ਬਰਤਾਨੀਆ ‘ਚ ਡਰੋਨ ਜਲਦੀ ਹੀ ਸੰਕਟ-ਕਾਲੀਨ ਸੇਵਾਵਾਂ ਦਾ ਹਿੱਸਾ ਬਣੇਗਾ !
ਭਾਰਤ ਵਿੱਚ ਅੱਜਕਲ ਜਿੱਥੇ ਪੰਜਾਬ ਨੇੜਲੀ ਪਾਕਿਸਤਾਨ ਦੀ ਸਰਹੱਦ ਦੇ ਆਸ ਪਾਸ ਕਥਿਤ ਪਾਕਿਸਤਾਨੀ “ਡਰੋਨਾਂ” ਦਾ ਤਹਿਲਕਾ ਹੈ, ਆਏ ਦਿਨ ਮੀਡੀਏ ‘ਤੇ ਖ਼ਬਰਾਂ ਛਾਇਆ ਹੁੰਦੀਆਂ ਹਨ ਕਿ ਸਰਹੱਦ ਨੇੜੇ ਪਾਕਿਸਤਾਨੀ ਡਰੋਨ ਦੇਖਿਆ ਗਿਆ, ਭਾਰਤੀ ਸੈਨਾ ਨੇ ਡਰੋਨ ਉੱਤੇ ਫਾਇਰੰਗ ਕੀਤੀ ਤੇ ਡਰੋਨ ਵਾਪਸ ਪਾਕਿਸਤਾਨ ਵੱਲ ਚਲਾ ਗਿਆ, ਭਾਰਤੀ ਏਜੰਸੀਆਂ, ਪਾਕਿਸਤਾਨ ਵੱਲੋਂ ਸਰਹੱਦ ‘ਤੇ ਛੱਡੇ ਜਾ ਰਹੇ ਡਰੋਨਾਂ ਦੀ ਤਫ਼ਤੀਸ਼ ਕਰ ਰਹੀਆ ਹਨ ਆਦਿ ਖ਼ਬਰਾਂ ਅਖ਼ਬਾਰੀ, ਬਿਜਲਈ ਤੇ ਸ਼ੋਸ਼ਲ ਮੀਡੀਏ ਚ ਆਮ ਹੀ ਸੁਰਖ਼ੀਆਂ ਬਣ ਰਹੀਆ ਹਨ, ਉੱਥੇ ਇਸੇ ਸਮੇਂ ਯੂਰਪੀਨ ਮੁਲਕ ਡਰੋਨ ਤਕਨੀਕ ਨੂੰ ਮਨੁੱਖੀ ਭਲਾਈ ਵਾਸਤੇ ਵਰਤਣ ਦੀਆਂ ਤਰਕੀਬਾਂ ਬਣਾ ਰਹੇ ਹਨ । ਗੱਲ ਅੱਗੇ ਤੋਰਨ ਤੋਂ ਪਹਿਲਾਂ ਡਰੋਨ ਬਾਰੇ ਮੁਢਲੀ ਜਾਣਕਾਰੀ ਸਾਂਝੀ ਕਰ ਲੈਣੀ ਬਣਦੀ ਹੈ । ਦਰਅਸਲ ਡਰੋਨ ਇੱਕ ਉੱਡਣ ਵਾਲਾ ਰੋਬੋਟ ਹੈ ਜੋ ਇਸ...