Articles Religion

ਕ੍ਰਿਸਮਸ: ਪ੍ਰਭੂ ਯਿਸੂ ਮਸੀਹ ਨੂੰ ਯਾਦ ਕਰਦਿਆਂ

25 ਦਸੰਬਰ ਨੂੰ ਮਨਾਇਆ ਜਾਣ ਵਾਲਾ ਵੱਡਾ ਦਿਨ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਨਾਲ ਸਬੰਧਤ ਹੈ। ਜੋ ਪੂਰੀ ਦੁੱਨੀਆਂ ਵਿੱਚ ਬੜ੍ਹੀ ਧੁੰਮ ਧਾਮ ਨਾਲ ਮਨਾਇਆਂ ਜਾਂਦਾ ਹੈ। ਇਸ ਦਿਨ ਪੂਰੇ ਵਿਸ਼ਵ ਵਿੱਚ ਛੁੱਟੀ ਹੁੰਦੀ ਹੈ। ਕ੍ਰਿਸਮਸ ਤੋਂ 12 ਦਿਨ ਦੇ ਉਤਸਵ ਕ੍ਰਿਸਮਸਟਾਈਡ ਦੀ ਵੀ ਸ਼ੁਰੂਆਤ ਹੁੰਦੀ ਹੈ। ਕ੍ਰਿਸਮਿਸ ਦੀਆਂ ਛੁੱਟੀਆਂ ਵਿੱਚ ਇੱਕ ਦੂਜੇ ਨੂੰ ਤੋਹਫ਼ੇ ਦੇਣੇ ਜਿਵੇਂ ਗਿਰਜਾ ਘਰਾਂ ਵਿੱਚ ਸਮਾਰੋਹ ਅਤੇ ਵੱਖ ਵੱਖ ਸਜਾਵਟਾਂ ਕੀਤੀਆਂ ਜਾਂਦੀਆਂ ਹਨ। ਇੰਨ੍ਹਾਂ ਸਜਾਵਟਾਂ ਦੇ ਪਰਦਰਸ਼ਨ ਵਿੱਚ ਕ੍ਰਿਸਮਿੱਸ ਦਾ ਦਰੱਖਤ, ਸਜਾਵਟਾਂ , ਰੰਗ ਬਰੰਗੀਆਂ ਰੋਸ਼ਨੀਆਂ ਜਨਮ ਦੀਆਂ ਝਾਕੀਆਂ ਅਤੇ ਹੋਲੀ ਆਦਿ ਸ਼ਾਮਲ ਹੈ। ਸਾਂਤਾ ਕਲਾਜ ਜਿਸ ਨੂੰ ਕ੍ਰਿਸਮਿਸ ਦਾ ਪਿਤਾ ਵੀ ਕਿਹਾ ਜਾਂਦਾ ਹੈ।ਹਾਲਾਂ ਕਿ ਦੋਨਾਂ ਦਾ ਮੂਲ ਭਿੰਨ ਹੈ। ਕ੍ਰਿਸਮਿਸ ਨਾਲ ਜੁੜੀ ਇੱਕ ਲੋਕ ਪਿਆਰੀ ਪ੍ਰਾਚੀਨ ਪਰ ਕਲਪਿਤ ਸ਼ਖ਼ਸੀਅਤ ਹੈ ਜਿਸ ਨੂੰ ਅਕਸਰ ਕ੍ਰਿਸਮਿਸ ਤੇ ਬੱਚਿਆਂ ਦੇ ਤੋਹਫ਼ੇ ਲਿਆਉਣ ਦੇ ਲਈ ਜੋੜਿਆ ਜਾਂਦਾ ਹੈ। ਸ਼ਾਂਤਾ ਦੇ ਅਧੁਨਿਕ ਸਰੂਪ ਲਈ ਮੁੱਖ ਤੌਰ ਤੇ ਮੀਡੀਆ ਉੱਤਰਦਾਈ ਹੈ। ਦੁੱਨੀਆ ਭਰ ਦੇ ਜ਼ਿਆਦਾ ਦੇਸ਼ਾਂ ਵਿੱਚ ਇਹ 25 ਦਸੰਬਰ ਨੂੰ ਮਨਾਇਆਂ ਜਾਂਦਾ ਹੈ। ਕ੍ਰਿਸਮਿਸ ਦੀ ਪੂਰਵ ਸ਼ਾਮ 24 ਦਸੰਬਰ ਨੂੰ ਹੀ ਜਰਮਨੀ ਤੇ ਕੁੱਛ ਹੋਰ ਦੇਸ਼ਾਂ ਨਾਲ ਜੁੜੇ ਸਮਾਰੋਹ ਸ਼ੁਰੂ ਹੋ ਜਾਂਦੇ ਹਨ। ਬਰਤਾਨੀਆ ਤੇ ਹੋਰ ਰਾਸ਼ਟਰ ਮੰਡਲ ਦੇਸ਼ਾਂ ਵਿੱਚ 26 ਦਸੰਬਰ ਬਾਕਸਿੰਗ ਡੇਅ ਦੇ ਤੌਰ ‘ਤੇ ਮਨਾਇਆਂ ਜਾਂਦਾ ਹੈ, ਕੁੱਛ ਕੈਥੋਲੀਕ ਦੇਸ਼ਾਂ ਵਿੱਚ ਇਸ ਨੂੰ ਸੇਟ ਸਟੀਫਨਸ ਡੇ ਜਾਂ ਫ਼ੀਸਟ ਆਫ ਸੇਟ ਸਟੀਫਨਸ ਵੀ ਕਹਿੰਦੇ ਹਨ। ਮਨੁੱਖੀ ਜੀਵ ਖ਼ਾਸ ਕਰ ਨੋਜਵਾਨ ਪੀੜੀ ਨੂੰ ਸਮੇ ਦੇ ਮੁਤਾਬਕ ਪ੍ਰਭੂ ਯਿਸੂ ਮਸੀਹ ਦੀਆ ਸੰਖਿਆਵਾਂ ਤੇ ਚਲਨ ਦੀ ਲੋੜ ਹੈ । ਸਮੁੱਚੀ ਦੁੰਨੀਆਂ ਵਿੱਚ ਪਿਆਰ ਅਤੇ ਇਤਫ਼ਾਕ ਬਨਾਉਣ ਦੀ ਜ਼ਰੂਰਤ ਹੈ ਜੋ ਪ੍ਰਭੂ ਦੀ ਕਿਰਪਾ ਨਾਲ ਹੀ ਹੋ ਸਕਦੀ ਹੈ। ਸਾਡੇ ਪੀਰ ਪਗੰਬਰਾਂ ਨੇ ਸਾਨੂੰ ਭਾਈਚਾਰਕ ਸਾਂਝ ਬਨਾਉਣ ਦਾ ਸੰਦੇਸ਼ ਦਿੱਤਾ ਹੈ,ਉਸ ਤੇ ਮੰਥਨ ਤੇ ਵਿਚਾਰ ਕਰਣ ਦੀ ਲੋੜ ਹੈ, ਮਾਨਵਤਾ ਨੂੰ ਜ਼ਿੰਦਾ ਰੱਖ ਸ਼ਹਿਨਸ਼ੀਲਤਾ ਦਾ ਪੱਲਾ ਫੜਨਾ ਚਾਹੀਦਾ ਹੈ। ਸਾਡੀ ਨੋਜਵਾਨ ਪੀੜ੍ਹੀ ਸਾਡੇ ਗੁਰੂਆਂ, ਰਿਸ਼ੀਆਂ ਮੁੰਨੀਆ ਪਗੰਬਰਾਂ ਸੂਰ-ਬੀਰਾਂ ਦੇ ਇਤਹਾਸ ਤੋਂ ਬਿਲਕੁਲ ਅਨਜਾਨ ਹੈ। ਸਕੂਲ ਲੈਵਲ ਤੋਂ ਹੀ ਬੱਚਿਆ ਨੂੰ ਆਪਣੇ ਦੇਸ਼ ਦੇ ਇਤਿਹਾਸ ਦੇ ਨਾਲ ਪੂਰੇ ਵਿਸ਼ਵ ਦੇ ਇਤਹਾਸ ਦਾ ਵਿਸ਼ਾ ਲਾਜ਼ਮੀ ਕਰ ਉਸ ਦੇ ਬਾਰੇ ਪੜਾਉਣਾ ਚਾਹੀਦਾ ਹੈ, ਇਸ ਨਾਲ ਬੱਚਿਆਂ ਵਿੱਚ ਧਾਰਮਿਕ, ਦੇਸ਼ ਭਗਤੀ ਦੀ ਭਾਵਨਾ ਪੈਦਾ ਹੋਵੇਗੀ, ਬੱਚੇ ਨਸ਼ਿਆਂ ਤੋਂ ਬਚੇ ਰਹਿਣਗੇ। ਸਕੂਲ ਵਿੱਚ ਬਾਲ ਸਭਾ ਲਗਾ ਅਧਿਆਪਕਾਂ ਨੂੰ ਬੱਚਿਆ ਨੂੰ ਕਵਿਤਾ ਗੀਤ ਲਿਖ ਗਵਾਉਣੇ ਚਾਹੀਦੇ ਹਨ, ਸਰਕਾਰਾ ਨੂੰ ਆਪਣੇ ਪੀਰ ਪਗੰਬਰਾ ਸੂਰ-ਬੀਰਾ ਬਾਰੇ ਉਹਨਾਂ ਦੇ ਜਨਮ ਦਿਨ ਸ਼ਤਾਬਦੀਆਂ ਮਨਾ ਤੇ ਯਾਦਗਾਰਾਂ ਬਣਾ ਲੋਕਾ ਨੂੰ ਜਾਗਰੂਕ ਕਰਣਾ ਚਾਹੀਦਾ ਹੈ ਤੇ ਬੱਚਿਆ ਵਿੱਚ ਇਤਹਾਸਕ ਕਿਤਾਬਾਂ ਪੜਣ ਦੀ ਚੇਟਿਕ ਪੈਦਾ ਕਰਣੀ ਚਾਹੀਦੀ ਹੈ ਜੋ ਮੁਬਾਇਲ ਦੀ ਦੁੱਨੀਆਂ ਵਿੱਚ ਗਵਾਚ ਮਨੋਰੋਗੀ ਹੋ ਗਿਆ ਹੈ। ਇਹ ਹੀ ਪ੍ਰਭੂ ਯਿਸੂ ਮਸੀਹ ਨੂੰ ਸੱਚੀ ਸ਼ਰਦਾਜਲੀ ਹੋਵੇਗੀ।
-ਗੁਰਮੀਤ ਸਿੰਘ ਵੇਰਕਾ ਐਮਏ ਪੁਲਿਸ ਐਡਮਨਿਸਟਰੇਸਨ

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin