Australia

ਐਂਥਨੀ ਐਲਬਨੀਜ਼ ਆਸਟ੍ਰੇਲੀਆ ਦੇ 31ਵੇਂ ਪ੍ਰਧਾਨ ਮੰਤਰੀ ਬਣੇ !

ਕੈਨਬਰਾ – ਲੇਬਰ ਸਰਕਾਰ ਨੇ ਲਗਭਗ ਇੱਕ ਦਹਾਕੇ ਤੋਂ ਬਾਅਦ ਮੁੜ ਸੱਤਾ ਸੰਭਾਲ ਲਈ ਹੈ ਅਤੇ ਐਂਥਨੀ ਐਲਬਨੀਜ਼ ਨੇ ਆਸਟ੍ਰੇਲੀਆ ਦੇ 31ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਕੇ ਨਵੇਂ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ ਹੈ। ਐਂਥਨੀ ਐਲਬਨੀਜ਼ ਅੱਜ ਦੁਪਹਿਰ ਬਾਅਦ ਆਪਣੇ ਪਹਿਲੇ ਵਿਦੇਸ਼ ਦੌਰੇ ‘ਤੇ ਜਾਪਾਨ ਲਈ ਰਵਾਨਾ ਹੋ ਜਾਣਗੇ ਜਿਥੇ ਉਹ ‘ਕੁਐਡ ਗਰੁੱਪ’ ਦੀ ਬਹੁਤ ਹੀ ਅਹਿਮ ਮੀਟਿੰਗ ਦੇ ਵਿੱਚ ਪਹਿਲੀ ਵਾਰ ਪ੍ਰਧਾਨ ਮੰਤਰੀ ਵਜੋਂ ਸਿ਼ਰਕਤ ਕਰਨਗੇ।

ਆਸਟ੍ਰੇਲੀਆ ਦੇ ਗਵਨਰ ਜਨਰਲ ਡੇਵਿਡ ਹਰਲੀ ਨੇ ਅੱਜ ਸਵੇਰੇ ਗਵਰਨਰ ਹਾਊਸ ਦੇ ਵਿੱਚ ਐਂਥਨੀ ਐਲਬਨੀਜ਼ ਦੇ ਨਾਲ-ਨਾਲ ਉਨ੍ਹਾਂ ਦੇ ਡਿਪਟੀ ਵਜੋਂ ਰਿਚਰਡ ਮਾਰਲਸ, ਫਰੰਟ ਬੈਂਚਰਾਂ ਪੈਨੀ ਵੋਂਗ, ਜਿਮ ਚੈਲਮਰਸ ਅਤੇ ਕੈਟੀ ਗੈਲਾਘਰ ਨੂੰ ਵੀ ਸਹੁੰ ਚੁਕਾਈ ਗਈ ਹੈ। ਰਿਚਰਡ ਮਾਰਲਸ ਨੇ ਡਿਪਟੀ ਪ੍ਰਧਾਨ ਮੰਤਰੀ ਵਜੋਂ, ਪੈਨੀ ਵੋਂਗ ਨੇ ਵਿਦੇਸ਼ ਮੰਤਰੀ ਵਜੋਂ, ਜਿਮ ਚੈਲਮਰਸ ਨੇ ਖਜ਼ਾਨਾ ਮੰਤਰੀ ਵਜੋਂ ਅਤੇ ਕੈਟੀ ਗੈਲਾਗਰ ਨੇ ਵਿੱਤ ਮੰਤਰੀ, ਮਹਿਲਾ ਅਤੇ ਅਟਾਰਨੀ-ਜਨਰਲ ਵਜੋਂ ਸਹੁੰ ਚੱਕੀ ਹੈ।

ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੇ ਨਾਲ ਵਿਦੇਸ਼ ਮੰਤਰੀ ਪੈਨੀ ਵੋਂਗ ਕੁਐਡ ਨੇਤਾਵਾਂ – ਸੰਯੁਕਤ ਰਾਜ, ਭਾਰਤ ਅਤੇ ਜਾਪਾਨ ਨਾਲ ਮਿਲਣ ਲਈ ਅੱਜ ਬਾਅਦ ਵਿੱਚ ਜਾਪਾਨ ਜਾਣਗੇ।

ਸੈਨੇਟਰ ਵੋਂਗ ਨੇ ਇੱਕ ਬਿਆਨ ਵਿੱਚ ਕਿਹਾ, “ਇੱਕ ਹਫ਼ਤੇ ਵਿੱਚ ਕਵਾਡ ਮੀਟਿੰਗ ਵਿੱਚ ਯਾਤਰਾ ਕਰਨਾ ਦਰਸਾਉਂਦਾ ਹੈ ਕਿ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਇਹ ਭਾਈਵਾਲੀ ਸਾਡੀ ਸੁਰੱਖਿਆ ਲਈ ਕਿੰਨੀ ਮਹੱਤਵਪੂਰਨ ਹੈ ਅਤੇ ਅਸੀਂ ਨਵੀਂ ਊਰਜਾ ਅਤੇ ਹੋਰ ਬਹੁਤ ਕੁਝ ਮੇਜ਼ ‘ਤੇ ਲੈ ਕੇ ਜਾਵਾਂਗੇ।

ਅਮਰੀਕਾ ਦੇ ਰਾਸ਼ਟਰਪਤੀ ਜੋ ਬਿਡੇਨ ਨੇ ਐਤਵਾਰ ਦੇਰ ਰਾਤ ਐਲਬਨੀਜ਼ ਨੂੰ ਫੋਨ ਕੀਤਾ, ਉਨ੍ਹਾਂ ਨੂੰ ਜਿੱਤ ‘ਤੇ ਵਧਾਈ ਦਿੱਤੀ ਅਤੇ ਮੁਲਾਕਾਤ ਲਈ ਟੋਕੀਓ ਦੀ ਯਾਤਰਾ ਕਰਨ ਦੀ ਚੋਣ ਕਰਨ ਲਈ ਧੰਨਵਾਦ ਕੀਤਾ।

ਵਰਨਣਯੋਗ ਹੈ ਕਿ ਅੱਜ ਸੋਮਵਾਰ ਸਵੇਰ ਤੱਕ ਲੇਬਰ ਅਜੇ ਤੱਕ ਸਰਕਾਰ ਬਣਾਉਣ ਲਈ ਲੋੜੀਂਦੀਆਂ 76 ਸੀਟਾਂ ਤੱਕ ਨਹੀਂ ਪਹੁੰਚ ਸਕੀ ਸੀ। ਜੇਕਰ ਲੇਬਰ ਇਸ ਅੰਕੜੇ ਤੱਕ ਨਾ ਪਹੁੰਚ ਸਕੀ ਤਾਂ ਸੰਸਦ ਵਿੱਚ ਕਾਨੂੰਨ ਪਾਸ ਕਰਨ ਲਈ ਕਰਾਸਬੈਂਚ ਦੇ ਸਮਰਥਨ ਦੀ ਲੋੜ ਹੋਵੇਗੀ। ਪ੍ਰਧਾਨ ਮੰਤਰੀ ਐਲਬਨੀਜ਼ ਨੂੰ ਇਸ ਲਈ ਸੈਨੇਟ ਵਿੱਚ ਕਾਨੂੰਨ ਪਾਸ ਕਰਨ ਲਈ ਗ੍ਰੀਨਜ਼ ਅਤੇ ਸੰਭਾਵਤ ਤੌਰ ‘ਤੇ ਜੈਕੀ ਲੈਂਬੀ ਦੀ ਜ਼ਰੂਰਤ ਹੋਏਗੀ।

ਫੈਡਰਲ ਚੋਣਾਂ ਦੇ ਵਿੱਚ ਅਜ਼ਾਦ ਮੋਨੀਕ ਰਾਇਨ ਜਿਸ ਨੇ ਫਰਾਇਡਨਬਰਗ ਨੂੰ ਹਰਾਇਆ, ਜ਼ੋ ਡੈਨੀਅਲ ਜਿਸ ਨੇ ਟਿਮ ਵਿਲਸਨ ਨੂੰ ਹਰਾਇਆ ਅਤੇ ਐਲੇਗਰਾ ਸਪੈਂਡਰ ਜਿਸ ਨੇ ਡੇਵ ਸ਼ਰਮਾ ਨੂੰ ਹਰਾਇਆ ਹੈ, ਨੇ ਕਿਹਾ ਹੈ ਕਿ ਉਹ ਚਾਹੁੰਦੇ ਹਨ ਕਿ ਆਉਣ ਵਾਲੀ ਸਰਕਾਰ ਜਲਵਾਯੂ ਪਰਿਵਰਤਨ ਨੂੰ ਹੱਲ ਕਰਨ ਲਈ ਵੱਡੇ ਕਦਮ ਚੁੱਕੇ।

Related posts

ਭਾਰਤ-ਆਸਟਰੇਲੀਆ ਰੱਖਿਆ ਖੇਤਰ ਨੂੰ ਹੋਰ ਮਜ਼ਬੂਤ ਕਰਨਗੇ

admin

ਵਿਕਟੋਰੀਅਨ ਸਰਕਾਰ ‘ਚ ਵੱਡਾ ਫੇਰਬਦਲ: ਸੂਬੇ ‘ਚ ਪਹਿਲੀ ਵਾਰ ਦੋ ਸਮਲਿੰਗੀ ਮੰਤਰੀ ਬਣੇ

admin

ਆਸਟ੍ਰੇਲੀਆ ਨੂੰ ‘ਮਿਜ਼ਾਈਲਾਂ’ ਦੇਣ ਲਈ ਅਮਰੀਕਾ ਵਲੋਂ ਵਿਕਰੀ ਨੂੰ ਮਨਜ਼ੂਰੀ

admin