Business

ਵਿਦੇਸ਼ਾਂ ਤੋਂ ਆਉਣ ਭਾਰਤੀਆਂ ਨੂੰ ਸਾਮਾਨ ‘ਤੇ 15 ਫੀਸਦੀ ਕਸਟਮ ਡਿਊਟੀ ਚੁਕਾਉਣੀ ਪਵੇਗੀ

ਨਵੀਂ ਦਿੱਲੀ – ਵਿਦੇਸ਼ਾਂ ‘ਚ ਰਹਿਣ ਵਾਲੇ ਭਾਰਤੀ ਅਕਸਰ ਜਦੋਂ ਆਪਣੇ ਮੁਲਕ ਵਾਪਸ ਪਰਤਦੇ ਹਨ ਤਾਂ ਉਹ ਆਪਣੇ ਰਿਸ਼ਤੇਦਾਰਾਂ ਅਤੇ ਕਰੀਬੀਆਂ ਲਈ ਤੋਹਫਿਆਂ ਦੀ ਭਰਮਾਰ ਲੈ ਕੇ ਆਉਂਦੇ ਹਨ ਪਰ ਕੇਂਦਰੀ ਐਕਸਾਈਜ਼ ਅਤੇ ਕਸਟਮ ਡਿਊਟੀ ਬੋਰਡ ਨੇ ਭਾਰਤੀਆਂ ਵੱਲੋਂ ਵਿਦੇਸ਼ਾਂ ਤੋਂ ਲਿਆਏ ਜਾਣ ਵਾਲੇ ਕਈ ਸਮਾਨਾਂ ‘ਤੇ 15 ਫੀਸਦੀ ਕਸਟਮ ਡਿਊਟੀ ਲਗਾਉਣ ਦਾ ਫੈਸਲਾ ਕੀਤਾ ਹੈ।
ਇਸ ਫੈਸਲੇ ਤੋਂ ਬਾਅਦ 1 ਸਾਲ ਤੱਕ ਵਿਦੇਸ਼ ਰਹਿਣ ਵਾਲਾ ਭਾਰਤੀ ਜੇਕਰ ਆਪਣੇ ਨਾਲ ਰੰਗੀਨ ਟੈਲੀਵਿਜ਼ਨ, ਵੀਡੀਓ ਹੋਮ ਥੀਏਟਰ ਸਿਸਟਮ, ਡਿਸ਼ਵਾਸ਼ਰ, 300 ਲੀਟਰ ਤੋਂ ਵਧ ਸਮਰੱਥਾ ਵਾਲੇ ਰੈਫਰੀਜੇਰੇਟਰ, ਡੀਪ ਫਰੀਜ਼ਰ, ਵੀਡੀਓ ਕੈਮਰਾ, 35 ਮਿਲੀਮੀਟਰ ਅਤੇ ਇਸ ਤੋਂ ਵਧ ਦੀ ਸਿਨੈਮੈਟੋਗਰਾਫਿਕ ਫਿਲਮ ਅਤੇ ਗਹਿਣਿਆਂ ਤੋਂ ਇਲਾਵਾ ਕਿਸੇ ਵੀ ਰੂਪ ‘ਚ ਸੋਨਾ ਅਤੇ ਚਾਂਦੀ ਭਾਰਤ ਲੈ ਕੇ ਆਉਂਦਾ ਹੈ ਤਾਂ ਉਸ ਨੂੰ 15 ਫੀਸਦੀ ਕਸਟਮ ਡਿਊਟੀ ਚੁਕਾਉਣੀ ਪਵੇਗੀ।
ਹਾਲਾਂਕਿ ਬੋਰਡ ਨੇ ਅਜਿਹੇ ਸਮਾਨਾਂ ਦੀ ਸੂਚੀ ਵੀ ਜਾਰੀ ਕੀਤੀ ਹੈ, ਜਿਨ੍ਹਾਂ ਨੂੰ ਭਾਰਤ ਲਿਆਉਣ ‘ਤੇ ਕੋਈ ਟੈਕਸ ਨਹੀਂ ਲੱਗੇਗਾ। ਇਸ ਸੂਚੀ ‘ਚ ਵੀਡੀਓ ਕੈਸਟ ਰਿਕਾਰਡਰ ਪਲੇਅਰ, ਡਿਜੀਟਲ ਵੀਡੀਓ ਡਿਸਕ ਪਲੇਅਰ, ਮਿਊੁਜ਼ਿਕ ਸਿਸਟਮ, ਏਅਰ ਕੰਡੀਸ਼ਨਰ, ਮਾਈਕ੍ਰੋਵੇਵ, ਓਵਨ, ਵਰਡ ਪ੍ਰੋਸੈਸਿੰਗ ਮਸ਼ੀਨ, ਫੈਕਸ ਮਸ਼ੀਨ, ਪੋਰਟੇਬਲ ਫੋਟੋਕਾਪੀ ਮਸ਼ੀਨ, ਵਾਸ਼ਿੰਗ ਮਸ਼ੀਨ, ਇਲੈਕਟਰੀਕਲ ਜਾਂ ਐਲ਼ ਪੀ ਜੀ ਕੁੱਕਿੰਗ ਰੇਂਜ, ਡੈਸਕਟਾਪ ਕੰਪਿਊਟਰ ਅਤੇ 300 ਲੀਟਰ ਦੀ ਸਮਰੱਥਾ ਵਾਲੇ ਘਰੇਲੂ ਰੈਫੀਜੇਰੇਟਰ ਸ਼ਾਮਿਲ ਹਨ। ਜੇਕਰ ਵਿਦੇਸ਼ਾਂ ‘ਚ ਰਹਿਣ ਵਾਲੇ ਭਾਰਤੀ 15 ਫੀਸਦੀ ਟੈਕਸ ਤੋਂ ਬਚਣਾ ਚਾਹੁੰਦੇ ਹਨ ਤਾਂ ਉਹ ਸਿਰਫ ਇਹੀ ਸਮਾਨ ਭਾਰਤ ਲੈ ਕੇ ਆਉਣ।

Related posts

 ਕ੍ਰੈਡਿਟ ਕਾਰਡ ਦੀ ਵਰਤੋਂ ਕਰੋ  ਪਰ ਸਾਵਧਾਨੀ ਤੇ ਸਮਝਦਾਰੀ ਨਾਲ !

admin

ਈ-ਰੁਪਏ ਤੋਂ ਕਿਸਨੂੰ ਫਾਇਦਾ ਹੁੰਦਾ ਹੈ ?

admin

ਅੰਬਾਨੀ ਤੇ ਅਡਾਨੀ ਹੋਏ ਮਾਰਕ ਜ਼ਕਰਬਰਗ ਤੋਂ ਵੱਧ ਅਮੀਰ

admin