Sport

2019 ਤੋਂ ਬਾਅਦ ਮਹਿਲਾ ਕ੍ਰਿਕਟ ਨੇ ਪੁਰਸ਼ਾਂ ਦੀ ਕ੍ਰਿਕਟ ਨਾਲੋਂ ਵੱਧ ਤਰੱਕੀ ਕੀਤੀ : ਸੌਰਵ ਗਾਂਗੁਲੀ

ਨਵੀਂ ਦਿੱਲੀ – ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਦਾ ਮੰਨਣਾ ਹੈ ਕਿ ਭਾਰਤ ‘’ਚ ਮਹਿਲਾ ਕ੍ਰਿਕਟ ਨੇ 2019 ਤੋਂ ਬਾਅਦ ਪੁਰਸ਼ਾਂ ਦੀ ਕ੍ਰਿਕਟ ਤੋਂ ਜ਼ਿਆਦਾ ਤਰੱਕੀ ਕੀਤੀ ਹੈ। ਪੁਰਸ਼ਾਂ ਦੀ ਕ੍ਰਿਕਟ ਹਮੇਸ਼ਾ ਚੰਗੀ ਹਾਲਤ ਵਿੱਚ ਰਹੀ ਹੈ।ਉਨ੍ਹਾਂ ਕਿਹਾ, ‘ਮਹਿਲਾ ਕ੍ਰਿਕਟ ਨੇ ਇੱਥੋਂ ਤੱਕ ਦਾ ਜੋ ਸਫ਼ਰ ਤੈਅ ਕੀਤਾ ਹੈ, ਉਹ ਸ਼ਲਾਘਾਯੋਗ ਹੈ। ਏਸ਼ੀਆ ਕੱਪ ਜਿੱਤਿਆ, ਵਿਸ਼ਵ ਕੱਪ ਵਿੱਚ ਪ੍ਰਦਰਸ਼ਨ ਕੀਤਾ ਅਤੇ ਰਾਸ਼ਟਰਮੰਡਲ ਖੇਡਾਂ ਵਿੱਚ ਉਪ ਜੇਤੂ ਰਹੇ। ਉਨ੍ਹਾਂ ਕਿਹਾ, ਹਰਮਨਪ੍ਰੀਤ, ਸਮਿ੍ਰਤੀ, ਰਿਚਾ, ਜੇਮਿਮਾ, ਸ਼ੈਫਾਲੀ, ਸਾਰਿਆਂ ਦੀ ਤਰੱਕੀ ਪ੍ਰਭਾਵਸ਼ਾਲੀ ਰਹੀ ਹੈ।’ਗਾਂਗੁਲੀ ਨੇ ਕਿਹਾ, ‘ਜਦੋਂ ਝੂਲਨ ਗੋਸਵਾਮੀ ਨੇ ਸੰਨਿਆਸ ਲਿਆ ਤਾਂ ਮੈਂ ਸੋਚਦਾ ਸੀ ਕਿ ਅਗਲਾ ਤੇਜ਼ ਗੇਂਦਬਾਜ਼ ਕਿੱਥੋਂ ਆਵੇਗਾ ਪਰ ਪਿਛਲੇ ਤਿੰਨ ਸਾਲਾਂ ‘’ਚ ਰੇਣੁਕਾ ਠਾਕੁਰ ਆਈ। ਮਹਿਲਾ ਕ੍ਰਿਕਟ ਲਈ ਇਹ ਬਹੁਤ ਚੰਗੀ ਗੱਲ ਸੀ। ਦਿੱਲੀ ਕੈਪੀਟਲਜ਼ ਦੇ ਡਾਇਰੈਕਟਰ ਆਫ਼ ਕ੍ਰਿਕਟ ਗਾਂਗੁਲੀ ਨੇ ਕਿਹਾ ਕਿ ਉਹ ਹਾਲ ਹੀ ਵਿੱਚ ਮਹਿਲਾ ਪ੍ਰੀਮੀਅਰ ਲੀਗ ਦੀ ਨਿਲਾਮੀ ਦੌਰਾਨ ਟੀਮਾਂ ਦੁਆਰਾ ਭਾਰਤ ਦੇ ਪ੍ਰਤਿਭਾਸ਼ਾਲੀ ਖਿਡਾਰੀਆਂ ਨੂੰ ਚੁਣੇ ਜਾਂਦੇ ਦੇਖ ਕੇ ਕਾਫੀ ਖੁਸ਼ ਹੋਏ।

Related posts

ਈਸ਼ਾਨ ਕਿਸ਼ਨ ਨੂੰ ਟੀਮ ’ਚ ਵਾਪਸੀ ਲਈ ਖੇਡਣਾ ਪਵੇਗਾ : ਦ੍ਰਾਵਿੜ

editor

ਭਾਰਤ ਨੇ ਵਿਸ਼ਾਖਾਪਟਨਮ ਟੈਸਟ 106 ਦੌੜਾਂ ਨਾਲ ਜਿੱਤਿਆ

editor

ਨਵੇਂ ਯੁੱਗ ਦੀ ਸ਼ੁਰੂਆਤ ਕਰਦਿਆਂ ਮੁੱਖ ਮੰਤਰੀ ਨੇ 11 ਖਿਡਾਰੀਆਂ ਨੂੰ ਪੀ.ਸੀ.ਐਸ. ਅਤੇ ਪੀ.ਪੀ.ਐਸ. ਦੀਆਂ ਨੌਕਰੀਆਂ ਦਿੱਤੀਆਂ

editor