India

31 ਜਨਵਰੀ ਤੋਂ ਸ਼ੁਰੂ ਹੋਵੇਗਾ ਸੰਸਦ ਦਾ ਬਜਟ ਸੈਸ਼ਨ

ਨਵੀਂ ਦਿੱਲੀ – ਦੇਸ਼ ‘ਚ ਵਧਦੇ ਕੋਰੋਨਾ ਇਨਫੈਕਸ਼ਨ ਦੇ ਵਿਚਕਾਰ ਸੰਸਦ ਦੇ ਬਜਟ ਸੈਸ਼ਨ ਦੀ ਤਰੀਕ ਦਾ ਐਲਾਨ ਕਰ ਦਿੱਤਾ ਗਿਆ ਹੈ। ਸੰਸਦ ਦਾ ਬਜਟ ਸੈਸ਼ਨ 31 ਜਨਵਰੀ ਤੋਂ ਸ਼ੁਰੂ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਬਜਟ ਸੈਸ਼ਨ ਲਈ ਦੋਵਾਂ ਸਦਨਾਂ (ਰਾਜ ਸਭਾ ਅਤੇ ਲੋਕ ਸਭਾ) ਦਾ ਕੰਮ ਸ਼ਿਫਟ ਕਰਨ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਕੋਰੋਨਾ ਸੰਕ੍ਰਮਣ ਸੰਸਦ ਦੇ ਕਰਮਚਾਰੀਆਂ ਨੂੰ ਵੀ ਤੇਜ਼ੀ ਨਾਲ ਆਪਣੀ ਲਪੇਟ ‘ਚ ਲੈ ਰਿਹਾ ਹੈ। 9 ਤੋਂ 12 ਜਨਵਰੀ ਦਰਮਿਆਨ ਸੰਸਦ ਦੇ 300 ਤੋਂ ਵੱਧ ਕਰਮਚਾਰੀ ਕੋਰੋਨਾ ਨਾਲ ਸੰਕਰਮਿਤ ਪਾਏ ਗਏ ਹਨ। ਇਸ ਤੋਂ ਪਹਿਲਾਂ ਜਨਵਰੀ ਤਕ ਅਚਨਚੇਤ ਟੈਸਟਾਂ ਦੌਰਾਨ 400 ਤੋਂ ਵੱਧ ਕਰਮਚਾਰੀ ਸੰਕਰਮਿਤ ਪਾਏ ਗਏ ਸਨ। ਸੂਤਰਾਂ ਨੇ ਦੱਸਿਆ ਕਿ ਹੁਣ ਤਕ ਲਗਪਗ 718 ਸੰਸਦ ਮੁਲਾਜ਼ਮ ਕੋਰੋਨਾ ਦੀ ਲਪੇਟ ‘ਚ ਆ ਚੁੱਕੇ ਹਨ। ਅਜਿਹੇ ‘ਚ ਦੋਵੇਂ ਸਦਨਾਂ ਲੋਕ ਸਭਾ ਤੇ ਰਾਜ ਸਭਾ ‘ਚ ਸ਼ਿਫਟ ਦੇ ਹਿਸਾਬ ਨਾਲ ਕੰਮ ਕੀਤਾ ਜਾ ਸਕਦਾ ਹੈ।

ਲੋਕ ਸਭਾ ਸਪੀਕਰ ਓਮ ਬਿਰਲਾ ਨੇ ਮੰਗਲਵਾਰ ਨੂੰ ਸਦਨ ਵਿੱਚ ਸਿਹਤ ਸੁਰੱਖਿਆ ਉਪਾਵਾਂ ਬਾਰੇ ਜਾਣਕਾਰੀ ਲਈ ਸੀ। ਓਮ ਬਿਰਲਾ ਨੇ ਸੰਸਦ ਭਵਨ ਕੰਪਲੈਕਸ ਦਾ ਵੀ ਨਿਰੀਖਣ ਕੀਤਾ। ਦੱਸ ਦੇਈਏ ਕਿ ਕੋਵਿਡ -19 ਟੈਸਟ ਦੀ ਸਹੂਲਤ ਸੰਸਦ ਮੈਂਬਰਾਂ, ਲੋਕ ਸਭਾ ਅਤੇ ਰਾਜ ਸਭਾ ਸਕੱਤਰੇਤ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਸੰਸਦ ਭਵਨ ‘ਚ ਉਪਲਬਧ ਹੈ। ਓਮ ਬਿਰਲਾ ਨੇ ਵੀ ਇਸ ਦਾ ਦੌਰਾ ਕੀਤਾ ਸੀ।

Related posts

ਮਾਰਕੀਟ ’ਚ ਆਇਆ ਨਵਾਂ ਸਾਈਬਰ ਫਰਾਡ, ਕੁੜੀ ਪੁੱਛੇਗੀ ਸਵਾਲ, ਇੱਕ ਬਟਨ ਦਬਾਉਂਦੇ ਹੀ ਖਾਤਾ ਹੋ ਜਾਵੇਗਾ ਖ਼ਾਲੀ!

editor

ਮਹਾਕਾਲੇਸ਼ਵਰ ਮੰਦਰ ’ਚ ਕੇਰਲ ਹਾਈ ਕੋਰਟ ਦੇ ਚੀਫ ਜਸਟਿਸ ਦੀ ਵਿਗੜੀ ਸਿਹਤ, ਹਸਪਤਾਲ ’ਚ ਦਾਖ਼ਲ

editor

ਚੋਣ ਕਮਿਸ਼ਨ ਵੱਲੋਂ ਕਸ਼ਮੀਰੀ ਪ੍ਰਵਾਸੀਆਂ ਨੂੰ ਵੱਡੀ ਰਾਹਤ, ਵੋਟ ਪਾਉਣ ਲਈ ‘ਫਾਰਮ ਐਮ’ ਭਰਨ ਦੀ ਲੋੜ ਨਹੀਂ

editor