Sport

ਹੁਣ ਖੋ-ਖੋ ਦੀ ਟੀਮ ‘ਚ 9 ਦੀ ਥਾਂ 12 ਖਿਡਾਰੀ ਖੇਡਣਗੇ

ਨਵੀਂ ਦਿੱਲੀ – ਅਪ੍ਰੈਲ 2022 ਤੋਂ ਦੇਸ਼ ਦੇ ਖੋ-ਖੋ ਖੇਡ ਖੇਤਰ ’ਚ ਇਕ ਨਵਾਂ ਅਧਿਆਇ ਤੇ ਨਿਯਮ ਜੁੜਨ ਜਾ ਰਿਹਾ ਹੈ। ਜਿਸ ਮੁਤਾਬਕ ਹੁਣ ਕਿਸੇ ਵੀ ਉਮਰ ਵਰਗ ਦੇ ਕਿਸੇ ਵੀ ਪ੍ਰਕਾਰ ਦੇ ਖੋ-ਖੋ ਖੇਡ ਮੁਕਾਬਲੇ ਲਈ ਟੀਮ ’ਚ ਸ਼ਾਮਲ ਹੋਣ ਲਈ 15 ਖਿਡਾਰੀਆਂ, ਇਕ ਕੋਚ, ਇਕ ਮੈਨੇਜਰ, ਇਕ ਸਹਾਇਕ ਸਟਾਫ ਤੇ ਇਕ ਟੇ੍ਨਰ ਦੀ ਵਿਵਸਥਾ ਕਰ ਦਿੱਤੀ ਗਈ ਹੈੇ। ਜਿਸ ਲਈ ਖੋ-ਖੋ ਫੈਡਰੇਸ਼ਨ ਆਫ ਇੰਡੀਆ ਵੱਲੋਂ ਜਨਰਲ ਸਕੱਤਰ ਐੱਮਐੱਸ ਤਿਆਗੀ ਦੇ ਦਸਤਖ਼ਤਾਂ ਹੇਠ ਅਧਿਕਾਰਤ ਪੱਤਰ ਜਾਰੀ ਕਰਕੇ ਖ਼ੁਲਾਸਾ ਕਰ ਦਿੱਤਾ ਗਿਆ ਹੈ ਜਦਕਿ ਰਾਜਸਥਾਨ ’ਚ ਉਪਰੋਕਤ ਨਿਯਮ ਪਹਿਲਾਂ ਤੋਂ ਕਾਰਜਸ਼ੀਲ ਹੈ। ਹੁਣ ਖੋ-ਖੋ ਫੈਡਰੇਸ਼ਨ ਆਫ ਇੰਡੀਆ ਨੇ ਉਸੇ ਤਰਜ ਤੇ ਉਸ ਨਿਯਮਾਂਵਲੀ ਨੂੰ ਸਮੁੱਚੇ ਦੇਸ਼ ’ਚ ਲਾਗੂ ਕਰਨ ਸੰਬੰਧੀ ਆਪਣੀ ਲਿਖਤੀ ਸਹਿਮਤੀ ਦੇ ਦਿੱਤੀ ਹੈ ਜੋ ਅਪ੍ਰੈਲ 2022 ਤੋਂ ਸਮੁੱਚੇ ਦੇਸ਼ ਦੇ ਖੋ-ਖੋ ਖੇਡ ਖੇਤਰ ’ਚ ਲਾਗੂ ਹੋ ਜਾਵੇਗੀ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਖੋ-ਖੋ ਫੈਡਰੇਸ਼ਨ ਆਫ ਇੰਡੀਆ ਦੇ ਮਾਨਤਾ ਪ੍ਰਾਪਤ ਕੋਚ ਰਾਜਨ ਕੁਮਾਰ ਸੂਰਯਵੰਸ਼ੀ ਨੇ ਦੱਸਿਆ ਕਿ ਖੋ-ਖੋ ਫੈਡਰੇਸ਼ਨ ਆਫ ਇੰਡੀਆ ਵੱਲੋਂ ਪ੍ਰਧਾਨ ਸੁਧਾਸ਼ੂੰ ਮਿੱਤਲ, ਖ਼ਜ਼ਾਨਚੀ ਸੁਰਿੰਦਰ ਕੁਮਾਰ ਭੂਟੀਆਨੀ ਤੇ ਜਨਰਲ ਸਕੱਤਰ ਐੱਮਐੱਸ ਤਿਆਗੀ ਤੋਂ ਇਲਾਵਾ ਕੌਮੀ ਤੇ ਕੌਮਾਂਤਰੀ ਪੱਧਰ ਦੇ ਅਹੁਦੇਦਾਰਾਂ, ਮੈਂਬਰਾਂ ਅਤੇ ਮਾਹਿਰਾਂ ਵੱਲੋਂ ਸਰਬਸੰਮਤੀ ਨਾਲ ਲਏ ਗਏ ਫ਼ੈਸਲੇ ਤੋਂ ਬਾਅਦ ਇਨ੍ਹਾਂ ਨਿਯਮਾਂ ਨੂੰ ਲਿਖਤੀ ਸਹਿਮਤੀ ਦਿੱਤੀ ਗਈ ਹੈ। ਰਾਜਨ ਕੁਮਾਰ ਸੂਰਯਵੰਸ਼ੀ ਨੇ ਖੋ-ਖੋ ਫੈਡਰੇਸ਼ਨ ਆਫ ਇੰਡੀਆ ਦੇ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਸਮੇਂ ਸਿਰ ਲਿਆ ਗਿਆ ਸਹੀ ਫ਼ੈਸਲਾ ਹੈ ਇਸ ਨਾਲ ਜਿੱਥੇ ਜ਼ਿਆਦਾ ਖਿਡਾਰੀਆਂ ਨੂੰ ਖੇਡਣ ਦਾ ਮੌਕਾ ਮਿਲੇਗਾ ਉਥੇ ਸਮਾਂ ਰਹਿੰਦੇ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਜ਼ਿਆਦਾ ਖਿਡਾਰੀਆਂ ਨੂੰ ਅੱਗੇ ਵਧਣ ਦਾ ਮੌਕਾ ਮਿਲ ਸਕੇਗਾ।

ਸੂਰਯਵੰਸ਼ੀ ਕਿਹਾ ਕਿ ਖੋ-ਖੋ ਭਾਰਤੀ ਸੱਭਿਆਚਾਰਕ ਤੇ ਵਿਰਾਸਤੀ ਖੇਡ ਹੈ ਜਿਸ ਨੂੰ ਹੋਰ ਵੀ ਪ੍ਰਫੁਲੱਤ ਤੇ ਉਤਸ਼ਾਹਤ ਹੋਣ ਦਾ ਮੌਕਾ ਮਿਲ ਸਕੇਗਾ। ਸਬ ਜੂਨੀਅਰ, ਜੂਨੀਅਰ ਅਤੇ ਸੀਨੀਅਰ ਹਰੇਕ ਉਮਰ ਵਰਗ ਦੇ ਖਿਡਾਰੀਆਂ ਨੂੰ ਇਸ ਦਾ ਲਾਹਾ ਮਿਲੇਗਾ ਤੇ ਖੋ-ਖੋ ਦਾ ਕੱਦ ਵੀ ਹੋਰ ਉੱਚਾ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਦੇਸ਼ ਦੀਆਂ ਸਮੁੱਚੀਆਂ ਰਾਜ ਤੇ ਜ਼ਿਲ੍ਹਾ ਇਕਾਈਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਸਕੂਲ ਪੱਧਰ ’ਤੇ ਇਸ ਨਿਯਮਾਂਵਲੀ ਨੂੰ ਲਾਗੁੂ ਕਰਨਾ ਯਕੀਨੀ ਬਣਾਇਆ ਜਾਵੇਗਾ। ਇਸ ਤੋਂ ਪਹਿਲਾਂ ਖੋ-ਖੋ ਦੀ ਕਿਸੇ ਵੀ ਉਮਰ ਵਰਗ ਦੀ ਟੀਮ ’ਚ ਕੁੱਲ 12 ਖਿਡਾਰੀ ਹੀ ਸ਼ਾਮਲ ਕੀਤੇ ਜਾਂਦੇ ਸਨ ਜਿੰਨ੍ਹਾਂ ’ਚੋਂ ਨੌਂ ਬਤੌਰ ਖਿਡਾਰੀ ਤੇ ਤਿੰਨ ਬਦਲਵੇਂ ਅਤੇ ਵਾਧੂ ਖਿਡਾਰੀ ਸੂਚੀ ’ਚ ਸ਼ਾਮਿਲ ਹੁੰਦੇ ਸਨ। ਨਵੀਂ ਨਿਯਮਾਂਵਲੀ ਮੁਤਾਬਕ ਹੁਣ 12 ਬਤੌਰ ਖਿਡਾਰੀ ਤੇ ਤਿੰਨ ਬਦਲਵੇਂ ਅਤੇ ਵਾਧੂ ਖਿਡਾਰੀਆਂ ਵਜੋਂ ਸ਼ਾਮਲ ਹੋਣਗੇ।

Related posts

ਵਿਰਾਟ ਕੋਹਲੀ ਨੂੰ ਅੰਪਾਇਰ ਨਾਲ ਬਹਿਸ ਕਰਨਾ ਪਿਆ ਮਹਿੰਗਾ, ਲੱਗਿਆ ਮੈਚ ਫ਼ੀਸ ਦਾ 50% ਜੁਰਮਾਨਾ

editor

ਟੈਨਿਸ ਸਟਾਰ ਗਾਰਬਾਈਨ ਮੁਗੁਰੂਜ਼ਾ ਵੱਲੋਂ ਸੰਨਿਆਸ ਦਾ ਐਲਾਨ

editor

ਵਿਨੇਸ਼, ਰਿਤਿਕਾ ਤੇ ਅੰਸ਼ੂ ਪੈਰਿਸ ਉਲੰਪਿਕਸ ਲਈ ਕੁਆਲੀਫ਼ਾਈ ਕਰਨ ਦੇ ਨੇੜੇ

editor