International

ਅਮਰੀਕਾ ਚ ਕੈਂਸਰ ਦੀਆਂ ਨਕਲੀ ਦਵਾਈਆਂ ਵੇਚਣ ਵਾਲਾ ਭਾਰਤੀ ਗਿ੍ਰਫ਼ਤਾਰ

ਨਿਊਯਾਰਕ – ਅਮਰੀਕਾ ਦੇ ਸੂਬੇ ਟੈਕਸਾਸ ਵਿਚ ਕੈਂਸਰ ਦੀਆਂ ਨਕਲੀ ਦਵਾਈਆਂ ਵੇਚਣ ਵਾਲੇ ਇਕ 43 ਸਾਲਾ ਭਾਰਤੀ ਸੰਜੈ ਕੁਮਾਰ ਨੂੰ ਪੁਲਸ ਨੇ ਗਿ੍ਰਫ਼ਤਾਰ ਕਰ ਲਿਆ ਹੈ। ਭਾਰਤ ਤੋ ਉਸ ਦਾ ਪਿਛੋਕੜ ਬਿਹਾਰ ਦੇ ਨਾਲ ਹੈ। ਦੱਸਣਯੋਗ ਹੈ ਕਿ ਕੈਂਸਰ ਦੀਆਂ ਨਕਲੀ ਦਵਾਈਆਂ ਦਾ ਸੰਯੁਕਤ ਰਾਜ ਅਮਰੀਕਾ ਵਿੱਚ ਕਾਰੋਬਾਰ ਕਰਨਾ ਬਹੁਤ ਹੀ ਮੁਸ਼ਕਲ ਹੈ। ਅਤੇ ਇਹ ਅਸੰਭਵ ਮੰਨਿਆ ਜਾਂਦਾ ਹੈ ਕਿ ਕੋਈ ਵਿਅਕਤੀ ਕੈਂਸਰ ਦੀਆਂ ਜਾਅਲੀ ਦਵਾਈਆਂ ਵੇਚਣਾ ਸ਼ੁਰੂ ਕਰ ਦੇਵੇਗਾ। ਪਰ ਅਮਰੀਕਾ ਵਿੱਚ ਕੈਂਸਰ ਦੇ ਮਰੀਜ਼ਾਂ ਨੂੰ ਨਕਲੀ ਦਵਾਈਆਂ ਸਸਤੇ ਭਾਅ ਵਿਚ ਵੇਚਣ ਦੇ ਦੋਸ਼ ਵਿੱਚ ਇਸ ਭਾਰਤੀ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਹੁਣ ਉਸ ਵਿਰੁੱਧ ਅਦਾਲਤ ਵਿੱਚ ਕੇਸ ਚੱਲੇਗਾ। ਅਤੇ ਜਿਸ ਕਾਰਨ ਉਸ ਨੂੰ ਘੱਟੋ-ਘੱਟ 10 ਸਾਲ ਦੀ ਜੇਲ੍ਹ ਵੀ ਹੋ ਸਕਦੀ ਹੈ।ਅਮਰੀਕਾ ਦੇ ਟੈਕਸਾਸ ਰਾਜ ਦੇ ਅਟਾਰਨੀ ਦੀ ਜਾਣਕਾਰੀ ਅਨੁਸਾਰ ਭਾਰਤੀ ਮੂਲ ਦੇ ਸੰਜੇ ਕੁਮਾਰ ਨੂੰ ਮੈਜਿਸਟ੍ਰੇਟ ਦੇ ਸਾਹਮਣੇ ਵੀ ਪੇਸ਼ ਕੀਤਾ ਗਿਆ। ਸੰਜੇ ਕੁਮਾਰ ਖ਼ਿਲਾਫ਼ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਉਸ ਨੇ ਅਮਰੀਕਾ ਵਿੱਚ ਮਰਕ ਐਂਡ ਕੰਪਨੀ ਦੁਆਰਾ ਨਿਰਮਿਤ ਕੈਂਸਰ ਦੀ ਦਵਾਈ ਦਾ ਜਾਅਲੀ ਸੰਸਕਰਣ ਪ੍ਰਾਪਤ ਕੀਤਾ ਅਤੇ ਉਸ ਨੂੰ ਵੇਚਿਆ ਹੈ। ਸੰਜੇ ਕੁਮਾਰ ‘ਤੇ ਨਕਲੀ ਦਵਾਈਆਂ ਦੀ ਦਰਾਮਦ ਕਰਨ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਗਿਆ ਹੈ ਅਤੇ ਦੋਸ਼ੀ ਸਾਬਤ ਹੋਣ ‘ਤੇ ਉਸ ਨੂੰ ਜੇਲ੍ਹ ਹੋ ਸਕਦੀ ਹੈ। ਇਸ ਤੋਂ ਇਲਾਵਾ ਉਸ ‘ਤੇ 10 ਮਿਲੀਅਨ ਡਾਲਰ ਤੱਕ ਦਾ ਜੁਰਮਾਨਾ ਵੀ ਹੋ ਸਕਦਾ ਹੈ।

Related posts

ਭਾਰਤ ਸ਼ਾਂਤੀਪੂਰਨ ’ਤੇ ਸਥਿਰ ਖੇਤਰ ਲਈ ਸਹਿਯੋਗਾਤਮਕ ਭੂਮਿਕਾ ਨਿਭਾਉਣਾ ਚਾਹੁੰਦੈ: ਮੋਦੀ

editor

ਕੈਨੇਡਾ ਤੋਂ ਚੋਰੀ ਹੋਇਆ 184 ਕਰੋੜ ਦਾ ਸੋਨਾ ਭਾਰਤ ’ਚ ਹੋ ਸਕਦੈ

editor

ਬਿ੍ਰਟਿਸ਼ ਕੋਲੰਬੀਆ ’ਚ 5 ਪੰਜਾਬੀ ਵਿਦਿਆਰਥਣਾਂ ਨੂੰ ਮਿਲਿਆ 1. 95 ਕਰੋੜ ਦਾ ਵਜ਼ੀਫ਼ਾ

editor