Punjab

ਹਿਮਾਚਲ ਵਿਧਾਨ ਸਭਾ ‘ਤੇ ਖਾਲਿਸਤਾਨੀ ਝੰਡਾ ਲਾਉਣ ਵਾਲਾ ਪੰਜਾਬ ‘ਚ ਗ੍ਰਿਫ਼ਤਾਰ, ਸਾਥੀ ਮੌਕੇ ਤੋਂ ਫਰਾਰ

ਮੋਰਿਡਾ – ਮੋਰਿੰਡਾ ਦੇ ਹਰਵੀਰ ਸਿੰਘ ਉਰਫ਼ ਰਾਜੂ ਨੂੰ ਹਿਮਾਚਲ ਪ੍ਰਦੇਸ਼ ਦੀ ਪੁਲਿਸ ਨੇ ਛਾਪੇਮਾਰੀ ਕਰਕੇ ਗਿ੍ਫ਼ਤਾਰ ਕਰ ਲਿਆ ਹੈ , ਇਹ ਗ੍ਰਿਫਤਾਰੀ ਹਿਮਾਚਲ ਪ੍ਰਦੇਸ਼ ਦੀ ਧਰਮਸ਼ਾਲਾ ਵਿਖੇ ਸਥਿਤ ਵਿਧਾਨ ਸਭਾ ਦੇ ਗੇਟ ਅੱਗੇ ਖਾਲਿਸਤਾਨ ਦਾ ਝੰਡਾ ਲਹਿਰਾਉਣ ਦੇ ਮਾਮਲੇ ਵਿੱਚ ਹੋਈ ਹੈ, ਜਦਕਿ ਪੁਲਿਸ ਨੇ ਇਕ ਹੋਰ ਨੌਜਵਾਨ ਦੇ ਘਰ ਵੀ ਛਾਪਾ ਮਾਰਿਆ ਸੀ ਪਰ ਉਹ ਨੌਜਵਾਨ ਘਰੋਂ ਭੱਜਣ ਵਿਚ ਸਫਲ ਹੋ ਗਿਆ ।

ਦੱਸਣਯੋਗ ਹੈ ਕਿ ਹਿਮਾਚਲ ਪ੍ਰਦੇਸ਼ ਪੁਲਿਸ ਸਵੇਰੇ ਐਸਆਈਟੀ ਦੇ ਇੰਚਾਰਜ ਆਈਪੀਐੱਸ ਵਿਮੁਕਤ ਰੰਜਨ ਦੀ ਅਗਵਾਈ ਵਿੱਚ ਮੋਰਿੰਡਾ ਪਹੁੰਚੀ ਸੀ। ਪੁਲਿਸ ਨੇ ਆਪਣੀ ਆਮਦ ਬਾਰੇ ਮੋਰਿੰਡਾ ਪੁਲਿਸ ਨੂੰ ਸੂਚਨਾ ਦੇਣ ਉਪਰੰਤ ਮੋਰਿੰਡਾ ਸ਼ੂਗਰ ਮਿੱਲ ਰੋਡ ਤੇ ਸਥਿਤ ਵਾਰਡ ਨੰਬਰ 01 ਦੇ ਸਵਰਗੀ ਰਜਿੰਦਰ ਸਿੰਘ ਦੇ ਘਰ ਛਾਪੇਮਾਰੀ ਕਰ ਕੇ ਹਰਵੀਰ ਸਿੰਘ ਉਰਫ ਰਾਜੂ ਨੂੰ ਗ੍ਰਿਫਤਾਰ ਕੀਤਾ , ਇਸ ਮਾਮਲੇ ਵਿੱਚ ਹਿਮਾਚਲ ਪ੍ਰਦੇਸ਼ ਦੀ ਉਪਰੋਕਤ ਪੁਲਿਸ ਪਾਰਟੀ ਨੇ ਸ੍ਰੀ ਚਮਕੌਰ ਸਾਹਿਬ ਤਹਿਸੀਲ ਵਿੱਚ ਪੈਂਦੇ ਪਿੰਡ ਰੁੜਕੀ ਹੀਰਾਂ ਵਿੱਚ ਮੇਹਰ ਸਿੰਘ ਦੇ ਘਰ ਵਿੱਚ ਵੀ ਉਸ ਦੇ ਪੁੱਤਰ ਪਰਮਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ।ਪਰ ਉਹ ਆਪਣੇ ਘਰੋਂ ਭੱਜ ਨਿਕਲਿਆ ਅਤੇ ਹਿਮਾਚਲ ਪੁਲਿਸ ਉਸ ਨੂੰ ਪਕੜਨ ਵਿੱਚ ਅਸਫਲ ਰਹੀ ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਜਰਨੈਲ ਸਿੰਘ ਨੇ ਦੱਸਿਆ ਕਿ ਹਿਮਾਚਲ ਪੁਲਿਸ ਨੇ ਮੋਰਿੰਡਾ ਪੁਲਿਸ ਨੂੰ ਇਹ ਸੂਚਨਾ ਦਿੱਤੀ ਸੀ ਕਿ ਹਿਮਾਚਲ ਪ੍ਰਦੇਸ਼ ਦੀ ਵਿਧਾਨ ਸਭਾ ਦੇ ਮੁੱਖ ਗੇਟ ਤੇ ਖ਼ਾਲਿਸਤਾਨ ਦਾ ਝੰਡਾ ਲਹਿਰਾਉਣ ਵਾਲਾ ਦੋਸ਼ੀ ਹਰਵੀਰ ਸਿੰਘ ਉਰਫ ਰਾਜੂ ਪੁੱਤਰ ਸਵਰਗੀ ਰਜਿੰਦਰ ਸਿੰਘ ਵਾਰਡ ਨੰਬਰ 01 ਮੋਰਿੰਡਾ ਦਾ ਰਹਿਣ ਵਾਲਾ ਹੈ ਅਤੇ ਹਿਮਾਚਲ ਪ੍ਰਦੇਸ਼ ਪੁਲਿਸ ਇਸ ਮਾਮਲੇ ਵਿਚ ਹਰਵੀਰ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਆਈ ਹੈ ।

ਡੀਐੱਸਪੀ ਜਰਨੈਲ ਸਿੰਘ ਅਨੁਸਾਰ ਉਕਤ ਸੂਚਨਾ ਮੋਰਿੰਡਾ ਪੁਲਿਸ ਨਾਲ ਸਾਂਝੀ ਕਰਨ ਉਪਰੰਤ ਹਿਮਾਚਲ ਪ੍ਰਦੇਸ਼ ਪੁਲਿਸ ਨੇ ਹਰਵੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਇਸ ਸੰਬੰਧੀ ਬਕਾਇਦਾ ਹਿਮਾਚਲ ਪ੍ਰਦੇਸ਼ ਪੁਲਿਸ ਵੱਲੋਂ ਮੋਰਿੰਡਾ ਥਾਣੇ ਵਿੱਚ ਐਫਆਈਆਰ ਦਰਜ ਕਰਵਾਈ ਗਈ ਹੈ । ਇਸ ਮਾਮਲੇ ਵਿਚ ਕਿਸੇ ਤਰ੍ਹਾਂ ਦੀ ਬਰਾਮਦਗੀ ਹੋਣ ਤੋਂ ਇਨਕਾਰ ਕਰਦਿਆਂ ਜਰਨੈਲ ਸਿੰਘ ਨੇ ਦੱਸਿਆ ਕਿ ਕਿਉਂਕਿ ਮੁੱਖ ਕੇਸ ਹਿਮਾਚਲ ਪ੍ਰਦੇਸ਼ ਪੁਲਿਸ ਕੋਲ ਹੈ ਅਤੇ ਉਹ ਅੱਜ ਗ੍ਰਿਫਤਾਰ ਕੀਤੇ ਗਏ ਹਰਵੀਰ ਸਿੰਘ ਦੀ ਪੁੱਛਗਿੱਛ ਉਪਰੰਤ ਹੀ ਕੁਝ ਕਹਿਣਗੇ ?

ਇਸੇ ਦੌਰਾਨ ਸ੍ਰੀ ਚਮਕੌਰ ਸਾਹਿਬ ਨੇੜਲੇ ਪਿੰਡ ਰੁੜਕੀ ਹੀਰਾਂ ਦੇ ਪਰਮਜੀਤ ਸਿੰਘ ਪੁੱਤਰ ਮਿਹਰ ਸਿੰਘ ਦੇ ਵੀ ਉਕਤ ਮਾਮਲੇ ਵਿਚ ਸਹਿਯੋਗੀ ਹੋਣ ਦੇ ਚਰਚੇ ਹਨ ।ਜਿਸ ਦੇ ਘਰ ਹਿਮਾਚਲ ਪ੍ਰਦੇਸ਼ ਪੁਲਿਸ ਵੱਲੋਂ ਬਕਾਇਦਾ ਛਾਪੇਮਾਰੀ ਕੀਤੀ ਗਈ ਪਰ ਉਹ ਘਰੋਂ ਭੱਜ ਨਿਕਲਿਆ ਅਤੇ ਪੁਲਿਸ ਦੇ ਹੱਥ ਨਹੀਂ ਆਇਆ ।

ਦੱਸਣਯੋਗ ਹੈ ਕਿ ਐਤਵਾਰ ਸਵੇਰੇ ਧਰਮਸ਼ਾਲਾ ਵਿਖੇ ਸਥਿਤ ਹਿਮਾਚਲ ਪ੍ਰਦੇਸ਼ ਦੀ ਵਿਧਾਨ ਸਭਾ ਭਵਨ ਦੇ ਬਾਹਰ ਅਣਪਛਾਤਿਆਂ ਵੱਲੋਂ ਖ਼ਾਲਿਸਤਾਨ ਦੇ ਝੰਡੇ ਅਤੇ ਪੋਸਟਰ ਲਗਾ ਦਿੱਤੇ ਗਏ ਸਨ ਜਿਸ ਕਾਰਨ ਹਿਮਾਚਲ ਪ੍ਰਦੇਸ਼ ਵਿਚ ਵੱਡੀ ਹਲਚਲ ਮੱਚ ਗਈ ਸੀ । ਹਿਮਾਚਲ ਪੁਲਿਸ ਨੇ ਸੂਚਨਾ ਮਿਲਦਿਆਂ ਹੀ ਝੰਡਿਆਂ ਅਤੇ ਪੋਸਟਰਾਂ ਨੂੰ ਉਥੋਂ ਹਟਾ ਦਿੱਤਾ ਸੀ ਅਖੇ ਇੱਕ ਸਪੈਸ਼ਲ ਜਾਂਚ ਟੀਮ ਦਾ ਗਠਨ ਕਰ ਦਿੱਤਾ ਸੀ ਜੋ ਉਦੋਂ ਤੋਂ ਹੀ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ ਅਤੇ ਅੱਜ ਪੁਲਿਸ ਨੇ ਇਸ ਮਾਮਲੇ ਵਿਚ ਪਹਿਲੀ ਗ੍ਰਿਫ਼ਤਾਰੀ ਕੀਤੀ ਹੈ ।ਹਿਮਾਚਲ ਪ੍ਰਦੇਸ਼ ਪੁਲਿਸ ਵੱਲੋਂ ਸੂਬੇ ਦੀਆਂ ਅੰਦਰੂਨੀ ਸਰਹੱਦ ਨੂੰ ਸੀਲ ਕਰਕੇ ਸੀਲ ਅਤੇ ਥਾਂ ਥਾਂ ਬੈਰੀਕੇਡ ਲਗਾ ਕੇ ਪੂਰੀ ਚੈਕਿੰਗ ਕਰਨ ਉਪਰੰਤ ਹੀ ਲੋਕਾਂ ਨੂੰ ਬਾਰਡਰ ਤੋਂ ਦਾਖ਼ਲ ਹੋਣ ਦੀ ਆਗਿਆ ਦਿੱਤੀ ਜਾ ਰਹੀ ਹੈ । ਇਸ ਤੋਂ ਬਿਨਾਂ ਹਿਮਾਚਲ ਪ੍ਰਦੇਸ਼ ਪੁਲਿਸ ਵੱਲੋਂ ਹੋਟਲਾਂ ਅਤੇ ਸ਼ੱਕੀ ਵਿਅਕਤੀਆਂ ਤੇ ਵੀ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ।

Related posts

ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਫੇਸਬੁੱਕ ਲਾਈਵ ਜ਼ਰੀਏ ਪੰਜਾਬ ਦੇ ਵੋਟਰਾਂ ਨਾਲ ਰਾਬਤਾ

editor

ਪੰਜਾਬ ਦੇ ਹੱਕਾਂ ਲਈ ਸਿਰਫ਼ ਕਾਂਗਰਸ ਅਗਵਾਈ ਕਰ ਸਕਦੀ ਹੈ : ਰਾਜਾ ਵੜਿੰਗ

editor

ਤੇਜ਼ ਰਫ਼ਤਾਰ ਸਕੂਲੀ ਬੱਸ ਤੇ ਟਰੱਕ ਦੀ ਟੱਕਰ ’ਚ 14 ਬੱਚੇ ਜ਼ਖ਼ਮੀ

editor