Articles Travel

ਮੇਰੀ ਆਸਟ੍ਰੇਲੀਆ ਯਾਤਰਾ

ਪਿੱਛੇ ਜਿਹੇ ਆਪਣੇ ਬੱਚਿਆ ਕੋਲ ਆਸਟ੍ਰੇਲੀਆ ਜਾਣ ਦਾ ਮੌਕਾ ਮਿਲਿਆਂ। ਦੇਖਿਆ ਕਿ ਉੱਥੋਂ ਦੇ ਲੋਕ ਕਿਵੇਂ ਕਨੂੰਨ ਨੂੰ ਮੰਨਦੇ ਹਨ। ਕਨੂੰਨ ਨੂੰ ਮੰਨਣਾ ਆਪਣਾ ਫਰਜ ਤੇ ਧਰਮ ਸਮਝਦੇ ਹਨ। ਗੱਡੀਆ ਦੀ ਸਪੀਡ ਲਿਮਟ ਹੋਣ ਤੇ ਕੋਈ  ਵੀ ਗੱਡੀ ਦੁਜੀ ਗੱਡੀ ਨੂੰ ਕਰਾਸ ਨਹੀਂ ਕਰਦੀ। ਲਿੰਕ ਰੋਡ ਤੋਂ ਮੰਨ ਰੋਡ ਤੇ ਚੜਨ ਵਾਲੀ ਗੱਡੀ ਮੇਨ  ਰੋਡ ਵਾਲੀ ਗੱਡੀ ਦਾ ਇੰਤਜ਼ਾਰ ਕਰਕੇ ਜਦੋਂ ਰੋਡ ਕਲੀਅਰ ਹੋ ਜਾਂਦਾ ਹੈ ਫਿਰ ਉਹ ਮੇਨ ਰੋਡ ਤੇ ਚੜਦੀ ਹੈ। ਹਾਰਨ ਮਾਰਨ ਨੂੰ ਉਹ ਗਾਲੀ ਸਮਝਦੇ ਹਨ। ਪੈਦਲ ਚਲਨ ਵਾਲੇ ਨੂੰ ਗੱਡੀ ਵਾਲੇ ਜ਼ਿਆਦਾ ਤਰਜੀਹ ਦੇਂਦੇ ਹਨ। ਸੜਕ ਪਾਰ ਕਰਨ ਵਾਸਤੇ ਉਨਾ ਦੇ ਵੱਖਰੇ ਇਸ਼ਾਰੇ ਹਨ। ਹਰ ਬੰਦਾ ਨਿੱਕੇ ਤੋਂ ਨਿੱਕੇ ਕੰਮ ਤੇ ਜਾਣ ਲਈ ਵੀ ਗੱਡੀ ਵਿੱਚ ਬੈਠਣ ਲੱਗਿਆ ਬੈਲਟ ਦਾ ਇਸਤੇਮਾਲ ਕਰਦਾ ਹੈ। ਨਿੱਕੇ ਬੱਚੇ ਵਾਸਤੇ ਵੱਖਰੀ ਸੀਟ ਦਾ ਇੰਤਜ਼ਾਮ ਹੈ। ਜੋ ਲੋਕਾਂ ਦੇ ਪੈਦਲ ਤੁਰਨ ਵਾਸਤੇ ਫੁੱਟ ਪਾਥ ਹੈ ਉੱਥੇ ਕਿਸੇ ਕਿਸਮ ਦੀ ਕੋਈ ਅਕਰੋਚਮੈਟ ਨਹੀਂ ਹੈ। ਸ਼ੀਸ਼ੀ ਟੀ ਵੀ ਕੈਮਰੇ ਲੱਗੇ ਹਨ। ਅੱਬਲ ਤੇ ਕੋਈ ਕਨੂੰਨ ਦੀ ਅਵੱਗਿਆ ਨਹੀਂ ਕਰਦਾ ਜੇ ਕਰ ਕਰੇ ਤਾਂ ਕਾਫ਼ੀ ਜਰਮਾਨਾ ਦੇਣਾ ਪੈਦਾ ਹੈ। ਕਿਸੇ ਵੀ ਚੌਕ ਵਿੱਚ ਪੁਲਿਸ ਨਜ਼ਰ ਨਹੀਂ ਆਉਦੀ ਲੋਕ ਆਪ ਹੀ ਕਨੂੰਨ ਨੂੰ ਫੌਲੋ ਕਰਦੇ ਹਨ। ਇਸ ਦੇ ਉਲਟ ਭਾਰਤ ਦੇ ਲੋਕ ਤੇਜ਼ ਰਫ਼ਤਾਰ ਗੱਡੀ ਚਲਾਉਂਦੇ ਹੋਏ ਬਿੰਨਾ ਮਤਲਬ ਹਾਰਨ ਹੂਟਰ ਵਜਾ ਸਪੀਡ ਲਿਮਟ ਦੀ ਪ੍ਰਵਾਹ ਨਾਂ ਕਰਦੇ ਹੋਏ ਗੱਡੀ ਅੋਵਰਟੇਕ ਕਰਦੇ ਕਾਰਾ ਕਰੀ ਜਾ ਰਹੇ ਹਨ  ਭਾਵੇਂ ਉਹਨਾ ਦੀ ਇਸ ਮਾੜੀ ਹਰਕਤ ਨਾਲ ਕੋਈ ਦਿੱਲ ਜਾ ਬਲੱਡ ਪਰੈਸ਼ਰ  ਦਾ ਮਰੀਜ਼ ਭੀੜਾ ਵਿੱਚ ਪੈ ਜਾਵੇ ਜਾਂ ਮਰ ਜਾਵੇ। ਇਸੇ ਕਾਰਨ ਭਾਰਤ ਵਿੱਚ ਅਨੇਕਾਂ ਦੁਰਘਟਨਾ ਮੋਟਰ ਐਕਸੀਡੈਟ ਨਾਲ ਹੋ ਰਹੀਆ ਹਨ। ਫੁੱਟ ਪਾਥ ਤੇ ਸੁੱਤੇ  ਲੋਕ  ਸੜਕ ਤੇ ਖਲ਼ਾਉਂਤੇ ਰਾਹਗੀਰ ਨੂੰ ਇਹ ਵਹੀਕਲ ਦਰੜ ਰਹੇ ਹਨ। ਇਹ ਗੋਰੇ ਲੋਕ ਪਾਲਤੂ ਕੁੱਤੇ ਅਤੇ ਬਿੱਲੀਆਂ ਪਾਲਦੇ ਹਨ। ਆਵਾਰਾ ਕੁੱਤਿਆਂ ਦਾ ਇੱਥੇ ਨਾਂ ਨਿਸ਼ਾਨ ਨਹੀਂ ਹੈ। ਜੇ ਕਰ ਕੁੱਤਾ ਸੜਕ ਜਾਂ ਪਾਰਕ ਵਿੱਚ ਟੱਟੀ ਕਰਦਾ ਹੈ ਤਾਂ ਇਹ ਪੋਲਸੀਨ ਦੇ ਲਿਫ਼ਾਫ਼ੇ ਵਿੱਚ ਟੱਟੀ ਪਾ ਕੇ ਡਸਟਬੀਨ ਵਿੱਚ ਸੁੱਟ ਦੇਂਦੇ ਹਨ। ਜੇ ਕਰ ਕੁੱਤਾ ਰਾਹਗੀਰ ਨੂੰ ਕੱਟਦਾ ਹੈ ਮਾਲਕ ਨੂੰ ਕਾਫ਼ੀ ਮੁਆਵਜ਼ਾ ਦਾਣਾ ਪੈਦਾ ਹੈ। ਇਥੇ ਭਾਰਤ ‘ਚ ਅਵਾਰਾ ਕੁੱਤੇ, ਜਾਨਵਰ ਰੋਜ਼ ਬੱਚੇ ਬੁੱਢਿਆਂ ਨੂੰ ਨੋਚ ਨੋਚ ਖਾ ਰਹੇ ਹਨ। ਪਾਲਤੂ ਕੁੱਤਿਆਂ ਨੂੰ ਸੈਰ ਦੇ ਬਹਾਨੇ ਖੜ੍ਹ ਕੇ ਲੋਕਾਂ ਦੇ ਘਰਾਂ ਅੱਗੇ ਮੂਤ ਕਰਵਾਉਂਦੇ ਹਨ।ਪ੍ਰਸ਼ਾਸਨ ਕੁੰਬਕਰਨ ਦੀ ਨੀਂਦ ਸੁੱਤਾ ਹੈ। ਗੋਰੇ ਲੋਕਾਂ ਨੇ ਆਪਣੇ ਘਰ ਦੇ ਬਾਹਰ ਡੰਸਟਬੀਨ ਰੱਖੇ ਹਨ ਜੋ ਕੂੜਾ ਹਫ਼ਤੇ ਬਾਦ ਕਮੇਟੀ ਵਾਲੇ ਲੈ ਜਾਂਦੇ ਹਨ। ਆਪਣੇ ਲੋਕ ਲੋਕਾਂ ਦੇ ਘਰਾਂ ਅੱਗੇ ਕੂੜਾ ਅਤੇ ਸੜਕ ‘ਤੇ ਕੇਲਿਆਂ ਦੀਆ ਮੁੰਗਫਲੀਆ ਦੀਆ ਛਿੱਲੜਾਂ ਸੁੱਟ ਦੇਂਦੇ ਹਨ, ਭਾਵੇਂ ਕੋਈ ਛਿੱਲੜ ਤੋਂ ਤਿਲਕ ਕੇ ਸੱਟ ਲਵਾ ਲਏ।
ਅਸੀਂ ਲੋਕ ਵਿਦੇਸ਼ ਵਿੱਚ ਜਾ ਕੇ ਉਨ੍ਹਾਂ ਦੇ ਕਨੂੰਨ ਦੀ ਪਾਲਨਾ ਕਰਦੇ ਹਾਂ ਪਰ ਆਪਣੇ ਦੇਸ਼ ਦੇ ਕਨੂੰਨ ਦੀ ਪਾਲਨਾ ਕਰਨ ਤੋਂ ਗਰੇਜ ਕਰਦੇ ਹਾਂ। ਜੇ ਕਰ ਉੱਥੇ ਜਾ ਕੇ ਅਸੀਂ ਸੱਭ ਕੁੱਝ ਕਰਦੇ ਹਾਂ ਇੱਥੇ ਕਿਉਂ ਨਹੀਂ ਕਰ ਸਕਦੇ । ਆਉ ਅਸੀਂ ਸਕੰਲਪ ਲੈਕੇ ਬਾਹਰ ਦੀ ਤਰਾਂ ਬਣੀਏ।

– ਗੁਰਮੀਤ ਸਿੰਘ ਵੇਰਕਾ, ਐਮਏ ਪੁਲਿਸ ਐਡਮਨਿਸਟਰੇਸਨ ਸੇਵਾ ਮੁਕਤ ਇੰਨਸਪੈਕਟਰ

Related posts

ਧਰਮ ਯੁੱਧ ਮੋਰਚੇ ਦਾ ਐਲਾਨ ਤੇ ਧਰਮ ਯੁੱਧ ਮੋਰਚਾ ਸ਼ੁਰੂ ਕਿਵੇਂ ਹੋਇਆ?

admin

ਜੀਜਾ ਮੇਰਾ ਲੱਕ ਮਿਣ ਲੈ, ਗੜਬੇ ਵਰਗੀ ਰੰਨ ਵੇ !!

admin

17 ਅਪ੍ਰੈਲ ਤੇ ਵਿਸ਼ੇਸ਼ : ਵਿਸ਼ਵ ਹੀਮੋਫੀਲੀਆ ਦਿਵਸ

admin