Poetry Geet Gazal

ਮਹਿਕਪ੍ਰੀਤ ਕੌਰ

ਹੋਲੀ
ਹੋਲੀ ਆਈ ਹੋਲੀ ਆਈ,
ਖ਼ੁਸ਼ੀਆਂ ਖੇੜੇ ਨਾਲ਼ ਲਿਆਈ।
ਹੱਸਣ ਖੇਡਣ ਰੌਲਾ ਪਾਵਣ,
ਰਲ-ਮਿਲ ਬੱਚੇ ਖ਼ੁਸ਼ੀ ਮਨਾਵਣ।
ਰੰਗਾਂ ਦੀ ਹੈ ਖੇਡ ਨਿਆਰੀ,
ਮੈਨੂੰ ਲੱਗਦੀ ਬੜੀ ਪਿਆਰੀ।
ਰਾਣੋ ਭਰ ਪਿਚਕਾਰੀ ਮਾਰੀ,
ਸੰਦੀਪ ਦੀ ਚੁੰਨੀ ਰੰਗਤੀ ਸਾਰੀ।
ਚਿਹਰੇ ਹੋ ਗਏ ਰੰਗ ਬਿਰੰਗੇ,
ਹੋਲੀ ਖੇਡਦੇ ਲੱਗਦੇ ਚੰਗੇ।
ਹੋਲੀ ਦੇ ਦਿਨ ਨੇੜੇ ਆਵਣ,
ਸਾਰੇ ਬੱਚੇ ਖ਼ੁਸ਼ ਹੋ ਜਾਵਣ।
ਹੋਲੀ ਆਈ ਹੋਲੀ ਆਈ,
ਰੰਗਾਂ ਦੀ ਭਰੀ ਟੋਲੀ ਆਈ।
ਹੋਲੀ ਆਈ ਹੋਲੀ ਆਈ,
ਖ਼ੁਸ਼ੀਆਂ ਖੇੜੇ ਨਾਲ਼ ਲਿਆਈ।
– ਮਹਿਕਪ੍ਰੀਤ ਕੌਰ, ਜਮਾਤ-ਸੱਤਵੀਂ
ਸ਼ਹੀਦ ਸੂਬੇਦਾਰ ਅਮਰਜੀਤ ਸਿੰਘ ਸਹਸ ਉੱਗੋਕੇ
ਗਾਈਡ ਅਧਿਆਪਕ: ਸੰਦੀਪ ਕੌਰ ਹਿਮਾਂਯੂੰਪੁਰਾ
  ———————00000———————
ਅਣਜੰਮੀ ਧੀ ਦੀ ਪੁਕਾਰ
ਰੱਬ ਪੂਜ ਕੇ ਮਾਂ ਨੇ ਧੀ ਨੂੰ ਪਾਇਆ,
ਕਿਉਂ ਕਹਿੰਦੇ ਨੇ ਲੋਕੀ ਧੀਆਂ ਨੂੰ ਪਰਾਇਆ।
ਮੈਂ ਪੁੱਛਾਂ ਉਨ੍ਹਾਂ ਹਥਿਆਰੇ ਲੋਕਾਂ ਨੂੰ,
ਕਿਉਂ ਉਨ੍ਹਾਂ ਦੇ ਮਨ ਵਿੱਚ ਜ਼ਹਿਰ ਸਮਾਇਆ।
ਧੀਆਂ ਹੁੰਦੀਆਂ ਨੇ ਮਾਂ ਦਾ ਛਾਇਆ,
ਕਿਉਂ ਅੱਜ ਤੱਕ ਕੋਈ ਸਮਝ ਨਾ ਪਾਇਆ।
ਲੋਕੀ ਸੁਣਨ ਨਾ ਅਣਜੰਮੀ ਧੀ ਦੀ ਪੁਕਾਰ,
ਕਿਉਂ ਕੁੱਖ ਵਿੱਚ ਉਸਨੂੰ ਦਿੰਦੇ ਮਾਰ।
ਧੀਆਂ ਨੇ ਉਡਾਰੀਆਂ ਲਾਈਆ ਚੰਨ ਤੱਕ,
ਪਰ ਇਹ ਗੱਲ ਪਹੁੰਚਦੀ ਨਾ ਲੋਕਾਂ ਦੇ ਮਨ ਤੱਕ।
ਅਣਜੰਮੀ ਧੀ ਕੁੱਖ ਵਿੱਚ ਪਈ ਪਕਾਰੇ,
ਨਾ ਵੇ ਜ਼ਾਲਮ ਲੋਕੋ ਮੈਨੂੰ ਕੁੱਖ ਵਿੱਚ ਮਾਰੋ।
  ———————00000———————

Related posts

ਅਰਸ਼ਪ੍ਰੀਤ ਸਿੰਘ ‘ਮਧਰੇ’, ਬਟਾਲਾ

admin

ਡਾ. ਆਤਮਾ ਸਿੰਘ ਗਿੱਲ

admin

ਰਮਨਦੀਪ ਸੰਧੂ – ਵਿੰਟਰ ਵੈਲੀ, ਵਿਕਟੋਰੀਆ

admin