 ਦਸੰਬਰ ਦੀ ਰਾਤ ਨੂੰ ਨਵੇਂ ਵਰ੍ਹੇ ਨੂੰ ‘ਜੀ ਆਇਆਂ ‘ ਕਿਹਾ ਜਾਣ ਲੱਗਾ

ਹੁਣ ਸੰਸਾਰ ਦੇ ਹਰ ਕੋਨੇ ਵਿੱਚ 31 ਦਸੰਬਰ ਦੀ ਰਾਤ ਨਵੇਂ ਸਾਲ ਦੇ ਆਗਾਜ਼ ਦੀ ਖੁਸ਼ੀ ‘ਚ ਬਿਤਾਈ ਜਾਂਦੀ ਹੈ ।  ਇਸ ਵਾਰ ਸਾਲ 2022 ਤੋਂ ਅਸੀਂ ਇਹ ਹੀ ਆਸ ਕਰਦੇ ਹਾਂ ਕਿ ਇਹ ਨਵਾਂ ਸਾਲ ਸਾਡੇ ਸਾਰਿਆਂ ਲਈ ਬਹੁਤ ਜ਼ਿਆਦਾ ਖੁਸ਼ੀਆਂ ਖੇੜਿਆਂ ਨਾਲ ਭਰਪੂਰ ਹੋਵੇ, ਸਿਹਤ ਪੱਖੋਂ ਹਰੇਕ ਲਈ ਤੰਦਰੁਸਤੀ ਭਰਿਆ ਹੋਵੇ, ਵਿਕਾਸ ਪੱਖੋਂ ਹਰੇਕ ਵਰਗ ਨੂੰ ਅੱਗੇ ਲੈ ਕੇ ਜਾਣ ਵਾਲ਼ਾ ਹੋਵੇ, ਸਮਾਜ ਦਾ ਹਰੇਕ ਵਿਅਕਤੀ ਤਰੱਕੀ ਕਰੇ ,ਸਭ ਦੀਆਂ ਆਸਾਂ ਨੂੰ ਪੂਰਾ ਕਰਨ ਵਾਲਾ ਹੋਵੇ।ਹਰੇਕ ਵਰਗ ਦੇ ਲੋਕਾਂ ਨੂੰ ਵਧੀਆ ਸਿੱਖਿਆ ਮਿਲੇ ਅਤੇ ਹਰੇਕ ਬੇਰੁਜ਼ਗਾਰ ਨੁੰ ਰੁਜ਼ਗਾਰ ਮਿਲੇ ਤਾਂ ਜੋਂ ਹਰੇਕ ਵਿਅਕਤੀ ਆਪਣਾ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਵਧੀਆ ਢੰਗ ਨਾਲ ਕਰ ਸਕੇ। ਹਰੇਕ ਵਿਦਿਆਰਥੀ ਵਧੀਆ ਪੜ੍ਹਾਈ ਕਰੇ ਤਾਂ ਜੋਂ ਸਮਾਜ ਨੂੰ ਅੱਗੇ ਤਰੱਕੀ ਦੇ ਰਾਹ ਤੇ ਲੈ ਜਾ ਸਕੇ। ਸਾਨੂੰ ਪੜ੍ਹਾਈ ਸਿਰਫ ਨੋਕਰੀ ਲੱਗਣ ਲਈ ਜ਼ਰੂਰੀ ਨਹੀਂ ਹੈ ਸਗੋਂ ਪੜ੍ਹਾਈ ਸਾਨੂੰ ਸਮਾਜ ਵਿੱਚ ਵਿਚਰਨ ਅਤੇ ਆਪਣਾ ਕਾਰੋਬਾਰ ਕਰਨ ਲਈ ਵੀ ਬਹੁਤ ਜਰੂਰੀ ਹੈ।ਜਿਸ ਵਿਦਿਆਰਥੀ ਨੂੰ ਨੋਕਰੀ ਮਿਲ ਜਾਂਦੀ ਹੈ ਉਸ ਲਈ ਤਾਂ ਬਹੁਤ ਵਧੀਆ ਹੈ ਪਰ ਜਿਸ ਨੂੰ ਨਹੀਂ ਮਿਲਦੀ ਉਸ ਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ ਅਤੇ ਆਪਣੀ ਪੁੰਜੀ ਦੇ ਹਿਸਾਬ ਨਾਲ ਕੋਈ ਨਾ ਕੋਈ ਕੰਮ ਕਾਰ ਸ਼ੁਰੂ ਕਰ ਲੈਣਾ ਚਾਹੀਦਾ ਹੈ ਕਿਉਂਕਿ ਜੇਕਰ ਅਸੀਂ ਸਰਕਾਰਾਂ ਤੋ ਨੋਕਰੀ ਦੀ ਉਮੀਦ ਕਰਦੇ ਕਰਦੇ ਅਸੀਂ ਆਪਣਾ ਭਵਿੱਖ ਹੀ ਨਾਂ ਤਬਾਹ ਕਰ ਲਈਏ। ਸਾਡੀਆਂ ਸਰਕਾਰਾਂ ਨੇ ਤਾਂ ਨੋਜਵਾਨਾਂ ਨੂੰ  ਘਰ ਘਰ ਨੋਕਰੀ ਦਾ ਵਾਅਦਾ ਕਰਕੇ ਹਰੇਕ ਬੇਰੁਜ਼ਗਾਰ ਨੌਜਵਾਨ ਨਾਲ ਬਹੁਤ ਵੱਡਾ ਖਿਲਵਾੜ ਕੀਤਾ ਅਤੇ ਨੋਕਰੀ ਮੰਗਣ ਵਾਲੇ ਬੇਰੁਜ਼ਗਾਰਾਂ ਤੇ ਡਾਂਗਾਂ ਦੀ ਬਰਸਾਤ ਹੁੰਦੀ ਰਹੀ। ਸਾਡੀਆਂ ਸਰਕਾਰਾਂ ਦੀ ਨੋਜਵਾਨਾਂ ਦੇ ਭਵਿੱਖ ਪ੍ਰਤੀ ਬਹੁਤੀ ਚੰਗੀ ਸੋਚ ਨਹੀਂ ਹੈ।ਸੋ ਪ੍ਰਮਾਤਮਾ ਅੱਗੇ ਇਹੀ ਅਰਦਾਸ ਹੈ ਕਿ ਸਾਲ  2022 ਵਿੱਚ ਹਰੇਕ ਨੋਜਵਾਨ ਨੂੰ ਰੁਜ਼ਗਾਰ ਮਿਲੇ ਅਤੇ ਹਰੇਕ ਵਿਅਕਤੀ ਦੇ ਘਰ ਖੁਸ਼ੀਆਂ ਖੇੜੇ ਹੋਣ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin