Sport

ਹਰਭਜਨ ਸਿੰਘ ਦੀ ਪਾਕਿਸਤਾਨ ਨੂੰ ਖੁਲ੍ਹੀ ਚੁਣੌਤੀ, ਫਾਈਨਲ ‘ਚ ਆਉਣ ਦਿਓ ਦੇਖ ਲਵਾਂਗੇ

ਆਬੂ ਧਾਬੀ – ਭਾਰਤੀ ਦਿੱਗਜ ਹਰਭਜਨ ਸਿੰਘ ਨੇ ਉਨ੍ਹਾਂ ਪਾਕਿਸਤਾਨੀ ਪ੍ਰਸ਼ੰਸਕਾਂ ਨੂੰ ਝਾੜ ਪਾਈ ਹੈ ਜੋ ਇੰਟਰਨੈੱਟ ਮੀਡੀਆ ‘ਤੇ ਇਹ ਟ੍ਰੈਂਡ ਚਲਾ ਰਹੇ ਹਨ ਕਿ ਭਾਰਤ ਦਾ ਅਫ਼ਗਾਨਿਸਤਾਨ ਤੇ ਸਕਾਟਲੈਂਡ ਖ਼ਿਲਾਫ਼ ਮੈਚ ਫਿਕਸ ਸੀ। ਹਰਭਜਨ ਨੇ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਪਾਕਿਸਤਾਨ ਨੇ ਬਹੁਤ ਚੰਗੀ ਕ੍ਰਿਕਟ ਖੇਡੀ। ਭਾਰਤ ਖ਼ਿਲਾਫ਼ ਉਨ੍ਹਾਂ ਦੀ ਖੇਡ ਤੇ ਜਿੱਤ ਦੀ ਅਸੀਂ ਸਾਰਿਆਂ ਨੇ ਤਾਰੀਫ਼ ਕੀਤੀ। ਅਸੀਂ ਉਨ੍ਹਾਂ ਨੂੰ ਮੁਬਾਰਕਬਾਦ ਵੀ ਦਿੱਤੀ ਪਰ ਜੇ ਤੁਸੀਂ ਇਹ ਕਹਿ ਕੇ ਬਦਤਮੀਜ਼ੀ ਕਰਨਾ ਸ਼ੁਰੂ ਕਰ ਦਿਓਗੇ ਕਿ ਤੁਸੀਂ ਪਾਕਿ-ਸਾਫ਼ ਕ੍ਰਿਕਟ ਖੇਡਦੇ ਹੋ ਤੇ ਅਸੀਂ ਜਿੱਤੀਏ ਤਾਂ ਉਸ ‘ਤੇ ਸਵਾਲ ਉਠਾਓ। ਤੁਸੀਂ ਆਪਣੇ ਕ੍ਰਿਕਟਰਾਂ ਦੇ ਅਕਸ ਬਾਰੇ ਜਾਣਦੇ ਹੋ। ਹਰਭਜਨ ਸਿੰਘ ਨੇ ਇਸ਼ਾਰਾ ਕੀਤਾ ਕਿ ਕਿਵੇਂ ਪਾਕਿਸਤਾਨ ਦੇ ਕਈ ਕ੍ਰਿਕਟਰਾਂ ਦਾ ਅਕਸ ਪਹਿਲਾਂ ਹੀ ਕਈ ਵਾਰ ਖ਼ਰਾਬ ਹੋ ਚੁੱਕਾ ਹੈ। ਮੁਹੰਮਦ ਆਮਿਰ ਵਰਗੇ ਕਈ ਕ੍ਰਿਕਟਰ ਸਪਾਟ ਫਿਕਸਿੰਗ ਦੇ ਦੋਸ਼ੀ ਪਾਏ ਜਾ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਸਾਰੇ ਲੋਕ ਜਾਣਦੇ ਹਨ ਕਿ ਸਾਬਕਾ ਤੇਜ਼ ਗੇਂਦਬਾਜ਼ ਨੇ ਇਤਿਹਾਸ ਵਿਚ ਕੀ ਕੀਤਾ ਹੈ? ਉਨ੍ਹਾਂ ਨੇ ਕਿਹਾ ਕਿ ਮੇਰੀ ਤੇ ਸ਼ੋਇਬ (ਅਖ਼ਤਰ) ਦੀ ਜੋ ਗੱਲ ਹੋ ਰਹੀ ਸੀ, ਹੋ ਰਹੀ ਸੀ। ਸਾਡਾ ਆਪਸ ਵਿਚ ਮਜ਼ਾਕ ਚੱਲ ਰਿਹਾ ਸੀ। ਅਸੀਂ ਅਜਿਹਾ ਕਰਦੇ ਰਹਿੰਦੇ ਹਾਂ, ਉਸ ਵਿਚ ਇਹ ਆਮਿਰ ਵਿਚਾਲੇ ਆ ਗਿਆ। ਉਹ ਕੀ ਹੈ ਤੇ ਉਸ ਦਾ ਕੀ ਰਿਕਾਰਡ ਹੈ ਇਹ ਤੁਹਾਨੂੰ ਸਭ ਨੂੰ ਪਤਾ ਹੈ। ਪਾਕਿਸਤਾਨੀ ਪ੍ਰਸ਼ੰਸਕ ਜਿੱਤ ਹਜ਼ਮ ਨਹੀਂ ਕਰ ਪਾ ਰਹੇ ਹਨ। ਪਾਕਿਸਤਾਨ ਦੇ ਕਈ ਪ੍ਰਸ਼ੰਸਕ ਕਹਿ ਰਹੇ ਹਨ ਕਿ ਆਈਸੀਸੀ ਚਾਹੁੰਦਾ ਹੈ ਕਿ ਭਾਰਤ ਸੈਮੀਫਾਈਨਲ ਲਈ ਕੁਆਲੀਫਾਈ ਕਰ ਜਾਵੇ। ਮੈਨੂੰ ਲਗਦਾ ਹੈ ਕਿ ਪਾਕਿਸਤਾਨੀ ਵਿਸ਼ਵ ਕੱਪ ਵਿਚ ਭਾਰਤ ‘ਤੇ ਆਪਣੀ ਪਹਿਲੀ ਜਿੱਤ ਨੂੰ ਪਚਾ ਨਹੀਂ ਪਾ ਰਹੇ ਹਨ। ਪਾਕਿਸਤਾਨੀਆਂ ਨੂੰ ਆਪਣੀ ਟੀਮ ਦੀ ਜਿੱਤ ‘ਤੇ ਖ਼ੁਸ਼ੀ ਮਨਾਉਣੀ ਚਾਹੀਦੀ ਹੈ ਨਾ ਕਿ ਅਜਿਹੇ ਦੋਸ਼ ਲਾਉਣੇ ਚਾਹੀਦੇ ਹਨ। ਮੈਨੂੰ ਬਿਲਕੁਲ ਚੰਗਾ ਨਹੀਂ ਲੱਗਾ ਕਿ ਲੋਕ ਅਫ਼ਗਾਨਿਸਤਾਨ ਦੀ ਭਾਰਤ ਖ਼ਿਲਾਫ਼ ਹਾਰ ਤੋਂ ਬਾਅਦ ਰਾਸ਼ਿਦ ਖ਼ਾਨ ਵਰਗੇ ਚੈਂਪੀਅਨ ਗੇਂਦਬਾਜ਼ਾਂ ‘ਤੇ ਦੋਸ਼ ਲਾਉਣ ਲੱਗੇ।

Related posts

ਵਿਰਾਟ ਕੋਹਲੀ ਨੂੰ ਅੰਪਾਇਰ ਨਾਲ ਬਹਿਸ ਕਰਨਾ ਪਿਆ ਮਹਿੰਗਾ, ਲੱਗਿਆ ਮੈਚ ਫ਼ੀਸ ਦਾ 50% ਜੁਰਮਾਨਾ

editor

ਟੈਨਿਸ ਸਟਾਰ ਗਾਰਬਾਈਨ ਮੁਗੁਰੂਜ਼ਾ ਵੱਲੋਂ ਸੰਨਿਆਸ ਦਾ ਐਲਾਨ

editor

ਵਿਨੇਸ਼, ਰਿਤਿਕਾ ਤੇ ਅੰਸ਼ੂ ਪੈਰਿਸ ਉਲੰਪਿਕਸ ਲਈ ਕੁਆਲੀਫ਼ਾਈ ਕਰਨ ਦੇ ਨੇੜੇ

editor