India

ਸੁੱਲੀ ਡੀਲਸ ਕੇਸ ’ਚ ਇੰਦੌਰ ਤੋਂ ਗ੍ਰਿਫ਼ਤਾਰ ਓਂਕਾਰੇਸ਼ਵਰ ਠਾਕੁਰ ਦੇ ਪਿਤਾ ਨੇ ਬੇਟੇ ਨੂੰ ਦੱਸਿਆ ਨਿਰਦੋਸ਼

ਨਵੀਂ ਦਿੱਲੀ – ਬੁੱਲੀ ਬਾਈ ਐਪ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਨੀਰਜ ਬਿਸ਼ਨੋਈ ਨਾਲ ਗੱਲਬਾਤ ਤੋਂ ਬਾਅਦ ਪੁਲਿਸ ਨੇ ਸੁੱਲੀ ਡੀਲ ਐਪ ਨੂੰ ਬਣਾਉਣ ਵਾਲੇ ਨੌਜਵਾਨ ਨੂੰ ਸਪੈਸ਼ਲ ਸੈੱਲ ਨੇ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀ ਦਾ ਨਾਮ ਓਂਕਾਰੇਸ਼ਵਰ ਠਾਕੁਰ ਹੈ। ਪੁਲਿਸ ਅਧਿਕਾਰੀਆਂ ਅਨੁਸਾਰ, ਓਂਕਾਰੇਸ਼ਵਰ ਨੇ ਟਰੇਡ ਮਹਾਸਭਾ ਨਾਮਕ ਟਵਿੱਟਰ ਦਾ ਗਰੁੱਪ ਜਨਵਰੀ 2020 ’ਚ @gangescion ਟਵਿੱਟਰ ਹੈਂਡਲ ਤੋਂ ਜੁਆਇਨ ਕੀਤਾ ਸੀ। ਗਰੁੱਪ ’ਚ ਇਸ ਗੱਲ ’ਤੇ ਚਰਚਾ ਹੋਈ ਸੀ ਕਿ ਮੁਸਲਿਮ ਔਰਤਾਂ ਨੂੰ ਟ੍ਰੋਲ ਕਰਨਾ ਚਾਹੀਦਾ ਹੈ। ਉਸਨੇ ਗਿੱਟਹਬ ’ਤੇ ਇਹ ਐਪ ਬਣਾਇਆ। ਸੁੱਲੀ ਡੀਲ ਨੂੰ ਲੈ ਕੇ ਜਦੋਂ ਹੰਗਾਮਾ ਹੋਣ ਲੱਗਾ ਤਾਂ ਉਸਨੇ ਆਪਣੇ ਇੰਟਰਨੈੱਟ ਮੀਡੀਆ ਦੇ ਸਾਰੇ ਫੁੱਟਪ੍ਰਿੰਟ ਡਿਲੀਟ ਕਰ ਦਿੱਤੇ ਸਨ। ਪੁਲਿਸ ਟੈਕਨੀਕਲ ਤੇ ਫਾਰੈਂਸਿਕ ਜਾਂਚ ਰਾਹੀਂ ਇਸ ਸਬੰਧੀ ਸਬੂਤ ਲੱਭਣ ਦਾ ਯਤਨ ਕਰ ਰਹੀ ਹੈ। ਤਾਜ਼ਾ ਰਿਪੋਰਟ ਅਨੁਸਾਰ, ਓਂਕਾਰੇਸ਼ਵਰ ਠਾਕੁਰ ਦੇ ਪਿਤਾ ਅਖਿਲੇਸ਼ ਠਾਕੁਰ ਨੇ ਇਸ ਘਟਨਾ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕੀਤੀ। 17 ਜਨਵਰੀ 1996 ਨੂੰ ਜਨਮੇ ਓਂਕਾਰੇਸ਼ਵਰ ਨੇ ਆਈਪੀਐਸ ਅਕੈਡਮੀ, ਇੰਦੌਰ ਤੋਂ ਬੀਸੀਏ ਕੀਤਾ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਓਂਕਾਰੇਸ਼ਵਰ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਬੇਕਸੂਰ ਹੈ ਅਤੇ ਉਸ ਨੂੰ ਫਸਾਇਆ ਗਿਆ ਹੈ। ਦਿੱਲੀ ਪੁਲਿਸ ਨੇ ਉਸ ਦੇ ਪੁੱਤਰ ਨਾਲ ਗੱਲ ਕੀਤੀ ਹੈ। ਪੁਲਿਸ ਉਸਦੇ ਪੁੱਤਰ ਦਾ ਲੈਪਟਾਪ, ਮੋਬਾਈਲ ਆਦਿ ਆਪਣੇ ਨਾਲ ਲੈ ਗਈ ਹੈ।ਪਿਤਾ ਦਾ ਕਹਿਣਾ ਹੈ ਕਿ ਸਾਦੀ ਵਰਦੀ ਵਿੱਚ ਦੋ ਵਿਅਕਤੀ ਆਏ ਅਤੇ ਉਸਦੇ ਪੁੱਤਰ ਨੂੰ ਲੈ ਗਏ। ਇਸ ਵਿੱਚ ਸੱਚਾਈ ਕੀ ਹੈ, ਇਹ ਤਾਂ ਜਾਂਚ ਅਧਿਕਾਰੀ ਹੀ ਦੱਸ ਸਕਣਗੇ। ਅਸੀਂ ਸਿੱਧੇ ਲੋਕ ਹਾਂ ਅਤੇ ਮੋਬਾਈਲ ਨੂੰ ਸਹੀ ਢੰਗ ਨਾਲ ਚਲਾਉਣਾ ਨਹੀਂ ਜਾਣਦੇ। ਮੈਂ ਅੱਜ ਦਿੱਲੀ ਜਾ ਰਿਹਾ ਹਾਂ। ਉਸ ਦੇ ਬੇਟੇ ਨੇ ਵੀ ਪੁਲਿਸ ਨੂੰ ਸਾਫ਼-ਸਾਫ਼ ਕਿਹਾ ਹੈ ਕਿ ਮੇਰਾ ਇਸ ਕੇਸ ਨਾਲ ਕਿਤੇ ਵੀ ਸਬੰਧ ਨਹੀਂ ਹੈ, ਜੇਕਰ ਮੈਂ ਦੋਸ਼ੀ ਸਾਬਤ ਹੋ ਜਾਂਦਾ ਹਾਂ ਤਾਂ ਮੈਨੂੰ ਫਾਂਸੀ ਦੇ ਦਿੱਤੀ ਜਾਵੇ। ਉਸ ਅਨੁਸਾਰ ਉਹ ਦੌਰੇ ‘ਤੇ ਸਨ। ਦੋ ਵਿਅਕਤੀ ਸਾਦੀ ਵਰਦੀ ਵਿੱਚ ਘਰ ਪਹੁੰਚੇ ਸਨ ਅਤੇ ਉਨ੍ਹਾਂ ਨੇ ਆਪਣੇ ਬੇਟੇ ਨੂੰ ਮਿਲਣ ਦੀ ਗੱਲ ਕੀਤੀ ਸੀ। ਇਸ ਤੋਂ ਬਾਅਦ ਬੇਟੇ ਨੂੰ ਦਿੱਲੀ ਜਾਣ ਲਈ ਕਿਹਾ ਗਿਆ। ਦਿੱਲੀ ਸਾਈਬਰ ਸੈੱਲ ਤੋਂ ਕੋਈ ਪਵਨ ਜੀ ਆਇਆ ਸੀ। ਸਵੇਰੇ ਵੀ ਬੇਟੇ ਨੇ ਫ਼ੋਨ ‘ਤੇ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ, ਤੁਸੀਂ ਦਿੱਲੀ ਆ ਜਾਓ।ਪਿਤਾ ਮੁਤਾਬਕ ਉਨ੍ਹਾਂ ਦਾ ਬੇਟਾ ਆਈਟੀ ਮਾਹਿਰ ਹੈ। ਕੀ ਤੁਸੀਂ ਜਾਣਦੇ ਹੋ ਕਿ ਉਸ ਮਾਮਲੇ ‘ਚ ਫੜੇ ਜਾਣ ਤੋਂ ਬਾਅਦ ਕਿਸੇ ਨੇ ਉਸ ਦੇ ਪੁੱਤਰ ਦਾ ਨਾਂ ਲਿਆ ਸੀ। ਇਸ ਤੋਂ ਬਾਅਦ ਦਿੱਲੀ ਪੁਲਿਸ ਨੇ ਉਸ ਦੇ ਬੇਟੇ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲਿਸ ਮੁਤਾਬਕ ਦੱਸਿਆ ਗਿਆ ਕਿ ਉਸਦਾ ਬੇਟਾ ਬਲੌਗ ਬਣਾਉਂਦਾ ਹੈ।ਅਧਿਕਾਰੀ ਨੇ ਦੱਸਿਆ ਕਿ ਬੁੱਲੀ ਬਾਈ ਐਪ ਮਾਮਲੇ ‘ਚ ਗ੍ਰਿਫਤਾਰ ਕੀਤੇ ਗਏ ਦੋਸ਼ੀ ਨੀਰਜ ਬਿਸ਼ਨੋਈ ਦਾ ਸਬੰਧ ਸੁੱਲੀ ਡੀਲ ਐਪ ਮਾਮਲੇ ‘ਚ ਦੋਸ਼ੀ ਨਾਲ ਸੀ। ਇਸ ਦੀ ਪੁਸ਼ਟੀ ਕਿਸ਼ਨਗੜ੍ਹ ਥਾਣੇ ਵਿੱਚ ਉਸ ਖ਼ਿਲਾਫ਼ ਦਰਜ ਐਫਆਈਆਰ ਤੋਂ ਹੋਈ ਹੈ। ਉਸ ਨੇ ਇਕ ਲੜਕੀ ਦੀ ਤਸਵੀਰ ਟਵੀਟ ਕਰਕੇ ਉਸ ‘ਤੇ ਬੋਲੀ ਲਗਾਈ ਸੀ।ਜਦੋਂ ਪੁਲਿਸ ਨੇ ਇਸ ਬਾਰੇ ਹੋਰ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਹ ਸੁੱਲੀ ਡੀਲ ਐਪ ਬਣਾਉਣ ਵਾਲੇ ਦੇ ਸੰਪਰਕ ਵਿੱਚ ਵੀ ਹੈ। ਇਸ ਸੂਚਨਾ ‘ਤੇ ਪੁਲਿਸ ਟੀਮ ਨੇ ਮੱਧ ਪ੍ਰਦੇਸ਼ ‘ਚ ਛਾਪਾ ਮਾਰਿਆ ਅਤੇ ਉਥੋਂ ਓਂਕਾਰੇਸ਼ਵਰ ਠਾਕੁਰ ਨੂੰ ਗ੍ਰਿਫਤਾਰ ਕਰ ਲਿਆ।

Related posts

ਭਾਜਪਾ ਛੱਡ ਕੇ ਕਾਂਗਰਸ ’ਚ ਸ਼ਾਮਲ ਹੋਏ ਕਰਨਾਟਕ ’ਚ ਮਲਿਕਯਾ ਗੁਟੇਦਾਰ

editor

ਮੋਦੀ ਨੇ 23 ਸਾਲਾਂ ’ਚ ਬਿਨਾਂ ਛੁੱਟੀ ਲਏ ਕੀਤੀ ਦੇਸ਼ ਦੀ ਸੇਵਾ : ਅਮਿਤ ਸ਼ਾਹ

editor

ਨਕਸਲੀਆਂ ਵੱਲੋਂ ਹੱਥ ਵੱਢ ਦੇਣ ’ਤੇ ਵੀ ਨਹੀਂ ਛੱਡਿਆ ਹੌਂਸਲਾ, ਵੋਟਰਾਂ ਲਈ ਰੋਲ ਮਾਡਲ ਬਣੇ ਜਸਮੁਦੀਨ ਅੰਸਾਰੀ

editor