Pollywood

ਜ਼ਮੀਨਾਂ ਤੇ ਜਮੀਰਾਂ ਦੀ ਗੱਲ ਕਰੇਗੀ ‘ਜੱਟਸ ਲੈਂਡ’

ਲੇਖਕ: ਸੁਰਜੀਤ ਜੱਸਲ

‘ਕੁੜਮਾਈਆਂ’ ਅਤੇ ‘ਤੂੰ ਮੇਰਾ ਕੀ ਲੱਗਦਾ ’ ਦੀ ਸਫ਼ਲਤਾ ਤੋਂ ਬਾਅਦ ਨਿਰਮਾਤਾ-ਨਿਰਦੇਸ਼ਕ ਤੇ ਅਦਾਕਾਰ ਗੁਰਮੀਤ ਸਾਜਨ ਤੇ ਮਨਜੀਤ ਸਿੰਘ ਟੋਨੀ ਆਪਣੀ ਨਵੀਂ ਫ਼ਿਲਮ ‘ਜੱਟਸ ਲੈਂਡ’  ਲੈ ਕੇ ਆ ਰਹੇ ਹਨ। ਵਿੰਨਰ ਫ਼ਿਲਮਜ਼ ਅਤੇ ਜੇ ਖਾਨ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦਾ ਟਰੇਲਰ ਬੀਤੇ ਦਿਨੀਂ ਰਿਲੀਜ਼ ਹੋਇਆ ਹੈ ਜਿਸ ਮੁਤਾਬਕ ਇਹ ਫ਼ਿਲਮ ਜ਼ਮੀਨਾਂ ਅਤੇ ਜਮੀਰਾਂ ਦੀ ਗੱਲ ਕਰਦੀ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਦੇ ਨਾਲ ਨਾਲ ਸਾਂਝੀ ਖੇਤੀ ਕਰਨ ਦਾ ਸੁਨੇਹਾ ਵੀ ਦਿੰਦੀ ਹੈ।

ਫ਼ਿਲਮ ਬਾਰੇ ਗੁਰਮੀਤ ਸਾਜਨ ਅਤੇ ਮਨਜੀਤ ਟੋਨੀ ਨੇ  ਜਾਣਕਾਰੀ ਦਿੰਦੇ ਕਿਹਾ ਕਿ ਮੁਹੰਮਦ ਜਾਵੇਦ ਦੀ ਲਿਖੀ ਇਹ ਫ਼ਿਲਮ ਦੀ ਕਹਾਣੀ ਮੌਜੂਦਾ ਸਮੇਂ ਵਿੱਚ ਕਿਸਾਨੀ ਦੀਆਂ ਸਮੱਸਿਆਵਾਂ ਨੂੰ ਬਾਖੂਬੀ ਪੇਸ਼ ਕਰਦੀ ਆਮ ਫ਼ਿਲਮਾਂ ਤੋਂ ਬਹੁਤ ਹਟਕੇ ਹੈ ਜੋ ਮਨੋਰੰਜਨ ਦੇ ਨਾਲ ਨਾਲ ਇੱਕ ਸਮਾਜਿਕ  ਸੁਨੇਹਾ ਦਿੰਦੀ ਹੈ। ਕਾਮੇਡੀ ਅਤੇ ਵਿਆਹ ਕਲਚਰ ਦੀ ਭੀੜ ਵਿੱਚ ਇਹ ਨਿਵੇਕਲੀ ਫ਼ਿਲਮ ਹੋਵੇਗੀ ਜੋ ਸਵ ਵਰਿੰਦਰ ਦੇ ਸਮੇਂ ਦੀਆਂ ਫ਼ਿਲਮਾਂ ਵਰਗਾ ਮਾਹੌਲ ਸਿਰਜੇਗੀ। ‘ਜੈ ਜਵਾਨ-ਜੈ ਕਿਸਾਨ ਦੇ ਨਾਹਰੇ ਤੇ ਅਮਲ ਕਰਦੀ ਇਹ ਫ਼ਿਲਮ ਸਮਾਜਿਕ ਤੇ ਪਰਿਵਾਰਕ ਡਰਾਮਾ ਹੈ ਜੋ ਹਰ ਵਰਗ ਦੇ ਦਰਸ਼ਕਾਂ ਦਾ ਖੂਬ ਮਨੋਰੰਜਨ ਕਰੇਗੀ। ਦੇਸ਼ ਵਿਦੇਸ਼ ਦੇ ਸਿਨੇਮਾਂ ਘਰਾਂ  ਦਾ ਸ਼ਿੰਗਾਰ ਬਣਨ ਜਾ ਰਹੀ ਇਸ ਫ਼ਿਲਮ ਵਿੱਚ ਗੁਰਮੀਤ ਸਾਜਨ, ਹੌਬੀ ਧਾਲੀਵਾਲ, ਗੁਰਵਿੰਦਰ ਬਰਾੜ(ਗਾਇਕ) ਜੈ ਖਾਨ, ਅਕਿੰਤਾ ਸ਼ੈਲੀ, ਏਕਤਾ ਨਾਗਪਾਲ, ਸੁਖਬੀਰ ਬਾਠ, ਕੁਲਦੀਪ ਨਿਆਮੀ, ਲਛਮਨ ਭਾਣਾ,ਪ੍ਰਕਾਸ਼ ਗਾਧੂ, ਅਮਰਜੀਤ ਸੇਖੋਂ,ਅਮਰਜੀਤ ਸੇਖੋਂ, ਜਸਵੀਰ ਜੱਸੀ, ਸੁਰਜੀਤ ਗਿੱਲ, ਹੈਰੀ ਸਚਦੇਵਾ,ਚਾਚਾ ਬਿਸ਼ਨਾ, ਜਸਵਿੰਦਰ ਜੱਸੀ, ਨੀਟਾ ਤੂੰਬੜਭਾਨ , ਸੋਨਾ ਹਰਾਜ਼, ਅਮਰਜੀਤ ਖੁਰਾਣਾ, ਗਗਨਦੀਪ ਆਦਿ ਕਲਾਕਾਰਾਂ ਨੇ ਅਦਾਕਾਰੀ ਕੀਤੀ ਹੈ। ਫ਼ਿਲਮ ਦਾ ਸੰਗੀਤ ਕੰਵਰ ਬਰਾੜ ਨੇ ਤਿਆਰ ਕੀਤਾ ਹੈ। ਗੁਰਵਿੰਦਰ ਬਰਾੜ ਤੇ ਜੱਸੀ ਦਿਉਲ ਹਠੂਰ ਦੇ ਲਿਖੇ ਗੀਤਾਂ ਨੂੰ ਨਿੰਜਾ, ਹਰਜੀਤ ਹਰਮਨ, ਗੁਰਵਿੰਦਰ ਬਰਾੜ, ਰਜਾ ਹੀਰ, ਗੁਰਦਾਸ ਸੰਧੂ ਤੇ ਬਿੱਟੂ ਗੁਰਸ਼ੇਰ ਨੇ ਗਾਇਆ ਹੈ। ਫ਼ਿਲਮ ਦਾ ਸੰਗੀਤ ਗੋਇਲ ਕੰਪਨੀ ਨੇ ਰਿਲੀਜ਼ ਕੀਤਾ  ਹੈ ਡਿਜ਼ੀਟਿਲ ਤੇ ਸੈਟੇਲਿਟ ਪਾਰਟਨਰ ਲੋਕਧੁਨ ਵਾਲੇ ਹਨ।  ਫ਼ਿਲਮ ਦੇ ਨਿਰਮਾਤਾ ਗੁਰਮੀਤ ਸਾਜਨ ਹਨ ਤੇ ਬਾਗੀ ਸੰਧੂ ਰੁੜਕਾ ਕਲਾਂ,ਜਾਵੇਦ ਖਾਨ, ਗੁਰਮੀਤ ਫੋਟੋਜੈਨਿਕ ਤੇ ਪਰਮਿੰਦਰ ਬੱਤਰਾ ਸਹਿ ਨਿਰਮਾਤਾ ਹਨ। ਫ਼ਿਲਮ ਦਾ ਡਾਇਰੈਕਟਰ ਗੁਰਮੀਤ ਸਾਜਨ ਤੇ ਮਨਜੀਤ ਸਿੰਘ ਟੋਨੀ ਹਨ। ਐਸੋਸੀਏਟ ਡਾਇਰੈਕਟਰ ਬਿਕਰਮ ਗਿੱਲ ਹਨ। ਫ਼ਿਲਮ ਦੀ ਫੋਟੋਗ੍ਰਾਫ਼ੀ ਬਰਿੰਦਰ ਸਿੱਧੂ ਨੇ ਕੀਤੀ ਹੈ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਸਿਧਾਰਥ ਸ਼ੁਕਲਾ ਦੀ ਬਰਸੀ ‘ਤੇ ਸ਼ਹਿਨਾਜ਼ ਗਿੱਲ ਨੇ ਕਿਉਂ ਨਹੀਂ ਕੀਤੀ ਕੋਈ ਪੋਸਟ

editor

ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਵੱਡਾ ਖ਼ੁਲਾਸਾ, ਇਨ੍ਹਾਂ ਗੈਂਗਸਟਰਾਂ ਨੇ ਰਚੀ ਸੀ ਸਾਜ਼ਿਸ਼

editor