Articles Culture Religion

ਸਿੱਖ ਧਰਮ ਵਿੱਚ ਹੋਲੇ-ਮਹੱਲੇ ਦੀ ਮਹੱਤਤਾ !

ਹੋਲਾ ਅਰਬੀ ਭਾਸ਼ਾ ਦੇ ਸ਼ਬਦ ਹੂਲ ਤੋਂ ਬਣਿਆਂ ਹੈ, ਜਿਸ ਦਾ ਅਰਥ ਹੈ ਭਲੇ ਕੰਮ ਲਈ ਜੂਝਣਾਂ, ਸਿਰ ਤਲੀ ‘ਤੇ ਰੱਖ ਕੇ ਲੜਨਾ ਤਲਵਾਰ ਦੀ ਧਾਰ ‘ਤੇ ਚਲਣਾ ਮਹੱਲਾ ਸ਼ਬਦ ਦਾ ਅਰਥ ਉਹ ਅਸਥਾਨ ਜਿਸ ਨੂੰ ਫਤਹਿ ਕਰਨ ਤੋਂ ਬਾਅਦ ਟਿਕਾਣਾ ਕੀਤਾ ਜਾਵੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਮੁਰਦਾ ਹੋ ਚੁੱਕੀ ਭਾਰਤੀ ਖ਼ਲਕਤ ਉਸ ਵੇਲੇ ਦੇ ਜਾਬਰ  ‘ਤੇ ਜਾਲਮ ਹਾਕਮਾਂ ਖਿਲਾਫ ਸੰਘਰਸ਼ ਕਰਨ ‘ਤੇ ਕੌਮ ‘ਚ ਜੋਸ਼ ਭਰਨ ਲਈ ਪੁਰਾਤਨ ਹੌਲੀ ਦੇ ਰੂਪ ਨੂੰ ਨਵਾਂ ਰੂਪ ਦੇਕੇ 1701 ਵਿੱਚ ਹੋਲੇ ਮਹੱਲੇ ਦੀ ਪਰੰਪਰਾ ਸ਼ੁਰੂ ਕੀਤੀ। ਹੋਲਾ ਮੁਹੱਲਾ ਖਾਲਸਾਈ ਜਾਹੋ -ਜਲਾਲ ਦਾ ਪ੍ਰਤੀਕ  ਅਤੇ ਕੌਮੀ ਜੋੜ ਮੇਲਾ ਹੈ। ਇਹ ਮੇਲਾ ਖਾਲਸਾ ਪੰਥ ਦੇ ਜਨਮ ਅਸਥਾਨ ਤੱਖਤ ਕੇਸ ਗੜ੍ਹ ਸਾਹਿਬ ਵਿਖੇ ਧਾਰਮਿਕ ਪਰੰਪਰਾਵਾਂ ਦੇ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਅਨੰਦਪੁਰ ਸਾਹਿਬ ਸਮੇਤ ਸਮੁੱਚਾ ਇਲਾਕਾ ਖਾਲਸਾਈ ਰੰਗ ‘ਚ ਬਦਲਿਆ ਜਾਂਦਾ ਹੈ। ਖ਼ਾਲਸਾ ਪੰਥ ਹੋਲੀ ਨਹੀਂ ਹੋਲਾ ਖੇਡਦਾ ਹੈ ਅਤੇ ਮਹੱਲਾ ਕੱਢਦਾ ਹੈ। ਹੋਲੀ ਤੋਂ ਅਗਲੇ ਦਿਨ, ਅਨੰਦਪੁਰ ਸਾਹਿਬ ਵਿਖੇ ਕੇਸਗੜ੍ਹ ਦੇ ਸਥਾਨ ਉੱਤੇ ਇੱਕ ਮੇਲਾ ਭਰਦਾ ਹੈ, ਜਿਸ ਨੂੰ “ਹੋਲਾ ਮਹੱਲਾ” ਕਹਿੰਦੇ ਹਨ। ਇਸ ਹੋਲੇ ਦਾ ਮੁੱਢ ਗੁਰੂ ਗੋਬਿੰਦ ਸਿੰਘ ਜੀ ਨੇ ਸੰਮਤ 1757 ਚੇਤ ਦੀ ਇੱਕ ਤਰੀਕ ਨੂੰ ਰੱਖਿਆ, ਉਨ੍ਹਾਂ ਨੇ ਖਾਲਸੇ ਨੂੰ ਸ਼ਸਤਰ ਵਿੱਦਿਆ ਦੇ ਯੁੱਧ ਕਲਾ ਵਿੱਚ ਨਿਪੁੰਨ ਕਰਣ ਲਈ ਦੋ ਦੱਲ ਬਣਾ ਕੇ ਉਨ੍ਹਾਂ ਵਿੱਚ ਮਸਨੂਈ ਲੜਾਈ ਕਰਵਾਈ ਅਤੇ ਬਹਾਦਰ ਯੋਧਿਆਂ ਨੂੰ ਸਿਰੋਪੇ ਬਖ਼ਸ਼ੇ ਉਦੋਂ ਤੋਂ ਹਰ ਸਾਲ ਅਨੰਦਪੁਰ ਸਾਹਿਬ ਵਿਖੇ ਹੋਲੀ ਤੋਂ ਬਾਅਦ ਹੋਲਾ ਮਹੱਲਾ ਮਨਾਇਆ ਜਾਂਦਾ ਹੈ। ਇਸ ਦਿਨ ਇੱਕ ਵੱਡਾ ਜਲੂਸ ਜਿਸ ਨੂੰ ਮਹੱਲਾ ਕਹਿੰਦੇ ਹਨ, ਨਗਾਰਿਆਂ ਦੀ ਧੁਨੀ ਵਿੱਚ ਸੱਜ ਧੱਜ ਨਾਲ ਇੱਕ ਗੁਰਧਾਮ ਤੋੰ ਦੂਜੇ ਗੁਰਧਾਮ ਵੱਲ ਨਿਕਲਦਾ ਹੈ। ਇਸ ਜਲੂਸ ਵਿੱਚ ਨਿਹੰਗ ਸਿੰਘ ਪੁਰਾਤਨ ਫ਼ੌਜੀ ਆਨ ਸ਼ਾਨ ਨਾਲ ਸ਼ਾਮਲ ਹੁੰਦੇ ਹਨ ਤੇ ਸ਼ਸਤਰਾਂ ਦੇ ਨਾਲ ਆਪਣਾ ਹੱਥ ਦਾ ਕਮਾਲ ਦਿਖਾ ਜੌਹਰ ਦਿਖਾਉਂਦੇ ਹਨ। ਹੋਲੇ ਮੁਹੱਲੇ ਦੇ ਆਖਰੀ ਦਿਨ ਨਿਹੰਗ ਜਥੇਬੰਦੀਆ ਵੱਲੋਂ ਹਾਥੀਆਂ, ਸੈਂਕੜੇ ਘੋੜਿਆਂ, ਊਠਾਂ ਬੁਲਟ ਮੋਟਰ-ਸਾਈਕਲਾਂ ਤੇ ਗੱਡੀਆਂ ਮੋਡੀਫਾਈਡ ਜੀਪਾਂ, ਆਪਣੇ ਰਵਾਇਤੀ ਬਾਣੇ 400 ਮੀਟਰ ਦੀਆ ਵੱਡੀਆਂ ਨੀਲੀਆਂ ਪੱਗਾਂ , ਪੁਰਾਤਨ ਬਸਤਰ ਸ਼ਸਤਰਾਂ ਵਿੱਚ ਮੁਹੱਲੇ ਵਿੱਚ ਫੌਜੀਆਂ ਵਾਂਗੂ ਬੈਂਡ ਵਾਜੇ ਨਾਲ ਆਸਥਾ ਦਾ ਲੱਖਾਂ ਦੀ ਗਿਣਤੀ ਵਿੱਚ ਸੰਗਤ ਦਾ ਠਾਠਾਂ ਮਾਰਦਾ ਸਲਾਬ ਵਿੱਚ ਜੋ ਮਾਰਚ ਦੀ ਸ਼ਕਲ ਵਿੱਚ ਲੰਬੇ ਚੌੜੇ ਕਾਫ਼ਲੇ ਵਿੱਚ ਸ਼ਾਮਲ ਹੋ ਕੇ ਗੱਤਕੇ ਦੇ ਜੌਹਰ,  ਨੇਜ਼ੇ , ਬਰਛੇ ਨਾਲ ਚਾਰ ਚਾਰ ਰੰਗ ਬਿਰੰਗੇ ਤੇ ਫੁੰਮ੍ਹਣ ਕਲਗੀਆਂ ਨਾਲ ਸ਼ਿੰਗਾਰੇ ਘੋੜਿਆਂ ਤੇ ਸਵਾਰੀ ਕਰ ਆਪਣੀ ਕਲਾ ਦੇ ਜੌਹਰ ਨਗਾਰੇ ਵਜਾ ਕੇ ਚਰਨ ਗੰਗਾ ਸਟੇਡੀਅਮ ਪਹੁੰਚ ਕੇ ਦਿਖਾਏ ਜਾਂਦੇ ਹਨ। ਘੋੜ ਸਵਾਰੀ ਦੇ ਜੌਹਰ ਦੇਖਣ ਹੀ ਵਾਲੇ ਹੁੰਦੇ ਹਨ। ਅਨੰਦਪੁਰ ਦੀ ਧਰਤੀ ਨੀਲੀਆਂ, ਕੇਸਰੀ ਦਸਤਾਰਾਂ ਨਾਲ ਦਿਖਾਈ ਦਿੰਦੀ ਹੈ। ਲੋਕ ਨਿਹੰਗਾਂ ਸਿੰਘਾਂ ਦੇ ਜੌਹਰ ਦੇਖਣ ਲਈ ਸਵੇਰ ਤੋਂ ਹੀ ਆਪਣੇ ਕੋਠਿਆਂ ਦੀਆ ਛੱਤਾਂ ਉੱਪਰ ਚੜ ਕੇ ਬੈਠ ਜਾਂਦੇ ਹਨ। ਕਈ ਲੋਕ ਟ੍ਰਾਲੀਆਂ ਨੂੰ ਵੱਖਰੀ ਦਿੱਖ ਵਿੱਚ ਸ਼ਿੰਗਾਰ ਕੇ ਲੈ ਕੇ ਆਉੰਦੇ  ਹਨ। ਬਾਹਰੋਂ ਲੋਕ ਆਕੇ ਵੱਖ ਵੱਖ ਵਸਤਾਂ ਦੀਆ ਫੜੀਆਂ ਵੀ ਲਗਾਉਂਦੇ ਹਨ, ਜੋ ਕਮਾਈ ਦਾ ਵੱਡਾ ਸਾਧਨ ਹੁੰਦਾ ਹੈ। ਇਹ ਦ੍ਰਿਸ਼ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਦੀ ਮਾਨਸਿਕ ਅਵਸਥਾ ਨੂੰ ਬਲਵਾਨ ਬਣਾਉਣ ਲਈ ਹੋਲੇ ਮੁਹੱਲੇ ਦੀ ਜੋ ਰੀਤ ਚਲਾਈ ਸੀ ਵਿੱਚੋਂ ਝਲਕਦਾ ਹੈ। ਹੋਲੇ ਮੁਹੱਲੇ ਦਾ ਵਿਸ਼ੇਸ਼ ਉਦੇਸ਼ ਹੱਲਾ ਅਟੈਕ ਕਰਨਾ ਸਿੱਖਾਂ ਵਿੱਚ ਸ਼ਸਤਰਾਂ ਲਈ ਪਿਆਰ ਅਤੇ ਭਗਤੀ ਦੀ ਰੱਖਿਆ ਲਈ ਸ਼ਕਤੀ ਦਾ ਸੰਚਾਰ ਕਰਨਾ ਸੀ। ਦੇਸ਼ਾਂ ਵਿਦੇਸ਼ਾਂ ਤੋ ਮੀਡੀਆ ਵੀ ਇਹ ਨਜ਼ਾਰਾ ਅਤੇ ਮਰੂਤੀ ਕਾਰ ਦਾ ਵੱਖਰਾ ਬਣਾਇਆਂ ਹੋਇਆ ਨਿਹੰਗਾਂ ਦੀ ਭਾਸ਼ਾ ਵਿੱਚ ਜਹਾਜ਼, ਢਾਂਚਾ ਜਿਸ ਉੱਪਰ ਸੱਤ ਅੱਠ ਨਿਹੰਗ ਸਿੰਘ ਬੈਠੇ ਹੁੰਦੇ ਹਨ, ਆਪਣੀ ਮੁਹਾਰਤ ਦਾ ਮਜ਼ਾਰਾ ਕਰਦੇ ਹਨ। ਹੋਲਾ ਮਹੱਲਾ ਸਾਨੂੰ ਇੱਕ ਉਪਦੇਸ਼ ਦਿੰਦਾ ਹੈ। ਜਦੋਂ ਤੱਕ ਇਸ  ਜਗਤ  ਵਿੱਚ ਮੱਚ ਰਹੇ ਇਸ  ਮਹੱਲੇ  ਅੰਦਰ ਅਸੀਂ ਪੂਰੇ ਬਲ ਤੇ ਪ੍ਰਕਰਮ ਨਾਲ ਸ਼ਾਮਲ ਨਹੀ ਹੁੰਦੇ, ਅਸੀਂ ਦੂਜਿਆਂ ਨਾਲ਼ੋਂ ਪਛੜ ਜਾਵਾਂਗੇ। ਜੇ ਅਸੀ ਚਹੁੰਦੇ ਹਾਂ ਕੇ ਇਸ  ਜੀਵਨ ਨੂੰ ਸਫਲ ਕਰੀਏ  ਸਾਨੂੰ  ਦੱਸਮ ਪਿਤਾ ‘ ਦੇ  ਪਾਏ ਪੂਰਨਿਆਂ ਤੇ ਸਦੇਸ਼ਾ ਤੇ ਚਲਣਾ ਚਾਹੀਦਾ ਹੈ। ਹਰ ਪ੍ਰਾਣੀ ਨੂੰ ਮਹੱਲੇ ਵਾਲੇ ਦਿਨ ਗੁਰੂ ਜੀ ਤੋ ਪ੍ਰੇਰਨਾ ਲੈ ਕੇ ਸ਼ਸਤਧਾਰੀ ਬਨਣਾ ਚਾਹੀਦਾ ਹੈ। ਨਸ਼ਿਆ ਦਾ ਤਿਆਗ ਕਰਨਾ ਚਾਹੀਦਾ ਹੈ। ਸ਼ਰੋਮਨੀ ਗੁਰਦੁਆਰਾ ਕਮੇਟੀ ਨੂੰ ਆਪਣੇ ਇਤਹਾਸ ਬਾਰੇ ਨੌਜਵਾਨਾਂ ਨੂੰ ਜਾਣੂ ਕਰਵਾਉਣਾ ਚਾਹੀਦਾ ਹੈ , ਜੋ ਆਪਣੇ ਸਿੱਖ ਇਤਹਾਸ ਤੋਂ ਅਨਜਾਨ ਹੈ। ਸਕੂਲ ਲੈਵਲ ਤੇ ਇਤਹਾਸ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ। ਉਹ ਕੌਮਾਂ ਸਦਾ ਜ਼ਿੰਦਾ ਰਹਿੰਦੀਆ ਹਨ ਜੋ ਆਪਣੇ ਇਤਹਾਸ ਤੇ ਸੂਰ-ਬੀਰਾ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਦੀਆਂ ਹਨ। ਸਾਨੂੰ ਹੋਲੇ ਮਹੱਲੇ ਤੇ ਸੱਚਾ ਉਦਮੀ ਜੀਵਨ ਲੈਕੇ ਆਪਣੀ ਤਕਦੀਰ ਨੂੰ ਨਵੇਂ ਸਿਰੇ ਤੋਂ ਘੜਨਾ ਚਾਹੀਦਾ ਹੈ।
-ਗੁਰਮੀਤ ਸਿੰਘ ਵੇਰਕਾ ਸੇਵਾ ਮੁੱਕਤ ਇੰਨਸਪੈਕਟਰ ਪੁਲਿਸ ਐਮ  ਏ ਪੁਲਿਸ ਐਡਮਨਿਸਟਰੇਸ਼ਨ

Related posts

ਪੰਜਾਬ ਵਿੱਚ ਫੂਡ ਪ੍ਰੋਸੈਸਿੰਗ ਉਦਯੋਗ ਨੂੰ ਉਤਸ਼ਾਹਿਤ ਕਰਨ ਦੀ ਲੋੜ !    

admin

ਗ਼ਦਰ ਲਹਿਰ ਦਾ ਨਿੱਕਾ ਮਹਾਂ-ਨਾਇਕ ਬਾਲ ਜਰਨੈਲ ਸ.ਕਰਤਾਰ ਸਿੰਘ ਸਰਾਭਾ

admin

ਰਵਾਇਤੀ ਭੋਜਨ ਵਿੱਚ ਸਿਹਤ ਦਾ ਖ਼ਜ਼ਾਨਾ

admin