Bollywood

ਬਾਲੀਵੁੱਡ ਸਿੰਗਰ ਕਨਿਕਾ ਕਪੂਰ ਨੇ ਲੰਡਨ ਦੇ ਵਿੱਚ ਲਏ ਸੱਤ ਫੇਰੇ !

ਲੰਡਨ – ਬਾਲੀਵੁੱਡ ਸਿੰਗਰ ਕਨਿਕਾ ਕਪੂਰ ਨੇ 43 ਸਾਲਾਂ ਦੀ ਉਮਰ ਦੇ ਵਿੱਚ ਕੱਲ੍ਹ ਲੰਡਨ ਦੇ ਵਿੱਚ ਦੂਜੀ ਸ਼ਾਦੀ ਰਚਾ ਲਈ ਹੈ। ‘ਬੇਬੀ ਡੌਲ’ ਗੀਤ ਨਾਲ ਰਾਤੋ-ਰਾਤ ਸਟਾਰ ਬਣ ਚੁੱਕੀ ਗਾਇਕਾ ਕਨਿਕਾ ਕਪੂਰ 21 ਮਈ ਨੂੰ ਵਿਆਹ ਦੇ ਬੰਧਨ ‘ਚ ਬੱਝ ਗਈ। ਕਨਿਕਾ ਨੇ ਸ਼ੁੱਕਰਵਾਰ ਨੂੰ NRI ਕਾਰੋਬਾਰੀ ਗੌਤਮ ਹਥੀਰਾਮਣੀ ਨਾਲ ਲੰਡਨ ‘ਚ ਸੱਤ ਫੇਰੇ ਲਏ।

ਕਨਿਕਾ ਨੇ ਪਿਛਲੇ ਦਿਨੀਂ ਮਹਿੰਦੀ ਦੀ ਰਸਮ ਅਦਾ ਕੀਤੀ ਸੀ। ਜਿਸ ‘ਚ ਉਹ ਆਪਣੇ ਪਤੀ ਗੌਤਮ ਨਾਲ ਖੂਬ ਡਾਂਸ ਕਰਦੀ ਨਜ਼ਰ ਆਈ ਅਤੇ ਰੋਮਾਂਟਿਕ ਵੀ ਨਜ਼ਰ ਆਈ।
43 ਸਾਲਾ ਕਨਿਕਾ ਕਪੂਰ ਦੀ ਮਹਿੰਦੀ ਸੈਰੇਮਨੀ ਬਿਲਕੁਲ ਸੁਪਨੇ ਦੇ ਵਿਆਹ ਵਰਗੀ ਸੀ। ਸਮਾਰੋਹ ‘ਚ ਕਨਿਕਾ ਪਿਸਤਾ ਹਰੇ ਰੰਗ ਦੇ ਲਹਿੰਗਾ ‘ਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਮਹਿੰਦੀ ਦੌਰਾਨ ਉਹ ਆਪਣੇ ਮੰਗੇਤਰ ਨਾਲ ਡਾਂਸ ਕਰਦੀ ਸੀ ਅਤੇ ਕਈ ਵਾਰ ਉਸ ਨੂੰ ਕਿੱਸ ਕਰਦੀ ਵੀ ਨਜ਼ਰ ਆਉਂਦੀ ਸੀ। ਲੰਡਨ ‘ਚ ਮਹਿੰਦੀ ਦੀ ਰਸਮ ਹੋਈ। ਜਿਸ ਵਿੱਚ ਕਿੰਕਾ ਦੇ ਕਰੀਬੀ ਰਿਸ਼ਤੇਦਾਰ ਅਤੇ ਦੋਸਤ ਹੀ ਸ਼ਾਮਲ ਹੋਏ। ਸਮਾਰੋਹ ਦੀਆਂ ਸਾਰੀਆਂ ਰਸਮਾਂ ਦੌਰਾਨ ਕਨਿਕਾ ਕਾਫੀ ਖੁਸ਼ ਨਜ਼ਰ ਆ ਰਹੀ ਸੀ।

ਕਨਿਕਾ ਕਪੂਰ ਦਾ ਇਹ ਦੂਜਾ ਵਿਆਹ ਹੈ। ਲੰਬੇ ਸਮੇਂ ਤਕ ਇਕੱਲੇ ਰਹਿਣ ਤੋਂ ਬਾਅਦ, ਉਨ੍ਹਾਂ ਨੇ ਇੱਕ ਵਾਰ ਫਿਰ ਅੱਗੇ ਵਧਣ ਦਾ ਫੈਸਲਾ ਕੀਤਾ ਹੈ। ਕਨਿਕਾ ਦੇ ਪਹਿਲੇ ਵਿਆਹ ਤੋਂ ਤਿੰਨ ਬੱਚੇ ਹਨ। ਜਿਨ੍ਹਾਂ ਦੇ ਨਾਂ ਅਯਾਨਾ, ਸਮਰਾ ਅਤੇ ਯੁਵਰਾਜ ਹਨ। ਕਨਿਕਾ ਦਾ ਪਹਿਲਾ ਪਤੀ ਰਾਜ ਚੰਡੋਕ ਵੀ ਐਨਆਰਆਈ ਸੀ। ਕਨਿਕਾ ਨੇ 18 ਸਾਲ ਦੀ ਉਮਰ ਵਿੱਚ ਰਾਜ ਨਾਲ ਵਿਆਹ ਕਰਵਾ ਲਿਆ ਸੀ। ਕਈ ਸਾਲਾਂ ਤੱਕ ਇਕੱਠੇ ਰਹਿਣ ਤੋਂ ਬਾਅਦ, ਉਹ ਸਾਲ 2012 ਵਿੱਚ ਰਾਜ ਤੋਂ ਵੱਖ ਹੋ ਗਈ ਅਤੇ ਭਾਰਤ ਵਾਪਸ ਆ ਗਈ। ਵਿਆਹ ਤੋਂ ਬਾਅਦ ਕਨਿਕਾ ਨੇ ਤਿੰਨੋਂ ਬੱਚਿਆਂ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ ਅਤੇ ਉਸ ਨੇ ਸਿੰਗਲ ਮਦਰ ਦਾ ਰੋਲ ਬਹੁਤ ਵਧੀਆ ਤਰੀਕੇ ਨਾਲ ਨਿਭਾਇਆ।

ਕਨਿਕਾ ਹਮੇਸ਼ਾ ਗਾਇਕੀ ਦੇ ਖੇਤਰ ‘ਚ ਕੁਝ ਕਰਨਾ ਚਾਹੁੰਦੀ ਸੀ। ਤਲਾਕ ਤੋਂ ਬਾਅਦ, ਉਹ ਮੁੰਬਈ ਚਲੀ ਗਈ ਅਤੇ ਗਾਇਕੀ ਵਿੱਚ ਆਪਣਾ ਹੱਥ ਅਜ਼ਮਾਉਣਾ ਸ਼ੁਰੂ ਕਰ ਦਿੱਤਾ। ਕੁਝ ਸਮੇਂ ਬਾਅਦ ਉਨ੍ਹਾਂ ਦੇ ਹੱਥਾਂ ‘ਚ ਕਈ ਵੱਡੇ ਪ੍ਰੋਜੈਕਟ ਆ ਗਏ। ਜਿਸ ਨੇ ਕਨਿਕਾ ਨੂੰ ਬਾਲੀਵੁੱਡ ਦੀ ਮਸ਼ਹੂਰ ਗਾਇਕਾ ਬਣਾ ਦਿੱਤਾ। ਕਨਿਕਾ ਸੰਨੀ ਲਿਓਨ ‘ਤੇ ਫਿਲਮਾਏ ਗਏ ਗੀਤ ‘ਬੇਬੀ ਡੌਲ’ ਨੂੰ ਲੈ ਕੇ ਕਾਫੀ ਚਰਚਾ ‘ਚ ਰਹੀ ਸੀ। ਇਸ ਤੋਂ ਬਾਅਦ ਉਸ ਨੇ ‘ਚਿੱਟੀਆਂ ਕਲਾਈਆਂ’, ‘ਟੁਕਰ ਟੁਕੁਰ’, ‘ਗੇਂਦਾ ਫੂਲ’ ਅਤੇ ‘ਓ ਬੋਲੇਗਾ ਯਾਂ ਓਓ’ ਬੋਲੇਗਾ ਸਮੇਤ ਕਈ ਗੀਤ ਗਾਏ ਹਨ।

Related posts

ਅਦਾਕਾਰ ਪੰਕਜ ਤਿ੍ਰਪਾਠੀ ’ਤੇ ਡਿੱਗਿਆ ਦੁੱਖਾਂ ਦਾ ਪਹਾੜ, ਜੀਜੇ ਦੀ ਸੜਕ ਹਾਦਸੇ ‘’ਚ ਮੌਤ

editor

‘ਚਮਕੀਲਾ’ ਫ਼ਿਲਮ ਨੂੰ ਲੈ ਕੇ ਵਿਦੇਸ਼ੀ ਸਿੱਖਾਂ ’ਚ ਰੋਸ, ਕਿਹਾ ‘ਲੱਚਰਤਾ ਨੂੰ ਉਤਸ਼ਾਹਿਤ ਕਰ ਕੇ ਸਿੱਖਾਂ ਦੇ ਜ਼ਖ਼ਮਾਂ ’ਤੇ ਮੁੜ ਲੂਣ ਛਿੜਕਣ ਦਾ ਕੰਮ ਕੀਤਾ

editor

2015 ਵਿੱਚ ਕ੍ਰਿਤੀ ਸਨੇਨ ਨੇ ਰੋਮਾਂਟਿਕ ਐਕਸ਼ਨ ਕਾਮੇਡੀ ਫ਼ਿਲਮ ਦਿਲਵਾਲੇ ਕੀਤੀ

editor