India

ਸਿੱਖ ਨੌਜਵਾਨ ਨੇ ਬਰਫ਼ੀਲੇ ਪਾਣੀ ’ਚ ਛਾਲ ਮਾਰ ਕੇ ਬਚਾਈ ਬੱਚੀ ਦੀ ਜਾਨ

ਸ੍ਰੀਨਗਰ – ਸ੍ਰੀਨਗਰ ਦੇ ਬੇਮਿਨਾ ਇਲਾਕੇ ’ਚ ਹਮਦਾਨੀਆ ਕਾਲੋਨੀ ’ਚ ਇਕ ਪੰਜ ਸਾਲਾ ਬੱਚੀ ਨਹਿਰ ਦੇ ਕਿਨਾਰੇ ’ਤੇ ਜੰਮੀ ਬਰਫ਼ ਦੀ ਮੋਟੀ ਪਰਤ ’ਤੇ ਪੈਦਲ ਚੱਲ ਰਹੀ ਸੀ ਕਿ ਅਚਾਨਕ ਉਸ ਦਾ ਪੈਰ ਤਿਲਕ ਗਿਆ ਤੇ ਉਹ ਨਹਿਰ ’ਚ ਜਾ ਡਿੱਗੀ। ਨਹਿਰ ’ਚ ਪਾਣੀ ਬਰਫ਼ੀਲਾ ਸੀ। ਉਹ ਮਦਦ ਲਈ ਚੀਕਣ ਲੱਗੀ। ਨੇੜੇ ਆਪਣੇ ਘਰ ਦੀ ਖਿੜਕੀ ’ਚ ਖੜ੍ਹੇ ਸਿੱਖ ਨੌਜਵਾਨ ਸਿਮਰਨ ਪਾਲ ਸਿੰਘ ਦੀ ਨਜ਼ਰ ਬੱਚੀ ’ਤੇ ਪਈ ਤੇ ਅਗਲੇ ਹੀ ਪਲ ਉਹ ਜਾਨ ਦੀ ਪਰਵਾਹ ਕੀਤੇ ਬਗ਼ੈਰ ਬਰਫ਼ੀਲੇ ਤੇ ਡੂੰਘੇ ਪਾਣੀ ’ਚ ਉਤਰ ਗਿਆ। ਉਦੋਂ ਤੱਕ ਕੁਝ ਹੋਰ ਲੋਕ ਆ ਏ ਤੇ ਬੱਚੀ ਨੂੰ ਬਾਹਰ ਕੱਢ ਲਿਆ। ਬੀਤੇ ਸ਼ਨਿਚਰਵਾਰ ਦੀ ਇਹ ਘਟਨਾ ਨੇੜੇ ਲੱਗੇ ਇਕ ਸੀਸੀਟੀਵੀ ’ਚ ਕੈਦ ਹੋ ਗਈ। ਸਿਮਰਨ ਪਾਲ ਦੀ ਬਹਾਦਰੀ ਤੇ ਸਮਝ ਦੀ ਲੋਕ ਸ਼ਲਾਘਾ ਕਰ ਰਹੇ ਹਨ। ਸਿਮਰਨ ਪਾਲ ਸਿੰਘ ਨੇ ਦੱਸਿਆ ਕਿ ਮੈਂ ਇਕ ਬੱਚੀ ਦੇ ਚੀਕਣ ਦੀ ਆਵਾਜ਼ ਸੁਣੀ। ਕੁਝ ਲੋਕ ਉਸ ਨੂੰ ਨਿਕਲਣ ਦਾ ਯਤਨ ਕਰ ਰਹੇ ਸਨ, ਪਰ ਕੋਈ ਵੀ ਬਰਫ਼ੀਲੇ ਪਾਣੀ ’ਚ ਉਤਰਨ ਤੇ ਡੁੱਬਣ ਦੇ ਡਰੋਂ ਨਹਿਰ ’ਚ ਉਤਰਨ ਦੀ ਹਿੰਮਤ ਨਹੀਂ ਦਿਖਾ ਰਿਹਾ ਸੀ। ਮੈਂ ਦੇਖਿਆ ਕਿ ਜੇਕਰ ਕੁਝ ਹੋਰ ਦੇਰ ਹੋਈ ਤਾਂ ਠੰਢ ਨਾਲ ਬੱਚੀ ਦੀ ਜਾਨ ਜਾ ਸਕਦੀ ਹੈ। ਮੈਂ ਫ਼ੌਰੀ ਤੌਰ ’ਤੇ ਪਾਣੀ ’ਚ ਛਾਲ ਮਾਰ ਦਿੱਤੀ। ਉੱਥੇ ਇਕ ਬਜ਼ੁਰਗ ਵੀ ਸਨ, ਜਿਨ੍ਹਾਂ ਨੇ ਮੇਰੀ ਮਦਦ ਕੀਤੀ। ਸਿਮਰਨ ਨੇ ਕਿਹਾ ਕਿ ਮੈਂ ਸਿੱਖ ਹਾਂ ਤੇ ਗੁਰੂਆਂ ਨੇ ਸਾਨੂੰ ਸਰਬਤ ਦਾ ਭਲਾ ਦੀ ਸਿੱਖਿਆ ਦਿੱਤੀ ਹੈ, ਭਾਵੇਂ ਇਸ ’ਚ ਸਾਡੀ ਜਾਨ ਹੀ ਕਿਉਂ ਨਾਲ ਚਲੀ ਜਾਵੇ। ਬੱਚੀ ਨੂੰ ਬਚਾਉਣ ਦੌਰਾਨ ਆਪਣੀ ਗਰਦਨ ’ਚ ਲੱਗੀ ਸੱਟ ਬਾਰੇ ਪੁੱਛੇ ਜਾਣ ’ਤੇ ਕਿਹਾ ਕਿ ਇਹ ਕੁਝ ਨਹੀਂ ਹੈ ਠੀਕ ਹੋ ਜਾਵੇਗੀ। ਜੇਕਰ ਮੈਂ ਆਪਣੀ ਸੱਟ ਦੀ ਫਿਕਰ ਕਰਦਾ ਤਾਂ ਬੱਚੀ ਨੂੰ ਕੌਣ ਬਚਾਉਂਦਾ। ਮੈਂ ਆਪਣੇ ਗੁਰੂ ਦਾ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਨੇ ਮੈਨੂੰ ਹਿੰਮਤ ਦਿੱਤੀ।

 

ਸ੍ਰੀਨਗਰ ਦੇ ਫੈਆਜ਼ ਨੇ ਕਿਹਾ ਕਿ ਇਹ ਹਿੰਦੂ ਮੁਸਲਿਮ-ਸਿੱਖ-ਇਸਾਈ ਦੀ ਨਹੀਂ ਬਲਕਿ ਇਨਸਾਨੀਅਤ ਤੇ ਕਸ਼ਮੀਰੀਅਤ ਦੀ ਗੱਲ ਹੈ। ਕਸ਼ਮੀਰ ’ਚ ਸਿੱਖ, ਹਿੰਦੂ ਤੇ ਮੁਸਲਮਾਨ ਏਕਤਾ ਸਦੀਆਂ ਤੋਂ ਹੈ ਤੇ ਅੱਗੇ ਵੀ ਜਾਰੀ ਰਹੇਗੀ। ਸਿਰਫ਼ ਫੈਆਜ਼ ਹੀ ਨਹੀਂ, ਜਿਸ ਨੇ ਵੀ ਸਿਮਰਨ ਪਾਲ ਸਿੰਘ ਬਾਰੇ ਸੁਣਿਆ, ਉਹੀ ਉਸ ਦੀ ਤਾਰੀਫ਼ ਕਰ ਰਿਹਾ ਹੈ।

Related posts

ਦਿੱਲੀ ਸ਼ਰਾਬ ਨੀਤੀ ਮਾਮਲਾ ਕੇਜਰੀਵਾਲ ਤੇ ਕਵਿਤਾ ਦਾ ਜੁਡੀਸ਼ਲ ਰਿਮਾਂਡ 7 ਮਈ ਤੱਕ ਵਧਾਇਆ

editor

ਟੋਂਕ ਦੇ ਉਨੀਆਰਾ ’ਚ ਇੱਕ ਜਨ ਸਭਾ ਨੂੰ ਪ੍ਰਧਾਨ ਮੰਤਰੀ ਵੱਲੋਂ ਸੰਬੋਧਨਕਾਂਗਰਸ ਦਲਿਤਾਂ, ਪੱਛੜੀਆਂ ਸ਼੍ਰੇਣੀਆਂ ਅਤੇ ਆਦਿਵਾਸੀਆਂ ਦਾ ਰਾਖਵਾਂਕਰਨ ਮੁਸਲਮਾਨਾਂ ਨੂੰ ਦੇਣਾ ਚਾਹੁੰਦੀ ਸੀ: ਮੋਦੀ

editor

ਸੰਜੇ ਸਿੰਘ ਦਾ ਵੱਡਾ ਦੋਸ਼, ਜੇਲ੍ਹ ’ਚ ਬੰਦ ਕੇਜਰੀਵਾਲ ’ਤੇ 24 ਘੰਟੇ ਸੀ.ਸੀ.ਟੀ.ਵੀ. ਰਾਹੀਂ ਨਿਗਰਾਨੀ ਰੱਖ ਰਹੇ ਪ੍ਰਧਾਨ ਮੰਤਰੀ ਤੇ ਐਲ.ਜੀ

editor