Australia

ਫੈਡਰਲ ਚੋਣਾਂ: ਅਰਲੀ ਵੋਟਿੰਗ ਸ਼ੁਰੂ ਪਹਿਲੇ ਦਿਨ ਰਿਕਾਰਡ ਵੋਟਿੰਗ

ਕੈਨਬਰਾ – ਆਸਟ੍ਰੇਲੀਆ ਦੇ ਵਿੱਚ ਆਗਾਮੀ 21 ਮਈ ਨੂੰ ਹੋਣ ਜਾ ਰਹੀਆਂ ਫੈਡਰਲ ਚੋਣਾਂ ਲਈ ਅਰਲੀ ਵਪਟਿੰਗ ਦੀ ਪ੍ਰਕ੍ਰਿਆ ਸ਼ੁਰੂ ਹੋ ਗਈ ਹੈ ਅਤੇ ਪਹਿਲੇ ਦਿਨ ਰਿਕਾਰਡ ਤੋੜ ਵੋਟਿੰਗ ਹੋਈ ਹੈ। ਅਰਲੀ ਵੋਟਿੰਗ ਦੇ ਪਹਿਲੇ ਦਿਨ ਕੱਲ੍ਹ 3 ਲੱਖ ਲੋਕਾਂ ਵਲੋਂ ਆਪਣੇ ਵੋਟ ਦਾ ਇਸਤੇਮਾਲ ਕੀਤਾ ਗਿਆ ਜੋ ਕਿ ਪਿਛਲੀ ਵਾਰ ਦੇ ਨਾਲ ਦੁੱਗਣੇ ਤੋਂ ਵੀ ਜਿਆਦਾ ਹੈ ਅਤੇ ਇਹ ਇੱਕ ਰਿਕਾਰਡ ਵੋਟਿੰਗ ਹੈ।

ਆਸਟ੍ਰੇਲੀਅਨ ਚੋਣ ਕਮਿਸ਼ਨਰ ਦਾ ਕਹਿਣਾ ਹੈ ਕਿ ਵੋਟਰਾਂ ਨੂੰ ਲਾਜ਼ਮੀ ਵੋਟ ਪਾਉਣੀ ਚਾਹੀਦੀ ਹੈ। ਮੁਲਕ ਭਰ ਵਿਚ 500 ਅਰਲੀ ਵੋਟਿੰਗ ਸੈਂਟਰ ਬਣਾਏ ਗਏ ਹਨ ਅਤੇ ਕੱਲ੍ਹ 9 ਮਈ ਤੋਂ ਅਰਲੀ ਵੋਟਿੰਗ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ ਵੋਟਰ ਪੋਸਟਲ ਵੋਟਿੰਗ ਵੀ ਕਰ ਸਕਦੇ ਹਨ ਪਰ ਇਹ ਵੋਟ ਵੋਟਾਂ ਵਾਲੇ ਦਿਨ ਤੋਂ ਬਾਅਦ 13 ਦਿਨਾਂ ਦੇ ਅੰਦਰ-ਅੰਦਰ ਆਸਟ੍ਰੇਲੀਅਨ ਚੋਣ ਕਮਿਸ਼ਨ ਦੇ ਵਿੱਚ ਪਹੁੰਚਣੀ ਲਾਜ਼ਮੀ ਹੈ।

ਵਰਨਣਯੋਗ ਹੈ ਕਿ ਆਸਟ੍ਰੇਲੀਆ ਦੇ ਵਿੱਚ ਆਗਾਮੀ 21 ਮਈ ਨੂੰ ਹੋਣ ਜਾ ਰਹੀਆਂ ਫੈਡਰਲ ਚੋਣਾਂ ਲਈ 17 ਮਿਲੀਅਨ ਤੋਂ ਜ਼ਿਆਦਾ ਵੋਟਰ ਆਪਣੀ ਵੋਟ ਬਣਾ ਚੁੱਕੇ ਹਨ। ਹੁਣ ਵੋਟਰਾਂ ਦਾ ਅੰਕੜਾ 17.2 ਮਿਲੀਅਨ ਦੇ ਕਰੀਬ ਪਹੁੰਚਣ ਦਾ ਅੰਦਾਜ਼ਾ ਹੈ, ਜਿਸ ਤੋਂ ਜ਼ਾਹਿਰ ਹੈ ਕਿ ਆਸਟ੍ਰੇਲੀਆ ਦੇ ਇਤਿਹਾਸ ਵਿਚ ਵੋਟਰਾਂ ਦਾ ਇਹ ਇੱਕ ਰਿਕਾਰਡ ਅੰਕੜਾ ਹੈ। ਆਸਟ੍ਰੇਲੀਅਨ ਚੋਣ ਕਮਿਸ਼ਨ ਮੁਤਾਬਕ 2019 ਦੀਆਂ ਚੋਣਾਂ ਵਿਚ 97 ਫੀਸਦੀ ਯੋਗ ਵੋਟਰਾਂ ਦੇ ਨਾਲ ਅੰਕੜਾ 17 ਮਿਲੀਅਨ ਤੱਕ ਨਹੀਂ ਪਹੁੰਚ ਸਕਿਆ ਸੀ। ਪ੍ਰਧਾਨ ਮੰਤਰੀ ਸਕੌਟ ਮੌਰਿਸਨ ਨੇ 10 ਅਪ੍ਰੈਲ ਨੂੰ ਚੋਣਾਂ ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ 7 ਦਿਨ ਨਵੀਆਂ ਵੋਟਰਾਂ ਬਣਾਉਣ ਦੇ ਲਈ ਦਿੱਤੀ ਗਏ ਸਨ, ਜਿਸ ਦੀ ਸਮਾਂ ਹੱਦ 18 ਅਪ੍ਰੈਲ ਰਾਤ 8 ਵਜੇ ਤੱਕ ਦੀ ਸੀ। ਜਿਹੜੇ ਵੋਟਰ ਲਾਈਨ ਵਿਚ ਲੱਗ ਕੇ ਵੋਟ ਦੇਣ ਤੋਂ ਕਤਰਾਉਂਦੇ ਹਨ, ਉਹਨਾਂ ਲਈ ਅਰਲੀ ਵੋਟਿੰਗ ਅਤੇ ਪੋਸਟਲ ਵੋਟਿੰਗ ਦੀ ਸਹੂਲਤ ਉਪਲਬਧ ਹੈ। ਅਰਲੀ ਵੋਟਿੰਗ ਦਾ ਸਮਾਂ ਚੋਣਾਂ ਵਾਲੇ ਦਿਨ ਤੋਂ ਦੋ ਹਫਤੇ ਪਹਿਲਾਂ ਤੋਂ ਹੀ ਆਰੰਭ ਹੋ ਗਿਆ ਹੈ।

Related posts

ਪੀਟਰ ਡਟਨ ਲਿਬਰਲ ਪਾਰਟੀ ਦੇ ਅਗਲੇ ਨੇਤਾ ਹੋਣਗੇ?

admin

ਆਸਟ੍ਰੇਲੀਆ ’ਚ ਕਿਰਾਏ `ਤੇ ਰਹਿਣਾ ਬਹੁਤ ਔਖਾ ਹੋ ਗਿਆ

admin

ਐਂਥਨੀ ਐਲਬਨੀਜ਼ ਆਸਟ੍ਰੇਲੀਆ ਦੇ 31ਵੇਂ ਪ੍ਰਧਾਨ ਮੰਤਰੀ ਬਣੇ !

admin