Articles Bollywood

ਕਿੰਗ ਖਾਨ ਦੇ ਬਾਲੀਵੁੱਡ ‘ਚ 30 ਸਾਲ: ਪੰਜਾਬੀ ਪ੍ਰੋਡਿਉਸਰ ਦੀ ਪਹਿਲੀ ਫਿਲਮ ਨੇ ਹੀ ਬੁਲੰਦੀਆਂ ‘ਤੇ ਪਹੁੰਚਾ ਦਿੱਤਾ !

ਸਾਲ 1992 ‘ਚ ਰਿਲੀਜ਼ ਹੋਈ ਫਿਲਮ ‘ਦੀਵਾਨਾ’ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਸ਼ਾਹਰੁਖ ਖਾਨ ਨੇ ਬਾਲੀਵੁੱਡ ਦੇ ਵਿੱਚ ਆਪਣੇ 30 ਸਾਲ ਪੂਰੇ ਕਰ ਲਏ ਹਨ। ਪਰ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਇਹ ਪਤਾ ਨਹੀਂ ਹੋਵੇਗਾ ਕਿ ਫਿਲਮ ‘ਦੀਵਾਨਾ’ ਲਈ ਸ਼ਾਹਰੁਖ ਪ੍ਰੋਡਿਊਸਰ ਦੀ ਪਹਿਲੀ ਪਸੰਦ ਨਹੀਂ ਸਨ। ਅਰਮਾਨ ਕੋਹਲੀ ਨੂੰ ਪਹਿਲਾਂ ਰਾਜਾ ਸਹਾਏ ਦੀ ਭੂਮਿਕਾ ਲਈ ਫਾਈਨਲ ਕੀਤਾ ਗਿਆ ਸੀ, ਪਰ ਕੁੱਝ ਕਾਰਨਾਂ ਕਰਕੇ ਅਦਾਕਾਰ ਨੇ ਫਿਲਮ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਫਿਲਮ ‘ਚ ਸ਼ਾਹਰੁਖ ਤੋਂ ਇਲਾਵਾ ਰਿਸ਼ੀ ਕਪੂਰ, ਦਿਵਿਆ ਭਾਰਤੀ ਵੀ ਮੁੱਖ ਭੂਮਿਕਾ ‘ਚ ਨਜ਼ਰ ਆਏ ਸਨ ਅਤੇ ਇਹ ਫਿਲਮ ਬਾਕਸ ਆਫਿਸ ‘ਤੇ ਕਾਫੀ ਹਿੱਟ ਰਹੀ ਸੀ।

ਇਸ ਫਿਲਮ ‘ਦੀਵਾਨਾ’ ਦਾ ਨਿਰਮਾਣ ਗੁੱਡੂ ਧਨੋਆ ਨੇ ਕੀਤਾ ਸੀ ਅਤੇ ਇਸ ਨੂੰ ਰਾਜ ਕੰਵਰ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਸੀ। ਇਕ ਇੰਟਰਵਿਊ ਦੌਰਾਨ ਗੁੱਡੂ ਧਨੋਆ ਨੇ ਦੱਸਿਆ ਸੀ ਕਿ ਮੈਨੂੰ ਨਹੀਂ ਪਤਾ ਸੀ ਕਿ ਸ਼ਾਹਰੁਖ ਕੌਣ ਹਨ। ਸ਼ੇਖਰ ਕਪੂਰ ਦੇ ਕਹਿਣ ‘ਤੇ ਮੈਂ ਅਦਾਕਾਰ ਨੂੰ ਮਿਲਣ ਦਿੱਲੀ ਦੇ ਕਨਾਟ ਪਲੇਸ ਗਿਆ ਸੀ। ਗੁੱਡੂ ਧਨੋਆ ਨੇ ਅੱਗੇ ਕਿਹਾ, “ਉਦੋਂ ਤੱਕ, ਅਭਿਨੇਤਾ ਦੀ ਕੋਈ ਵੀ ਫਿਲਮ ਰਿਲੀਜ਼ ਨਹੀਂ ਹੋਈ ਸੀ। ਫਿਰ ਵੀ ਉਸਨੇ ਮੈਨੂੰ ਕਿਹਾ, ‘ਮੈਂ ਤੁਹਾਡੀ ਫਿਲਮ ਨਹੀਂ ਕਰ ਸਕਦਾ। ਮੈਂ ਪਹਿਲਾਂ ਹੀ 5 ਫਿਲਮਾਂ ਕਰ ਰਿਹਾ ਹਾਂ।” ਇਹ ਸੁਣ ਕੇ ਮੈਂ ਹੈਰਾਨ ਰਹਿ ਗਿਆ। ਪੁੱਛਣ ‘ਤੇ ਅਦਾਕਾਰ ਨੇ ਦੱਸਿਆ ਕਿ ਉਹ ਹੇਮਾ ਮਾਲਿਨੀ ਦੀ ‘ਦਿਲ ਆਸ਼ਨਾ ਹੈ’ (1992), ‘ਰਾਜੂ ਬਨ ਗਿਆ ਜੈਂਟਲਮੈਨ’ (1992), ‘ਚਮਤਕਾਰ’ (1992), ‘ਕਿੰਗ ਅੰਕਲ’ (1993) ) ਅਤੇ ‘ਕਭੀ ਹਾ ਕਭੀ ਨਾ’ (1994) ਵਿੱਚ ਕੰਮ ਕਰ ਰਿਹਾ ਸੀ। ਮੈਂ ਫਿਰ ਵੀ ਬੇਨਤੀ ਕੀਤੀ ਸੀ ਕਿ ਉਹ ਇੱਕ ਵਾਰ ਕਹਾਣੀ ਜ਼ਰੂਰ ਸੁਣਨ। ਸ਼ਾਹਰੁਖ ਨੇ ਮੈਨੂੰ ਅਗਲੇ ਦਿਨ ਦੁਪਹਿਰ 12 ਵਜੇ ਦੁਬਾਰਾ ਉਨ੍ਹਾਂ ਦੇ ਘਰ ਆਉਣ ਲਈ ਕਿਹਾ।”

ਗੁੱਡੂ ਧਨੋਆ ਨੇ ਦੱਸਿਆ ਕਿ, ‘ਜਦੋਂ ਅਸੀਂ ਅਗਲੇ ਦਿਨ ਮਿਲੇ ਤਾਂ ਸ਼ਾਹਰੁਖ ਨੂੰ ਕਹਾਣੀ ਦਾ ਦੂਜਾ ਅੱਧ ਇੰਨਾ ਪਸੰਦ ਆਇਆ ਕਿ ਉਸਨੇ ਕਿਹਾ ਕਿ, ‘ਗੁੱਡੂ, ਮੈਂ ਤੁਹਾਡੀ ਫਿਲਮ ਕਰ ਰਿਹਾ ਹਾਂ।’ ਪਰ ਉਦੋਂ ਹੀ ਮੇਰੀਆਂ ਬਾਕੀ ਫਿਲਮਾਂ ਦੀਆਂ ਤਰੀਖਾਂ ਅੱਗੇ ਵਧ ਗਈਆਂ ਜਾਂ ਰੱਦ ਹੋ ਗਈਆਂ। ਕਿਸਮਤ ਦਾ ਕਮਾਲ ਦੇਖੋ, ਜਿਸ ਫਿਲਮ ਲਈ ਸ਼ਾਹਰੁਖ ਕੋਲ ਤਾਰੀਖ ਨਹੀਂ ਸੀ, ਉਹ ਫਿਲਮ ਪਹਿਲਾਂ ਰਿਲੀਜ਼ ਹੋਈ ਅਤੇ ਸੁਪਰਹਿੱਟ ਵੀ ਸਾਬਤ ਹੋਈ।”

ਇੱਕ ਫਿਲਮ ਜਿਸ ਵਿੱਚ ਅਭਿਨੇਤਰੀ ਦੀ ਐਂਟਰੀ ਦੂਜੇ ਅੱਧ ਵਿੱਚ ਹੋਈ ਸੀ। ਫਿਰ ਵੀ ਲੋਕਾਂ ਨੇ ਸ਼ਾਹਰੁਖ ਦੀ ਐਕਟਿੰਗ ਨੂੰ ਕਾਫੀ ਪਸੰਦ ਕੀਤਾ। ਗੁੱਡੂ ਧਨੋਆ ਨੇ ਦੱਸਿਆ ਕਿ ਇਸ ਫਿਲਮ ਲਈ ਕਿੰਗ ਖਾਨ ਨੂੰ 11,000 ਸਾਈਨਿੰਗ ਰਾਸ਼ੀ ਅਤੇ 1.50 ਲੱਖ ਰੁਪਏ ਦੀ ਐਕਟਿੰਗ ਫੀਸ ਦਿੱਤੀ ਗਈ ਸੀ।

ਇਸ ਫਿਲਮ ਦਾ ਰਿਸ਼ੀ ਕਪੂਰ ਨੂੰ ‘ਏਸੀ ਦੀਵਾਨਗੀ’ ਗੀਤ ਇੰਨਾ ਪਸੰਦ ਆਇਆ ਕਿ ਉਹ ਖੁਦ ਇਸ ਗੀਤ ਨੂੰ ਕਰਨਾ ਚਾਹੁੰਦੇ ਸਨ। ਹਾਲਾਂਕਿ ਅਜਿਹਾ ਨਹੀਂ ਹੋਇਆ।

Related posts

ਅਦਾਕਾਰ ਪੰਕਜ ਤਿ੍ਰਪਾਠੀ ’ਤੇ ਡਿੱਗਿਆ ਦੁੱਖਾਂ ਦਾ ਪਹਾੜ, ਜੀਜੇ ਦੀ ਸੜਕ ਹਾਦਸੇ ‘’ਚ ਮੌਤ

editor

‘ਚਮਕੀਲਾ’ ਫ਼ਿਲਮ ਨੂੰ ਲੈ ਕੇ ਵਿਦੇਸ਼ੀ ਸਿੱਖਾਂ ’ਚ ਰੋਸ, ਕਿਹਾ ‘ਲੱਚਰਤਾ ਨੂੰ ਉਤਸ਼ਾਹਿਤ ਕਰ ਕੇ ਸਿੱਖਾਂ ਦੇ ਜ਼ਖ਼ਮਾਂ ’ਤੇ ਮੁੜ ਲੂਣ ਛਿੜਕਣ ਦਾ ਕੰਮ ਕੀਤਾ

editor

2015 ਵਿੱਚ ਕ੍ਰਿਤੀ ਸਨੇਨ ਨੇ ਰੋਮਾਂਟਿਕ ਐਕਸ਼ਨ ਕਾਮੇਡੀ ਫ਼ਿਲਮ ਦਿਲਵਾਲੇ ਕੀਤੀ

editor