India

5 ਸਾਲਾਂ ’ਚ ਦੁੱਗਣੀ ਹੋ ਗਈ ਅਨੁਰਾਗ ਦੀ ਜਾਇਦਾਦ, ਨਾਮਜ਼ਦਗੀ ’ਚ ਕੀਤਾ ਐਲਾਨ

ਨਵੀਂ ਦਿੱਲੀ –  ਭਾਜਪਾ ਉਮੀਦਵਾਰ ਅਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਆਪਣੀ ਨਾਮਜ਼ਦਗੀ ਦੇ ਨਾਲ-ਨਾਲ ਆਪਣੀ ਜਾਇਦਾਦ ਦਾ ਐਲਾਨ ਵੀ ਕੀਤਾ ਹੈ। ਉਨ੍ਹਾਂ ਦੀ ਜਾਇਦਾਦ 5 ਸਾਲਾਂ ’ਚ ਦੁੱਗਣੀ ਹੋ ਗਈ ਹੈ। ਉਨ੍ਹਾਂ ਦੀ ਜਾਇਦਾਦ ’ਚ 5.30 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਅਨੁਰਾਗ ਠਾਕੁਰ ਨੇ ਆਪਣੇ ਹਲਫਨਾਮੇ ’ਚ ਆਪਣੀ ਜਾਇਦਾਦ 10.97 ਕਰੋੜ ਰੁਪਏ ਦੱਸੀ ਹੈ। ਅਨੁਰਾਗ ਹਿਮਾਚਲ ਪ੍ਰਦੇਸ਼ ਦੀ ਹਮੀਰਪੁਰ ਲੋਕ ਸਭਾ ਸੀਟ ਤੋਂ ਚੋਣ ਲੜ ਰਹੇ ਹਨ। ਉਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਸਤਪਾਲ ਰਾਏਜ਼ਾਦਾ ਨਾਲ ਹੈ, ਜੋ ਪਹਿਲਾਂ ਵਿਧਾਇਕ ਵੀ ਰਹਿ ਚੁੱਕੇ ਹਨ। ਰਾਏਜ਼ਾਦਾ ਕੋਲ 2.5 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਹੈ।5 ਸਾਲਾਂ ਦੀਆਂ ਇਨਕਮ ਟੈਕਸ ਰਿਟਰਨਾਂ ’ਤੇ ਨਜ਼ਰ ਮਾਰੀਏ ਤਾਂ ਰਾਏਜ਼ਾਦਾ ਦੀ ਆਮਦਨ ਪਹਿਲਾਂ ਦੇ ਮੁਕਾਬਲੇ ਘੱਟ ਗਈ ਹੈ। ਸਾਲ 2022-23 ਦੀ ਆਮਦਨ ਟੈਕਸ ਰਿਟਰਨ ’ਚ ਸਤਪਾਲ ਰਾਏਜ਼ਾਦਾ ਦੀ ਆਮਦਨ 9.36 ਲੱਖ ਰੁਪਏ ਹੈ। ਸਾਲ 2018-19 ’ਚ ਇਹ 16.65 ਲੱਖ ਤੋਂ ਵੱਧ ਸੀ।
ਸੁਰੱਖਿਆ ਲਈ ਅਨੁਰਾਗ ਅਤੇ ਉਨ੍ਹਾਂ ਦੀ ਪਤਨੀ ਕੋਲ ਦੋ ਪਿਸਤੌਲਾਂ
ਜਾਣਕਾਰੀ ਮੁਤਾਬਕ ਅਨੁਰਾਗ ਠਾਕੁਰ ਨੇ 2014 ਦੀਆਂ ਲੋਕ ਸਭਾ ਚੋਣਾਂ ’ਚ ਆਪਣੀ ਚੱਲ ਅਤੇ ਅਚੱਲ ਜਾਇਦਾਦ 4.62 ਕਰੋੜ ਰੁਪਏ ਦੱਸੀ ਸੀ। 26 ਅਪ੍ਰੈਲ 2019 ਨੂੰ ਚੋਣ ਕਮਿਸ਼ਨ ਨੂੰ ਅਨੁਰਾਗ ਨੇ ਦਿੱਤੇ ਆਪਣੇ ਹਲਫਨਾਮੇ ’ਚ 5.67 ਕਰੋੜ ਰੁਪਏ ਦੀ ਜਾਇਦਾਦ ਦੱਸੀ ਸੀ। ਅਨੁਰਾਗ ਠਾਕੁਰ ਅਤੇ ਉਨ੍ਹਾਂ ਦੀ ਪਤਨੀ ਦੇ ਨਾਂ ’ਤੇ 3.25 ਲੱਖ ਰੁਪਏ ਅਤੇ 2.50 ਲੱਖ ਰੁਪਏ ਦੇ ਦੋ ਪਿਸਤੌਲਾਂ ਹਨ। ਇਨ੍ਹਾਂ ’ਚੋਂ ਇਕ ਬੈਲਜੀਅਮ ’ਚ ਬਣਿਆ ਹੈ। ਅਨੁਰਾਗ ਅਤੇ ਉਨ੍ਹਾਂ ਦੀ ਪਤਨੀ ਕੋਲ 55.51 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਹਨ। ਇਸ ਤੋਂ ਇਲਾਵਾ ਉਨ੍ਹਾਂ ਕੋਲ 1 ਲੱਖ ਰੁਪਏ ਦਾ ਕੀਮਤੀ ਸਟੋਨ ਵੀ ਹਨ। ਉਨ੍ਹਾਂ ਕੋਲ ਧਰਮਸ਼ਾਲਾ, ਕੁੱਲੂ, ਸਮੀਰਪੁਰ ਅਤੇ ਪੰਜਾਬ ਦੇ ਜਲੰਧਰ, ਕਪੂਰਥਲਾ ’ਚ ਲੱਖਾਂ ਰੁਪਏ ਦੇ ਪਲਾਟ ਅਤੇ ਮਕਾਨ ਹਨ। ਅਨੁਰਾਗ ਠਾਕੁਰ ਨੇ ਸ਼ੇਅਰ ਬਾਜ਼ਾਰ ’ਚ 47 ਲੱਖ ਰੁਪਏ ਨਿਵੇਸ਼ ਕੀਤੇ। ਅਨੁਰਾਗ ਦੇ ਪੁੱਤਰ ਜੈ ਆਦਿਤਿਆ ਸਿੰਘ ਕੋਲ 1.33 ਲੱਖ ਅਤੇ ਉਦੇਵੀਰ ਸਿੰਘ ਕੋਲ 81 ਹਜ਼ਾਰ ਰੁਪਏ ਦੀ ਜਾਇਦਾਦ ਹੈ।

Related posts

ਸੁਪਰੀਮ ਕੋਰਟ ਨੇ ਵੋਟਿੰਗ ਅੰਕੜੇ ਅਪਲੋਡ ਕਰਨ ਬਾਰੇ ਕਮਿਸ਼ਨ ਨੂੰ ਨਿਰਦੇਸ਼ ਦੇਣ ਤੋਂ ਕੀਤਾ ਇਨਕਾਰ

editor

ਕੇਦਾਰਨਾਥ ’ਚ ਹੈਲੀਕਾਪਟਰ ਦੀ ਕੀਤੀ ਗਈ ਐਮਜਰੈਂਸੀ ਲੈਂਡਿੰਗ

editor

ਟਰੈਵਲ ਟਰਾਲੀ ਨਾਲ ਟੈਂਪੂ ਦੀ ਟੱਕਰ, ਇੱਕੋ ਪਰਿਵਾਰ ਦੇ 7 ਲੋਕਾਂ ਦੀ ਮੌਤ, 20 ਜ਼ਖਮੀ

editor