Poetry Geet Gazal

ਮਨਦੀਪ ਖਾਨਪੁਰੀ

ਮੇਰਾ ਵੀਰ
ਦਿਨ ਚੜ੍ਹਿਆ ਰੱਖੜੀ ਵਾਲਾ
ਵੀਰੇ ਨਾਲ ਗਲਵੱਕੜੀ ਵਾਲਾ
 ਗੁੱਟ ਤੇ ਰੱਖੜੀ ਸਜਾਉਣੀਆਂ
ਹਰ ਰੀਝ ਦਿਲ ਦੀ ਪੁਗਾਉਣੀ ਏ
ਪੰਜ ਸੋ ਲੈਕੇ ਮੈਂ ਨਹੀਂ ਮੰਨਣਾ
ਨਵੇਂ ਫੋਨ ਦੀ ਫਰਮਾਇਸ਼‌ ਪਾਉਣੀ ਏ
ਪਰ ਸਾਡੇ ਲਈ ਤਾਂ ਆਭਾਗਾ ਦਿਨ ਹੈ
ਬੇਬੇ ਬਾਪੂ ਨੇ ਤਾਂ ਰੋ ਵੀ ਲਿਆ ਏ
ਮੈਨੂੰ ਤਾਂ ਯਾਦ ਹੀ ਨਹੀਂ ਰਿਹਾ ਸੀ
ਮੇਰਾ ਵੀਰ ਤਾਂ ਰੱਬ ਨੇ ਦੇ ਕੇ
 ਸਾਡੇ ਤੋਂ ਖੋਹ ਵੀ ਲਿਆ ਏ
ਮੇਰੀ ਚੰਗੀ ਕਿਸਮਤ ਨਹੀਂ
ਮੈਂ ਭੈਣ ਹਾਂ ਟੁੱਟੀ ਤਕਦੀਰ ਵਾਲੀ
ਰਿਸ਼ਤੇ ਤਾਂ ਇਥੇ ਹੋਰ ਬੜੇ ਨੇ
ਪਰ ਗੱਲ ਬਣਦੀ ਨੀ ਮੇਰੇ ਵੀਰ ਵਾਲੀ
ਮੇਰੇ ਨਾਲ ਹੁਣ ਲੜੇਗਾ ਕੌਣ
ਬਣ ਪਰਬਤ ਮੇਰੇ ਪਿੱਛੇ ਖੜੇਗਾ ਕੌਣ
ਜਦ ਵੀ ਮੈਂ ਹੁਣ ਪੋਚਾ ਲਾਉਣਾ
ਚੱਪਲਾਂ ਲੈ ਕੇ ਅੰਦਰ ਬੜੇ ਗਾ ਕੌਣ
ਜਦ ਬੂਹੇ ਅੱਗਿਓ ਮੇਰੀ ਡੋਲੀ ਤੁਰਨੀ
ਖੜ ਕਾਰ ਕੋਲ ਅੱਖਾਂ ਭਰੇਗਾ ਕੌਣ
ਮਨ ਭਰੇ ਭਰੇ ਨਾਲ ਰੱਬ ਦੇ ਭਾਣੇ
ਮੰਨ ਰਹੀ ਆ
ਤੂੰ ਜਿੱਥੇ ਵੀ ਏ ਵੀਰੇ ਖੁਸ਼ੀ ਰਹੀ
ਤੇਰੇ ਹਿੱਸੇ ਦਾ ਧਾਗਾ
ਤੇਰੇ ਮੋਟਰ ਸਾਇਕਲ ਦੇ ਹੈਂਡਲ ਨੂੰ ਬੰਨ੍ਹ ਰਹੀ ਆ ।
———————00000———————
ਗਰੀਬ ਦਾ ਢਿੱਡ
ਮੈਂ ਗਰੀਬ ਦਾ ਢਿੱਡ ਬੋਲ ਰਿਹਾ
ਦੁੱਖ ਅੰਦਰਲੇ ਫਰੋਲ ਰਿਹਾ
ਸਾਡਾ ਵੀ ਦਿਲ ਕਰਦਾ ਹੈ
ਪੀਜ਼ੇ ਬਰਗਰ ਖਾਣ ਨੂੰ
ਸ਼ੌਪਿੰਗ ਸੈਂਟਰ ਸਿਨਮਾ ਹਾਲ ਜਾਣ ਨੂੰ
ਕੋਈ ਸੋਹਣਾ ਜਿਹਾ ਬਰੈਂਡ ਹੰਡਾਉਣ ਨੂੰ
ਰੈਸਟੋਰੈਂਟ ਚ ਬਰਥ ਡੇ ਮਨਾਉਣ ਨੂੰ
ਗੇੜੇ ਮਹਿੰਗੀ ਗੱਡੀ ਵਿੱਚ ਲਾਉਣ ਨੂੰ
ਕਰੈਡਿਟ ਕਾਰਡ ਤੋਂ ਪੇਮੈਂਟ ਕਟਵਾਉਣ ਨੂੰ
ਵੱਡੀ ਸਾਰੀ ਕੋਠੀ ਪਾਉਣ ਨੂੰ
ਨੌਕਰਾਂ ਚਾਕਰਾਂ ਤੇ ਹੁਕਮ ਚਲਾਉਣ ਨੂੰ
ਸਾਡੀ ਕੁੱਲੀ ਸੜਕ ਕਿਨਾਰੇ ਤੇ
ਜੱਗ ਹੱਸਦਾ ਕਰਮਾਂ ਮਾਰੇ ਤੇ
ਸਾਡੇ ਫ਼ਟੇ ਪੁਰਾਣੇ ਲੀੜੇ ਨੇ
ਅਸੀਂ ਮਾਵਾਂ ਲਈ ਤਾਂ ਹੀਰੇ ਨੇ
ਸਾਡੇ ਜੁੱਤੀਆਂ ਵਿਚ ਸੁਰਾਖ਼ ਬੜੇ
ਇਸ ਜਨਮ ਗਰੀਬੀ ਪਾਈ ਹੈ
ਪਿੱਛੇ ਅਸੀਂ ਕੀਤੇ ਹੋਣੇ ਪਾਪ ਬੜੇ
ਸਾਡੀਆਂ ਮਾਵਾਂ ਭੈਣਾਂ ਦੇ ਸੂਟ ਉੱਧੜੇ
ਉਹ ਅੰਗ ਲੁਕਾਉਂਦੀ ਫਿਰਦੀਆਂ ਨੇ
ਅਸੀਂ ਬਦਾਮਾ ਵਾਂਗੂੰ ਚੱਬ ਜਾਈਏ
ਭਾਵੇਂ ਰੋਟੀਆਂ ਬਣੀਆਂ ਚਿਰਦੀਆਂ ਨੇ
ਸਾਨੂੰ ਧੁੱਪਾਂ ਠੰਡਾ ਲੱਗਦੀਆਂ ਨੀ
ਸਾਨੂੰ ਡਰ ਨਾ ਕੋਈ ਬਰਸਾਤਾਂ ਦਾ
ਨੰਗੇ ਪੈਰੀਂ ਭੱਜੇ ਫਿਰਦੇ ਨੇ
ਰੱਬ ਰਾਖਾ ਸਾਡੇ ਜਵਾਕਾਂ ਦਾ
ਸਾਨੂੰ ਕੱਖ ਕੰਡਿਆਂ ਵਿਚ ਵੀ ਨੀਂਦਰ ਆਜੇ
ਲੋੜ ਨਾ ਬੈਂਡ ਤੇ ਸੋਫਿਆਂ ਦੀ
ਵੀਡੀਓ ਬਣਾ ਜੋ ਬਿਸਕੁੱਟ ਵੰਡਦੇ ਨੇ
ਨਾ ਲੋੜ ਇਹੋ ਜਹੇ ਤੋਹਫਿਆਂ ਦੀ
ਸਾਨੂੰ ਮਿਨਰਲ ਵਾਟਰ ਮਿਲ਼ਦਾ ਨੀ
ਚੰਗੀਆਂ  ਭੁੱਖਾਂ ਤੇ ਤ੍ਰੇਹਾਂ ਲੱਗਦੀਆਂ ਨੇ
ਸਾਡੇ ਅੱਗੇ ਤਾਂ ਬਿਮਾਰੀਆਂ ਵੀ
ਜਿਉਂ ਸ਼ੇਰ ਅੱਗੇ ਹਿਰਨੀਆਂ ਭੱਜਦੀਆਂ ਨੇ ।
———————00000———————
ਮਾਵਾਂ ਦੀ ਭੁੱਖ
ਮਾਵਾਂ ਦੀ ਭੁੱਖ ਰੋਟੀ ਨਾਲ ਨਹੀਂ
ਔਲਾਦ ਦਾ ਹੱਸਦਾ  ਚਿਹਰਾ,
ਦੇਖ ਕੇ ਹੀ ਲਹਿ ਜਾਂਦੀ ਆ
ਘਰ ਦੀ ਛੱਤ  ਚੋਂਦੀ ਹੋਵੇ  ਤਾਂ ,
ਸਾਵਣ ਦੀ ਰੁੱਤ ਵੀ ਜ਼ਹਿਰ ਲੱਗੇ
ਜਦ ਗਰੀਬੀ ਹੱਡਾਂ ਚ ਬਹਿ ਜਾਂਦੀ ਆ
ਸੱਜਣਾਂ ਪੈਸੇ ਦਾ ਕੀ  ਹੰਕਾਰ ਕਰਨਾ,
ਸੋਨਾ ਚਾਂਦੀ ਧਰੇ  ਧਰਾਏ ਰਹਿ ਜਾਂਦੇ
ਜਦ ਆਈਸੀਯੂ  ਵਿੱਚ  ਲੱਗੇ ਬੰਦੇ ਨੂੰ ,
ਡਾਕਟਰਨੀ  ਸੌਰੀ  ਕਹਿ ਜਾਂਦੀ ਆ
ਸਿਰ ਦੇ ਵਾਲਾਂ ਵਾਂਗ ਸਿਰ ਹੋਵੇ ਕਰਜ਼ਾ ,
ਚੰਗਾ ਮੱਖਣ ਨਾ ਮੱਕੀ ਸਾਗ ਲੱਗੇ
ਬੈਂਕਾਂ ਵਾਲੇ ਨੇ ਘਰੇ  ਗੇੜੇ ਮਾਰਦੇ ,
ਕਿਸਾਨ ਨੂੰ ਕੰਧ ਵੀ ਟੱਪਣੀ ਪੈ ਜਾਂਦੀ ਹੈ
ਜੇ ਭਰਾ ਭਰਾ ਦਾ ਸ਼ਰੀਕ ਹੋਜੇ ,
ਸਾਂਝੇ ਘਰਦੇ ਵਿੱਚ ਖਿੱਚ ਲੀਕ ਹੋਜੇ
ਧੀ ਲਵ ਮੈਰਿਜ ਲਈ ਘਰ ਕਲੇਸ਼ ਕਰੇ,
ਪਿਓ ਦੀ ਪੱਗ ਲੀਰਾਂ ਹੋ ਕੇ ਰਹਿ ਜਾਂਦੀ ਹੈ।
———————00000———————
ਅੱਜਕਲ੍ਹ ਦੇ ਲੋਕ
ਜਦ ਤੱਕ ਜ਼ਰੂਰਤਾਂ ਬੋਲਚਾਲ ਰੱਖਦੇ ਨੇ
ਪਿਆਰ ਕੁਝ ਦਿਨਾਂ ਦਾ ਨਫਰਤਾਂ ਕਈ ਸਾਲ ਰੱਖਦੇ ਨੇ
ਮੁੰਹ ਤੇ ਯਾਰ -ਯਾਰ‌ ਜੱਫੀਆਂ ਤੇ ਤਰੀਫਾਂ
ਪਿੱਠ ਪਿੱਛੇ ਸਿਵੇ ਬਾਲ ਰੱਖਦੇ ਨੇ
ਔਰਤ ਦੀ ਇੱਜ਼ਤ ਇੰਝ ਪਏ ਨੇ ਕਰਦੇ
ਮੂੰਹ ਚ ਮਾਂ ਭੈਣ ਦੀ ਗਾਲ਼ ਰੱਖਦੇ ਨੇ
ਜ਼ਰੂਰੀ ਤਾਂ ਨੀ ਨਾਲ ਘੁੰਮਣ ਵਾਲੇ ਦੋਸਤ ਹੀ ਹੋਣ
ਇਸਤੇਮਾਲ ਕਰਨ ਲਈ ਵੀ ਕਈ ਨਾਲ ਰੱਖਦੇ ਨੇ
ਖਾਲੀ ਜੇਬ ਦੀ ਖ਼ਿਦਮਤ ਲੋਕ ਨਹੀਂ ਕਰਦੇ
ਖੀਸੇ ਭਰੇ ਹੋਣ ਤਾਂ ਬੜਾ ਖ਼ਿਆਲ ਰੱਖਦੇ ਨੇ
ਮਾੜਿਆਂ ਦੇ ਤਾਂ ਲੋਕ ਐਡਰੈੱਸ ਵੀ ਭੁੱਲ ਜਾਂਦੇ
ਤਕੜਿਆਂ ਦੇ ਪੁਰਾਣੇ ਨੰਬਰ ਵੀ ਸੰਭਾਲ ਰੱਖਦੇ ਨੇ
ਉਹ ਕਿਸੇ ਦਾ ਕਿੱਥੇ ਦਰਦ ਵੰਡਾਵਣਗੇ
ਜੋ ਮਨਾਂ ਚ ਬੇਈਮਾਨੀ ਦਾ ਪੰਛੀ ਪਾਲ ਰੱਖਦੇ ਨੇ
ਬਲੀ ਉਹਨਾਂ ਦੀ ਖੁਦਾ ਫਿਰ ਆਪ ਦਿੰਦਾ
ਜੋ ਦੂਜਿਆਂ ਨੂੰ ਕਰ ਕੇ ਹਲਾਲ ਰੱਖਦੇ ਨੇ।
———————00000———————
ਨੌਜਵਾਨਾਂ ਨੂੰ ਨਜ਼ਰ
ਫੁੱਲਾਂ ਵਰਗਾ ਪੰਜਾਬ ਸੀ ਮੇਰਾ,
ਹਥਿਆਰਾਂ ਦੀ ਹੁਣ ਵਾਸ਼ਨਾ ਆਵੇ।
ਪੈਰ ਪੈਰ ਤੇ ਖ਼ੂਨੀ ਫਿਰਦੇ,
ਮਾਂ ਹੁਣ ਕਿਥੇ ਬਾਲ ਲੁਕਾਵੇ।
ਸਦਾ ਲਈ ਜੋ ਲਾਲ ਸੌਂ ਗਿਆ,
ਸੁੱਤਾ ਹੋਇਆ ਮਾਂ ਤੋਂ ਜੂੜਾ ਕਰਾਵੇ।
ਜਾਂ ਅਰਥੀ ਨੂੰ ਮਾਂ ਪੱਲਾ ਕਰਕੇ,
ਸੂਰਜ ਦੀ ਤਪਸ ਕੋਲੋਂ ਬਚਾਵੇ।
ਸੀ ਪੁੱਤ ਦਾ ਹੌਸਲਾ ਰੱਬ ਦੇ ਵਰਗਾ,
ਪਿਓ ਹੁਣ ਕੰਧ ਨਾ ਢਾਸਣਾ ਲਾਵੇ।
ਪੁੱਤ ਦੀ ਰੂਹ ਨੂੰ ਠਾਰਨ ਖਾਤਰ,
ਪੱਟ ਤੇ ਥਾਪੀ ਮਾਰ ਦਿਖਾਵੇ।
ਸਭ ਕੁਝ ਹਾਰ ਕੇ ਚੱਲਿਆ ਹਾਂ ਘਰ ਨੂੰ,
ਲਾਹ ਕੇ ਸਿਰੋਂ ਦਸਤਾਰ ਵਿਖਾਵੇ’
ਨੌਜਵਾਨਾਂ ਨੂੰ ਨਜ਼ਰ ਹੈ ਲੱਗੀ
ਕੋਈ ਪੂਜਾ- ਪਾਠ ਜਾਂ ਹਵਨ ਕਰਾਵੇ।
———————00000———————

ਮਿਹਨਤਕਸ਼ ਬੰਦੇ  

ਤੰਗੀ ਤੁਰਸ਼ੀ ਚਲਦੀ ਰਹਿੰਦੀ ,
ਅੱਗ ਦੁੱਖਾਂ ਦੀ ਬਲਦੀ ਰਹਿੰਦੀ  ,
ਰੁੱਤ ਬਹਾਰ ਦੀ ਢਲਦੀ ਰਹਿੰਦੀ।
ਮਾੜੇ ਲੇਖਾਂ ਨੂੰ ਰੋਈ ਨਾ  ,
ਤੂੰ ਰੱਬ ਤੋਂ ਮੁਨਕਰ ਹੋਈ ਨਾ।
ਮੈਂ ਮੰਨਦਾ ਤੇਰੀ ਅਜ਼ਲ ਤੋਂ ,
ਦੁਖਦਾਇਕ ਕਹਾਣੀ।
ਮੈਂ ਸੁੱਕ ਕੇ ਹਰੀ ਹੁੰਦੀ ਦੇਖੀਏ,
ਇਕ ਰੁੱਖ ਦੀ ਟਾਹਣੀ  ॥
ਫ਼ਿਕਰਾਂ ਵਿੱਚ ਡੁੱਬ ਡੁੱਬ ਕੇ  ,
 ਇਨਸਾਨ ਹੋਵੇ ਭਾਵੇਂ ਘਾਹ ,
ਪੀਲਾ ਪੈ ਜਾਂਦਾ।
ਪਰਵਰਦਿਗਾਰ ਜਦ ਨਾਲ ਹੋਵੇ ,
ਦੀਵਾ ਗੁੱਲ ਹੁੰਦਾ ਹੁੰਦਾ ਰਹਿ ਜਾਂਦਾ।
ਮਿਹਨਤਕਸ਼ ਨਹੀਓਂ ਹਾਰ ਦੇ ਹੁੰਦੇ ,
ਕਦੇ ਵੀ ਪ੍ਰਾਣੀ।
ਮੈਂ ਸੁੱਕ ਕੇ ਹਰੀ ਹੁੰਦੀ ਦੇਖੀਏ,
ਇਕ ਰੁੱਖ ਦੀ ਟਾਹਣੀ।
———————00000———————

ਮਾਂ ਨੂੰ ਬਿਰਧ ਆਸ਼ਰਮ ਵਿੱਚ  

ਪੁੱਤ ਨੂੰ ਪਾਲਿਆ – ਪੋਸਿਆ ਤੇ ਪੜ੍ਹਾਇਆ ,
ਤੱਤੀਆਂ -ਠੰਡੀਆਂ ਤੋਂ ਬਚਾਇਆ  ।
ਰੱਖ ਨੌੰ ਮਹੀਨੇ ਲੁਕੋ ਕੇ ਢਿੱਡ ਵਿਚ  ,
ਇਸ ਫ਼ਾਨੀ ਸੰਸਾਰ ਦਾ ਰਾਹ ਦਿਖਾਇਆ  ।
ਬਦਲੇ ਦੇ ਵਿੱਚ ਉਸ ਛਿੰਦੇ ਪੁੱਤ ਨੇ  ,
ਮਾਂ ਨੂੰ ਆਸ਼ਰਮ ਜਾ  ਬਿਠਾਇਆ  ।
ਕੀ ਮਾਂ ਹੁਣ ਪਹਾੜੋਂ ਭਾਰੀ ਹੋ ਗਈ ?
 ਜਿਸ ਤੈਨੂੰ  ਗੋਦੀ ਵਿੱਚ ਸੁਲਾਇਆ  ।
ਉਹਨੂੰ ਧੱਕੇ ਦੇ ਦੇ ਘਰੋਂ ਤੂੰ ਕੱਢਿਆ  ,
ਜੀਹਨੇ ਉਂਗਲੀ ਫੜ ਚੱਲਣਾ ਸਿਖਾਇਆ  ।
ਕੌਣ ਦੀਵਾ ਬਣ ਕੇ ਜਗਦੀ ਸੀ ਰਹਿੰਦੀ ,
ਸੀ ,ਜਿੰਨਾ ਚਿਰ ਤੂੰ ਘਰ ਨਾ ਆਇਆ  ।
ਤੇਰੇ ਤੋ ਦੋ ਵਕਤ ਦੀ ਰੋਟੀ ਵੀ ਨਾ ਸਰੀ ?
ਆਪ ਭੁੱਖੀ ਰਹਿ ਤੈਨੂੰ ਜਿਸ ਰਜਾਇਆ  ॥
ਤੈਨੂੰ ਤਾਪ ਚੜ੍ਹੇ ਓ ਮੁੱਕ ਜਾਂਦੀ ਸੀ,
ਵੇ ਜੀਹਦੀ ਰੂਹ ਨੂੰ ਤੂੰ ਤੜਫਾਇਆ  ।
ਆਪਣੀ ਮਾਂ ਨੂੰ ਮਾਰਨ ਦੇ ਦੋਸ਼ ਲੱਗਣਗੇ ,
ਜਦ ਰੱਬ ਨੇ ਤੈਨੂੰ ਫਤਵਾ ਸੁਣਾਇਆ  ।
ਜਦ ਵੀ ਆਸ਼ਰਮ ਦਾ ਬੂਹਾ  ਖੜਕਿਆ,
ਮਾਂ ਨੂੰ ਹੁੰਦਾ ਸੀ ਖੌਰੇ ਤੂੰ  ਆਇਆ ।
 ———————00000———————

ਆਖਰੀ ਮੌਕਾ

ਆਖਰੀ ਮੌਕਾ ਮੁੜ ਹੱਥ ਨਹੀਂ ਆਉਣਾ,
ਪੰਜ ਸਾਲ ਫਿਰ ਪਊ ਪਛਤਾਉਣਾ  ।
ਗਲੀ ਗਲੀ ਜੋ ਫਿਰਦੇ ਨੇ ਹੁਣ ,
ਇਨ੍ਹਾਂ ਹੀ ਸਾਡੀਆਂ ਪੱਗਾਂ ਨੂੰ ਢਾਹੁਣਾ।
ਸਾਡੀਆਂ ਭੈਣਾਂ ਉੱਪਰ ਤਸ਼ੱਦਦ ਢਾਹੁਣਗੇ’
ਜਦ ਮੰਗਣੇ ਹੱਕ ਤੁਸੀਂ ਧਰਨਾ ਲਾਉਣਾ ।
ਜਿੱਤ ਦਾ ਬਟਨ ਸਾਹਮਣੇ ਪਿਆ ਹੋਊ  ,
ਪਰ ਅਫਸੋਸ ਜੇ ਲੋਕਾਂ ਹਾਰ  ਚੁਣ ਲਈ ।
ਵੋਟਾਂ ਵਾਲੀ ਮਸ਼ੀਨ ਵੀ ਫੁੱਟ ਫੁੱਟ ਰੋਵੇਗੀ  ‘
ਜੇ ਐਤਕੀਂ ਵੀ ਪੰਜਾਬੀਆਂ ਨੇ ਗ਼ਲਤ
          ਸਰਕਾਰ ਚੁਣ ਲਈ॥

 ———————00000———————

ਲੋਕਾਂ ਦਾ ਕੰਮ  

ਦਿਨ ਵੀ ਲੰਘੀ ਜਾਣੇ  ਅਤੇ ਰਾਤਾਂ ਵੀ ਲੰਘਣਗੀਆਂ ,
ਤੇਰੀ ਫਿੱਕੀ ਪੈ ਗਈ ਜਿੰਦੜੀ ਨੂੰ ਮੇਹਨਤਾਂ ਰੰਗਣਗੀਆਂ ।
ਪਲ ਪਲ ਪਿੱਛੋਂ ਸੋਚਾਂ ਵਿੱਚ ਨਾ ਡੁੱਬਿਆ ਰਿਹਾ ਕਰ ਤੂੰ ,
ਸੋਚਾਂ ਬੰਦੇ ਨੂੰ ਖਾ ਜਾਵਣ ਰਹਿ ਬਚ ਕੇ ਤੈਨੂੰ ਡੰਗਣਗੀਆ ।
ਮੰਜ਼ਿਲ ਤੇਰਾ ਰਾਹ ਉਡੀਕੇ  ਬਸ ਮੇਹਨਤ ਥੋੜ੍ਹੀ ਹੋਰ ਕਰੀਂ,
ਲੋਕਾਂ ਦਾ ਕੰਮ ਭੰਡੀ ਜਾਣਾ ਤੂੰ ਲੋਕਾਂ ਵੱਲ ਨਾ ਗੌਰ ਕਰੀ।
ਤੂੰ ਹੁੰਦਾ ਹੁੰਦਾ ਜਦ ਥੋੜ੍ਹੇ ਤੋਂ ਇੱਕ ਦਿਨ  ਬਹੁਤ ਹੋ ਗਿਆ ,
ਤੂੰ ਬਣਦਾ ਬਣਦਾ ਸਿੱਕੇ ਤੋਂ ਇੱਕ ਦਿਨ ਜਦ ਨੋਟ ਹੋ ਗਿਆ।
ਜਦ ਛੱਡ ਜਾਣ ਵਾਲੇ  ਫੇਰ ਤੋਂ ਤੈਨੂੰ ਬੁਲਾਉਣ ਲੱਗ ਗਏ,
ਤੂੰ ਮੰਨ ਸਕਦਾ ਏਂ ਤੇਰਾ ਹੁਣ ਕੰਮ ਪੂਰਾ ਲੋਟ ਹੋ ਗਿਆ।
ਤੇਰੀ ਕਾਮਯਾਬੀ ਨੇ ਸਭ ਨੂੰ ਚੁੱਪ ਕਰਵਾ ਹੀ ਦੇਣਾ ਹੈ,
ਹੁਣ ਬਹੁਤੀ ਦੇਰ ਨਾ ਲਾਵੀਂ ਤੂੰ ਤੇਜ਼ ਆਪਣੀ ਤੋਰ ਕਰੀਂ।
ਮੰਜ਼ਿਲ ਤੇਰਾ ਰਾਹ ਉਡੀਕੇ  ਬਸ ਮੇਹਨਤ ਥੋੜ੍ਹੀ ਹੋਰ ਕਰੀਂ ,
ਲੋਕਾਂ ਦਾ ਕੰਮ ਭੰਡੀ ਜਾਣਾ ਤੂੰ ਲੋਕਾਂ ਵੱਲ ਨਾ ਗੌਰ ਕਰੀ।

 ———————00000———————

ਮਾਂ ਮੇਰੀ ਦੀਆਂ ਪੈੜਾਂ 

ਦੁੱਖਾਂ ਦੀ ਜਦ ਝੁੱਲੇ ਹਨ੍ਹੇਰੀ ,
ਮੈਨੂੰ ਦੇਂਦੀ ਹੱਲਾਸ਼ੇਰੀ  ।
ਹਾਲਾਤ ਖ਼ਿਲਾਫ਼ ਜੇ ਤੇਰੇ ਪੁੱਤਰਾਂ ,
ਮਾਂ ਤੇਰੀ ਤਾਂ ਕੱਲੀ ਬਥੇਰੀ  ।
ਸਾਰੀ ਜ਼ਿੰਦਗੀ ਰੜਕਣੀਆਂ ਨੇ  ,
ਮਾਣੀਆਂ ਮੌਜਾਂ ਤੇਰੀ ਛਾਂ ਦੀਆਂ  ।
ਉਹ ਮਿੱਟੀ ਮੇਰੇ ਲਈ ਸੋਨਾ- ਚਾਂਦੀ  ,
ਜਿੱਥੇ ਲੱਗੀਆਂ ਪੈੜਾਂ ਮੇਰੀ ਮਾਂ ਦੀਆਂ  ।

ਆਪ ਫਟੇ ਪੁਰਾਣੇ ਪਾ ਸੂਟ ਲੈਦੀ,
ਮੇਰੇ ਲਈ ਨਵੇਂ ਸੀ ਬੂਟ ਲੈਂਦੀ ।
ਆਪ ਰੁੱਖੀਆਂ- ਮਿੱਸੀਆਂ ਖਾ ਲੈਂਦੀ ਏ,
ਪਰ ਮੇਰੇ ਲਈ ਫਲ -ਫਰੂਟ ਲੈਂਦੀ  ,
ਮੇਰੇ ਹੱਥੋਂ ਜੇ ੳਹ ਬੁਰਕੀ ਖੋਂਹਦਾ,
ਭੰਨ ਚੁੰਝਾਂ ਦਿੰਦੀ ਕਾਂ ਦੀਆਂ  ।
ਉਹ ਮਿੱਟੀ ਮੇਰੇ ਲਈ ਸੋਨਾ -ਚਾਂਦੀ  ,
ਜਿੱਥੇ ਲੱਗੀਆਂ ਪੈੜਾਂ ਮੇਰੀ ਮਾਂ ਦੀਆਂ।

ਤੇਰੇ ਨਾਲ ਸ਼ਹਿਜ਼ਾਦੀ ਜ਼ਿੰਦਗੀ  ,
ਤੇਰੇ ਬਿਨ  ਬੇ -ਸੁਆਦੀ ਜ਼ਿੰਦਗੀ  ।
ਇੱਕ ਤੇਰੇ ਨਾਲ ਹੀ ਹਾਂਸੇ ਖੇਡਾਂ  ,
ਮਾਂ ਤੇਰੀ ਹੋ ਗਈ ਆਦੀ ਜ਼ਿੰਦਗੀ  ।
ਸਭ ਨੂੰ ਪਤਾ ਫਿਰ ਮੈਂ ਝੂਠ ਨਾ ਬੋਲਾਂ  ,
ਤਾਂ ਹੀ ਲੋਕ ਸੌਹਾਂ ਪਾਉਂਦੇ ਤੇਰੇ ਨਾਂ ਦੀਆਂ  ।
ਉਹ ਮਿੱਟੀ ਮੇਰੇ ਲਈ ਸੋਨਾ -ਚਾਂਦੀ  ,
ਜਿੱਥੇ ਲੱਗੀਆਂ ਪੈੜਾਂ ਮੇਰੀ ਮਾਂ ਦੀਆਂ।

 ———————00000———————

ਸ਼ੇਰ-ਏ-ਪੰਜਾਬ

ਲਾਹੌਰ ਜੀ ਦੀ ਰਾਜਧਾਨੀ ਸੀ ਸ਼ੇਰਾਂ ਵਾਲਾ ਰਾਜ  ,
ਕੌਣ ਸੀ ਦੋਸਤੋ ਸ਼ੇਰ-ਏ-ਪੰਜਾਬ  ?
“ਮਹਾਂ ਸਿੰਘ “ਤੇ ਸਰਦਾਰਨੀ “ਰਾਜ ਕੌਰ “ਦਾ ਨਵਾਬ  ,
ਕੌਣ ਸੀ ਦੋਸਤੋ ਸ਼ੇਰ-ਏ-ਪੰਜਾਬ ?
ਅਫ਼ਗਾਨਾਂ ਲਈ ਜੋ ਬਣਕੇ ਆਇਆ  ਸੈਲਾਬ  ,
ਕੌਣ ਸੀ ਦੋਸਤੋ ਸ਼ੇਰ-ਏ-ਪੰਜਾਬ ?
ਸੱਸ “ਸਦਾ ਕੌਰ “ਤੇ ਰਾਣੀ  “ਮਹਿਤਾਬ” ,
ਕੌਣ ਸੀ ਦੋਸਤੋ ਸ਼ੇਰ-ਏ-ਪੰਜਾਬ ?
“ਖੜਕ ਸਿੰਘ” ਤੇ ” ਦਲੀਪ ਸਿੰਘ ” ਜਿਸ ਦੇ ਚਿਰਾਗ਼  ,
ਕੌਣ ਸੀ ਦੋਸਤੋ ਸ਼ੇਰ-ਏ-ਪੰਜਾਬ ?
“ਹਰਿਮੰਦਰ ਸਾਹਿਬ ” ਸੋਨੇ ਦੀ ਸੇਵਾ ਜੋ ਕਰ ਗਿਆ ਜਨਾਬ  ,
ਕੌਣ ਸੀ ਦੋਸਤੋ ਸ਼ੇਰ-ਏ-ਪੰਜਾਬ ?
 ———————00000———————

ਸੱਚ ਬੋਲ ਕੇ ਠੋਕਰ  

ਲੋੜ ਤੋਂ ਵੱਧ ਤੂੰ ਮੰਗੀ ਕਦੇ ਦਾ  ,
ਜੇ ਲੋੜ ਹੋਵੇ ਤਾਂ ਸੰਗੀ ਕਦੇ ਨਾ  ।
ਜੇ ਵਾਹ ਪੈ ਗਿਆ ਤੰਗੀ ਨਾਲ ਤੇਰਾ  ,
ਐਵੇਂ ਖ਼ੁਦ ਨੂੰ ਸੂਲੀ ਟੰਗੀ ਕਦੇ ਨਾ  ।
ਉਸ ਦਾ ਭਾਣਾ ਮੰਨ ਲਈ ਮਿੱਠੜਾ  ,
ਜੋ ਵੀ ਕਰਦਾ ਕਰਦੈਂ “ਰੱਬ “ਡਾਹਢਾ  ।
ਮੈਂ ਸੱਚ ਬੋਲ ਕੇ ਠੋਕਰ ਤਾਂ, ਕਈ ਵਾਰੀ ਖਾਧੀ ਆ  ,
ਪਰ ਝੂਠ ਬੋਲ ਕੇ ਕਦੇ, ਕਿਸੇ ਦਾ ਹੱਕ ਨਹੀਂ ਖਾਧਾ  ।
ਨਾ ਮੈਲੀ ਅੱਖ ਨਾ ਤੱਕੀ ਕਿਸੇ ਨੂੰ,
ਧੌਖੇ ਵਿੱਚ ਨਾ ਰੱਖੀ ਕਿਸੇ ਨੂੰ।
ਤੂੰ ਜਿੰਦਗੀ ਦੇ ਦਈ ਖੂਨ ਡੋਲ ਕੇ,
ਪਰ ਕਫਨ ਨਾਲ ਨਾ ਢੱਕੀ ਕਿਸੇ ਨੂੰ।
ਤੂੰ ਇਹ ਨਾ ਸੋਚੀ ਮੈ ਕਿਉ ਹੋਵਾ?
ਜੇ ਉਹ ਕਦੇ ਨੀ ਹੋਇਆ ਸਾਡਾ।
 ਮੈ ਸੱਚ ਬੋਲ ਕੇ ਠੋਕਰ ਤਾ, ਕਈ ਵਾਰੀ ਖਾਦੀ ਆ,
ਪਰ ਝੂਠ ਬੋਲਕੇ ਕਦੇ ,ਕਿਸੇ ਦਾ ਹੱਕ ਨਹੀਂ ਖਾਧਾ।
 ———————00000———————

ਮਨ ਨੀਵੇਂ ਮੱਤਾਂ ਉੱਚੀਆਂ  ।

 ਮੈਂ ਕਰਾਂ ਮੁੜ ਮੁੜ ਕੇ ਸ਼ੁਕਰਾਨਾ ਜੀ  ,
ਜਿਨ੍ਹਾਂ ਚਲਾਇਆ ਸੀ ਮੋਦੀ ਖਾਨਾ ਜੀ  ।
ਜਿਨ੍ਹਾਂ ਦਾ “ਜਪੁਜੀ ਸਾਹਿਬ” ਖ਼ਜ਼ਾਨਾ  ਜੀ  ,
ਮੇਰੇ ਸਤਿਗੁਰ ਦੀਆਂ ਉੱਚੀਆਂ ਸ਼ਾਨਾ ਜੀ  ।
ਜਿੱਥੇ ਜਾਤ-  ਪਾਤ   ਦਾ ਕੋਈ ਰੌਲਾ ਨੀ  ,
ਜਿਨ੍ਹਾਂ ਦਾ ਦਰਬਾਰ ਬੜਾ ਹੀ  ਸੁੱਚਾ ਏ  ।
ਅਸੀਂ ਨੀਵੇਂ ਹਾਂ ਤਾਂ ਕੀ ਹੋਇਆ  ,
ਸਾਡਾ “ਬਾਬਾ ਨਾਨਕ” ਉੱਚਾ ਏ  ।
ਵੰਡ ਕੇ ਸ਼ੱਕੀ ਦਾ ‘ਹੱਕ ਕਿਸੇ ਦਾ ਨੀ ਖੋਹੀਦਾ ,
ਗੁਰੂ ਆਪਣੇ ਤੋਂ ਬੇਮੁਖ ਨਹੀਓਂ   ਹੋਈਦਾ  ।
ਸਭ ਨੂੰ  ,ਮੇਰਾ ਮਾਲਕ ਖਵਾਉਂਦਾ ਲਾਜ਼ਮੀ  ,
ਭਾਵੇਂ ਤਾਜ਼ੀਆਂ ਜਾਂ ਰੁੱਖੀਆਂ  ।
“ਬਾਬੇ ਨਾਨਕ “ਦੇ ਸਿੰਘ ਰੱਖਦੇ  ,
ਮਨ ਨੀਵੇਂ ਮੱਤਾਂ ਉੱਚੀਆਂ  ।
 ———————00000———————

ਦੇਸ਼ ਦੇ ਹੀਰੇ  

ਫੌਜ ਵਿੱਚ ਤਾਇਨਾਤ ਜੋ  ਵੀਰੇ ਨੇ
ਉਹ ਆਮ ਬੰਦੇ ਨੀਂ  ਦੇਸ਼ ਦੇ ਹੀਰੇ ਨੇ
 ਦੇਸ਼ ਦੀ ਖਾਤਰ ਜੋ ਮਿਟ ਜਾਂਦੇ
  ਇਤਿਹਾਸ  ਦੇ ਪੰਨੇ ਨਾਂ ਲਿਖੇ ਜਾਂਦੇ
ਜੰਮੂ ਵਿੱਚ ਜਦ ਚਲਦੀ ਗੋਲੀ
ਡਰਦੇ ਨੀ ਏ ਡਾਹ ਹਿੱਕ ਜਾਂਦੇ
ਜਿੱਥੇ ਡਿੱਗਿਆ ਜਵਾਨ ਦੇਸ਼  ਦਾ
ਮਿੱਟੀ ਲਹੂ ਲੁਹਾਣ ਸੀ ਹੋਈ
ਆਪਣੀ ਮਾਂ ਨੇ ਤਾਂ ਰੋਣਾ ਹੀ ਸੀ
ਅੱਜ ਧਰਤੀ ਮਾਂ ਵੀ ਰੋਈ
ਜਿਸ ਦੀ ਰਾਖੀ ਕਰਦਾ ਤੁਰ ਗਿਆ
 ਇਕ ਬੱਬਰ ਸ਼ੇਰ ਸੀ ਕੋਈ
 ਛੁੱਟੀ ਵਿੱਚ ਵੀ ਵਾਪਸ ਮੁੜ ਜਾਈਏ
ਜੇ ਖ਼ਤਰੇ ਦੀ ਕੋਈ ਪਨਾਹ ਮਿਲਦੀ ਏ
ਅਸੀਂ ਫ਼ੌਜੀ ਹਾਂ   ਭਾਰਤ ਮਾਤਾ ਦੇ
ਸਾਨੂੰ ਸੂਲਾਂ ਤੇ ਸੌਣ ਦੀ ਤਨਖਾਹ ਮਿਲਦੀ ਏ
ਹਾਲਾਤ ਹੀ ਗੋਲੀ ਚਲਾਉਂਦੇ ਨੇ
ਉਂਜ ਜੰਗ ਚਾਹੁੰਦਾ ਨਾ ਇਥੇ ਕੋਈ
ਆਪਣੀ ਮਾਂ ਨੇ ਤਾਂ ਰੋਣਾ ਹੀ ਸੀ
ਅੱਜ ਧਰਤੀ ਮਾਂ ਵੀ ਰੋਈ
ਜਿਸ ਦੀ ਰਾਖੀ ਕਰਦਾ ਤੁਰ ਗਿਆ
 ਇਕ ਬੱਬਰ ਸ਼ੇਰ ਸੀ ਕੋਈ
ਸਾਡੀਆਂ ਭੈਣਾਂ ਦੇ ਵੀਰ ਕਈ ਖ਼ਤਮ ਹੁੰਦੇ
ਸਾਡੇ ਨਾਲ ਵਿਆਹੀਆਂ ਦੇ ਚੂੜੇ ਲੱਥ ਜਾਂਦੇ
ਸਾਡੇ ਨਾ ਹੋਣ ਦੀ ਖਬਰ ਜਦ ਪਿੰਡ ਪੁੱਜਦੀ
ਲੱਗਣ ਭਾਈਆਂ ਨੂੰ ਬਾਹਾਂ ਤੋਂ ਹੱਥ ਜਾਂਦੇ
 ———————00000———————

ਬਾਪੂ ਦੇ ਹੱਥ  

ਤੇਰੇ ਜਿੰਨਾ ਕੋਈ ਕਰ ਨਹੀਂ ਸਕਦਾ
ਸਾਡੀ ਖ਼ਾਤਰ ਮਰ ਨਹੀਂ ਸਕਦਾ
ਧੁੱਪਾਂ ਠੰਢਾਂ ਜਰ ਨਹੀਂ ਸਕਦਾ
ਇੱਕ ਹਾਕ ਤੇ ਪਿੱਛੇ ਖੜ੍ਹ ਨਹੀਂ ਸਕਦਾ
 ਦੁੱਖਾਂ ਦੇ ਨਾਲ  ਲੜ ਨਹੀਂ ਸਕਦਾ
ਗ਼ਰੀਬੀ ਵਿੱਚ ਤੇਰੀ ਜਵਾਨੀ ਬੀਤੀ
ਤੇਰੇ ਨਾਲੋਂ ਵਧ ਕੇ, ਕੌਣ ਜਾਣਦਾ
ਕਿਵੇਂ ਦਿਲ ਵਿਚ ,ਦਰਦ ਲੁਕੋਏ ਦੇ ਨੇ
ਸਾਰਾ ਦਿਨ ਕੰਮ ਕਰਕੇ ਵੀ ਨ੍ਹੀਂ ਥੱਕਦੇ
ਕੀ ਗੱਲ ਬਾਪੂ ,ਤੇਰੇ ਹੱਥ ਲੋਹੇ ਦੇ ਨੇ
ਤੂੰ ਬੜਾ ਹੀ ਕੀਤਾ ਹੁਣ ਆਪਾਂ ਕਰਨਾ
ਹੀਰਿਆਂ ਦੇ ਨਾਲ ਤੇਰਾ ਪਰਨਾ ਜੜਨਾ
ਜੇ ਰੱਬ ਨੇ ਸਾਹ  ਤੇਰੇ ਚਾਹੇ ਖੋਹਣੇ
ਮੈਂ ਉੱਠਣਾ ਨਹੀਂ ਲਾ ਲੈਣਾ ਧਰਨਾ
ਸਾਰੀ ਉਮਰ ਤੂੰ ਘਰ ਨੂੰ ਭਰਿਆ
ਮੈਂ ਬੁੱਢੇ ਵਾਰੇ ਤੈਨੂੰ ਤੰਗ ਨਹੀਂ ਕਰਨਾ
ਰੋਟੀ ਉਪਰ ਤੂੰ  ਰੱਖ ਕੇ  ਗੰਡਾ
ਸੁੱਕੀ ਹੋਈ ਦਾ ਲਾਹ ਕੇ  ਕੰਡਾ
ਹੋਰ ਕਿਹੜਾ ਤੂੰ ਪੀਪੇ ਖਾਧੇ, ਖੋਏ ਦੇ ਨੇ
ਸਾਰਾ ਦਿਨ ਕੰਮ ਕਰਕੇ ਵੀ ਨ੍ਹੀਂ ਥੱਕਦੇ
ਕੀ ਗੱਲ, ਬਾਪੂ ਤੇਰੇ ਹੱਥ ਲੋਹੇ ਦੇ  ਨੇ
ਤੂੰ ਪੱਕੀ ਹੋਈ ਫਸਲ ਦੇ ਵਰਗਾ
ਤੇਰਾ ਹੌਸਲਾ ਸਾਨੂੰ ਰਫਲ ਦੇ ਵਰਗਾਂ
ਤੇਰੇ ਤੋਂ ਕੋਈ ਸ਼ੈਅ ਨਾ ਵਧ ਕੇ
ਸੋਨਾ ਵੀ ਤੇਰੀ ਚਪਲ ਦੇ ਵਰਗਾ
ਜਿੰਨਾ ਚਿਰ ਤੂੰ ਘਰ ਨਹੀਂ ਆਉਂਦਾ
ਉਨ੍ਹਾਂ ਚਿਰ ਨਾ ਬੂਹੇ ਢੋਏ ਦੇ ਨੇ
ਸਾਰਾ ਦਿਨ ਕੰਮ ਕਰਕੇ ਵੀ ਨ੍ਹੀਂ ਥੱਕਦੇ
ਕੀ ਗੱਲ, ਬਾਪੂ ਤੇਰੇ ਹੱਥ ਲੋਹੇ ਦੇ ਨੇ

 ———————00000———————

ਤਕਦੀਰ ਮੇਰੀ  
ਸਾਡੇ ਘਾਟੇ ਹੀ ਮੱਥੇ ਲੱਗਦੇ ਨੇ
 ਮੈ ਅੱਖ ਜਦੋ ਦੀ ਖੋਲ੍ਹੀ ਏ
ਸਾਡੇ  ਫਿਕਰਾਂ  ਵਿੱਚ ਦਿਨ ਢਲਦੇ ਨੇ
ਅਸੀ  ਫਿਕਰਾਂ  ਵਿੱਚ ਜਿੰਦ ਰੋਲੀ  ਏ
ਲੋਕਾਂ ਕੋਲ ਤਾਂ ਪੈਸੇ ਹੀ ਬੜੇ ਨੇ
ਮੇਰੇ ਕੋਲ ਗ਼ਮਾਂ ਦੀਆਂ ਬੋਰੀਆਂ ਨੇ
ਜਿਹੜੇ ਤਕੜੇ ਹੋ ਗਏ ਯਾਰ ਮੇਰੇ
ਹੁਣ ਮੇਰੇ ਨਾਲ ਕਿੱਥੇ ਰਲਦੇ ਨੇ
ਮੇਰੀ ਕਿਸਮਤ ਨੂੰ ਜੰਗ ਲੱਗਿਆ ਏ
ਮੇਰੇ ਲੇਖ ਵੀ ਢਿੱਲੇ ਚੱਲਦੇ ਨੇ
ਨਾ ਕਾਮਯਾਬੀ ਮੇਰੇ ਨਾਲ ਸੋਂਦੀ ਏ
ਮੇਰੇ ਨਾਲ ਹੀ ਹਾਰਾਂ ਉੱਠਦੀਆਂ ਨੇ
ਜਿਹੜੇ ਕੰਮ ਨੂੰ ਵੀ ਹੱਥ ਪਾਉਂਦਾ ਹਾਂ
ਮੇਰੀ ਮਿਹਨਤ ਨੂੰ ਹਾਨੀਆਂ ਲੁੱਟਦੀਆਂ ਨੇ
ਗ਼ਰੀਬ ਦੇ ਸੁਫ਼ਨੇ ਵੀ ਕੋਈ ਸੁਫਨੇ ਨੇ
ਘਰ ਦੀਆਂ ਮਜਬੂਰੀਆਂ ਵਿੱਚ ਫਸ ਕੇ
ਮੰਜ਼ਿਲਾਂ ਰਾਹ ਵਿਚ ਛੁੱਟਦੀਆਂ ਨੇ
ਅਸੀਂ ਖ਼ੁਸ਼ੀਆਂ ਦੀ ਉਡੀਕ ਕਰਦੇ ਹਾਂ
ਦੁੱਖ ਆ ਕੇ ਬੂਹੇ ਮਲਦੇ ਨੇ
ਮੇਰੀ ਕਿਸਮਤ ਨੂੰ ਜੰਗ ਲੱਗਿਆ ਏ
ਮੇਰੇ ਲੇਖ ਵੀ ਢਿੱਲੇ ਚਲਦੇ ਨੇ
ਅਸੀਂ ਹਰ ਥਾਂ ਤੋਂ ਨਕਾਰੇ ਜਾਂਦੇ ਹਾਂ
ਸਾਡਾ ਜੀਣਾ ਵੀ ਕੋਈ ਜੀਣਾ ਏ
ਅਸੀਂ ਲਾਈ ਚੱਕੀ ਹਉਕਿਆਂ ਦੀ
ਵਿੱਚ ਹੰਝੂਆਂ ਦਾ ਆਟਾ ਪੀਣਾ ਏਂ
ਸਾਡੇ ਜ਼ਖ਼ਮ ਕਾਲਜੇ ਜ਼ਿਆਦਾ ਨੇ
ਸਾਨੂੰ ਜਿੱਤ ਹਮੇਸ਼ਾ ਛੇੜਦੀ ਏ
ਸਾਡੇ ਨਾਲ ਤਕਦੀਰ ਸਾਡੀ
ਲੱਗੇ ਗੁੱਲੀ ਡੰਡਾ ਖੇਡ ਦੀ ਏ
 
 ———————00000———————
 ਰੱਬ ਦੀ ਮਾਂ  
ਅਸੀਂ ਚਾਰ ਭੈਣਾਂ ਸਾਡਾ ਇੱਕ ਨਾ ਭਾਈ
ਪਰ ਇਹ ਗੱਲ ਨਾ ਕਦੇ ਦਿਲ ਤੇ ਲਾਈ
ਸਾਡਾ ਚਿਡ਼ੀਆਂ ਦੇ ਨਾਲ ਵਿਹੜਾ ਭਰਿਆ
ਪਰ ਦੁੱਖ ਹੋਣ ਨਾ ਦਿੱਤਾ ਕਦੇ ਬਾਪੂ ਤਾਈਂ
ਸਾਨੂੰ ਭੁੱਖੀਆਂ ਤੱਕ ਕੇ ਰੋਟੀ
ਉਹਦੇ ਕੋਲੋਂ ਵੀ ਖਾ ਨਾ ਹੋਊ
ਮੇਰੀ ਮਾਂ ਦੇ ਜਿੰਨੀ ਚੰਗੀ ਤਾਂ ਰੱਬ ਦੀ ਵੀ ਮਾਂ ਨਾ ਹੋਊ
ਸਾਡੇ ਦਾਜ ਨੂੰ ਜੋੜਦੀ ਆ
ਖ਼ੁਦ ਨੂੰ ਆਪ ਉਹ ਤੋੜਦੀ ਆਂ
ਸਾਡੇ ਵੱਲ ਜਦ ਆਉਣ ਤਕਲੀਫਾਂ
ਮੂਹਰੇ ਖੜ੍ਹ ਖੜ੍ਹ ਮੋੜਦੀ ਆ
ਜਿੰਨੀ ਕੀਤੀ ਉਹਨੇ ਸਾਨੂੰ
ਕਿਸੇ ਰੁੱਖ ਤੋਂ ਛਾਂ  ਨਾ ਹੋਊ
ਮੇਰੀ ਮਾਂ ਦੇ ਜਿੰਨੀ ਚੰਗੀ ਤਾਂ ਰੱਬ ਦੀ ਵੀ ਮਾਂ ਨਾ ਹੋਊ
ਖ਼ੁਸ਼ੀਆਂ ਨੂੰ ਆਵਾਜ਼ਾਂ ਮਾਰਦੀ ਆ
ਨਾ ਕਦੇ ਆਪਣਾ ਸਿਰ ਸੰਵਾਰਦੀ ਆਂ
ਸੂਟ ਚੁੰਨੀਆਂ ਪੁਰਾਣੇ ਲੈ ਲੈਂਦੀ
ਸਾਡੇ ਲਈ ਆਪਣੇ  ਚਾਵਾਂ ਨੂੰ ਮਾਰਦੀ ਆ
ਉਹਦੇ ਕਦਮਾਂ ਜਿੰਨੀ ਪਵਿੱਤਰ
ਕੋਈ ਜੱਗ ਤੇ ਥਾਂ ਨਾ ਹੋਊ
ਮੇਰੀ ਮਾਂ ਦੇ ਜਿੰਨੀ ਚੰਗੀ ਤਾਂ ਰੱਬ ਦੀ ਵੀ ਮਾਂ ਨਾ ਹੋਊ
 
 ———————00000———————
ਜਵਾਨੀ ਤੇ ਸ਼ਾਮ
ਮਿੱਟੀ ਤੋਂ ਬਣ ਕੇ ਬੰਦਾ
ਸੋਨੇ ਦੇ ਦੇਖਦ  ਖ਼ਾਬ ਏ
ਮੁਫ਼ਤ ਦੇ ਵਿਚ ਮਹਿਕਾਂ ਵੰਡਦਾ
ਦਿਆਲੂ ਬੜਾ ਗੁਲਾਬ ਏ
ਸਮੇਂ ਨਾਲ ਤੂੰ ਘਰ ਨੂੰ ਆ ਜਾ
ਸਮਾਂ ਬੜਾ  ਖ਼ਰਾਬ ਏ
ਦੂਜਿਆਂ ਦੇ  ਘਰ ਸਾੜਨ ਵਾਲੇ ਦੀ
 ਦੌਲਤ ਜਲ ਹੀ ਜਾਣੀ ਏ
 ਜਵਾਨੀ ਤੇ ਸ਼ਾਮ ਦੋਸਤਾ
ਢਲ  ਹੀ ਜਾਣੀ ਏ
ਬੰਦਾ ਮਰਦਾ ਯਾਦ ਨ੍ਹੀਂ ਮਰਦੀ
ਵਾਅਦੇ ਤੇਰੇ ਸਾਰੇ ਫਰਜ਼ੀ
ਕੁੜਤਾ ਤਾਂ ਅਸੀਂ ਸੀ ਲੈਣਾ ਏ
ਫੱਟ ਨੀ ਸਿਉਂ ਦਾ ਕੋਈ ਵੀ ਦਰਜ਼ੀ
ਸਾਡੀ ਤਾਂ ਕਦੇ ਸੁਣਦਾ ਨਹੀਂ
ਵਕਤ ਵੀ ਕਰਦਾ ਆਪਣੀ ਮਰਜ਼ੀ
ਕਾਗਜ਼ ਵਾਂਗੂੰ ਪਾਣੀ ਦੇ ਵਿੱਚ
ਤੇਰੀ ਆਕੜ ਸੜ ਗਲ ਜਾਣੀ ਏ
ਜਵਾਨੀ ਤੇ ਸ਼ਾਮ ਦੋਸਤਾ
ਢਲ ਹੀ ਜਾਣੀ ਏ
ਸੂਰਜ ਵੀ ਤਾਂ ਡੁੱਬਦਾ ਏ
ਕੋਈ ਪੱਥਰ ਚੋਂ ਵੀ ਉਗਦਾ ਏ
ਕੋਈ ਪੰਛੀ ਦਾਣੇ ਖਾਂਦਾ ਏ
ਕੋਈ ਕੀੜੇ ਵੀ ਤਾਂ ਚੁਗਦਾ  ਏ
ਜੋ ਮਹਿਲਾਂ ਵਿੱਚ ਸੋਹਣਾ ਲੱਗਦਾ ਏ
ਕੱਚ ਪੈਰਾਂ ਵਿੱਚ ਵੀ ਖੁੱਭਦਾ ਏ
ਜੋ ਕੂੜੇ ਦੇ ਵਿਚ ਸੁੱਟ ਦਿੱਤੀ
ਉਹ ਬੱਚੀ ਪਲ ਹੀ ਜਾਣੀ ਏ
ਜਵਾਨੀ ਤੇ ਸ਼ਾਮ ਦੋਸਤਾ
ਢਲ ਹੀ ਜਾਣੀ ਏ
  ———————00000———————
 
 ਇਨਕਲਾਬੀ ਗੱਲ
ਆਜ਼ਾਦੀ ਘੁਲਾਟੀਆਂ ਦੇ ਸੰਗਰਸ਼ ਤੋ ਬਾਅਦ
ਫੇਰ ਜਾਕੇ ਹੋਇਆ ਸਾਡਾ ਭਾਰਤ ਆਜ਼ਾਦ
ਦੇਸ਼ ਦੀ ਖਾਤਰ ਜਿਨ੍ਹਾਂ ਦੇਖੀਆਂ ਨਾ ਹਾਨੀਆਂ
ਭਗਤ ਸਿੰਘ ,ਰਾਜਗੁਰੂ, ਸੁਖਦੇਵ, ਚੰਦਰਸ਼ੇਖਰ
ਬਟੁਕੇਸ਼ਵਰ ਵਰਗੇ ਜਵਾਨ ਦੇ ਗਏ ਕੁਰਬਾਨੀਆਂ
ਅਜੀਤ ਸਿੰਘ ਵਾਂਗੂੰ ਅੱਗ ਹੱਕ ਵਾਲੀ ਬਾਲ
ਇਨਕਲਾਬੀ ਗੱਲ ਲਿਖ ਬਣ ਬਾਕੇਂ ਦਿਆਲ
ਅੱਜ ਦੀ ਕਿਸਾਨੀ ਦੀ ਤੂੰ ਪੱਗੜੀ ਸੰਭਾਲ
ਭੁੱਲ ਹੀ ਨਾ ਜਾਇਓ ਬਾਬਾ ਚੂਹੜ ਸਿੰਘ ਲੀਲ੍ਹ
ਗ਼ਦਰੀ ਜੋ ਬਾਬੇ ਓ ਵੀ ਲੜੇ ਕਈ ਮੀਲ੍ਹ
ਲਿਖਦਾ ਸੀ ਤੇਜਾ ਸਿੰਘ ਸਫ਼ਰੀ  ਵੀ ਡਾਹਢੀ
ਬਾਗੀ ਰਹਾਂਗੇ ਤੇ ਕਰਾਂਗੇ ਹੋਰਾ ਨੂੰ ਵੀ  ਬਾਗੀ,
ਚਤਨ ਸਿੰਘ ਮਨੈਲੀ ਵੀ ਅੜ ਕੇ ਨਿਭਾ ਗਿਆ
ਸਿੱਖ ਕੈਦੀਆਂ ਨੂੰ  ਟੋਪੀ ਦੀ ਥਾਂ  ਸਾਫ਼ਾ ਸੀ ਪਵਾ ਗਿਆ
ਗ੍ਰਿਫ਼ਤਾਰੀਆਂ ਵੀ ਦਿੱਤੀਆਂ ਲਿਆਂਦੇ ਵੀ ਭੂਚਾਲ
ਇਨਕਲਾਬੀ ਗੱਲ ਲਿਖ ਬਣ ਬਾਕੇਂ ਦਿਆਲ
ਅੱਜ ਦੀ ਕਿਸਾਨੀ ਦੀ ਤੂੰ ਪੱਗੜੀ ਸੰਭਾਲ
ਸੋਹਣ ਲਾਲ ਪਾਠਕ  ਭਗਤ ਸਿੰਘ ਬਿਲਗਾ
ਹਰੀ ਸਿੰਘ ਉਸਮਾਨ ਬੰਦੇ ਸੀਗੇ ਧਰਨਾਟ
ਗਦਰੀ ਲਹਿਰ ਦਾ ਬੜਾ ਧਾਕੜ ਸੂਰਮਾ ਸੀ
ਸਰਦਾਰ ਹਰਨਾਮ ਸਿੰਘ ਟੁੰਡੀਲਾਟ
ਕ੍ਰਾਂਤੀਕਾਰੀ ਸੋਚ ਨੇ ਹੀ ਡੋਰ ਗੁਲਾਮੀ ਵਾਲੀ ਕੱਟੀ
ਹੋਰ ਕਿਹੜਾ ਚਰਖੇ ਕੱਲੇ ਨੇ ਆਜ਼ਾਦੀ ਖੱਟੀ
ਸਲੂਟ ਫ਼ੌਜੀਆਂ ਨੂੰ  ਜਿਹੜੇ ਖੜ ਬਾਡਰਾ ਤੇ,
ਰੱਖਦੇ ਸਾਡੇ ਤਿਰੰਗੇ ਦਾ ਖ਼ਿਆਲ
ਇਨਕਲਾਬੀ ਗੱਲ ਲਿਖ ਬਣ ਬਾਕੇਂ ਦਿਆਲ
ਅੱਜ ਦੀ ਕਿਸਾਨੀ ਦੀ ਤੂੰ ਪੱਗੜੀ ਸੰਭਾਲ
 
 ———————00000———————
 
 ਮੇਰੀ ਮਾਂ
ਮੇਰੀ ਮਾਂ ਵੀ ਕਿਸੇ ਦੀ ਧੀ ਹੈ
ਮਾਂ ਬਿਨਾਂ ਨਾ ਲੱਗਦਾ ਜੀਅ ਹੈ
ਮੈਨੂੰ ਮੁੰਡਿਆਂ ਜਿੰਨਾ ਪਿਆਰ ਕਰਦੀ
ਪੁੱਤ ਕਹਿ ਕੇ ਸੀ ਤਿਆਰ ਕਰਦੀ
ਮੇਰੀਆਂ ਪੀਡ਼ਾ ਨੂੰ ਪਛਾਣ ਦੀ ਹੈ
ਮੇਰੇ ਫ਼ਿਕਰ ਵਿੱਚ ਖ਼ੁਦ ਨੂੰ ਛਾਣਦੀ ਹੈ
ਮੇਰੀ ਪਸੰਦ ਨਾਪਸੰਦ ਜਾਣਦੀ ਹੈ
ਮੇਰੇ ਪੈਰਾਂ ਵਿੱਚ  ਜੋ  ਨਾਕਾਮਯਾਬੀ
ਦੀਆਂ ਬੇੜੀਆਂ ਨੇ  ਉਸ ਨੇ  ਝੱਟ ਵੱਢ ਦੇਣੀਆਂ ਸੀ
ਕਾਸ਼ ਮੇਰੀ ਜ਼ਿੰਦਗੀ ਦੀਆਂ ਉਲਝਣਾਂ ਵੀ
ਮੇਰੇ ਬਾਲਾਂ ਦੀਆਂ ਗੁੰਝਲਾਂ  ਵਾਂਗੂੰ ਹੁੰਦੀਆਂ
ਮਾਂ ਮੇਰੀ ਨੇ ਝੱਟ ਕੱਢ ਦੇਣੀਆਂ ਸੀ
ਬੜਾ  ਬਾਪੂ ਜੀ ਤੋਂ ਡਰਦੀ ਹਾਂ
ਹਰ ਗੱਲ  ਮਾਂ  ਨਾਲ ਹੀ  ਕਰਦੀ ਹਾਂ
ਮੇਰੇ ਤੋਂ ਘਰ ਦਾ ਕੰਮ ਕਰਵਾਉਂਦੀ ਨਾ
ਜਦ ਲੈ ਕਿਤਾਬਾਂ ਪੜ੍ਹਦੀ ਹਾਂ
ਚਾਰੇ ਪਾਸੇ ਉਸ ਨੂੰ ਲੱਭਦੀ ਹਾਂ
ਜਦ ਘਰ ਵਿੱਚ ਮੈਨੂੰ ਮਿਲਦੀ ਨਾ
ਮੇਰਾ ਮੱਥਾ ਤੱਤਾ ਜੇ ਹੋ ਜੇ
ਮੇਰੇ ਸਰ੍ਹਾਣਿਉਂ  ਹਿੱਲਦੀ ਨਾ
ਜੋ ਆਖਾਂ  ਲੈ ਕੇ ਦਿੰਦੀ ਆ
ਮੇਰੀ ਬੇਬੇ ਮਾੜੀ ਦਿਲ ਦੀ ਨਾਂਹ
ਹੱਲੇ ਵਖ਼ਤ ਨਾ ਮੱਥਾ ਲਾਇਆ ਏ
ਸਫਲਤਾਵਾਂ ਮਿਲ ਜਾਂਦੀਆਂ ਜੇ ਉਹਦੇ ਪੈਰਾਂ ਵਿੱਚ ਗੱਡ ਦੇਣੀਆਂ ਸੀ
ਕਾਸ਼ ਮੇਰੀ ਜ਼ਿੰਦਗੀ ਦੀਆਂ ਉਲਝਣਾਂ ਵੀ
ਮੇਰੇ ਬਾਲਾਂ ਦੀਆਂ ਗੁੰਝਲਾਂ  ਵਾਂਗੂੰ ਹੁੰਦੀਆਂ
ਮਾਂ ਮੇਰੀ ਨੇ ਝੱਟ ਕੱਢ ਦੇਣੀਆਂ ਸੀ
ਮੈਂ ਇੱਕ ਕੁੜੀ ਹਾਂ ਤਾਂ ਕੀ ਹੋਇਆ
ਸਾਡੇ ਕੁੜੀਆਂ ਦੇ ਵੀ ਜਜ਼ਬਾਤ ਨੇ
ਸਾਡੇ ਵੀ ਕੁਝ ਸੁਪਨੇ ਨੇ
ਇੱਕ ਕੀਤੇ ਦਿਨ ਤੇ ਰਾਤ ਨੇ
ਸਾਡੀ ਵੀ ਆਉਣੀ ਵਾਰੀ ਆ
ਅਸਾਂ ਮੰਜ਼ਿਲ ਖ਼ਾਸ ਹੀ ਧਾਰੀ ਆ
ਸਾਡੇ ਸਿਰ ਨੂੰ ਚੁੰਨੀ ਜੱਚਦੀ ਆ
ਸਾਨੂੰ ਇੱਜ਼ਤ ਜਾਨ ਤੋਂ ਪਿਆਰੀ ਆ
ਦੇਖਿਓ ਪੈਂਦਾ ਬੂਰ ਤੁਸੀਂ ਸੱਧਰਾਂ ਤੇ
ਮਿਹਨਤ ਉੱਤੇ ਯਕੀਨ ਹਾਂ ਕਰਦੀ
ਲਾਈ ਆਸ ਨਾ ਕਦੇ ਮੁਕੱਦਰਾਂ ਤੇ
ਜੋ ਦਿਲ ਦਿਖਾਉਂਦਿਆਂ ਮਾਪਿਆਂ ਦਾ
ਉਹ ਜਿੱਦਾਂ ਛੱਡ ਹੀ ਦੇਣੀਆਂ ਸੀ
 ———————00000———————
 ਬੇਰੁਜ਼ਗਾਰੀ ਦਾ ਕਹਿਰ
ਨੌਕਰੀ ਮੰਗੀਏ ਤਾ ਡੰਡੇ ਮਿਲਦੇ ਆ
ਸੱਚ ਬੋਲੀਏ ਤਾ ਫੰਦੇ ਮਿਲਦੇ ਆ
ਰਿਸ਼ਵਤ ਤੋ ਬਿਨਾ ਪੈੱਨ ਨੀ ਚਲਾਉਦੇ
ਗੋਰਮਿੰਟ ਦੇ ਜੋ ਬੰਦੇ ਮਿਲਦੇ ਆ
ਮਹਿੰਗਾਈ ਨੇ ਲੱਕ ਤੋੜਿਆ ਹੋਇਆ ਏ
ਅੱਛੇ ਦਿਨਾ ਨੇ ਮੁੱਖ ਮੋੜਿਆ ਹੋਇਆ ਏ
ਪੈਟਰੋਲ ਡੀਜ਼ਲ ਨੇ ਨਚੋੜਿਆ ਹੋਇਆ ਏ
ਸਰੌ ਦਾ ਤੇਲ ਵੀ ਪਿੱਛੇ ਦੌੜਿਆ ਹੋਇਆ ਏ
ਆਮਦਨ ਤੋ ਵੱਧਕੇ ਖਰਚੇ ਹੋ ਰਹੇ ਨੇ
ਜੋ ਹੱਕ ਲਈ ਲੜਦੇ ਪਰਚੇ ਹੋ ਰਹੇ ਨੇ
ਇਨਸਾਫ ਦੇਣ ਵਾਲੇ ਹੀ ਚੋਰਾ ਨਾਲ ਰਲ ਗਏ
ਇਸ ਗੱਲ ਦੇ ਬੜੇ ਹੀ ਚਰਚੇ ਹੋ ਰਹੇ ਨੇ
ਏ ਬੀ ਸੀ ਪੜਨ ਦੀ ਉੱਮਰ ਵਿੱਚ ਹੀ ਤੂੰ ਦੇਖ ਹੋਇਆ
ਉਸ ਬੱਚੀ ਦਾ ਕੀ ਕਸੂਰ ਜਿਸਦਾ ਰੇਪ ਹੋਇਆ
ਚਿਤਰਗੁੰਪਤ ਨੂੰ ਕਹਿ ਕੇ ਛੁੱਟੀ ਲੈ ਲਈ ਕੰਮਾ ਤੋ
ਰੱਬ ਤੋ ਵੀ ਦੁਨੀਆ ਦਾ ਹਾਲ ਨਾ ਵੇਖ ਹੋਇਆ
ਲੋਕਾ ਦੇ ਪਾਪਾ ਦਾ ਘੜਾ ਜਦ ਵੀ ਭਰਦਾ ਏ
ਕੋਈ ਨਾ ਇੱਥੇ ਡਰਦਾ ਏ ਥੱਲੇ ਦੂਜਾ ਭਾਂਡਾ ਕਰਦਾ ਏ
ਅਮੀਰਾ ਨੂੰ ਲਾਈਨ ਚ ਲੱਗਣ ਦੀ ਕੀ ਲੋੜ ਆ
ਕਾਨੂੰਨ ਤਾ ਗਰੀਬਾ ਲਈ ਬਣੇ ਨੇ ਆਮ ਬੰਦਾ ਹੀ ਮਰਦਾ ਏ
 ———————00000———————
ਜਿੰਦਗੀ 
ਹਰ ਕੋਈ ਘਬਰਾਇਆ ਘਬਰਾਇਆ ਏ
ਜਿੰਦਗੀ ਦਾ ਸਤਾਇਆ ਸਤਾਇਆ ਏ
ਹਰ ਵਾਰੀ ਸਾਨੂੰ ਮੁਸੀਬਤ ਲੱਭੀ
ਜਦ ਵੀ ਹੱਥ ਜੇਬ ਵਿੱਚ ਪਾਇਆ ਏ
ਖੰਜਰਾ ਦਾ ਕੀ ਕਸੂਰ ਮੈ ਕੱਢਾ
ਜਦ ਆਪਣਿਆ ਹੀ ਛੂਰਾ ਚਲਾਇਆ ਏ
ਰੋ -ਰੋ  ਕੀਮਤ ਅਦਾ ਮੈ ਕੀਤੀ
ਅੱਜ ਦੋ ਪਲ ਜੋ ਮੁਸਕਰਾਇਆ ਏ
ਰਹਿਣ ਦੇ ਪੀੜਾ ਮੇਰੇ ਕੋਲ ਹੀ
ਇਹ ਜਿੰਦਗੀ ਦੇ ਸਫਰ ਦਾ ਕਰਾਇਆ ਏ
ਸਾਡੇ ਖਾਬਾ ਦੇ ਰੁੱਖ ਸੁੱਕਦੇ ਜਾਦੇ
ਮੈ ਲਹੂ ਹਿਜ਼ਰ ਦਾ ਪਾਇਆ ਏ
ਮੈ ਰੱਬ ਨੂੰ ਪੁੱਛਾ ਦੁੱਖ ਕਿੰਨੇ ਰਹਿ ਗਏ
ਆਖੇ ਮੌੜਨਾ ਅਜੇ ਬਕਾਇਆ ਏ
ਵਾਅਦਾ ਕਰਕੇ ਧੁਰ ਮੰਜਿਲ ਦਾ
ਅੱਧ ਵਾਟੇ ਸਾਨੂੰ ਲਾਹਿਆ ਏ
ਦਰਦ ਕੀ ਹੁੰਦਾ ਸੱਸੀ ਜਾਣੇ
ਜਿੰਨੇ ਰੇਤਾ ਵਿੱਚ ਯਾਰ ਗਵਾਇਆ ਏ
ਹਰ ਵਾਰੀ ਮੱਥੇ ਲੱਗਦੇ ਘਾਟੇ
ਇਕ ਜਿੰਦ ਨੂੰ ਸੱਜਣਾ ਸੌ ਸਿਆਪੇ
ਲੀੜੇ ਸਾਡੇ ਹਰ ਵਾਰੀ ਪਾਟੇ
ਜਦ ਵੀ ਹੱਕ ਲਈ ਧਰਨਾ ਲਾਇਆ ਏ
ਕਿਸੇ ਨੂੰ ਜੀਣ ਯੋਗਾ ਨੀ ਛੱਡੇਗਾ
ਹਕੂਮਤ ਵਿੱਚ ਇਕ ਨਕੰਮਾ ਮੰਤਰੀ ਆਇਆ ਏ
 ———————00000———————
ਆਈਲਟਸ ਵਾਲੀ ਨੂੰਹ
ਅੱਜ ਕੱਲ ਵਿਆਹ ਨੀ ਬਸ ਬਿਜਨੈੱਸ ਹੈ
ਹਰ ਕੋਈ ਸੌਦੇ ਬਾਜੀ ਕਰਦਾ ਏ
ਸਾਰਿਆ ਨੂੰ ਇਕ ਅਜੀਬ ਬੀਮਾਰੀ
ਹਰ ਕੋਈ ਕਨੇਡਾ ਜਾਣ ਲਈ ਮਰਦਾ ਏ
ਜਿਹੜਾ ਰਿਸ਼ਤਿਆ ਤੇ ਕਲੰਕ ਲਾਉਦਾ ਏ
ਉਹਦੀ ਹੋਣੀ ਥੂ ਥੂ ਚਾਹੀਦੀ ਆ
ਪਰ ਸੱਚ ਦੱਸਾ ਜਿਆਦਾਤਰ ਲੋਕਾ ਨੂੰ
ਆਈਲਟਸ ਵਾਲੀ ਨੂੰਹ ਚਾਹੀਦੀ ਆ
 ਜਿੰਨਾ ਵਿਚਾਰੀਆ ਦੇ ਬੈਂਡ ਨਹੀ ਆਉਦੇ
ਪੈਸੇ ਲਾਉਣ ਵਾਲੇ ਮੂੰਹ ਘਮਾਉਦੇ
ਨੂੰਹ ਦੇ ਸਿਰ ਤੇ ਪੁੱਤ ਸੈਂਟਲ ਕਰਨਾ
ਸਕੀਮ ਤਾ ਵੈਸੇ ਵਧੀਆ ਬਣਾਉਦੇ
ਵੀਜੇ ਦੀ ਸਭ ਉਡੀਕ ਨੇ ਕਰਦੇ
ਕੋਈ ਨੀ ਕਹਿੰਦਾ ਸਾਨੂੰ ਤੂੰ ਚਾਹੀਦੀ ਆ
ਪਰ ਸੱਚ ਦੱਸਾ ਜਿਆਦਾਤਰ ਲੋਕਾ ਨੂੰ
ਆਈਲਟਸ ਵਾਲੀ ਨੂੰਹ ਚਾਹੀਦੀ ਆ
 ਬਾਹਰ ਜਾ ਕੇ ਜਦ ਖੁੱਲ ਜਾਦੀਆ
ਬੁਆਏਫਰੈੱਡਾ ਤੇ ਡੁੱਲ ਜਾਦੀਆ
ਘਰਵਾਲੇ ਨੂੰ ਵੀ ਭੂੱਲ ਜਾਦੀਆ
ਸੋਹਰਿਆ ਦੀਆ ਇੱਜ਼ਤਾ ਰੁੱਲ ਜਾਦੀਆ
 ਨੂੰਹ ਸੱਸ ਨੂੰ ਸੀ ਧੀ ਵਰਗੀ ਲੱਗੀ
ਪਰ ਮਾਰ ਗਈ 25 ਲੱਖ ਦੀ ਠੱਗੀ
ਇਕ ਪਿੱਛੇ ਛੋਟੀ ਜਿਹੀ ਬੱਚੀ ਨੂੰ ਛੱਡ ਗਈ
ਉਹ ਵੀ ਚੰਦਰੀ ਅਜੇ ਨਾ ਲੱਭੀ
ਬਾਹਰ ਜਾ ਕੇ ਸੱਦ ਵੀ ਸਕਦੀਆ ਨੇ
ਪਰ ਇਸ ਕੰਮ ਲਈ ਨੇਕ ਰੂਹ ਚਾਹੀਦੀ ਆ
ਪਰ ਸੱਚ ਦੱਸਾ ਜਿਆਦਾਤਰ ਲੋਕਾ ਨੂੰ
ਆਈਲਟਸ ਵਾਲੀ ਨੂੰਹ ਚਾਹੀਦੀ ਆ
 ———————00000———————
 
 ਲੀਡਰਾ ਦੀ ਰਾਜਨੀਤੀ
 ਰਲ ਮਿਲਕੇ ਖਿੱਚੜੀ ਪਕਾਈ ਜਾਦੇ ਨੇ
ਸਾਡੇ ਲੀਡਰ ਹੀ ਦੇਸ਼ ਨੂੰ ਖਾਈ ਜਾਦੇ ਨੇ
ਪਤਾ ਨੀ ਲੋਕ ਹੀ ਪਾਗਲ ਹੋ ਗਏ ਨੇ
ਜਾ ਈ ਵੀ ਐਮ ਤੋ ਵੋਟਾ ਪਵਾਈ ਜਾਦੇ ਨੇ
ਖੇਤਾ ਚੋ ਕੱਢਕੇ ਕਿਸਾਨ ਸੜਕਾ ਤੇ ਬਿਠਾ ਦਿੱਤੇ
ਅੰਨ ਉਗਾਉਣ ਵਾਲੇ ਦਾ ਅੰਨ ਗਵਾਈ ਜਾਦੇ ਨੇ
ਸਾਰਾ ਕੁਝ ਵੇਚ ਕੇ ਜਿੰਨਾ ਦੇ ਨਾਮ ਕਰਤਾ
ਪੂੰਜੀ ਪਤੀਆ ਤੋ ਮੁੱਲਖ ਲੁਟਾਈ ਜਾਦੇ ਨੇ
ਬੜੇ ਜੋਧਿਆ ਦੇਸ਼ ਲਈ ਕੁਰਬਾਨੀਆ ਦਿੱਤੀਆ
ਇਹ ਮੁੜ ਤੋ ਗੁਲਾਮ ਬਣਾਈ ਜਾਦੇ ਨੇ
ਇਕ ਪਾਸੇ ਗਰੀਬ ਨੂੰ ਮਸਾ ਰੋਟੀ ਜੁੜਦੀ
ਦੂਜੇ ਪਾਸੇ ਸੀਤਾ ਫਲ ਖਵਾਈ ਜਾਦੇ ਨੇ
ਭੋਲੇ ਲੋਕਾ ਆਪਸ ਦੇ ਵਿੱਚ ਵੈਰ ਪਾ ਲਏ
ਅਗਲੇ ਧਰਮ ਦੇ ਨਾ ਤੇ ਲੜਾਈ ਜਾਦੇ ਨੇ
2022 ਦੀਆ ਵੋਟਾ ਨੇ ਆਉਣ ਵਾਲੀਆ
ਇਹ ਹੁਣ ਤੋ ਹੀ ਟੋਪੀਆ ਪਾਈ ਜਾਦੇ ਨੇ
ਪਤਾ ਨੀ ਆਪ ਕਿੰਨੀਆ ਕ ਪੈਨਸ਼ਨਾ ਲੈਦੇ
ਆਮ ਬੰਦੇ ਦਾ ਬਣਦਾ ਹੱਕ ਵੀ ਘਟਾਈ ਜਾਦੇ ਨੇ
ਜੇ ਮੰਗੀ ਏ ਨੋਕਰੀ ਤਾ ਕਹਿੰਦੇ ਤੁਸੀ ਕੀ ਕਰਨੀ
ਘਰ ਘਰ ਨਸ਼ਾ ਤਾ ਵੈਸੇ ਪਚਾਈ ਜਾਦੇ ਨੇ
ਪਤਾ ਨੀ ਕਦੋ ਤਰੱਕੀ ਦੇ ਰਾਹ ਤੇ ਜਾਵਾਗੇ
ਸਾਡੇ ਤਾ ਹੱਲੇ ਗਲੀਆ ਨਾਲੀਆ ਹੀ ਬਣਾਈ ਜਾਦੇ ਨੇ
 ———————00000———————

 

  ਗਜ਼ਲ

ਹਰ ਕੋਈ ਘਬਰਾਇਆ ਘਬਰਾਇਆ ਏ

ਜਿੰਦਗੀ ਦਾ ਸਤਾਇਆ ਸਤਾਇਆ ਏ
ਹਰ ਵਾਰੀ ਸਾਨੂੰ ਮੁਸੀਬਤ ਲੱਭੀ
ਜਦ ਵੀ ਹੱਥ ਜੇਬ ਵਿੱਚ ਪਾਇਆ ਏ
ਖੰਜ਼ਰਾ ਦਾ ਕੀ ਕਸੂਰ ਮੈ ਕੱਢਾ
ਜਦ ਆਪਣਿਆ ਹੀ ਛੂਰਾ ਚਲਾਇਆ ਏ
ਰੋ -ਰੋ  ਕੀਮਤ ਅਦਾ ਮੈ ਕੀਤੀ
ਅੱਜ ਦੋ ਪਲ ਜੋ ਮੁਸਕਰਾਇਆ ਏ
ਰਹਿਣ ਦੇ ਪੀੜਾ ਮੇਰੇ ਕੋਲ ਹੀ
ਇਹ ਜਿੰਦਗੀ ਦੇ ਸਫਰ ਦਾ ਕਰਾਇਆ ਏ
ਸਾਡੇ ਖਾਬਾ ਦੇ ਰੁੱਖ ਸੁੱਕਦੇ ਜਾਦੇ
ਮੈ ਲਹੂ ਹਿਜ਼ਰ ਦਾ ਪਾਇਆ ਏ
ਮੈ ਰੱਬ ਨੂੰ ਪੁੱਛਾ ਦੁੱਖ ਕਿੰਨੇ ਰਹਿ ਗਏ
ਆਖੇ ਮੌੜਨਾ ਅਜੇ ਬਕਾਇਆ ਏ
ਵਾਅਦਾ ਕਰਕੇ ਧੁਰ ਮੰਜਿਲ ਦਾ
ਅੱਧ ਵਾਟੇ ਸਾਨੂੰ ਲਾਹਿਆ ਏ
ਦਰਦ ਕੀ ਹੁੰਦਾ ਸੱਸੀ ਜਾਣੇ
ਜਿੰਨੇ ਰੇਤਾ ਵਿੱਚ ਖਸਮ ਗਵਾਇਆ ਏ
47ਵਿੱਚ ਪੰਜਾਬ ਤੋ ਪਾਕਿਸਤਾਨ ਵਿਛੜਿਆ
66 ਚ ਹਰਿਆਣਾ ਬਣਾਇਆ ਏ
ਮਨਮੋਹਨ ਸਿੰਘ ਵੱਲ ਸੀ ਦੇਖ ਕੇ ਲੱਗਾ
ਹਕੂਮਤ ਵਿੱਚ ਚੱਜਦਾ ਬੰਦਾ ਆਇਆ ਏ
ਹੁਣ ਮੱਛੀਆ ਦੀ ਕਹਿੰਦੇ ਪੂੰਗ ਦੇ ਵਾਗੂੰ
ਗੰਗਾ ਵਿੱਚ ਹੜ੍ਹ ਲਾਸ਼ਾ ਦਾ ਆਇਆ ਏ

Related posts

ਅਰਸ਼ਪ੍ਰੀਤ ਸਿੰਘ ‘ਮਧਰੇ’, ਬਟਾਲਾ

admin

ਡਾ. ਆਤਮਾ ਸਿੰਘ ਗਿੱਲ

admin

ਰਮਨਦੀਪ ਸੰਧੂ – ਵਿੰਟਰ ਵੈਲੀ, ਵਿਕਟੋਰੀਆ

admin