ਨਵੀਂ ਦਿੱਲੀ-ਜੇ ਤੁਸੀਂ ਵੀ ਆਨਲਾਈਨ ਅਕਾਊਂਟ ਆਪਰੇਟ ਕਰਦੋ ਹੋ ਤਾਂ ਸਾਵਧਾਨ ਹੋ ਜਾਓ ਕਿਉਂਕਿ ਗੂਗਲ ਨੇ ਇਕ ਚਿਤਾਵਨੀ ਜਾਰੀ ਕੀਤੀ ਹੈ, ਜਿਸ ਮੁਤਾਬਿਕ ਲੱਖਾਂ ਯੂਜ਼ਰਜ਼ ਦੇ ਪਾਸਵਰਡ ਤੇ ਲਾਗਿਨ ਨੇਮ ਹੈਕ ਹੋ ਰਹੇ ਹਨ। ਕੰਪਨੀ ਨੇ ਇਕ ਫੀਚਰ ਵੀ ਪੇਸ਼ ਕੀਤਾ ਹੈ, ਜਿਸ ਦੀ ਮਦਦ ਨਾਲ ਯੂਜ਼ਰ ਇਹ ਚੈੱਕ ਕਰ ਸਕਦਾ ਹੈ ਕਿ ਕਿਤੇ ਉਸ ਦਾ ਵੀ ਪਾਸਵਰਡ ਹੈਕ ਤਾਂ ਨਹੀਂ ਹੋਇਆ ਹੈ।

 

ਸਰਚ ਇੰਜਣ ਕੰਪਨੀ ਨੇ ਇਕ ਪਾਸਵਰਡ ਚੈੱਕ ਫੀਚਰ ਪੇਸ਼ ਕੀਤਾ ਹੈ, ਜੋ ਤੁਹਾਨੂੰ ਇਹ ਦੱਸੇਗਾ ਕਿ ਤੁਹਾਡਾ ਪਾਸਵਰਡ ਹੈਕ ਹੈ ਜਾਂ ਨਹੀਂ। ਕਿਸੇ ਗਲਤ ਸਾਈਟ ‘ਤੇ ਇਸ ਦੀ ਵਰਤੋ ਸਬੰਧੀ ਵੀ ਅਲਰਟ ਦੇਵੇਗਾ । ਕੰਪਨੀ ਨੇ ਇਸ ਸਾਲ ਹੀ ਇਹ ਐਡ ਆਨ ਐਕਸਟੈਨਸ਼ਨ ਪੇਸ਼ ਕੀਤਾ ਸੀ ਪਰ ਹੁਣ ਸਾਹਮਣੇ ਆ ਰਹੀਆਂ ਖ਼ਬਰਾਂ ਮੁਤਾਬਿਕ ਕੰਪਨੀ ਇਸ ਨੂੰ ਗੂਗਲ ਕ੍ਰੋਮ ਬ੍ਰਾਊਜ਼ਰ ‘ਚ ਹੀ ਇੰਟੀਗ੍ਰੇਟ ਕਰਨ ਦੀ ਤਿਆਰੀ ‘ਚ ਹੈ। ਇਸ ਤੋਂ ਬਾਅਦ ਇਹ ਕ੍ਰੋਮ ਦਾ ਸਥਾਨਕ ਫੀਚਰ ਬਣ ਜਾਵੇਗਾ।

ਦੱਸ ਦੇਈਏ ਕਿ ਇਸ ਸਾਲ ਇਕ ਪਾਸਵਰਡ ਚੈੱਕ ਨਾਂ ਦਾ ਐਡਆਨ ਪੇਸ਼ ਕੀਤਾ ਸੀ ਜੋ ਗੂਗਲ ਕ੍ਰੋਮ ‘ਚ ਐਡ ਕੀਤੇ ਜਾਣ ਤੋਂ ਬਾਅਦ ਯੂਜ਼ਰ ਨੂੰ ਇਸ ਗੱਲ਼ ਦੀ ਜਾਣਕਾਰੀ ਦਿੰਦਾ ਹੈ ਕਿ ਕਿਤੇ ਉਸ ਦੇ ਪਾਸਵਰਡ ਨੂੰ ਹੈਕ ਤਾਂ ਨਹੀਂ ਕੀਤਾ ਗਿਆ। ਨਾਲ ਹੀ ਇਹ ਤੁਹਾਨੂੰ ਉਦੋਂ ਤਕ ਅਲਰਟ ਕਰਦਾ ਰਹੇਗਾ ਜਦੋਂ ਤਕ ਕਿਸੇ ਵੈੱਬਸਾਈਟ ‘ਤੇ ਉਨ੍ਹਾਂ ਲੱਖਾਂ ਪਾਸਵਰਡਸ ‘ਚ ਇਕ ਨੂੰ ਯੂਜ਼ ਕਰਦੇ ਹੋ ਜੋ ਹੈਕ ਹੋ ਚੁੱਕਿਆ ਹੈ।
ਗੂਗਲ ਇਸ ਸਭ ਵੱਖ-ਵੱਖ ਸਾਈਟਜ਼ ‘ਤੇ ਤੁਹਾਡੇ ਲਾਗਇਨ ਡਿਟਲੇਸ ਦੇ ਕ੍ਰਾਸ ਰੈਫਰੈਂਸ ਦੇ ਆਧਾਰ ‘ਤੇ ਕਰਦਾ ਹੈ। ਜੇ ਕੋਈ ਯੂਜ਼ਰ ਨਹੀਂ ਚਾਹੁੰਦਾ ਕਿ ਇਹ ਫੀਚਰ ਤੁਹਾਡੇ ਪਾਸਵਰਡ ਲਈ ਕੰਮ ਕਰੇ ਤਾਂ ਸੈਟਿੰਗ ‘ਚ ਜਾ ਕੇ ਇਸ ਨੂੰ ਬੰਦ ਕਰ ਸਕਦਾ ਹੈ।