Articles Religion

ਤਿਲਕ ਜੰਝੂ ਰਾਖਾ ਪ੍ਰਭ ਤਾਕਾ॥ ਕੀਨੋ ਬਡੋ ਕਲੂ ਮਹਿ ਸਾਕਾ॥

ਗੁਰੂ ਤੇਗ ਬਹਾਦਰ ਜੀ ( 1 ਅਪ੍ਰੈਲ  1621 – 24 ਨਵੰਬਰ 1675 )  ਸਿੱਖਾਂ ਦੇ ਨੌਂਵੇਂ ਗੁਰੂ ਸਨ। ਉਨ੍ਹਾਂ ਨੂੰ ਹਿੰਦ ਦੀ ਚਾਦਰ ਕਹਿ ਕੇ ਸਨਮਾਨਿਆਂ ਜਾਂਦਾ ਹੈ,  ਕਿਉਂਕਿ ਉਨ੍ਹਾਂ ਨੇ ਧਰਮ ਦੀ ਰਾਖੀ ਲਈ ਮਹਾਨ ਕੁਰਬਾਨੀ ਦਿੱਤੀ। ਉਨ੍ਹਾਂ ਦੀ ਕੁਰਬਾਨੀ ਨਾਲ ਭਾਰਤ ਦੀ ਦੱਬੀ ਕੁਚਲੀ ਆਮ ਜਨਤਾ ਹਾਕਮਾਂ ਨਾਲ ਟੱਕਰ ਲੈਣ ਤੇ ਕੁਰਬਾਨੀਆਂ ਦੇਣ ਲਈ ਤਿਆਰ ਬਰ ਤਿਆਰ  ਹੋ  ਗਈ। ਆਪ  ਦਾ ਜਨਮ ਪਹਿਲੀ ਅਪ੍ਰੈਲ  1621 ਅੰਮ੍ਰਿਤਸਰ ਵਿਖੇ ਮੁਗਲ ਸਾਮਰਾਜ ਵੇਲੇ ਹੋਇਆ। ਗੁਰੂ ਹਰਿਗੋਬਿੰਦ ਸਿੰਘ ਜੀ ਪਿਤਾ ਤੇ ਮਾਤਾ ਬੀਬੀ ਨਾਨਕੀ ਜੀ ਸਨ। ਉਨ੍ਹਾਂ ਦਾ ਵਿਆਹ ਭਾਈ ਲਾਲ ਚੰਦ ਦੀ ਸਪੁੱਤਰੀ ਮਾਤਾ ਗੁਜਰੀ ਜੀ ਨਾਲ 1634 ਵਿੱਚ ਹੋਇਆ।ਵਿਆਹ ਦੇ 32 ਸਾਲ ਮਗਰੋਂ ਪੁੱਤਰ ਦੀ ਦਾਤ ਦੀ ਪ੍ਰਾਪਤੀ ਹੋਈ। ਸ਼ਾਦੀ  ਤੋਂ 5 ਸਾਲ ਬਾਅਦ ਪੁੱਤਰ ਗੋਬਿੰਦ ਰਾਇ  ਨੂੰ  ਪਹਿਲੀ  ਵਾਰੀ  ਮਿਲੇ। ਉਨ੍ਹਾਂ ਨੂੰ 1664 ਈਸਵੀ ਵਿੱਚ ਗੁਰਿਆਈ ਪ੍ਰਾਪਤ ਹੋਈ ਜੋ ਉਨ੍ਹਾਂ ਨੇ ਅਨੰਦਪੁਰ ਸਾਹਿਬ ਨੂੰ ਹੀ ਆਪਣਾ  ਸਥਾਨ ਬਣਾਇਆਂ। ਉਨ੍ਹਾਂ ਦੀ ਬਾਣੀ 15 ਰਾਗਾਂ ਵਿੱਚ ਦਰਜ ਹੈ। ਗੁਰੂ ਤੇਗ ਬਹਾਦਰ ਸਾਹਿਬ ਦੀ ਵਰੋਸਾਈ ਪਵਿੱਤਰ ਧਰਤੀ ਬਾਬਾ ਬਕਾਲਾ ਸਾਹਿਬ ਜਿੱਥੇ ਮੱਖਣ ਸ਼ਾਹ ਲੁਬਾਣੇ ਨੂੰ ਸੱਚੇ ਗੁਰੂ ਦੀ ਪ੍ਰਾਪਤੀ ਹੋਈ ਸੀ। ਗੁਰੂ ਲਾਧੋ ਰੇ ਉੱਚੀ ਉੱਚੀ ਬੋਲ ਆਪਣੀ ਖ਼ੁਸ਼ੀ ਦਾ ਇਜ਼ਹਾਰ ਕੀਤਾ। ਬਾਬਾ ਬਕਾਲਾ ਇਤਹਾਸਕ ਕਸਬਾ ਹੈ,  ਜੋ ਅੰਮ੍ਰਿਤਸਰ ਦੀ ਤਹਸੀਲ ਵੀ ਹੈ। ਬਾਬਾ ਬਕਾਲਾ ਦਾ ਪਹਿਲਾ ਨਾਮ ਬਾਕਾ ਬਾਲਾ ਹੁੰਦਾ ਸੀ। ਇਹ ਕਸਬਾ ਜਲੰਧਰ – ਬਟਾਲਾ ਸ਼ੜਕ ਤੇ ਸਥਿੱਤ ਹੈ,  ਜੋ  ਅੰਮ੍ਰਿਤਸਰ ਤੋਂ 40 ਕਿੱਲੋਮੀਟਰ ਦੀ ਦੂਰੀ ਹੈ। ਕੀਰਤਪੁਰ ਸਾਹਿਬ ਵਿਖੇ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੱਚ-ਖੰਡ ਦਾ ਸਮਾ ਨੇੜੇ ਜਾਣਿਆਂ,  ਤਾਂ ਗੁਰੂ ਤੇਗ ਬਹਾਦਰ ਜੀ ਨੂੰ ਪਿੰਡ ਬਾਬਾ ਬਕਾਲਾ ਜਾਣ ਲਈ  ਕਿਹਾ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾ ਕਿਹਾ ਬਾਬਾ ਵੱਸੇ ਬਕਾਲੇ। ਮੱਖਣ ਸ਼ਾਹ ਦਾ ਜਿਸ ਦਾ ਪਾਤਸ਼ਾਹ ਨੇ ਬੇੜਾ  ਪਾਰ ਲਾਇਆ ਸੀ ਸ਼ੁਰਕਰਾਨੇ ਵਜੋਂ ਬਾਬੇ ਬਕਾਲੇ ਪੁੱਜ ਗਿਆ।  22 ਮੰਜੀਆ ਨੂੰ ਪੰਜ ਪੰਜ ਮੋਹਰਾ ਰੱਖ ਮੱਥਾ ਟੇਕੀ ਗਿਆ। ਅਖੀਰ ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਵੀ ਪੰਜ ਮੋਹਰਾ ਮੱਥਾ ਟੇਕਿਆ, ਤਾਂ ਗੁਰੂ ਜੀ ਨੇ ਮੱਖਣ ਸ਼ਾਹ ਨੂੰ ਕਿਹਾ ਗੁਰੂ ਘਰ ਵਿੱਚ ਕਿਸੇ ਕਿਸਮ ਦਾ ਘਾਟਾ ਨਹੀਂ ਪਰ ਪੰਜ ਸੋ ਮੋਰਾਂ ਸੁੱਖ ਕੇ ਪੰਜ ਮੋਰਾ ਮੱਥਾ ਟੇਕ ਰਿਹਾ ਹੈ। ਗੁਰੂ ਸਿੱਖਾਂ ਜਿਹੜਾ ਵਾਧਾ ਕਰੀ ਦਾ  ਹੈ , ਉਹ ਪੂਰਾ ਕਰੀਦਾ ਹੈ। ਇਹ ਬਚਨ ਸੁਣ ਕੇ ਮੱਖਣ ਸ਼ਾਹ ਗੱਦ ਗੱਦ ਹੋ  ਗਿਆ,  ਤੇ ਕੋਠੇ ਤੇ ਚੜ ਉੱਚੀ ਉੱਚੀ ਰੌਲਾ ਪਾਉਣ ਲੱਗ ਪਿਆ,  ਸੱਚਾ ਗੁਰੂ ਲਾਧੋ ਰੇ। ਗੁਰੂ ਜੀ ਨੂੰ ਪ੍ਰਗਟ ਕਰ ਦਿੱਤਾ। ਬਾਬਾ ਬਕਾਲਾ ਇੱਕ ਇਤਹਾਸਕ ਕਸਬਾ ਹੈ। ਜੋ ਸੰਸਾਰ ਭਰ ਵਿੱਚ ਪ੍ਰਸਿੱਧ ਤੀਰਥ ਅਸਥਾਨ ਬਣ ਚੁੱਕਾ ਹੈ। ਜਿੱਥੇ ਗੁਰੂ ਤੇਗ ਬਹਾਦਰ ਜੀ ਨੇ 26 ਸਾਲ 9 ਮਹੀਨੇ 11 ਦਿਨ ਘੋਰ ਤਪੱਸਿਆ ਕਰ ਇਹ ਨਗਰ ਵਸਾਇਆ। ਉਸ ਸਮੇ ਔਰੰਗਜੇਬ ਦੇ ਹੁਕਮ ਨਾਲ ਕਸ਼ਮੀਰ ਦਾ ਸੂਬੇਦਾਰ ਸ਼ੇਰ ਅਫ਼ਗ਼ਾਨ  ਕਸ਼ਮੀਰੀ ਪੰਡਿੰਤਾ ਨੂੰ ਤਲਵਾਰ ਦੀ ਨੋਕ ਤੇ ਮੁਸਲਮਾਨ ਬਣਾ ਰਿਹਾ ਸੀ। ਕਸ਼ਮੀਰੀ  ਪੰਡਿੰਤ  ਗੁਰੂ ਤੇਗ ਬਹਾਦਰ ਜੀ ਪਾਸ ਫ਼ਰਿਆਦ ਲੈਕੇ ਆਏ, ਤੇ ਕਹਿਣ ਲੱਗੇ ਜੋ ਕੋਈ ਮਹਾਨ ਸ਼ਖ਼ਸੀਅਤ ਕੋਈ ਕੁਰਬਾਨੀ ਦੇਵੇ, ਤਾਂ ਸਾਡੀ ਰੱਖਿਆ ਹੋ ਸਕਦੀ ਹੈ। ਉਸ ਵੇਲੇ ਬਾਲਕ ਗੋਬਿੰਦ ਰਾਇ ਆਪ ਜੀ ਦੇ ਪਾਸ ਸਨ ਨੇ ਕਿਹਾ ਤੁਹਾਡੇ ਤੋਂ ਮਹਾਨ ਸ਼ਖ਼ਸੀਅਤ ਹੋਰ ਕੋਣ ਹੋ ਸਕਦੀ ਹੈ।ਉਸ ਵੇਲੇ ਦੇ ਬੋਲ ਮੇਰੇ ਤਾਇਆ ਜੀ,ਯਜੋ ਮਹਾਨ  ਰਾਗੀ ਸਨ ਗੁਰੂ ਜੀ ਦੇ ਪ੍ਰਕਾਸ਼ ਪੁਰਬ ਤੇ ਬੋਲੇ ਸਨ ਮੈਨੂੰ ਯਾਦ ਹਨ:

ਮਸੂਮੋ ਦੀ ਸੁਣੋ,  ਇਹ  ਕੀ  ਆਖਦੇ ਵਿਚਾਰੇ,
ਭਈ ਰੋਵਦੇ ਨੇ ਛੰਮ ਛੰਮ , ਜਾਪਣ ਦੁੱਖਾਂ ਦੇ ਮਾਰੇ।
ਸਤਿਗੁਰੂ ਤੇਗ ਬਹਾਦਰ ਬੋਲੇ , ਇਸ ਲਈ ਇਹ ਕੁਰਲਾਂਦੇ ਨੇ,
ਬੱਦੋ ਬਦੀ ਜਾਬਰ ਇੰਨਾਂ ਨੂੰ  ਮੁਸਲਮਾਨ ਬਣਾਉਦੇ ਨੇ,
ਇਹ ਚਲ ਕਸਮੀਰੋ ਲੁੱਕ ਛਿਪ ਕੇ ਆਏ, ਰੋ ਰੋ ਕੇ ਦੁਖੜੇ ਇੰਨ੍ਹਾਂ ਨੇ ਸੁਣਾਏ,
ਕਹਿੰਦੇ ਪਏ ਨੇ ਕੇ ਸਾਨੂੰ ਬਚਾਉ, ਨਈਆ ਸਾਡੀ ਪਾਰ ਲਗਾਉ,
ਬਚ ਸਕਦੇ ਨੇ ਤਦ ਜੇ ਮਰਜੀ,ਯਸਿਰ ਕੋਈ ਦੇਵੇ ਉਤਾਰ ਕੇ।

ਬਾਲਕ ਗੋਬਿੰਦ ਜੀ ਦੇ ਕਹਿਣ ਤੇ ਤਿਲਕ ਜੰਝੂ ਦੀ ਰਾਖੀ ਲਈ ਆਪਣੇ  ਸਾਥੀਆਂ ਸਮੇਤ ਗੁਰੂ ਜੀ ਦਿੱਲੀ ਪਹੁੰਚੇ। ਇਸਲਾਮ ਧਰਮ ਕਬੂਲ ਨਾਂ ਕਰਣ ਕੇ ਅਨੇਕਾਂ ਤਸੀਹੇ ਗੁਰੂ ਜੀ ਨੂੰ ਦਿੱਤੇ।ਮਾਈ ਮਤੀ ਦਾਸ  ਨੂੰ ਆਰੇ ਨਾਲ ਚੀਰਿਆ ਗਿਆ, ਸਤੀ ਦਾਸ ਨੂੰ ਰੂੰ  ਵਿੱਚ ਲਪੇਟ ਕੇ ਸਾੜ ਦਿੱਤਾ। ਭਾਈ ਦਿਆਲਾ ਨੂੰ ਉਬਲਦੀ ਦੇਗ ਵਿੱਚ ਉਬਾਲਿਆ। ਔਰੰਗਜੇਬ ਦੇ ਹੁਕਮ ਨਾਲ ਚਾਂਦਨੀ ਚੋਕ ਦਿੱਲੀ ਵਿਖੇ ਗੁਰੂ ਜੀ ਦਾ ਸੀਸ ਧੜ ਨਾਲ਼ੋਂ ਵੱਖ ਕਰ ਦਿੱਤਾ। ਇਸ ਤਰਾਂ ਆਪ ਨੇ ਸੀਸੁ ਦੀਆ  ਪਰ ਸਿਰਰੁ  ਨ ਦੀਆ। ਜੋ ਇਹ ਬਲੀਦਾਨ 1675 ਵਿੱਚ ਹੋਇਆ। ਜਿੱਥੇ ਗੁਰਦੁਆਰਾ ਸੀਸ  ਗੰਜ ਹੈ। ਜੋ ਭਾਈ ਜੈਤਾ ਨੇ ਸੀਸ ਅਨੰਦਪੁਰ ਜਾਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਭੇਟ ਕੀਤਾ ਜਿੰਨਾ ਨੇ ਭਾਈ ਜੈਤਾ ਨੂੰ ਗਲੇ ਨਾਲ ਲਗਾ ਰੰਗਰੇਟਾ ਗੁਰੂ ਕਾ ਬੇਟਾ  ਦਾ ਵਰ ਦਿੱਤਾ  ਜਿੱਥੇ ਗੁਰੂ ਦੀ ਦੇ ਸੀਸ ਦਾ  ਸੰਸਕਾਰ ਕੀਤਾ। ਗੁਰੂ ਜੀ ਦੇ  ਪਵਿੱਤਰ ਪਾਵਨ ਸਰੀਰ ਦਾ ਲੱਖੀ ਸ਼ਾਹ ਵਨਜਾਰੇ ਨੇ ਰਕਾਬ ਗੰਜ ਜਿੱਥੇ ਗੁਰਦੁਆਰਾ ਹੈ ਆਪਣੇ ਘਰ ਨੂੰ ਅੱਗ ਲਗਾ ਕੇ ਸੰਸਕਾਰ ਕਰ ਦਿੱਤਾ।ਆਪ ਜੀ ਦੀ ਸ਼ਹਾਦਤ ਤੋ ਬਾਅਦ ਦਸ਼ਮ  ਪਿਤਾ ਨੇ 1699 ਨੂੰ ਖਾਲਸੇ ਦੀ ਸਥਾਪਨਾ ਕੀਤੀ।ਜਾਲਮ ਹਕੂਮਤ ਦੀਆਂ ਜੜਾ ਹਿਲਾ ਰੇ ਰੱਖ  ਦਿੱਤੀਆਂ।ਗੁਰੂ ਤੇਗ ਬਹਾਦਰ,ਜੀ,ਦੀ ਸ਼ਹਾਦਤ ਦੁੱਨੀਆਂ ਦੀ ਬੇਮਿਸਾਲ ਸ਼ਹਾਦਤ ਹੈ, ਜਿੰਨਾ ਨੇ ਹਿੰਦੂਆਂ ਦੀ ਧਰਮ ਦੀ  ਖ਼ਾਤਰ ਆਪਣੀ ਸ਼ਹਾਦਤ ਦਿੱਤੀ ।ਜੋ ਲਾਲ ਕਿਲੇ ਤੋਂ ਗੁਰੂ ਜੀ ਦੀ ਯਾਦ ਵਿੱਚ ਸਿੱਕਾ ਜਾਰੀ ਕੀਤਾ ਜਾ ਰਿਹਾ ਹੈ। ਉਹ ਕੌਮਾਂ ਸਦਾ ਜ਼ਿੰਦਾ ਰਹਿੰਦੀਆ ਹਨ, ਜੋ ਆਪਣੇ ਗੁਰੂਆ, ਪੀਰ ਫਕੀਰਾਂ,  ਸ਼ਹੀਦਾਂ ਨੂੰ ਯਾਦ ਕਰਦੀਆਂ ਹਨ , ਉਨ੍ਹਾਂ ਦੇ ਦਿਨ ਮਨਾਉਂਦੀਆਂ ਹਨ। ਸਾਡੀ  ਨੋਜਵਾਨ ਪੀੜੀ ਇਤਹਾਸ ਤੋ ਬਿਲਕੁਲ  ਅਨਜਾਨ ਹੈ , ਜਿੰਨਾ ਨੂੰ ਸਕੂਲ ਲੈਵਲ ਤੇ ਇਤਹਾਸ ਦੀ ਜਾਣਕਾਰੀ ਦੇਣੀ ਚਾਹੀਦੀ ਹੈ। ਗੁਰੂ  ਜੀ ਦੇ ਦਿੱਤੇ ਹੋਏ  ਫਲਸਫਿਆਂ ਤੇ ਚੱਲਣ ਦਾ ਹਰ ਪ੍ਰਾਣੀ ਨੂੰ ਗੁਰੂ ਜੀ ਦੇ ਪ੍ਰਕਾਸ਼ ਪੁਰਬ ਤੇ ਸਕੰਲਪ ਲੈਣਾ ਚਾਹੀਦਾ ਹੈ। ਇਹ ਹੀ ਗੁਰੂ ਜੀ ਨੂੰ ਸੱਚੀ ਸ਼ਰਦਾਜਲੀ ਹੈ।

– ਗੁਰਮੀਤ ਸਿੰਘ ਵੇਰਕਾ, ਐਮਏ ਪੁਲਿਸ ਐਡਮਨਿਸਟਰੇਸਨ ਸੇਵਾ ਮੁੱਕਤ ਇੰਸਪੈਕਟਰ ਪੁਲਿਸ

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin