Poetry Geet Gazal

ਗਗਨਦੀਪ ਧਾਲੀਵਾਲ, ਝਲੂਰ ਬਰਨਾਲਾ

ਸਿੱਧੂ ਮੂਸੇ ਵਾਲੇ ਵੀਰ ਜੀ ਨੂੰ ਸ਼ਰਧਾਂਜਲੀ 
ਅੱਜ ਕੂਕਾ ਮਾਰ -ਮਾਰ ਰੋਂਦਾ ਏ ਪੰਜਾਬ,
ਵੈਰੀਓ ਅੱਖ ਥੋਡੀ ਕਿਉਂ ਰੋਈ ਨਹੀਂ।
ਛੱਡ ਪ੍ਰਦੇਸ਼ ਸਿੱਧੂ ਪੰਜਾਬ ਪੰਜਾਬ ਆ ਗਿਆ ।
ਮਿਹਨਤਾਂ ਦੇ ਨਾਲ਼ ਸੀ ਨਾਮ ਕਮਾ ਗਿਆ
ਮਾਸੂਮ ਨੂੰ ਮਾਰਨ ਵਾਲਿਓ ਕਿਤੇ ਮਿਲਣੀ ਢੋਈ ਨਹੀਂ।
ਅੱਜ ਕੂਕਾ ਮਾਰ -ਮਾਰ ਰੋਂਦਾ ਏ ਪੰਜਾਬ,
ਵੈਰੀਓ ਅੱਖ ਥੋਡੀ ਕਿਉਂ ਰੋਈ ਨਹੀਂ।
ਜੀਹਨੇ ਕਲਮ ਨਾਲ ਸਾਰਿਆਂ ਦਾ ਦਿਲ ਸੀ ਮੋਹ ਲਿਆ
ਉਹੀ ਹੀਰਾ ਪੁੱਤ ਮਾਂ ਦਾ ਅੱਜ ਕਿਉਂ ਤੁਸੀਂ ਖੋਹ ਲਿਆ
ਜੱਗ ਜਾਹਿਰ ਸਭ ਅੱਜ ਹੋ ਰਿਹਾ
ਮਾਂ ਤੋਂ ਪੀੜ ਜਾਂਦੀ ਲਕੋਈ  ਨਹੀਂ।
ਅੱਜ ਕੂਕਾ ਮਾਰ -ਮਾਰ ਰੋਂਦਾ ਏ ਪੰਜਾਬ
ਵੈਰੀਓ ਅੱਖ ਥੋਡੀ ਕਿਉਂ ਰੋਈ ਨਹੀਂ।
ਜਨਾਜ਼ੇ ਪਿੱਛੇ ਦੇਖ ਇਕੱਠ
ਰੂਹ ਹਰ ਇੱਕ ਦੀ ਹੈ ਪਾੜਦੀ
ਲਾੜੀ ਮੌਤ ਏ ਵਿਆਹੀ
ਕਿਵੇਂ ਮਾਂ ਪਾਣੀ ਸਿਰ ਉੱਤੋਂ ਵਾਰਦੀ
ਲਾਸ਼ ਦੇਖ ਪੁੱਤ ਦੀ ਅੱਜ ਮਾਂ ਕੁਰਲਾਵੇ
ਤੇਰੀ ਸਿਹਰਿਆਂ ਦੀ ਲੜੀ ਕੋਈ ਪਰੋਈ ਨਹੀਂ
ਅੱਜ ਕੂਕਾ ਮਾਰ -ਮਾਰ ਰੋਂਦਾ ਏ ਪੰਜਾਬ
ਵੈਰੀਓ ਅੱਖ ਥੋਡੀ ਕਿਉਂ ਰੋਈ ਨਹੀਂ।
ਤੇਰੇ ਜਿਹਾ ਗੀਤ ਕਿਸੇ ਕੋਲੋਂ ਨਾ ਜਾਣਾ ਲਿਖਿਆ
ਤੇਰਾ ਜਿਗਰਾ ਜਮੀਰ ਤੇ ਨਾ ਹੀ ਜਨੂੰਨ ਵਿਕਿਆ
ਖੁਸ਼ੀ ਦੇ ਪਲ ਕਿੰਝ ਦੁੱਖਾਂ ਵਿੱਚ ਬਦਲੇ
ਬੇਕਸੂਰ ਮਾਰਿਆ ਗਿਆ ਨਾਲ  ਅਸਲੇ
ਪਿਓ ਪੱਗ ਲਾਹ ਇਨਸਾਫ਼ ਦੀ ਮੰਗ ਕਰਦਾ
ਉਹਨਾਂ ਦਾ ਕਸੂਰ  ਕੋਈ ਵੀ ਨਹੀਂ
ਅੱਜ ਕੂਕਾ ਮਾਰ -ਮਾਰ ਰੋਂਦਾ ਏ ਪੰਜਾਬ
ਵੈਰੀਓ ਅੱਖ ਥੋਡੀ ਕਿਉਂ ਰੋਈ ਨਹੀਂ।
ਮਾਂ -ਬਾਪ ਦੇ ਹੌਸਲੇ ਨੂੰ ਮੈਂ ਸੀਸ਼ ਚੁਕਾਵਾਂ
ਜੋ ਪੁੱਤ ਦੀ ਲਾਸ਼ ਨੂੰ ਵੀ ਕਰਦੀ ਰਹੀ ਛਾਵਾਂ
ਅਜ਼ਾਦ ਸੋਚ ਤੇਰੀ ਵੀਰਿਆ ਸਦਾ ਅਮਰ ਰਹੂੰਗੀ
ਘਰ-ਘਰ ਜੰਮਣ ਸਿੱਧੂ ਜਿਹੇ ਪੁੱਤ ਮਾਂ ਇਹੋ ਕਹੂੰਗੀ
ਸਿਵਿਆਂ ‘ਤੇ ਲੱਗਦੇ ਸਾਰੇ ਆਪਣੇ ਹੀ
ਬੇਗਾਨਾ ਜਾਪਿਆ ਕੋਈ ਨਹੀਂ
ਗਗਨ ਸਿੱਧੂ ਵਰਗਾ ਪੁੱਤ ਜੰਮਣਾ ਕੋਈ ਨਹੀਂ
ਧਾਲੀਵਾਲ ਅੱਜ ਕੂਕਾ ਮਾਰ -ਮਾਰ ਰੋਂਦਾ ਏ ਪੰਜਾਬ
ਵੈਰੀਓ ਅੱਖ ਥੋਡੀ ਕਿਉਂ ਰੋਈ ਨਹੀਂ।

———————00000———————

ਮਾਂ ਤੇਰੀ ਛਾਂ ਹੇਠ ਬੈਠਣ ਨੂੰ

ਮਾਂ ਤੇਰੀ ਛਾਂ ਹੇਠ ਬੈਠਣ ਨੂੰ ਅੱਜ ਬੜਾ ਹੀ ਦਿਲ ਕਰਦਾ ਏ
ਤੂੰ ਲਾਡ-ਲਡਾਵੇ ਤੇਰੀ ਗੋਦ ਵਿੱਚ
ਸੌਣ ਨੂੰ ਜੀ ਕਰਦਾ ਏ।

ਮੁੜ ਆਵੇ ਉਹ ਵੇਲਾ
ਭੌਰਾ ਵਸਾਹ ਨਹੀਂ ਸੀ ਕਰਦੀ ਮੇਰਾ
ਅੱਜ ਫਿਰ ਉਹ ਗੱਲਾਂ ਕਹਿਣ ਨੂੰ ਦਿਲ ਕਰਦਾ ਏ।

ਤੱਕ ਲੈਂਦੀ ਹਾਂ ਜਦ ਮੋਹ ਮਮਤਾ ਕਿਸੇ ਦੀ
ਤਾਂ ਦਿਲ ਹੌਕਾ ਜਿਹਾ ਭਰਦਾ ਏ
ਲੱਖ ਕੋਸ਼ਿਸ਼ ਕੀਤੀ ਏ ਤੈਨੂੰ ਮਿਲਣੇ ਦੀ
ਪਰ ਬੜਾ ਲੰਮਾ ਪੈਂਡਾ ਤੇਰੇ ਘਰ ਦਾ ਏ
ਕੁੱਟ ਕੇ ਦੇਸੀ ਘਿਓ ਦੀ ਚੂਰੀ ਤੂੰ ਖਵਾਉਂਦੀ ਸੀ
ਨਾ ਹੀ ਉਹ ਛੰਨਾ ਹੁਣ ਚੂਰੀ ਨਾਲ ਭਰਦਾ ਏ ।

ਤੇਰੀਆਂ ਯਾਦਾਂ ਵਿੱਚ ਜਦ ਅੱਖਾਂ ਰੋਣ ਨੀ ਮਾਏ
ਇਹ ਹੰਝੂ ਵੀ ਨਾ ਹਾੜਿਆ ਹੱਟਦਾ ਏ
ਤੇਰੇ ਮੁੜ ਆਉਣ ਦਾ ਵਹਿਮ ਜੋ ਦਿਲ ਅੰਦਰ ਏ
ਨਾ ਉਹ ਮਾਰਿਆ ਮਰਦਾ ਏ ।

ਜਦ ਮੇਰੇ ਕੋਈ ਸੱਟ ਲੱਗ ਜਾਂਦੀ
ਝੱਟ ਤੇਰੇ ਕਲ਼ੇਜੇ ਖੋਹ ਜਿਹੀ ਪੈ ਜਾਂਦੀ
ਬੜਾ ਡੂੰਘਾ ਹੋ ਗਿਆ ਏ ਮਾਂ ਜ਼ਖ਼ਮ ਦਿਲ ਦਾ
ਨਾ ਕਿਸੇ ਦੇ ਭਰਿਆ ਭਰਦਾ ਏ ।

ਮਾਵਾਂ ਬਿਨਾਂ ਜ਼ਿੰਦਾ ਲਾਸ਼ ਹੈ ਜ਼ਿੰਦਗੀ ਬੱਚਿਆਂ ਦੀ
ਹੁਣ ਨਾ ਵਹਿਮ ਮਨ ‘ਚੋਂ ਹਟੱਦਾ ਏ
ਜੇ ਖੁੱਸ ਜਾਵੇ ਕਿਸੇ ਦੀ ਮਮਤਾ
ਤਾਂ ਜੱਗ ਉੱਚੀ ਉੱਚੀ ਹੱਸਦਾ ਏ।

ਧਾਲੀਵਾਲ ਨੂੰ ਤੇਰੇ ਬਾਝੋਂ ਕੁੱਝ ਨਹੀਂ ਭਾਉਂਦਾ ਏ
ਬੱਸ ‘ਗਗਨ’ ਦਾ ਦਿਲ ਤੇਰੇ ਰਾਹੇ ਆ ਖੜਦਾ ਏ
ਬੜਾ ਸਮਾਂ ਹੋ ਗਿਆ ਮਾਂ ਤੇਰੀ ਬੁੱਕਲ ਵਿੱਚ ਬੈਠੀ ਨੂੰ
ਮਾਂ ਤੇਰੀ ਛਾਂ ਹੇਠ ਬੈਠਣ ਨੂੰ ਅੱਜ ਬੜਾ ਹੀ ਦਿਲ ਕਰਦਾ ਏ।

———————00000———————

ਸ਼ਿਵ ਨੂੰ ਯਾਦ ਕਰਦਿਆਂ

ਸ਼ਿਵ ਨੂੰ ਯਾਦ ਕਰਦਿਆਂ ,
ਦਿਲ ਵਿੱਚ ਹੌਂਕੇ ਭਰਦਿਆਂ।
ਜਦ ਵੀ ਸ਼ਿਵ ਦੀ ਯਾਦ ਆਉਂਦੀ ,
ਦਿਲ ਚੰਦਰੇ ਨੂੰ ਚੀਰਾ ਲਾਉਂਦੀ।
ਯਾਦ ਸ਼ਿਵ ਦੀ ਜਦੋਂ ਪਾਵੇ ਮੋੜੇ,
ਵਾਰ-ਵਾਰ ਦਿਲ ਨੂੰ ਚੰਦਰੀ ਝੰਜੋੜੇ।
ਨਾ ਮਰਹਮ ਮਿਲ਼ੇ ਨਾ ਕੋਈ ਪੱਟੀ ,
ਜਾਵਾਂ ਦੱਸੋ ਮੈਂ ਕਿਹੜੀ ਹੱਟੀ।
ਜਦੋਂ ਚੜ੍ਹ ਪਲਾਂ ਵਿੱਚ ਤਾਰਾ ਛੁਪਿਆ,
ਓਦੋਂ ਬੱਦਲਾਂ ਓਹਲੇ ਸਾਹਿਤ ਦਾ ਸੂਰਜ ਲੁਕਿਆ।
ਚੇਤੇ ਆਵੇ ਸ਼ਿਵ ਦੀ ਕਵਿਤਾ ਬਿਰਹੋਂ ਦੀ ਰੜਕ,
ਸਿਸਕੀਆਂ ਲੈਣ ਇੱਛਾਵਾ ਜਦੋਂ ਅੰਦਰੋਂ ਉੱਠੇ ਭੜਕ ।
ਆਦਰਾਂ ਦੇ ਖ਼ੂਨ ਨੂੰ ਰਿੜਕਦੀ ਦਿਲ ਦੀ ਹੂਕ,
ਮਣ-ਮਣ ਹੰਝੂ ਪੀਸੇ ਚੱਕੀ, ਨਾ ਕਰੇ ਕੋਈ ਚੂਕ।
ਕੋਈ ਜੋਬਨ ਰੁੱਤੇ ਤੁਰਿਆ ,
ਦੁੱਖਾਂ ਦੇ ਨਾਲ ਮਨ ਭਰਿਆ।
ਛੋਟੀ ਉਮਰੇ ਮਰਿਆ ਕੋਈ ਕਰਮਾ ਮਾਰਾ,
ਗਗਨ ਅੱਜ ਵੀ ਸ਼ਿਵ ਨੂੰ ਚੇਤੇ ਕਰਦਾ ਜੱਗ ਸਾਰਾ ।

———————00000———————

ਨਵੇਂ ਮੁੱਖ ਮੰਤਰੀ ਜੀ ਪੰਜਾਬ ਨੂੰ ਬਚਾ ਲਿਓ

ਇੱਕੋ-ਇੱਕ ਮੰਗ ਸੀ ਤੁਹਾਡੀ ,
ਮੋਹਰ ਝਾੜੂ ਉੱਤੇ ਲਾ ਦਿਓ ।
ਵਾਰ-ਵਾਰ ਕਹਿੰਦੇ ਸੀ ,
ਆਮ ਆਦਮੀ ਨੂੰ ਜਿਤਾ ਦਿਓ ।
ਹੁਣ ਸਾਡੇ ਨਾਲ ਕੀਤਾ ਸੀ ਜੋ ,
ਵਾਅਦਾ ਉਹ ਪੁਗਾ ਦਿਓ ।
ਪੰਜਾਬ ਨੂੰ ਨਸ਼ਾ ਮੁਕਤ ,
ਤੇ ਬੇਰੁਜ਼ਗਾਰੀ ਨੂੰ ਮਿਟਾ ਦਿਓ ।
ਨਾ ਰੁਲ਼ੇ ਕੋਈ ਧਰਨਿਆਂ ‘ਤੇ
ਹੱਥ ਪਾਵੇ ਨਾ ਕੋਈ ,
ਚੁੰਨੀਆਂ,ਪੱਗਾਂ ਪਰਨਿਆਂ ‘ਤੇ
ਗਰੀਬ ਬੁੱਢੇ ਬਾਪੂ ਰੁਲ਼ਣ ਨਾ ਦੇਈਂ ਸੜਕਾਂ ‘ਤੇ
ਨਾਅਰਾ ਕਿਸਾਨਾਂ ਦੇ ਹੱਕ ਵਿੱਚ ਲਾ ਦਿਓ।
ਟੈਂਕੀਆਂ ਨਾ ਹੋਣ ਘਰ ਕਿਸੇ ਦਾ ,
ਇਹ ਗੱਲ ਮਨ ਵਿੱਚ ਬਿਠਾ ਲਿਓ ।
ਸਮਾਜਿਕ ਸਿੱਖਿਆ,ਪੰਜਾਬੀ,ਹਿੰਦੀ,
ਪੋਸਟਾਂ ਦੀ ਗਿਣਤੀ ਵਧਾ ਦਿਓ ।
ਬੈਠੇ ਜੋ ਵਾਡਰ ਕੇਡਰ ਸਕੂਲਾਂ ਵਿੱਚ ,
ਉਹਨਾਂ ਦੀ ਬਦਲੀ ਨੇੜੇ ਕਰਵਾ ਦਿਓ ।
ਜੋ ਸਭ ਨਾਲ ਨਿਆਂ ਕਰੇ ,
ਗਾਲੀ-ਗਲੋਚ ਤੋਂ ਪਰਹੇਜ਼ ਕਰੇ ,
ਐਸਾ ਸਿੱਖਿਆ ਮੰਤਰੀ ਬਣਾ ਦਿਓ।
ਓਵਰ ਏਜ ਜੋ ਹੋ ਚੁੱਕੇ ਬੇਰੁਜ਼ਗਾਰ ,
ਉਹਨਾਂ ਵੱਲ ਨਿਗ੍ਹਾਂ ਵੀ ਘੁਮਾ ਲਿਓ ।
ਭੁੱਖਾ ਨਾ ਮਰੇ ,ਨਾ ਜਾਵੇ ਵਿਦੇਸ਼ ਕੋਈ ,
ਐਸਾ ਜੁਗਾੜ ਕੋਈ ਲਾ ਦਿਓ ।
ਏਕਾ ਭਾਈਚਾਰਾ ਹੋਵੇ ਸਭਨਾਂ ਵਿੱਚ ,
ਘਰ-ਘਰ ਪਿਆਰ ਦੀ ਜੋਤ ਜਗਾ ਦਿਓ।
ਲੋਕਾਂ ਦੀ ਲੋਕਾਂ ਲਈ ਸਰਕਾਰ ਹੋਵੇ ,
ਸਿਆਸਤ ਦਾ ਰੰਗ ਨਾ ਚੜ੍ਹਾ ਦਿਓ।
ਭ੍ਰਿਸ਼ਟਾਚਾਰ ਤੋਂ ਮੁਕਤ ਹੋਵੇ ਜੋ ,
ਨਵਾਂ ਨਰੋਆ ਪੰਜਾਬ ਬਣਾ ਦਿਓ ।
ਬੱਸ ਗਗਨ ਦੀ ਇਹੋ ਬੇਨਤੀ ਹੈ ,
ਨਵੇਂ ਮੁੱਖ ਮੰਤਰੀ ਜੀ ,
ਪੰਜਾਬ ਨੂੰ ਬਚਾ ਲਿਓ ।
ਪੰਜਾਬ ਨੂੰ ਬਚਾ ਲਿਓ ।

———————00000———————

ਚੰਗਾ ਲਿਖਦੈ ਸੱਜਣਾ

ਚੰਗਾ ਲਿਖਦੈ ਸੱਜਣਾ ,
ਕਦੇ ਬਹਿ ਕੇ ਮੇਰੇ ਕੋਲ ਲਿਖੀ ।
ਕੁੱਝ ਮੈ ਕਹੁ ,ਕੁੱਝ ਤੂੰ ਬੋਲੀ
ਕਿੰਝ ਦਿਲ ਵਿੱਚ ਪੈਂਦੇ ਹੋਲ ਲਿਖੀ
ਚੰਗਾ ਲਿਖਦੈ ਸੱਜਣਾ ,
ਕਦੇ ਬਹਿ ਕੇ ਮੇਰੇ ਕੋਲ ਲਿਖੀ ।

ਤੂੰ ਆਪਣਾ ਕੋਈ ਖੋਇਆ ਏ ,
ਕਿੰਨਾਂ ਕੁ ਤੂੰ ਰੋਇਆ ਏ ,
ਦਿਲ ਦੇ ਜ਼ਖ਼ਮ ਸਾਰੇ ਫਰੋਲ ਲਿਖੀ ,
ਚੰਗਾ ਲਿਖਦੈ ਸੱਜਣਾ ,
ਕਦੇ ਬਹਿ ਕੇ ਮੇਰੇ ਕੋਲ ਲਿਖੀ ।

ਮੇਰੇ ਵਾਂਗ ਬੇਵਕਤ ਕਿਸੇ ਸਤਾਇਆ ਹੋਣਾ,
ਜਾ ਫਿਰ ਰੋਂਦੇ ਨੂੰ ਹਸਾਇਆ ਹੋਣਾ ,
ਸੰਗੀ ਨਾ ਦਿਲ ਦੀ ਕੂੰਡੀ ਖੋਲ ਲਿਖੀ ,
ਚੰਗਾ ਲਿਖਦੈ ਸੱਜਣਾ ,
ਕਦੇ ਬਹਿ ਕੇ ਮੇਰੇ ਕੋਲ ਲਿਖੀ ।

ਹੁਣ ਪਤਾ ਲੱਗਿਆ ਭੇਤੀ ਸਭ ਕੁੱਝ ਲੁੱਟਦਾ ਏ,
ਤੇਰਾ ਭੀੜ ਵਿੱਚ ਦਮ ਜਿਹਾ ਘੁੱਟਦਾ ਏ,
ਕੀ-ਕੀ ਬੀਤੀ ਨਾਲ ਤੇਰੇ ਸਭ ਕੁੱਝ ਟੋਲ ਲਿਖੀ ,
ਚੰਗਾ ਲਿਖਦੈ ਸੱਜਣਾ ,
ਕਦੇ ਬਹਿ ਕੇ ਮੇਰੇ ਕੋਲ ਲਿਖੀ ।

ਸੱਜਣਾ ਥੋੜ੍ਹੀ ਬਹੁਤੀ ਯਾਦ ਤਾਂ ਆਉਦੀ ਹੋਣੀ ,
ਰਾਤਾਂ ਨੂੰ ਵੀ ਸਤਾਉਂਦੀ ਹੋਣੀ ,
ਗਗਨ ਕਦੇ ਹਾਰੀ ਨਾ ਹੋਕੇ ਅਡੋਲ ਲਿਖੀ ,
ਚੰਗਾ ਲਿਖਦੈ ਧਾਲੀਵਾਲ ,
ਕਦੇ ਬਹਿ ਕੇ ਮੇਰੇ ਕੋਲ ਲਿਖੀ ।

———————00000———————

ਸੁੱਤੀਆਂ ਪਈਆਂ ਸਮੇਂ ਦੀਆਂ ਸਰਕਾਰਾਂ

ਦੇਸ਼ ਦੀ ਤਾਕਤ ਮਨੀਸ਼ ,ਜਸਵੰਤ ਪੁੱਤ ਜੋ ਅੱਖਾਂ ਦਾ ਨੂਰ ਏ
ਅੱਜ ਟੈਂਕੀਆਂ ਉੱਪਰ ਚੜਨ ਲਈ ਮਜਬੂਰ ਏ
ਹੱਕਾਂ ਦੀ ਖ਼ਾਤਿਰ ਗਰਮੀ ਸੜਦੇ ਪਾਲੇ ਠਰਦੇ
ਨਾ ਲਵੇ ਕੋਈ ਸਾਰਾਂ
ਆਕੇ ਜਗਾ ਦੇ ਭਗਤ ਸਿਆਂ
ਸੁੱਤੀਆਂ ਪਈਆਂ ਸਮੇਂ ਦੀਆਂ ਸਰਕਾਰਾਂ

ਪੜ-ਲਿਖ ਕੇ ਦੇਸ਼ ਦਾ ਨਾਮ ਜੋ ਚਮਕਾਉਣ
ਓਹੀਓ ਸੜਕਾਂ ਉੱਪਰ ਕੁਰਲਾਉਣ
ਅਧਿਆਪਕ ਤਾਂ ਇੱਕ ਜਗਦੀ ਜੋਤ ਨੇ ਹੁੰਦੇ
ਕਿਓ ਲਾਠੀਆਂ ਪੈਣ ਹਜ਼ਾਰਾਂ
ਆਕੇ ਜਗਾ ਦੇ ਭਗਤ ਸਿਆਂ
ਸੁੱਤੀਆਂ ਪਈਆਂ ਸਮੇਂ ਦੀਆਂ ਸਰਕਾਰਾਂ

ਪੱਗਾਂ ਵੀ ਲੱਥੀਆ ,ਚੁੰਨੀਆਂ ਵੀ ਹੋਈਆਂ ਲੀਰਾਂ
ਮੂੰਹ ਵੀ ਨੱਪੇ ਪਰ ਹਾਰੀਆਂ ਨਹੀਂ ਤਕਦੀਰਾਂ
ਆਤਮ ਹੱਤਿਆ ਲਈ ਪੀੜੀ ਮਜਬੂਰ ਹੋਈ
ਦੇਖ ਮਾੜੀ ਨੀਤੀਆਂ ਦੀਆਂ ਮਾਰਾਂ
ਆਕੇ ਜਗਾ ਦੇ ਭਗਤ ਸਿਆਂ
ਸੁੱਤੀਆਂ ਪਈਆਂ ਸਮੇਂ ਦੀਆਂ ਸਰਕਾਰਾਂ

ਮਰ ਗਈਆਂ ਜਮੀਰਾਂ
ਨਾ ਬਚਿਆ ਕੁੱਝ ਬਾਕੀ ਏ
ਗਗਨ ਭੈਣ ਤੇ ਜੱਗੀ ਵੀਰ ਦੇ ਹੌਸਲੇ ਬੁਲੰਦ
ਅੱਜ ਜੋ ਨਾਲ ਖੜਿਆ ਓਹੀ ਸਾਥੀ ਏ
ਹੌਸਲਿਆਂ ਦੇ ਨਾਲ ਜੋ ਬੰਨੀਆਂ ਟੁੱਟਣ ਨਾ ਕਦੇ ਉਹ ਉਡਾਰਾਂ
ਆਕੇ ਜਗਾ ਦੇ ਭਗਤ ਸਿਆਂ
ਸੁੱਤੀਆਂ ਪਈਆਂ ਸਮੇਂ ਦੀਆਂ ਸਰਕਾਰਾਂ

ਹਰ ਇੱਕ ਨੇ ਦੇਸ਼ ਨੂੰ ਲੁੱਟਣ ਦੀ ਵਾਹ ਤਾਹ ਲਾਈ ਏ
ਤਾਹੀਓ ਤਾਂ ਸੋਨੇ ਦੀ ਚਿੜੀ ਹੱਥੋਂ ਗਵਾਈ ਏ
ਹੱਥੀ ਚੁਣ ਕੇ ਦੇਸ਼ ਦੇ ਭਵਿੱਖ ਨੂੰ
ਗਗਨ ਓਹੀ ਪਾਉਣ ਹੁਣ ਵੰਗਾਰਾਂ
ਆਕੇ ਜਗਾ ਦੇ ਭਗਤ ਸਿਆਂ
ਸੁੱਤੀਆਂ ਪਈਆਂ ਸਮੇਂ ਦੀਆਂ ਸਰਕਾਰਾਂ।

———————00000———————

ਗੁਰਮੀਤ ਬਾਵਾ ਦੇ ਤੁਰ ਜਾਣ ਤੋਂ ਬਾਅਦ

ਛੁਪਿਆ ਸਿਤਾਰਾ ਚਮਕਦਾ ,
ਇਹ ਚੰਦਰਾ ਸੁਨੇਹਾ ਬੇ-ਵਕਤ ਆ ਗਿਆ ।
ਗੁਰਮੀਤ ਬਾਵਾ ਦੇ ਤੁਰ ਜਾਣ ਤੋਂ ਬਾਅਦ ,
ਹਰ ਇੱਕ ਦੀ ਅੱਖ ਵਿੱਚ ਹੰਝੂ ਆ ਗਿਆ ।

ਪੰਜਾਬੀ ਸਾਹਿਤ ਜਗਤ ਨੂੰ ,
ਇੱਕ ਘਾਟਾ ਹੋਰ ਖਾ ਗਿਆ ।
ਗੁਰਮੀਤ ਬਾਵਾ ਦੇ ਤੁਰ ਜਾਣ ਤੋਂ ਬਾਅਦ ,
ਹਰ ਇੱਕ ਦੀ ਅੱਖ ਵਿੱਚ ਹੰਝੂ ਆ ਗਿਆ ।

ਚੁੱਪ-ਚਾਪ ਪੰਛੀ ਵੀ ਘਰਾਂ ਨੂੰ ਪਰਤਣ ,
ਜਦੋਂ ਚਾਰੇ-ਪਾਸੇ ਉਦਾਸੀ ਦਾ ਬੱਦਲ ਛਾ ਗਿਆ ।
ਗੁਰਮੀਤ ਬਾਵਾ ਦੇ ਤੁਰ ਜਾਣ ਤੋਂ ਬਾਅਦ ,
ਹਰ ਇੱਕ ਦੀ ਅੱਖ ਵਿੱਚ ਹੰਝੂ ਆ ਗਿਆ ।

ਮਾਣਦਾ ਰਿਹਾ ਆਨੰਦ ਜੋ ਉੱਚੀ ਹੇਕ ਦਾ ,
ਤੁਰ ਜਾਣ ਦਾ ਸਦਮਾ ਦਿਲ ਨੂੰ ਖਾ ਗਿਆ ।
ਗੁਰਮੀਤ ਬਾਵਾ ਦੇ ਤੁਰ ਜਾਣ ਤੋਂ ਬਾਅਦ ,
ਹਰ ਇੱਕ ਦੀ ਅੱਖ ਵਿੱਚ ਹੰਝੂ ਆ ਗਿਆ ।

ਕਿੱਥੋਂ ਲੱਭਾਗੇ ਤੇਰੇ ਮਿੱਠੜੇ ਬੋਲ ,
ਅਮਰ ਰਹਿਣਗੇ ਗੀਤ ਮਾਹੀਏ ਢੋਲ ,
ਗਗਨ ਦੀ ਕਲਮ ਨੂੰ ਵਿਛੋੜਾ ਤੇਰਾ ਰਵਾ ਗਿਆ ।
ਗੁਰਮੀਤ ਬਾਵਾ ਦੇ ਤੁਰ ਜਾਣ ਤੋਂ ਬਾਅਦ ,
ਹਰ ਇੱਕ ਦੀ ਅੱਖ ਵਿੱਚ ਹੰਝੂ ਆ ਗਿਆ ।

———————00000———————

ਸਾਵਣ ਆਇਆ

ਸਾਵਣ ਆਇਆ, ਸਾਵਣ ਆਇਆ
ਕਾਲੀ ਘਟਾ ਨਾਲ ਲਿਆਇਆ ।
ਸਭ ਨੇ ਆਪਣਾ ਦਿਲ ਪਰਚਾਇਆ,
ਸਾਵਣ ਆਇਆ, ਸਾਵਣ ਆਇਆ ।

ਪੀਂਘਾਂ ਝੂਟਣ ਕੁੜੀਆਂ ਮੁਟਿਆਰਾਂ,
ਹੱਸਣ -ਕੁੱਦਣ ਖਿੜਨ ਗੁਲਜ਼ਾਰਾਂ ।
ਜਦ ਵੀਰ ਸੰਧਾਰਾਂ ਲਿਆਇਆ,
ਸਾਵਣ ਆਇਆ, ਸਾਵਣ ਆਇਆ ।

ਚੁੱਲ੍ਹੇ ‘ਤੇ ਪੱਕਦੇ ਪੂੜੇ ਰਿੱਝੇ ਖੀਰ ,
ਘਰ ਆਜਾ ਪ੍ਰਦੇਸ਼ੀ ਨੂੰ ਉਡੀਕੇ ਹੀਰ।
ਲਾਲ ਸੂਹਾ ਹੱਥ ਮਹਿੰਦੀ ਨਾਲ ਸਜਾਇਆ,
ਸਾਵਣ ਆਇਆ, ਸਾਵਣ ਆਇਆ ।

ਬੱਚੇ ਮੀਂਹ ਵਿੱਚ ਨਹਾਵਣ,
ਡੱਡੂ, ਗੰਡੋਏ ਰੋਲਾ ਪਾਵਣ।
ਗਗਨ ਮਾਰ ਟਪੂਸੀ ਪਾਣੀ ‘ਚ ਨਜ਼ਾਰਾ ਆਇਆ,
ਸਾਵਣ ਆਇਆ, ਸਾਵਣ ਆਇਆ ।

———————00000———————

ਬਦਲਾਅ

ਕੁੱਝ ਸਮਾਂ ਬਦਲਿਆ
ਕੁੱਝ ਸੱਜਣ ਬਦਲੇ
ਕੁੱਝ ਤਰੀਕੇ ਬਦਲੇ
ਕੁੱਝ ਗ਼ੈਰ ਬਦਲੇ
ਕੁੱਝ ਆਪਣੇ ਬਦਲੇ
ਕੁੱਝ ਸ਼ਰੀਕੇ ਬਦਲੇ
ਕੁੱਝ ਮੌਸਮ ਬਦਲੇ
ਕੁੱਝ ਬੇ-ਰੁੱਤੇ ਬਦਲੇ
ਕੁੱਝ ਸਲੀਕੇ ਬਦਲੇ
ਕੁੱਝ ਆਪਣੇ ਬਣਾ ਸਾਹ ਬਦਲੇ
ਕੁੱਝ ਕੱਢ ਮਤਲਬ ਰਾਹ ਬਦਲੇ
ਕੁੱਝ ਪੱਥਰ ਤੇ ਕੁੱਝ ਫੁੱਲ ਬਦਲੇ
ਕੁੱਝ ਕੰਡਿਆਂ ਦੇ ਪਾ ਮੁੱਲ ਬਦਲੇ
ਕੁੱਝ ਪਿਆਰਾਂ ਦੇ ਵਿੱਚ ਘੋਲ ਜ਼ਹਿਰ ਬਦਲੇ
ਕੁੱਝ ਪਿੰਡੋਂ ਜਾ ਸ਼ਹਿਰ ਬਦਲੇ
ਕੁੱਝ ਬਣ ਨਗ ਮੁੰਦਰੀ ਦਾ ਬਦਲੇ
‘ਗਗਨ’ ਕੁੱਝ ਬਣ ਗਲ ਦਾ ਹਾਰ ਬਦਲੇ।

———————00000———————

Related posts

ਅਰਸ਼ਪ੍ਰੀਤ ਸਿੰਘ ‘ਮਧਰੇ’, ਬਟਾਲਾ

admin

ਡਾ. ਆਤਮਾ ਸਿੰਘ ਗਿੱਲ

admin

ਰਮਨਦੀਪ ਸੰਧੂ – ਵਿੰਟਰ ਵੈਲੀ, ਵਿਕਟੋਰੀਆ

admin