Sport

19 ਦਸੰਬਰ ਨੂੰ ਦੁਬਈ ‘’ਚ ਹੋਵੇਗੀ ਆਈ.ਪੀ.ਐਲ. 2024 ਦੀ ਨਿਲਾਮੀ, 1166 ਖਿਡਾਰੀਆਂ ਨੇ ਕਰਵਾਈ ਰਜਿਸਟ੍ਰੇਸ਼ਨ

ਨਵੀਂ ਦਿੱਲੀ – ਆਈਪੀਐਲ 2024 ਦੀ ਨਿਲਾਮੀ 19 ਦਸੰਬਰ ਨੂੰ ਦੁਬਈ ਵਿੱਚ ਹੋਵੇਗੀ । ਇਹ ਪਹਿਲੀ ਵਾਰ ਹੋਵੇਗਾ, ਜਦੋਂ ਆਈਪੀਐਲ ਦੀ ਨਿਲਾਮੀ ਦੇਸ਼ ਤੋਂ ਬਾਹਰ ਹੋ ਰਹੀ ਹੈ । ਆਈਪੀਐਲ ਪ੍ਰਸ਼ਾਸਨ ਨੇ ਸੋਸ਼ਲ ਮੀਡੀਆ ’ਤੇ ਇਹ ਜਾਣਕਾਰੀ ਦਿੱਤੀ ਹੈ । ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ ਟੀਮਾਂ ਕੋਲ ਖਿਡਾਰੀਆਂ ਨੂੰ ਖਰੀਦਣ ਲਈ 5 ਕਰੋੜ ਰੁਪਏ ਜ਼ਿਆਦਾ ਹੋਣਗੇ । ਪਿਛਲੇ ਸੀਜ਼ਨ ਵਿੱਚ ਫਰੈਂਚਾਇਜ਼ੀ ਨੇ ਟੀਮ ਲਈ 95 ਕਰੋੜ ਰੁਪਏ ਦੀ ਰਕਮ ਰੱਖੀ ਸੀ । ਇਸ ਵਾਰ ਟੀਮ ਨੂੰ ਤਿਆਰ ਕਰਨ ਲਈ 100 ਕਰੋੜ ਰੁਪਏ ਨਿਰਧਾਰਿਤ ਕੀਤੇ ਗਏ ਹਨ। ਇਸ ਤੋਂ ਇਲਾਵਾ ਟੀਮਾਂ ਕੋਲ ਪਿਛਲੇ ਸੀਜ਼ਨ ਯਾਨੀ 2023 ਦੀ ਬਕਾਇਆ ਰਾਸ਼ੀ ਵੀ ਹੋਵੇਗੀ।ਆਈਪੀਐਲ ਨਿਲਾਮੀ ਲਈ 1166 ਖਿਡਾਰੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਇਨ੍ਹਾਂ ਵਿੱਚ 830 ਭਾਰਤੀ ਅਤੇ 336 ਵਿਦੇਸ਼ੀ ਖਿਡਾਰੀ ਸ਼ਾਮਿਲ ਹਨ। ਵਿਦੇਸ਼ੀ ਖਿਡਾਰੀਆਂ ਵਿੱਚ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਨੇ ਨਾਮ ਨਹੀਂ ਦਿੱਤਾ । ਮਿਸ਼ੇਲ ਸਟਾਰਕ, ਪੈਟ ਕਮਿੰਸ, ਟ੍ਰੈਵਿਸ ਹੈੱਡ, ਜੇਰਾਲਡ ਕੂਟਜੀ ਅਤੇ ਰਚਿਨ ਰਵਿੰਦਰਾ ਵਰਗੇ ਵੱਡੇ ਵਿਦੇਸ਼ੀ ਖਿਡਾਰੀ ਨਿਲਾਮੀ ਵਿੱਚ ਸ਼ਾਮਿਲ ਹੋਣਗੇ। ਭਾਰਤੀ ਖਿਡਾਰੀਆਂ ਵਿੱਚ ਹਰਸ਼ਲ ਪਟੇਲ, ਸ਼ਾਰਦੁਲ ਠਾਕੁਰ, ਉਮੇਸ਼ ਯਾਦਵ ਅਤੇ ਜੈਦੇਵ ਉਨਾਦਕਟ ਵਰਗੇ ਵੱਡੇ ਨਾਂ ਸ਼ਾਮਲ ਹਨ। ਇਨ੍ਹਾਂ ਦੀ ਕੀਮਤ 10 ਕਰੋੜ ਰੁਪਏ ਤੋਂ ਪਾਰ ਜਾ ਸਕਦੀ ਹੈ।ਦੱਸ ਦੇਈਏ ਕਿ ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੀਆਂ 10 ਟੀਮਾਂ ਨੇ ਆਪਣੇ ਜ਼ਿਆਦਾਤਰ ਖਿਡਾਰੀਆਂ ਨੂੰ ਰਿਟੇਨ ਕਰ ਲਿਆ ਹੈ। ਇਸ ਲਈ ਵੱਧ ਤੋਂ ਵੱਧ 77 ਖਿਡਾਰੀ ਖਰੀਦੇ ਜਾ ਸਕਦੇ ਹਨ, ਜਿਨ੍ਹਾਂ ਵਿੱਚੋਂ 30 ਵਿਦੇਸ਼ੀ ਹੋਣਗੇ। ਟੀਮਾਂ ਕੋਲ 262.95 ਕਰੋੜ ਰੁਪਏ ਬਚੇ ਹਨ, ਇਸ ਵਾਰ ਹਰੇਕ ਟੀਮ ਦਾ ਪਰਸ 100 ਕਰੋੜ ਰੁਪਏ ਹੋਵੇਗਾ। ਨਿਲਾਮੀ ਵਿੱਚ 25 ਖਿਡਾਰੀਆਂ ਦੀ ਬੇਸ ਪ੍ਰਾਈਸ 2 ਕਰੋੜ ਰੁਪਏ ਹੈ, ਜਿਸ ਵਿੱਚ ਆਸਟ੍ਰੇਲੀਆ ਦੇ 7 ਅਤੇ ਭਾਰਤ ਦੇ 4 ਖਿਡਾਰੀ ਹਨ। ਇਨ੍ਹਾਂ ਤੋਂ ਇਲਾਵਾ 20 ਖਿਡਾਰੀਆਂ ਦੀ ਬੋਲੀ 1.50 ਕਰੋੜ ਰੁਪਏ ਤੋਂ ਸ਼ੁਰੂ ਹੋਵੇਗੀ ਅਤੇ 16 ਖਿਡਾਰੀਆਂ ਦੀ ਬੋਲੀ 1 ਕਰੋੜ ਰੁਪਏ ਤੋਂ ਸ਼ੁਰੂ ਹੋਵੇਗੀ। ਬਾਕੀ 1105 ਖਿਡਾਰੀਆਂ ਦੀ ਬੇਸ ਪ੍ਰਾਈਜ਼ 20 ਤੋਂ 95 ਲੱਖ ਰੁਪਏ ਦੇ ਵਿਚਕਾਰ ਹੈ।

Related posts

ਈਸ਼ਾਨ ਕਿਸ਼ਨ ਨੂੰ ਟੀਮ ’ਚ ਵਾਪਸੀ ਲਈ ਖੇਡਣਾ ਪਵੇਗਾ : ਦ੍ਰਾਵਿੜ

editor

ਭਾਰਤ ਨੇ ਵਿਸ਼ਾਖਾਪਟਨਮ ਟੈਸਟ 106 ਦੌੜਾਂ ਨਾਲ ਜਿੱਤਿਆ

editor

ਨਵੇਂ ਯੁੱਗ ਦੀ ਸ਼ੁਰੂਆਤ ਕਰਦਿਆਂ ਮੁੱਖ ਮੰਤਰੀ ਨੇ 11 ਖਿਡਾਰੀਆਂ ਨੂੰ ਪੀ.ਸੀ.ਐਸ. ਅਤੇ ਪੀ.ਪੀ.ਐਸ. ਦੀਆਂ ਨੌਕਰੀਆਂ ਦਿੱਤੀਆਂ

editor