Bollywood Breaking News Latest News News

ਸਿਧਾਰਥ ਸ਼ੁਕਲਾ ਦੇ ਦੇਹਾਂਤ ਤੋਂ ਦੋ ਦਿਨ ਪਹਿਲਾਂ ਹੋਈ ਸੀ ਵਿਸ਼ਾਲ ਆਦਿਤਿਆ ਸਿੰਘ ਦੀ ਮੁਲਾਕਾਤ

ਨਵੀਂ ਦਿੱਲੀ – ਅਦਾਕਾਰ ਸਿਧਾਰਥ ਸ਼ੁਕਲਾ  2 ਸਤੰਬਰ ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਸਿਧਾਰਥ ਦਾ ਦੇਹਾਂਤ 40 ਸਾਲ ਦੀ ਉਮਰ ‘ਚ ਹਾਰਟ ਅਟੈਕ  ਕਾਰਨ ਹੋਇਆ ਪਰ ਸਿਧਾਰਥ ਦੇ ਚਾਹੁੰਣ ਵਾਲੇ ਤੇ ਉਨ੍ਹਾਂ ਦੇ ਦੋਸਤ ਹੁਣ ਤਕ ਨਹੀਂ ਮੰਨ ਪਾ ਰਹੇ ਕਿ ਸਿਧਾਰਥ ਹੁਣ ਇਸ ਦੁਨੀਆ ‘ਚ ਨਹੀਂ ਰਹੇ। ਸਿਧਾਰਥ ਨੂੰ ਕਰੀਬ ਤੋਂ ਜਾਣਨ ਵਾਲੇ ਉਨ੍ਹਾਂ ਨੂੰ ਭੁਲਾ ਨਹੀਂ ਪਾ ਰਹੇ ਹਨ। ਸਿਧਾਰਥ ਸਿਰਫ਼ ਇਕ ਚੰਗੇ ਅਦਾਕਾਰ ਹੀ ਨਹੀਂ ਬਲਕਿ ਉਹ ਇਕ ਚੰਗੇ ਵਿਅਕਤੀ ਵੀ ਸਨ। ਉਨ੍ਹਾਂ ਦੇ ਦੋਸਤ ਤੇ ਉਨ੍ਹਾਂ ਨਾਲ ਕੰਮ ਕਰ ਚੁੱਕੇ ਲੋਕ ਹੁਣ ਸਿਧਾਰਥ ਨੂੰ ਲੈ ਕੇ ਕਾਫੀ ਕੁਝ ਦੱਸ ਰਹੇ ਹਨ।

ਸਿਧਾਰਥ ਸ਼ੁਕਲਾ ਨੇ ਟੈਲੀਵਿਜ਼ਨ ਦੇ ਚਰਚਿਤ ਰਿਆਲਟੀ ਸ਼ੋਅ ‘ਬਿੱਗ ਬੌਸ 13’ ‘ਚ ਹਿੱਸਾ ਲਿਆ ਸੀ। ਉਨ੍ਹਾਂ ਨੇ ਨਾ ਸਿਰਫ਼ ਰਿਆਲਟੀ ਸ਼ੋਅ ‘ਚ ਹਿੱਸਾ ਲਿਆ ਸੀ। ਬਲਕਿ ਉਸ ਨੂੰ ਜਿੱਤਿਆ ਵੀ ਸੀ। ਸਿਧਾਰਥ ਨਾਲ ਇਸ ਸ਼ੋਅ ਦਾ ਹਿੱਸਾ ਰਹੇ ਅਦਾਕਾਰ ਵਿਸ਼ਾਲ ਆਦਿਤਿਆ ਸਿੰਘ ਵੀ ਰਹੇ ਸਨ। ਸ਼ੋਅ ਦੌਰਾਨ ਦੋਵਾਂ ਵਿਚਕਾਰ ਕੁਝ ਖ਼ਾਸ ਨਹੀਂ ਬਣੀ ਸੀ। ਹਾਲ ਹੀ ਚ ਵਿਸ਼ਾਲ ਨੇ ਖੁਲਾਸਾ ਕੀਤਾ ਕਿ ਸਿਧਾਰਥ ਨੇ ਆਪਣੇ ਦੇਹਾਂਤ ਦੇ ਦੋ ਜਾਂ ਤਿੰਨ ਦਿਨ ਪਹਿਲਾਂ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ। ਇਸ ਦੌਰਾਨ ਦੋਵਾਂ ਵਿਚਕਾਰ ਬਹੁਤ ਗੱਲਾਂ ਹੋਈਆਂ।

ਦਰਅਸਲ, ਹਾਲ ਹੀ ਚ ਵਿਸ਼ਾਲ ਨੇ ਨਿਊਜ਼ ਵੈੱਬਸਾਈਟ ਮਿਡ ਡੇਅ ਨਾਲ ਖ਼ਾਸ ਗੱਲਬਾਤ ਕੀਤੀ। ਵਿਸ਼ਾਲ ਨੇ ਦੱਸਿਆ ਕਿ, ਸਿਧਾਰਥ ਤੇ ਮੈਂ ਕਾਫੀ ਹੱਦ ਤਕ ਇਕੋ ਜਿਹੇ ਹਾਂ। ਜੋ ਆਪਣੀ ਹੀ ਦੁਨੀਆ ‘ਚ ਖ਼ੁਸ਼ ਰਹਿੰਦੇ ਹਨ। ਬਿੱਗ ਬੌਸ ‘ਚ ਲੜਾਈ ਤੋਂ ਬਾਅਦ ਅਸੀਂ ਗੱਲਬਾਤ ਬੰਦ ਕਰ ਦਿੱਤੀ ਸੀ ਤੇ ਨਾ ਹੀ ਮਿਲਣ ਦੀ ਕੋਸ਼ਿਸ਼ ਕੀਤੀ ਸੀ। ਸਿਧਾਰਥ ਦੀ ਮਾਂ ਤੇ ਭੈਣ ਨੇ ‘ਖ਼ਤਰੋ ਕੇ ਖਿਡਾਰੀ’ ‘ਚ ਮੇਰਾ ਇਕ ਪਾਣੀ ਵਾਲਾ ਸਟੰਟ ਦੇਖਿਆ ਸੀ, ਜਦਕਿ ਮੈਨੂੰ ਤੈਰਣਾ ਨਹੀਂ ਆਉਂਦਾ ਸੀ। ਸਿਧਾਰਥ ਨੇ ਕਿਤੋਂ ਵੀ ਮੇਰਾ ਨੰਬਰ ਲੱਭਿਆ ਤੇ ਮੈਨੂੰ ਫੋਨ ਕੀਤਾ ਕਿ ਤੁਸੀਂ ਜੋ ਕੀਤਾ ਹੈ ਉਹ ਮੈਂ ਕਦੇ ਨਹੀਂ ਕਰ ਪਾਉਂਦਾ। ਅੱਗੇ ਵਿਸ਼ਾਲ ਕਹਿੰਦੇ ਹਨ, ਉਨ੍ਹਾਂ ਨੇ ਮੇਰੇ ਕੰਮ ਦੀ ਬਹੁਤ ਸਰਾਹਨਾ ਕੀਤੀ। ਇਹ ਬਹੁਤ ਵੱਡੀ ਗੱਲ ਹੈ। ਮੈਨੂੰ ਲੱਗਾ ਕਿ ਦੁਨੀਆ ‘ਚ ਅਜਿਹੇ ਲੋਕ ਹੋਣੇ ਚਾਹੀਦੇ ਹਨ ਜੋ ਦੂਜਿਆਂ ਦੀ ਇੰਨੀ ਕਦਰ ਕਰਦੇ ਹਨ। ਅਸੀਂ ਕਰੀਬ ਅੰਧੇ ਘੰਟੇ ਤਕ ਗੱਲ ਕੀਤੀ ਸੀ। ਉਸ ਤੋਂ ਬਾਅਦ ਉਸ ਨੇ ਮੈਨੂੰ ਮਿਲਣ ਲਈ ਮੈਸੇਜ ਕੀਤਾ ਤੇ ਅਸੀਂ ਮਿਲੇ। ਦੋ-ਤਿੰਨ ਦਿਨ ਬਾਅਦ ਹੀ ਸਿਧਾਰਥ ਦੀ ਮੌਤ ਦੀ ਖ਼ਬਰ ਹੋਈ ਤੇ ਉਹ ਹੈਰਾਨ ਕਰਨ ਵਾਲੀ ਸੀ। ਮੈਂ ਬਹੁਤ ਡਿਸਟਰਬ ਹਾਂ ਤੇ ਅਜੇ ਵੀ ਉਪਰਵਾਲੇ ਤੋਂ ਸਵਾਲ ਪੁੱਛ ਰਿਹਾ ਹਾਂ ਕਿ ਕੀ ਇਹ ਕੀ ਹੋਇਆ। ਮੈਂ ਸਿਰਫ਼ ਭਗਵਾਨ ਤੋਂ ਪ੍ਰਾਰਥਨਾ ਕਰ ਸਕਦਾ ਹਾਂ। ਇਹ ਘਟਨਾ ਮੈਨੂੰ ਜ਼ਿੰਦਗੀ ਭਰ ਯਾਦ ਰਹੇਗੀ।

Related posts

ਅਦਾਕਾਰ ਪੰਕਜ ਤਿ੍ਰਪਾਠੀ ’ਤੇ ਡਿੱਗਿਆ ਦੁੱਖਾਂ ਦਾ ਪਹਾੜ, ਜੀਜੇ ਦੀ ਸੜਕ ਹਾਦਸੇ ‘’ਚ ਮੌਤ

editor

‘ਚਮਕੀਲਾ’ ਫ਼ਿਲਮ ਨੂੰ ਲੈ ਕੇ ਵਿਦੇਸ਼ੀ ਸਿੱਖਾਂ ’ਚ ਰੋਸ, ਕਿਹਾ ‘ਲੱਚਰਤਾ ਨੂੰ ਉਤਸ਼ਾਹਿਤ ਕਰ ਕੇ ਸਿੱਖਾਂ ਦੇ ਜ਼ਖ਼ਮਾਂ ’ਤੇ ਮੁੜ ਲੂਣ ਛਿੜਕਣ ਦਾ ਕੰਮ ਕੀਤਾ

editor

2015 ਵਿੱਚ ਕ੍ਰਿਤੀ ਸਨੇਨ ਨੇ ਰੋਮਾਂਟਿਕ ਐਕਸ਼ਨ ਕਾਮੇਡੀ ਫ਼ਿਲਮ ਦਿਲਵਾਲੇ ਕੀਤੀ

editor