Food

ਪਨੀਰ ਬਟਰ ਮਸਾਲਾ

ਜ਼ਰੂਰੀ ਸਮੱਗਰੀ ਪਨੀਰ- 250 ਗ੍ਰਾਮ, ਟਮਾਟਰ- 3 ਮੀਡੀਅਮ ਆਕਾਰ ਦੇ, ਹਰੀ ਮਿਰਚ- 1 ਜਾਂ 2,ਅਦਰਕ- ਇਕ ਇੰਚ ਟੁਕੜਾ, ਕ੍ਰੀਮ- ਅੱਧਾ ਕੱਪ, ਮੱਖਣ- 2 ਟੇਬਲ ਸਪੂਨ, ਹਰਾਧਣੀਆ- 2 ਟੇਬਲ ਸਪੂਨ, ਲਾਲ ਮਿਰਚ ਪਾਊਡਰ- 1/4 ਚਮਚਾ, ਹਲਦੀ ਪਾਊਡ- 1/4 ਚਮਚਾ, ਧਣੀਆ ਪਾਊਡਰ- 1 ਛੋਟਾ ਚਮਚਾ, ਕਸੂਰੀ ਮੇਥੀ- 1 ਛੋਟਾ ਚਮਚਾ, ਨਮਕ- 3/4 ਛੋਟਾ ਚਮਚਾ (ਸਵਾਦ ਮੁਤਾਬਕ), ਗਰਮ ਮਸਾਲਾ- 1/4 ਛੋਟਾ ਚਮਚਾ, ਜੀਰਾ ਪਾਊਡਰ- ਅੱਧਾ ਛੋਟਾ ਚਮਚਾ ਬਣਾਉਣ ਦੀ ਵਿਧੀ: ਟਮਾਟਰ, ਅਦਰਕ ਅਤੇ ਹਰੀ ਮਿਰਚ ਨੂੰ ਧੋ ਕੇ, ਸੁਕਾ ਕੇ ਵੱਡੇ-ਵੱਡੇ ਟੁਕੜਿਆਂ ਵਿਚ ਕੱਟ ਲਓ, ਇਹਨਾਂ ਸਭ ਨੂੰ ਇਕੱਠਿਆਂ ਮਿਕਸੀ ਵਿਚ ਪੀਹ ਕੇ ਬਰੀਕ ਪੇਸਟ ਬਣਾ ਲਓ, ਹੁਣ ਕੜਾਹੀ ਗਰਮ ਕਰਕੇ ਉਸ ਵਿਚ 1 ਛੋਟਾ ਚਮਚਾ ਬਟਰ ਪਾ ਕੇ ਪਿਘਲਾਓ ਅਤੇ ਉਸ ਵਿਚ ਜੀਰਾ ਪਾਊਡਰ, ਹਲਦੀ ਪਾਊਡਰ ਪਾ ਕੇ ਹਲਕਾ ਜਿਹਾ ਭੁੰਨ ਲਓ, ਇਹਨਾਂ ਨੂੰ ਭੁੱਨ ਕੇ ਟਮਾਟਰ, ਅਦਰਕ ਅਤੇ ਹਰੀ ਮਿਰਚ ਦਾ ਪੋਸਟ ਪਾ ਦਿਓ ਅਤੇ ਫਿਰ ਲਾਲ ਮਿਰਚ ਪਾਊਡਰ ਅਤੇ ਕਸੂਰੀ ਮੇਥੀ ਪਾ ਕੇ ਉਦੋਂ ਤੱਕ ਪਕਾਓ ਜਦੋਂ ਤੱਕ ਮਸਾਲਾ ਬਟਰ ਨਾ ਛੱਡ ਦੇਵੇ, ਅਜਿਹਾ ਹੋਣ ਤੇ ਬਟਰ ਅਲੱਗ ਨਜ਼ਰ ਆਉਣ ਲੱਗੇਗਾ। ਹੁਣ ਮਸਾਲੇ ਵਿਚ ਕ੍ਰੀਮ, ਨਮਕ, ਹਰਾ ਧਣੀਆ ਅਤੇ ਗਰਮ ਮਸਾਲਾ ਪਾ ਦਿਓ ਅਤੇ ਚੰਗੀ ਤਰ੍ਹਾਂ ਮਿਲਾ ਲਓ, ਫਿਰ ਅੱਧਾ ਕੱਪ ਪਾਣੀ ਪਾ ਕੇ ਹਿਲਾਉਂਦੇ ਹੋਏ ਪਕਾਓ, ਇਸ ਵਿਚ ਉਬਾਲ ਆਉਣ ਤੱਕ ਪਕਾਓ, ਤੁਹਾਡੀ ਗ੍ਰੇਵੀ ਤਿਆਰ ਹੈ। ਉਬਾਲ ਆਉਣ ਤੇ ਇਸ ਵਿਚ ਕੱਟਿਆ ਹੋਇਆ ਪਨੀਰ ਪਾ ਕੇ ਮਿਕਸ ਕਰ ਲਓ। ਇਸਨੂੰ ਢਕ ਕੇ 3-4 ਮਿੰਟ ਤੱਕ ਪਕਾਓ, ਆਂਚ ਨੁੰ ਹਲਕੀ ਰੱਖੋ, ਫਿਰ ਢੱਕਣ ਖੋਲ੍ਹ ਕੇ ਪਨੀਰ ਵਿਚ ਬਚਿਆ ਹੋਇਆ ਬਟਰ ਵੀ ਪਾ ਦਿਓ। ਤਿਆਰ ਹੈ ਤੁਹਾਡਾ ਪਨੀਰ ਬਟਰ ਮਸਾਲਾ, ਇਸਨੂੰ ਬਾਊਲ ਵਿਚ ਪਾ ਲਓ ਅਤੇ ਪਰਾਂਠੇ, ਚਪਾਤੀ ਅਤੇ ਚਾਵਲ ਦੇ ਨਾਲ ਖਾਓ।

Related posts

ਬਿਨਾਂ ਅੰਡੇ ਦਾ ਚਾਕਲੇਟ ਕੱਪ ਕੇਕ

admin

ਪਾਲਕ ਪਨੀਰ

admin

ਪੀਓ ਚੁਕੰਦਰ ਦਾ ਸੂਪ

admin