Articles Australia Sport

ਆਸਟ੍ਰੇਲੀਅਨ ਆਲਰਾਊਂਡਰ ਐਂਡਰਿਊ ਸਾਇਮੰਡਸ ਦੀ ਕਾਰ ਹਾਦਸੇ ‘ਚ ਦੀ ਮੌਤ

ਮੈਲਬੌਰਨ – ਆਸਟ੍ਰੇਲੀਆ ਦੇ ਮਸ਼ਹੂਰ ਸਾਬਕਾ ਕ੍ਰਿਕਟਰ ਐਂਡਰਿਊ ਸਾਇਮੰਡਸ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਸ਼ਨੀਵਾਰ ਰਾਤ ਕਰੀਬ 10:30 ਵਜੇ ਕੁਈਨਜ਼ਲੈਂਡ ਦੇ ਟਾਊਨਸਵਿਲ ਵਿੱਚ ਇੱਕ ਕਾਰ ਹਾਦਸੇ ਵਿੱਚ ਉਸਦੀ ਮੌਤ ਹੋ ਗਈ। ਕੁਈਨਜ਼ਲੈਂਡ ਪੁਲਿਸ ਨੇ ਦੱਸਿਆ ਕਿ ਸ਼ਹਿਰ ਤੋਂ ਕਰੀਬ 50 ਕਿਲੋਮੀਟਰ ਪੱਛਮ ਵਿੱਚ ਹਰਵੇ ਰੇਂਜ ਵਿੱਚ ਇੱਕ ਤੇਜ਼ ਰਫ਼ਤਾਰ ਕਾਰ ਸੜਕ ਉੱਤੇ ਪਲਟ ਗਈ। ਇਸ ਕਾਰ ਵਿੱਚ ਐਂਡਰਿਊ ਸਾਇਮੰਡਸ ਸਵਾਰ ਸਨ।

ਪੁਲਸ ਨੇ ਦੱਸਿਆ ਕਿ ਹਾਦਸਾ ਐਲਿਸ ਰਿਵਰ ਬ੍ਰਿਜ ਨੇੜੇ ਵਾਪਰਿਆ। ਸਾਇਮੰਡਸ ਕਾਰ ਵਿਚ ਇਕੱਲਾ ਸੀ। ਉਸ ਨੂੰ ਗੰਭੀਰ ਸੱਟਾਂ ਲੱਗੀਆਂ ਸਨ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ।

46 ਸਾਲਾ ਐਂਡਰਿਊ ਸਾਇਮੰਡਸ ਦੀ ਮੌਤ ਤੋਂ ਬਾਅਦ ਕ੍ਰਿਕਟ ਜਗਤ ਨਿਰਾਸ਼ਾ ਵਿੱਚ ਹੈ। ਐਂਡਰਿਊਰਿਊ ਸਾਇਮੰਡਸ ਦੀ ਅਚਾਨਕ ਮੌਤ ‘ਤੇ ਕ੍ਰਿਕਟ ਜਗਤ ਨੇ ਦੁੱਖ ਪ੍ਰਗਟ ਕੀਤਾ ਹੈ। ਆਸਟ੍ਰੇਲੀਆ ਦੇ ਸਾਬਕਾ ਵਿਕਟਕੀਪਰ ਐਡਮ ਗਿਲਕ੍ਰਿਸਟ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਰਾਹੀਂ ਆਪਣਾ ਦੁੱਖ ਸਾਂਝਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਦਰਦਨਾਕ ਹੈ।

ਸਚਿਨ ਤੇਂਦੁਲਕਰ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਦੇ ਹੋਏ ਕਿਹਾ ਕਿ ਐਂਡਰਿਊ ਸਾਇਮੰਡਸ ਦੀ ਮੌਤ ਸਾਡੇ ਸਾਰਿਆਂ ਲਈ ਹੈਰਾਨ ਕਰਨ ਵਾਲੀ ਖਬਰ ਹੈ। ਉਹ ਨਾ ਸਿਰਫ ਇਕ ਸ਼ਾਨਦਾਰ ਆਲਰਾਊਂਡਰ ਸੀ, ਸਗੋਂ ਮੈਦਾਨ ‘ਤੇ ਇਕ ਲਾਈਵ ਤਾਰ ਵੀ ਸੀ। ਮੁੰਬਈ ਇੰਡੀਅਨਜ਼ ਵਿੱਚ ਉਸਦੇ ਨਾਲ ਬਿਤਾਏ ਸਮੇਂ ਦੀਆਂ ਮਨਮੋਹਕ ਯਾਦਾਂ ਹਨ।

ਆਸਟ੍ਰੇਲੀਆ ਦੇ ਸਾਬਕਾ ਕਪਤਾਨ ਮਾਰਕ ਟੇਲਰ ਨੇ ਕਿਹਾ ਕਿ ਇਹ ਕ੍ਰਿਕਟ ਲਈ ਇੱਕ ਹੋਰ ਦੁਖਦਾਈ ਦਿਨ ਹੈ। ਪਾਕਿਸਤਾਨੀ ਦਿੱਗਜ ਬੱਲੇਬਾਜ਼ ਸ਼ੋਏਬ ਅਖਤਰ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਦੇ ਹੋਏ ਕਿਹਾ ਕਿ ਮੈਦਾਨ ਅਤੇ ਉਸ ਤੋਂ ਬਾਹਰ ਸਾਡਾ ਬਹੁਤ ਖੂਬਸੂਰਤ ਰਿਸ਼ਤਾ ਸੀ।

ਵਰਨਣਯੋਗ ਹੈ ਕਿ ਆਸਟ੍ਰੇਲੀਅਨ ਖੇਡ ਜਗਤ ਲਈ ਇਹ ਸਾਲ ਬਹੁਤ ਹੀ ਉਦਾਸੀ ਵਾਲਾ ਰਿਹਾ ਹੈ। ਆਸਟ੍ਰੇਲੀਅਨ ਖਿਡਾਰੀ ਰੌਡ ਮਾਰਸ਼ ਅਤੇ ਸ਼ੇਨ ਵਾਰਨ ਦੀ ਵੀ ਇਸ ਸਾਲ ਮੌਤ ਹੋ ਗਈ ਸੀ। ਸ਼ੇਨ ਵਾਰਨ ਦੀ ਥਾਈਲੈਂਡ ਦੇ ਇੱਕ ਫਾਰਮ ਹਾਊਸ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਅਤੇ ਹੁਣ ਐਂਡਰਿਊ ਸਾਇਮੰਡਸ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ।

ਇਥੇ ਇਹ ਵੀ ਵਰਨਣਯੋਗ ਹੈ ਕਿ ਐਂਡਰਿਊ ਨੇ 2008 ‘ਚ ਭਾਰਤੀ ਆਫ ਸਪਿਨਰ ਹਰਭਜਨ ਸਿੰਘ ‘ਤੇ ਦੋਸ਼ ਲਗਾਇਆ ਸੀ ਕਿ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡੇ ਗਏ ਟੈਸਟ ਮੈਚ ਦੌਰਾਨ ਹਰਭਜਨ ਸਿੰਘ ਨੇ ਉਸ ਨੂੰ ਮੌਂਕੀ (ਬਾਂਦਰ) ਕਿਹਾ ਸੀ। ਮਾਮਲੇ ਦੀ ਸੁਣਵਾਈ ਤੋਂ ਬਾਅਦ ਭਾਰਤੀ ਆਫ ਸਪਿਨਰ ਨੂੰ ਕਲੀਨ ਚਿੱਟ ਦੇ ਦਿੱਤੀ ਗਈ। ਇਸ ਕੇਸ ਨੂੰ ‘ਮੰਕੀਗੇਟ’ ਕਿਹਾ ਜਾਂਦਾ ਹੈ।

Related posts

ਭਾਰਤੀ ਕੁਸ਼ਤੀ ਟੀਮ ਨੂੰ ਵੱਡਾ ਝਟਕਾ ਲੇਟ ਹੋਣ ਕਾਰਨ ਦੋ ਭਲਵਾਨ ਏਸ਼ੀਆਈ ਓਲੰਪਿਕ ਕੁਆਲੀਫ਼ਾਇਰ ਤੋਂ ਬਾਹਰ

editor

ਆਈ.ਪੀ.ਐੱਲ. ਦੇ ਰੋਮਾਂਚਕ ਮੁਕਾਬਲੇ ‘ਚ 9 ਦੌੜਾਂ ਨਾਲ ਜਿੱਤੀ ਮੁੰਬਈ

editor

ਟਾਈਮ ਮੈਗਜ਼ੀਨ ਦੇ 100 ਸੱਭ ਤੋਂ ਪ੍ਰਭਾਵਸ਼ਾਲੀ ਲੋਕਾਂ ’ਚ ਸ਼ਾਮਲ ਹੋਈ ਪਹਿਲਵਾਨ ਸਾਕਸ਼ੀ ਮਲਿਕ

editor