Articles

93000 ਪਾਕਿਸਤਾਨੀ ਫੌਜੀਆਂ ਦੇ ਹਥਿਆਰ ਸਟਾਉਣ ਵਾਲਾ ਜਰਨੈਲ !

ਜਦੋਂ ਦਸੰਬਰ 1971 ਨੂੰ ਢਾਕਾ ਵਿੱਚ ਜਰਨਲ ਨਿਆਜੀ ਦੀ ਅਗਵਾਈ ਵਿੱਚ 93000 ਪਾਕਿ ਫੌਜੀਆਂ ਨੇ ਉਹਨਾਂ ਸਾਹਮਣੇ ਹਥਿਆਰ ਸੁੱਟ ਦਿੱਤੇ ਜਰਨਲ ਜਗਜੀਤ ਸਿੰਘ ਅਰੋੜਾ ਉਦੋਂ ਪੂਰਬੀ ਕਮਾਨ ਦੇ ਜੇ ੳ ਸੀ ਸਨ। ਜਰਨਲ ਨਿਆਜੀ ਨੇ ਆਪਣਾ ਨਿੱਜੀ ਪਸਤੌਲ ਉਹਨਾਂ ਦੇ ਹਵਾਲੇ ਕਰ ਆਪਣੀਆਂ ਫ਼ੀਤੀਆਂ ਵੀ ਉਤਾਰ ਹਵਾਲੇ ਕਰ ਦਿੱਤੀਆ। ਪਾਕਿ ਨੇ 3 ਦਸੰਬਰ 1971 ਨੂੰ ਉਤਰੀ ਭਾਰਤ ਦੇ ਕਈ ਫ਼ੌਜੀ ਹਵਾਈ ਅੱਡਿਆਂ ਤੇ ਇੱਕ ਰਾਤ ਬੰਬਾਰੀ ਕਰ ਕੇ ਭਾਰਤ ਨਾਲ ਸਿੱਧੀ ਜੰਗ ਛੇੜੀ ਸੀ। ਥੱਲ ਸੈਨਾ ਮੁੱਖੀ ਜਰਨਲ ਸ਼ੈਮ ਮਾਣਿਕ ਸ਼ਾਅ  ਨੇ ਜਰਨਲ ਅਰੋੜਾ ਨੂੰ ਇਸ ਦੀ ਸੂਚਨਾ ਦਿੱਤੀ। ਜਰਨਲ ਸਾਹਿਬ ਨੂੰ ਪਤਾ ਸੀ ਸੀ ਇਹ ਜੰਗ ਬਹੁਤਾ ਲੰਬਾ ਸਮਾ ਨਹੀਂ ਚੱਲੇਗੀ, ਜਿੱਤ ਵੀ ਯਕੀਨਨ ਉਹਨਾਂ ਦੀ ਹੀ ਹੋਵੇਗੀ। ਭਾਰਤ ਨੇ 12 ਦਸੰਬਰ 1971 ਨੂੰ ਮੇਘਨਾ ਦਰਿਆ ਪਾਰ ਕਰ ਕੇ ਬੰਗਲਾ ਦੇਸ਼ ਦੀ ਅਜ਼ਾਦੀ ਲਈ ਰਾਹ ਪੱਧਰਾ ਕਰ ਦਿੱਤਾ। ਲੜਾਈ ਦੋਰਾਨ ਪਾਕਿ ਮੇਘਨਾ ਦਾ ਅਹਿਮ ਪੁੱਲ ਨਸ਼ਟ ਕਰ ਦੇਵੇਗਾ ਜਰਨਲ ਨੂੰ ਇਸ ਗੱਲ ਦਾ ਇਲਮ ਸੀ। ਹਮਲੇ ਨੂੰ ਰੋਕਨ ਲਈ ਭਾਰਤ ਕੋਲ ਕੋਈ ਅਜਿਹਾ ਸਾਜੋ ਸਮਾਨ ਨਹੀਂ ਸੀ ਜੋ ਆਰਜ਼ੀ ਪੁੱਲ ਤਿਆਰ ਹੋ ਸਕੇ।ਭਾਰਤੀ ਫੌਜ ਨੂੰ ਆਮ ਲੋਕਾ ਦੀ ਹਮਾਇਤ ਹਾਸਲ ਸੀ ਦੀ ਮਦਦ ਨਾਲ ਮੇਘਨਾ ਦਰਿਆ ਪਾਰ ਕਰ ਪਾਕਿ ਨੂੰ ਹੈਰਾਨ ਕਰ ਦਿੱਤਾ। ਪਾਕਿ ਫੌਜ ਮੋਰਚੇ ਛੱਡ ਢਾਕੇ ਵੱਲ ਭੱਜੀ। ਹੌਸਲੇ ਪਸਤ ਹੋ ਗਏ। ਦੋ ਹਫ਼ਤਿਆਂ ਚ ਲੜਾਈ ਖਤਮ ਹੋ ਗਈ। ਭਾਰਤੀ ਫੌਜ ਨੇ ਸਮੁੰਦਰ ਦੇ ਰਸਤੇ ਪੂਰਬੀ ਪਾਕਿ ਵਿੱਚ ਕੋਈ ਫ਼ੌਜੀ ਮਦਦ ਨਹੀਂ ਪਹੁੰਚਨ ਦਿੱਤੀ, ਬਾਕੀ ਤਿੰਨੇ ਪਾਸੇ ਥੱਲ ਸੈਨਾਂ ਨੇ ਸੀਲ ਕਰ ਦਿੱਤਾ। ਪਾਕਿ ਕੋਲੋ ਹਥਿਆਰ ਸੁੱਟਨ ਤੋਂ ਬਗੈਰ ਕੋਈ ਚਾਰਾਂ ਨਹੀਂ ਸੀ। ਬਿਨਾ ਸ਼ਰਤ ਪਾਕਿ ਦੇ 93000 ਸੈਨਿਕਾਂ ਨੇ ਜਰਨਲ ਅਰੌੜਾ ਦੇ ਸਾਹਮਣੇ ਹਥਿਆਰ ਸੁੱਟ ਆਤਮ ਸਮਰਪਨ ਕਰ ਲਿਆ। ਜੰਗੀ ਇਤਹਾਸ ਵਿੱਚ ਸੱਭ ਤੋਂ ਵੱਡੀ ਜਿੱਤ 16 ਦਸੰਬਰ 1971 ਢਾਕਾ ਵਿੱਚ ਖਿੱਚੀ ਗਈ ਉਸ ਤਸਵੀਰ ਜਿਸ ਵਿੱਚ ਪਾਕਿ ਥੱਲ ਸੈਨਾਂ ਦੀ ਪੂਰਬੀ ਕਮਾਨ ਦਾ ਸੈਨਾਪਤੀ ਜਰਨਲ ਨਿਆਜੀ ਆਤਮ ਸਮੱਰਪਨ ਕਰਦੇ ਦਸਤਾਵੇਜ਼ਾਂ ਉੱਪਰ ਦਸਤਖਤ ਕਰ ਰਿਹਾ ਹੈ। ਜਰਨਲ ਅਰੌੜਾ ਉਹਨਾਂ ਨਾਲ ਬੈਠੇ ਹਨ। ਜਰਨਲ ਅਰੌੜਾ ਲਈ ਭਾਰਤੀ ਫੌਜ ਸ਼ਕਤੀ ਲਈ ਤਕੜਾ ਨਜ਼ਾਰਾ ਪੇਸ਼ ਕਰਦੀ ਹੈ। ਜਰਨਲ ਸਾਹਿਬ ਇਸ ਜਿੱਤ ਦਾ ਸਿਹਰਾ ਆਪਣੇ ਤੇ ਨਹੀਂ ਲੋਕਾਂ ਤੇ ਸੁੱਟਦੇ ਸਨ।ਲੋਕ ਉਹਨਾਂ ਦੇ ਨਾਲ ਸਨ। 3 ਮਈ 2005 ਇਹ ਮਹਾਨ ਨਾਇਕ ਸਾਥੋਂ ਸਦਾ ਲਈ ਵਿੱਛੜ ਗਿਆ। ਬੰਗਲਾ ਦੇਸ਼ ਦੀ ਜੰਗ ਦੇ ਨਾਇਕ ਭਾਰਤ ਦੇ ਜੰਗੀ ਇਤਹਾਸ ਵਿੱਚ ਮਹਾਨ ਕਾਰਨਾਮਾ ਕਰ ਕੇ ਸਾਰੇ ਸੰਸਾਰ ਨੂੰ ਹੈਰਾਨ ਕਰ ਦਿੱਤਾ। 93000 ਦੁਸ਼ਮਨ ਸੈਨਿਕਾਂ ਦੇ ਹਥਿਆਰ ਸੁਟਵਾ ਕੇ ਹੱਥ ਖੜੇ ਕਰਵਾਉਣਾ ਕੋਈ ਛੋਟਾ ਮੋਟਾ ਕੰਮ ਨਹੀਂ ਸੀ, ਜੋ ਜਰਨਲ ਅਰੌੜਾ ਨੇ ਆਪਣੀ ਬੜੀ ਸੂਝ ਬੂਝ ਦੂਰ ਦ੍ਰਿਸ਼ਟੀ ਵਾਲੀ ਸੋਚ ਨਾਲ ਕਰ ਵਿਖਾਇਆ ਸੀ। ਸੰਸਾਰ ਦੀਆਂ ਜੰਗਾਂ ਦੇ ਇਤਹਾਸ ਵਿੱਚ ਇਹ ਪਹਿਲੀ ਵਾਰੀ ਹੋਇਆ ਸੀ। ਸਾਡੀ ਨੌਜਵਾਨ ਪੀੜ੍ਹੀ ਜੋ ਸਾਡੇ ਸੂਰ-ਬੀਰਾ ਦੀਆਂ ਕੁਰਬਾਨੀਆਂ ਤੋ ਅਨਜਾਨ ਹੈ। ਅਸੀਂ ਜਦੋਂ ਛੋਟੇ ਸੀ ਮਾਸਟਰ ਜੀ ਸਾਨੂੰ ਸੂਰ-ਬੀਰਾ ਦੇ ਗੀਤ ਲਿਖ ਬਾਲ ਸ਼ਭਾ  ਵਿੱਚ ਗਵਾਉਂਦੇ ਸੀ,ਜਿਸ ਨਾਲ ਸਾਡੇ ਵਿੱਚ ਦੇਸ਼ ਭਗਤੀ ਦਾ ਜਜ਼ਬਾ ਪੈਦਾ ਹੁੰਦਾ ਸੀ। ਸਰਕਾਰ ਨੂੰ ਬੱਚਿਆਂ ਨੂ ਆਪਣੇ ਸੂਰ-ਬੀਰਾ, ਸ਼ਹੀਦਾਂ ਦੇ ਇਤਹਾਸ ਨੂੰ ਸਕੂਲ ਵਿੱਚ ਲਾਜ਼ਮੀ ਤੌਰ ਤੇ ਪੜਾਉਣਾ ਲਾਜ਼ਮੀ ਕਰਣਾ ਚਾਹੀਦਾ ਹੈ। ਜੋ ਸਕੂਲ ਵਿੱਚ ਬਾਲ ਸਭਾਵਾ ਅਲੋਪ ਹੋ ਗਈਆ ਹਨ ਦੁਬਾਰਾ ਚਾਲੂ ਕਰਣੀਆਂ ਚਾਹੀਦੀਆਂ ਹਨ। ਇਸ ਨਾਲ ਨਵੀਂ ਪੀੜੀ ਜੋ ਅਖਬਾਰਾ, ਕਿਤਾਬਾਂ ਤੇ ਆਪਣਾ ਇਤਹਾਸ ਤੋ ਕੋਹਾਂ ਦੂਰ ਪਰੇ ਹੱਟ ਮੁਬਾਇਲ ਦੀ ਦੁੱਨੀਆ ਵਿੱਚ ਗਵਾਚ ਮਨੋਰੋਗੀ ਹੋ ਗਈ ਹੈ ਜਾਣਕਾਰੀ ਮਿਲੇਗੀ। ਉਹ ਨਸ਼ਿਆ ਤੋ ਦੂਰ ਹੋਵੇਗੀ ਉਹਨਾਂ ਵਿੱਚ ਦੇਸ਼ ਭਗਤੀ ਪੈਦਾ ਹੋਵੇਗੀ। ਸਰਕਾਰਾ ਨੂੰ ਇਹਨਾ ਮਹਾਨ ਯੋਧਿਆਂ ਦੇ ਸ਼ਹੀਦੀ ਜਨਮ ਦਿਨ ਮਨਾ ਜਾਣਕਾਰੀ ਦੇਣੀ ਚਾਹੀਦੀ ਹੈ। ਸਕੂਲ ਲੈਵਲ ਤੇ ਬੱਚਿਆ ਨੂੰ ਇਤਹਾਸ ਪੜਾਉਣੀ ਲਾਜ਼ਮੀ ਹੈ। ਉਹ ਕੋਮਾ ਸਦਾ ਜਿੱਤਾਂ ਰਹਿੰਦੀਆ ਹਨ ਜੋ ਆਪਣੇ ਸ਼ਹੀਦਾਂ ਸੂਰ-ਬੀਰਾ ਦੀਆ ਕੁਰਬਾਨੀਆ ਨੂੰ ਯਾਦ ਕਰਦੀਆਂ ਹਨ।ਜੋ ਸੂਰ-ਬੀਰਾ ਦੀਆ ਸਤਾਬਦੀਆਂ ਮਨਾਉਂਦੇ ਰਹਿਣਾ ਚਾਹੀਦਾ ਹੈ। ਇਹ ਹੀ ਜਰਨਲ ਅਰੌੜਾ ਨੂੰ ਉਹਨਾਂ ਦੇ ਜਨਮ ਦਿਨ ਤੇ ਸੱਚੀ ਸ਼ਰਧਾਂਜਲੀ ਹੋਵੇਗੀ।

– ਗੁਰਮੀਤ ਸਿੰਘ ਵੇਰਕਾ ਐਮਏ ਪੁਲਿਸ ਐਡਮਨਿਸਟਰੇਸਨ ਸੇਵਾ ਮੁੱਕਤ ਇੰਸਪੈਕਟਰ ਪੁਲਿਸ

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin