Articles

ਅਮਿੱਟ ਪੈੜਾਂ ਛੱਡ ਗਿਆ ਕਰੇਨਬਰਨ ਦਾ ਖੇਡ ਸਮਾਰੋਹ

ਗਿੰਨੀ ਸਾਗੂ, ਮੈਲਬੌਰਨ

ਬੀਤੇ ਦਿਨੀਂ ਵਿਕਟੋਰੀਆ ਰਾਜ ਦੇ ਕਰੇਨਬਰਨ ਕਸਬੇ ਵਿੱਚ ਬਣੇ ਕੇਸੀ ਫੀਲਡਸ ਰੀਜਨਲ ਐਥਲੈਟਿਕ ਸੈਂਟਰ ਦੇ ਸਟੇਡੀਅਮ ਵਿਚ ਖੇਡ ਸਮਾਰੋਹ (ਐਂਡ ਆਫ ਸੀਜ਼ਨ ਡਾਇਮੰਡ ਐਥਲੈਟਿਕ ਮੀਟ) ਕਰਵਾਇਆ ਗਿਆ | ਡਾਇਮੰਡ ਸਪੋਰਟਸ ਕਲੱਬ ਦੇ ਕੋਚ ਤੇ ਪ੍ਰਧਾਨ ਕੁਲਦੀਪ ਸਿੰਘ ਔਲਖ ਵੱਲੋਂ ਉਲੀਕੇ ਇਸ ਸਮਾਰੋਹ ਦੀ ਮੁੱਖ ਖਾਸੀਅਤ ਇਹ ਸੀ ਇਸ ਵਿਚ ਕੋਈ ਵੀ ਮੁੱਖ ਮਹਿਮਾਨ ਨਹੀ ਬੁਲਾਇਆ ਗਿਆ ਸੀ | ਇਸ ਵਿਚ ਪੰਜ ਸਾਲ ਤੋਂ ਲੈ ਕੇ ਚੌਂਦਾਂ ਸਾਲ ਤੱਕ ਦੀ ਉੁਮਰ ਦੇ ਐਥਲੀਟਾਂ ਨੇ ਹਿੱਸਾ ਲਿਆ | ਮੁੱਖ ਖੇਡਾਂ ਚ  ਸ਼ੋਟ ਪੁੱਟ, ਲੌਂਗ ਜੰਪ, 70 ਮੀਟਰ ਤੌਂ 400 ਮੀਟਰ ਤੱਕ ਦੀਆਂ ਦੌੜਾਂ ਸ਼ਾਮਿਲ ਸਨ | ਕਰੋਨਾ ਮਹਾਂਮਾਰੀ ਦੇ ਚੱਲਦੇ ਹੋਏ ਇਹਨਾਂ ਖੇਡਾਂ ਵਿਚ ਸਿਰਫ ਐਥਲੀਟਾਂ ਤੇ ਉੁਹਨਾਂ ਦੇ ਮਾਤਾ ਪਿਤਾ ਨੂੰ ਹੀ ਸਟੇਡੀਅਮ ਵਿਚ ਜਾਣ ਦੀ ਇਜਾਜਤ ਸੀ |

ਅੰਡਰ ਪੰਜ ਵਿਚ ਪਹਿਲੇ ਨੰਬਰ ਤੇ ਅਵੀਰ ਸਿੰਘ ਬਰਾੜ,  ਦੂਜੇ ਨੰਬਰ ਤੇ ਦਿਲਿਸ਼ਾ ਕੰਡਾ ਤੀਜੇ ਨੰਬਰ ਉੁੱਤੇ ਗੁਰਅੰਸ਼ ਸਿੰਘ | ਅੰਡਰ ਛੇ  (ਲੜਕੇ ) ਵਿਚ ਪਹਿਲੇ ਨੰਬਰ ਤੇ ਫਤਿਹਦੀਪ ਸਿੰਘ  ਦੂਜੇ ਨੰਬਰ ਤੇ ਸਾਰਾਂਸ਼ ਤੀਜੇ ਨੰਬਰ ਉੁੱਤੇ ਗੁਰਸਾਂਝ ਸਿੰਘ ਰਿਹਾ | ਅੰਡਰ ਛੇ  (ਲੜਕੀਆਂ) ਵਿਚ ਪਹਿਲੇ ਨੰਬਰ ਤੇ ਦਿਲਨੂਰ ਕੌਰ ਦੂਜੇ ਨੰਬਰ ਤੇ ਅਰਦਾਸ ਕੌਰ ਰਹੀ | ਅੰਡਰ ਸੱਤ (ਲੜਕੇ) ਵਿਚ ਪਹਿਲੇ ਨੰਬਰ ਤੇ  ਐਰੋਨਦੀਪ  ਸਿੰਘ  ਦੂਜੇ ਨੰਬਰ ਤੇ ਪਰਮਵੀਰ ਸਿੰਘ ਤੀਜੇ ਨੰਬਰ ਉੁੱਤੇ ਆਰਵ ਸਿੰਘ ਬਰਾੜ ਰਿਹਾ |  ਅੰਡਰ  ਸੱਤ (ਲੜਕੀਆਂ) ਵਿਚ ਪਹਿਲੇ ਨੰਬਰ ਤੇ ਗੁੰਨਤਾਸ ਕੌਰ, ਦੂਜੇ ਨੰਬਰ ਤੇ ਕੀਰਤ ਕੌਰ ਰਹੀ | ਅੰਡਰ ਅੱਠ  (ਲੜਕੀਆਂ)  ਵਿਚ ਪਹਿਲੇ ਨੰਬਰ  ਐਰਲਿਨ,  ਦੂਜੇ ਨੰਬਰ ਤੇ ਪਲਕਦੀਪ ਕੌਰ ਤੀਜੇ ਨੰਬਰ ਉੁੱਤੇ ਅਵਰੀਤ ਤੱਤਲਾ ਰਹੀ | ਅੰਡਰ ਅੱਠ  (ਲੜਕੇ)  ਵਿਚ ਪਹਿਲੇ ਨੰਬਰ  ਤਨਸਾਹਿਬ ਸਿੰਘ, ਦੂਜੇ ਨੰਬਰ ਤੇ ਨੀਲ ਦਾਦਰਾ ਤੀਜੇ ਨੰਬਰ ਉੁੱਤੇ ਕਰਨਵੀਰ ਸਿੰਘ ਰਿਹਾ | ਅੰਡਰ ਨੌ  (ਲੜਕੀਆਂ)  ਵਿਚ ਪਹਿਲੇ ਨੰਬਰ ਗੁਰਅਰਮਨਦੀਪ ਕੌਰ ਔਲਖ, ਦੂਜੇ ਨੰਬਰ ਤੇ ਐਸ਼ਵੀਰ ਕੌਰ ਤੇ ਤੀਜੇ ਨੰਬਰ ਉੁੱਤੇ ਰੂਹਵੀਨ ਕੌਰ ਸਾਗੂ ਰਹੀ | ਅੰਡਰ ਦੱਸ  (ਲੜਕੇ) ਵਿਚ ਪਹਿਲੇ ਨੰਬਰ ਤੇ ਹਰਸਮਰ ਸਿੰਘ  ਦੂਜੇ ਨੰਬਰ ਤੇ ਸਿਧਾਰਥ, ਤੀਜੇ ਨੰਬਰ ਉੁੱਤੇ ਗੁਰਸਹਿਜ ਸਿੰਘ ਰਿਹਾ | ਅੰਡਰ ਦੱਸ (ਲੜਕੀਆਂ) ਵਿਚ ਪਹਿਲੇ ਨੰਬਰ ਤੇ ਗੁਰਲੀਨ ਕੌਰ ਤੇ ਦੂਜੇ ਨੰਬਰ ਉੁੱਤੇ ਐਸ਼ਨੂਰ ਕੌਰ ਰਹੀ | ਅੰਡਰ ਗਿਆਰਾਂ (ਲੜਕੀਆਂ) ਵਿਚ ਪਹਿਲੇ ਨੰਬਰ ਸਮਰੀਨ, ਦੂਜੇ ਨੰਬਰ ਤੇ ਐਸ਼ਰੀਨ ਤੀਜੇ ਨੰਬਰ ਉੁੱਤੇ  ਏਕਮ ਰਹੀ | ਬਾਰਾਂ ਤੋ ਲੈ ਕੇ ਚੌਦਾਂ ਸਾਲ ਦੇ ਬੱਚਿਆਂ ਨੇ ਵੀ ਆਪਣੀ ਖੇਡਾਂ ਦਾ ਬਾਖੂਬੀ ਪ੍ਰਦਰਸ਼ਨ ਕੀਤਾ | ਇਸ ਸਮਾਗਮ ਵਿਚ ਭਾਗ ਲੈਣ ਵਾਲੇ ਸਾਰੇ ਐਥਲੀਟਾਂ ਨੂੰ ਮੈਡਲਾਂ ਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ |

ਕੋਚ ਕੁਲਦੀਪ ਸਿੰਘ ਔਲਖ  ਇਸ ਸਮੇ ਆਸਟਰੇਲੀਆ ਦੇ ਨਾਮੀ ਦੌੜਾਕਾਂ ਚੋਂ ਇਕ ਹਨ ਤੇ ਸਭ ਬੱਚਿਆਂ ਨੂੰ ਮੁਫਤ ਵਿਚ ਇਹ ਸੇਵਾਵਾਂ ਪਿਛਲੇ ਤਿੰਨ ਚਾਰ ਸਾਲਾਂ ਤੋ ਮੁਹੱਈਆ ਕਰਵਾ ਰਹੇ ਹਨ | ਉੁਹਨਾਂ ਦੱਸਿਆ ਕਿ ਇਹ ਉੁਹਨਾਂ ਦਾ ਸ਼ੌਂਕ ਸੀ ਕਿ ਬੱਚਿਆਂ ਨੂੰ ਖੇਡਾਂ ਦੇ ਨਾਲ ਜੋੜਨਾ ਤੇ ਉੁਹ ਅੱਗੇ ਵੀ ਆਪਣੀਆਂ ਸੇਵਾਵਾਂ ਨਿਰੰਤਰ ਜਾਰੀ ਰੱਖਣਗੇ | ਇਸ ਤੋਂ ਬਾਦ ਸਭ ਐਥਲੀਟਾਂ ਨੂੰ ਗਰਮ ਦੁੱਧ ਤੇ ਜਲੇਬੀਆਂ ਵੀ ਛਕਾਈਆਂ ਗਈਆਂ | ਇਸ ਸਮਾਗਮ ਨੂੰ ਸਫਲ ਬਣਾਉੁਣ ਵਿਚ ਜੀਤ ਸਿੰਘ, ਪਤਵੰਤ ਕੌਰ, ਨਰਿੰਦਰ ਸਿੰਘ, ਗੁਲਸ਼ਨ ਗੁਰਾਇਆ, ਬਲਤੇਜ ਬਰਾੜ, ਸੁੱਖਵਿੰਦਰ ਬਾਸੀ, ਮਨੀ ਸਲੇਮਪੁਰਾ, ਗੁਰਵਿੰਦਰ ਲੋਹਾਮ ਦਾ ਪ੍ਰਮੁੱਖ ਸਹਿਯੋਗ ਰਿਹਾ |

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin