Articles

ਪੰਜਾਬ ਵਿਚ ਅੰਗਰੇਜਾਂ ਦੇ ਆਉਣ ਸਮੇਂ ਦੀ ਵਿਦਿਅਕ ਪ੍ਰਣਾਲੀ

ਲੇਖਕ: ਹਰਬੰਸ ਸਿੰਘ ਸੰਧੂ, ਰਿਟਾ. ਡੀ. ਪੀ. ਆਈ ਪੰਜਾਬ, ਮੈਲਬੌਰਨ

ਬਲਦੇਵ ਸਿੰਘ ਸੜਕਨਾਮਾ ਵੱਲੋ ਲਿਖੇ ‘ਨਾਵਲ ਸੂਰਜ ਦੀ ਅੱਖ, ਵਿਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਚੰਗੇ ਮਾੜੇ ਪੱਖਾ ਬਾਰੇ ਵਿਸਥਾਰ ਨਾਲ ਲਿਖਿਆ ਗਿਆ। ਮੇਰਾ ਅਤੇ ਬਲਦੇਵ ਸਿੰਘ ਦਾ ਸਿੱਖਿਆ ਨਾਲ ਸਬੰਧ ਹੋਣ ਕਰਕੇ ,ਬਾਅਦ ਵਿੱਚ ਫੋਨ ਕਰਕੇ ਮੈੰ ਉਹਨਾ ਤੋ ਪੁਛਿਆ ਕਿ ਨਾਵਲ ਵਿਚ ਤੁਸੀ ਉਸ ਸਮੇਂ ਦੀ ਵਿਦਿਅਕ ਪ੍ਰਣਾਲੀ ਬਾਰੇ ਕੁਝ ਨਹੀ ਲਿਖਿਆ। ਉਹਨਾ ਆਪਣੀ ਗਲਤੀ ਮੰਨੀ ਅਤੇ ਅਗਲੇ ਐਡੀਸ਼ਨ ਵਿਚ ਇਸ ਬਾਰੇ ਲਿਖਣ ਦਾ ਵਿਸਵਾਸ਼ ਦਵਾਇਆ। ਪਿਛਲੇ ਸਾਲ ਪੰਜਾਬ ਟੈਲੀਵਿਜ਼ਨ ਤੇ ਹਰਜਿੰਦਰ ਸਿੰਘ ਰੰਧਾਵਾ ਦੀ ਬੁਜਰਗ ਸ਼ਿਖ ਵਿਦਵਾਨ

ਜੋ ਕਰਨਾਟਕ ਸਰਕਾਰ ਤੋ ਬਤੌਰ ਚੀਫ ਸੈਕਟਰੀ ਸੇਵਾ ਮੁਕਤ ਹੋਏ ਸਨ, ਨਾਲ ਇੰਟਰਵਿਊ ਵਿਚ History of indigenous education in punjab a book by GW lietner ਬਾਰੇ ਸੰਖੇਪ ਵਿੱਚ ਸੁਣਿਆ। ਇੰਟਰਵਿਊ ਵਿੱਚ ਪੰਜਾਬੀ ਦੇ ਕੈਦਿਅਂ। ਨੂੰ ਜਬਤ ਕਰਕੇ ਸਾੜਨ ਤੋ ਬਿਨਾ ਸਿੱਖਿਆ ਬਾਰੇ ਹੋਰ ਵਿਸਥਾਰ ਨਹੀ ਸੀ। ਪਿਛਲੇ ਹਫਤੇ ਯੰਗ ਹਿਸਟੋਰੀਅਨਜ ਕਲੱਬ ਲਾਇਲਪੁਰ ਵੱਲੋ GW Lietner ਦੀ ਇਸ ਕਿਤਾਬ ਨੂੰ book of the week ਵਜੋ ਚੁਣ ਕਿ ਕਿਤਾਬ ਬਾਰੇ ਵਿਦਵਾਨਾ ਦੀ ਬਹਿਸ ਕਰਵਾਈ ਗਈ। ਬਹਿਸ ਦੋਰਾਨ ਕਿਤਾਬ ਬਾਰੇ ਵਿਸਥਾਰ ਸਾਹਿਤ ਜਾਣਕਾਰੀ ਦਿੱਤੀ ਗਈ। ਬਹਿਸ ਵਿਚ ਪੂਰਬੀ ਪੰਜਾਬ ਤੋ ਡਾ.ਸੁਖਦੇਵ ਸਿੰਘ ਸੋਹਲ ਅਤੇ ਪੱਛਮੀ ਪੰਜਾਬ ਵੱਲੋ ਅਮਰ ਰਿਆਜ ਨੇ ਭਾਗ ਲਿਆ। ਪਿਛਲੇ ਸਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਵੱਲੋ ਕਿਸੇ ਬੁਜਰਗ ਗੋਰੇ ਨੂੰ ਪੁਛਿਆ ਕਿ ਤੁਹਾਡੀਆਂ ਯੂਨੀਵਰਸਿਟੀਆਂ ਦਾ ਏਨਾ ਵਧੀਆਂ ਸਟੈਂਡਰਡ ਕਿਵੇਂ ਬਣਿਆਂ। ਗੋਰੇ ਨੇ ਅੱਖਾਂ ਭਰ ਕਿ ਦੱਸਿਆ ਕਿ ਉਹਨਾ ਇਹ ਸਭ ਤੂਹਾਡੇ ਪੰਜਾਬ ਤੋ ਨਕਲ ਕਰਕੇ ਬਣਾਇਆ ਹੈ।
ਬਹਿਸ ਤੋ ਮਿਲੀ ਜਾਣਕਾਰੀ ਅਨੁਸਾਰ lietner ਦਾ ਜਨਮ ਹੰਗਰੀ ਵਿਚ ਹੋਇਆ। British citizenship ਹੋਣ ਕਰਕੇ ਉਸ ਨੂੰ 1864 ਵਿਚ ਭਾਰਤ ਭੇਜਿਆ ਗਿਆ। ਉਸ ਨੇ frekfret ਯੁਨੀਵਰਸਿਟੀ ਤੋ PhD ਕੀਤੀ ਸੀ ।ਉਹ Jewish ਪ੍ਰਵਾਰ ਵਿਚ ਪੈਦਾ ਹੋਇਆ। ਉਹ British ਨਾਲੋ ਵਧ ਯੂਰਪੀਅਨ ਪ੍ਰਭਾਵ ਹੇਠ ਸੀ । ਉਹ 25 ਭਾਸ਼ਾਵਾ ਦਾ ਗਿਆਤਾ ਸੀ। ਪੰਜਾਬ ਆ ਕੇ ਉਸ ਨੇ ਸਾਰੇ ਪੰਜਾਬ ਦਾ ਦੌਰਾ ਕੀਤਾ। ਉਹ 21 ਸਾਲ ਲਾਹੌਰ ਕਾਲਜ ਦਾ ਪ੍ਰਿਸੀਪਲ ਰਿਹਾ।ਉਸ ਦਾ ਪੰਜਾਬ ਯੂਨਿਵਰਸਿਟੀ ਬਣਾਉਣ ਵਿੱਚ ਵੱਡਾ ਯੋਗਦਾਨ ਸੀ। ਉਸ ਦੀ ਰਹਿਣੀ ਬਹਿਣੀ ਪੰਜਾਬੀਆਂ ਵਰਗੀ ਸੀ। ਉਹ ਪੱੱਗ ਬੰਨਦਾ ਸੀ ਅਤੇ ਦਾਹੜੀ ਵੀ ਰੱਖੀ ਹੋਈ ਸੀ।ਉਹ ਅੰਗਰੇਜਾਂ ਵਾਂਗ ਬੰਗਲੇ ਇੱਕ ਨਹੀ ਰਹਿੰਦਾ ਸੀ।ਉਹ ਲਾਹੌਰ ਸ਼ਹਿਰ ਵਿੱਚ ਆਮ ਲੋਕਾਂ ਵਿੱਚ ਰਹਿੰਦਾ ਸੀ। ਅੰਗਰੇਜਾਂ ਨੂੰ ਉਸ ਦਾ ਇਸ ਤ੍ਰਾਹ ਦਾ ਵਿਹਾਰ ਪਸੰਦ ਨਹੀ ਸੀ।ਉਹ Imperial education policy ਦੇ ਹੱਕ ਵਿੱਚ ਨਹੀ ਸੀ।ਉਹ indigenous and oriental languages ਨੂੰ ਤਰਜੀਹ ਦਿੰਦਾ ਸੀ। ਇਹਨਾ ਗੱਲਾ ਨੂੰ ਮੁੱਖ ਰੱਖਦੇ ਹੋਏ ਉਸ ਨੂੰ 1885 ਵਿੱਚ ਜਬਰੀ ਸੇਵਾ ਮੁਕਤ ਕਰ ਦਿੱਤਾ ਗਿਆ। ਇਹ ਹੀ ਕਨਿੰਘਮ ਨਾਲ ਵਾਪਰਿਆ। ਉਹ Anglo sikh wars ਵਿੱਚ ਅੰਗਰੇਜ ਜਰਨੈਲ ਵਜੋ ਲੜਿਆ। ਜੰਗਾਂ ਜਿੱਤਣ ਤੋ ਬਾਅਦ ਉਸ ਨੇ ਨਿਰਪੱਖ ਹੋ ਕਿ ਇਕ ਵੱਡੀ ਕਿਤਾਬ ਪੰੰਜਾਬ ਅਤੇ ਜੰਗ ਬਾਰੇ ਲਿਖਦਿੱਤੀ ।ਉਸ ਨੂੰ ਵੀ ਜਬਰੀ ਸੇਵਾ ਮੁਕਤ ਕਰਕੇ ਇੰਗਲੈਂਡ ਭੇਜ ਦਿੱਤਾ।ਉਹ ਨਾਮੋਸ਼ੀ ਬਰਦਾਸ਼ਤ ਨਾ ਕਰ ਸਕਿਆ ਅਤੇ ਜਲਦੀ ਹੀ ਉਸ ਦੀ ਮੋਤ ਹੋ ਗਈ। Britishers ਆਪਣੀ imperialism ਦੇ ਖਿਲਾਫ ਕੁਝ ਵੀ ਬਰਦਾਸ਼ਤ ਨਹੀ ਕਰਦੇ ਸਨ।
Lietner ਨੂੰ ਪੰਜਾਬ ਦੀ ਵਧੀਆ ਸਿਖਿਆ ਪ੍ਰਣਾਲੀ ਨੂੰ ਖਤਮ ਕਰਨ ਲਈ ਪੰਜਾਬ ਭੇਜਿਆ ਗਿਆ। ਉਸ ਨੇ ਇਸ ਕੰਮ ਲਈ 50 ਸਾਲ ਦੇ ਸਮੇਂ ਦੀ ਮੰਗ ਕੀਤੀ ਗਈ। ਪਿੰਡਾ ਦੀ self defense ਅਤੇ ਸਿਖਿਆ ਪ੍ਰਣਾਲੀ ਨੂੰ ਖਤਮ ਕਰਨ ਲਈ ਕਿਰਪਾਨ ਦੇ 3 ਆਨੇ ਅਤੇ ਕੈਦੇ ਦੇ 6 ਆਨੇ ਦੇ ਕੇ ਇਕੱਠੇ ਕਰ ਲਏ। ਬਾਅਦ ਵਿੱਚ ਕੈਦੇ ਸਾੜ ਦਿਤੇ ਗਏ। ਕੈਦਿਆਂ ਦਾ ਨਾਮੋ ਨਿਸ਼ਾਨ ਮਿਟਾ ਦਿਤਾ ਗਿਆ। ਅੱਜ ਕੈਦੇ ਲੱਭਣਾ ਖੋਜ ਦਾ ਵਿਸ਼ਾ ਬਣ ਗਿਆ ਹੈ।ਕੋਈ ਵਿਦਵਾਨ ਖੋਜ ਕਰਕੇ ਇਹਨਾ ਨੂੰ British library ਜਾ ਕਿਤੇ ਹੋਰ ਲੱਭ ਸਕਦਾ ਹੈ। ਕੈਦੇ ਗੁਰਮੁੱਖੀ ਲਿਪੀ ਰਾਹੀ ਲੋਕਾਂ ਨੂੰ ਗੁਰੂ ਗ੍ਰੰਥ ਸਹਿਬ ਨਾਲ ਜੋੜਦੇ ਸਨ,,ਜਿਸ ਨੂੰ ਅੰਗਰੇਜ British imperialism ਲਈ ਖਤਰਾ ਸਮਝਦੇ ਸਨ। lietner ਨੇ ਆਪਣਾ ਕੰਮ ਬੜਾ ਜਲਦੀ ਮੁਕਾ ਕੇ 1882 ਵਿੱਚ ਰਿਪੋਰਟ British ਸਰਕਾਰ ਨੂੰ ਇੰਗਲੈਂਡ ਭੇਜ ਦਿਤੀ ਅਤੇ indigenous education in punjab ਲਿੱਖ ਦਿੱਤੀ।1885 ਵਿੱਚ Lietner ਨੂੰ ਨੌਕਰੀ ਤੋ ਡਿਸਮਿਸ ਕਰਕੇ ਇੰਗਲੈਂਡ ਭੇਜ ਦਿੱਤਾ।
Lietner ਦੀ ਰਿਪੋਰਟ ਅਨੁਸਾਰ ਪੰਜਾਬ ਦੇ ਪਿੰਡਾ ਦੇ ਮੰਦਰਾ,ਮਸੀਤਾ,ਧਰਮਸ਼ਾਲਾਵਾਂ ਵਿੱਚ ਮਜਹਬੀ ਸਕੂਲ, ਘਰਾਂ ਵਿੱਚ ਘਰੇਲੂ ਸਕੂਲ ਅਤੇ ਕੁੱਝ ਆਮ ਸਕੂਲ ਚੱਲਦੇ ਸਨ।1850-51 ਤੱਕ ਮਜਹਬੀ ਅਤੇ ਘਰੇਲੂ ਸਕੂਲਾਂ ਵਿੱਚ 3,30000 ਬੱਚੇ ਪੜਦੇ ਸਨ, ਇਹ ਗਿਣਤੀ1882 ਤੱਕ ਘਟ ਕੇ 90,000 ਰਹਿ ਗਈ। ਆਮ ਸਕੂਲ ਜਿੰਨਾ ਨੂੰ secular ਸਕੂਲਾਂ ਵੀ ਕਿਹਾ ਜਾਣ ਲੱਗਾ ਦੀ ਗਿਣਤੀ ਵਧਦੀ ਗਈ। ਪੰਜਾਬ ਵਿੱਚ ਔਰਤਾਂ ਦੀ ਸਿਖਿਆ ਦਾ ਬਹੁਤ ਵਧੀਆ ਪ੍ਰਬੰਧ ਸੀ ਜੋ ਉਸ ਸਮੇਂ ਭਾਰਤ ਵਿੱਚ ਕਿਤੇ ਵੀ ਨਹੀਂ ਸੀ।ਪੰਜਾਬ ਦੀ ਜਨਰਲ ਸਾਖਰਤਾ ਦਰ 80% ਤੋ ਵੱਧ ਸੀ।ਆਮ ਸਕੂਲਾਂ ਦੀ ਗਿਣਤੀ ਵਧਣ ਕਰਕੇ ਅੰਗਰੇਜੀ ਭਾਸ਼ਾ ਨੂੰ modernity ਦੇ ਆਧਾਰ ਵਜੋ ਪ੍ਰਚਾਰਿਆ ਜਾਣ ਲੱਗਾ। ਲੋਕ ਅੰਗਰੇਜੀ ਦੀ ਪੜ੍ਹਾਈ ਲਈ ਪਿੰਡਾਂ ਤੋ ਸ਼ਹਿਰੀ ਵੱਲ੍ਹ ਆਉਣ ਲੱਗੇ। ਇਹਨਾ ਸਕੂਲਾਂ ਵਿੱਚ ਚਹਿਲ ਪਹਿਲ ਵਧਣ ਲੱਗੀ ਜੋ ਪਹਿਲਾਂ ਮਜਹਬੀ ਅਤੇ ਘਰੇਲੂ ਸਕੂਲਾਂ ਵਿੱਚ ਹੁੰਦੀ ਸੀ। ਏਹੀ british ਚਾਹੁੰਦੇ ਸਨ।
ਪੰਜਾਬ ਵਿੱਚ ਵੱਖ ਵੱਖ ਭਾਸ਼ਾਵਾਂ ਦੀਆਂ ਦੋ ਮੁੱਖ ਲਿੱਪੀਆਂ ਸਨ। ਖਰੋਸ਼ਤੀ ਅਤੇ ਨਾਗਰੀ। ਪਰਸੀਅਨ, ਅਰਬੀ, ਫਾਰਸੀ ਦੀ ਲਿੱਪੀ ਖਰੋਸ਼ਤੀ ਸੀ । ਬਾਕੀ ਭਾਸ਼ਾਵਾਂ ਜਿਸ ਵਿੱਚ ਪੰਜਾਬੀ ਵੀ ਸ਼ਾਮਲ ਸੀ ਦੀ ਲਿੱਪੀ ਨਾਗਰੀ ਸੀ ਜਿਸ ਨੂੰ ਬਾਅਦ ਵਿੱਚ ਦੇਵਨਾਗਰੀ ਕਿਹਾ ਜਾਣ ਲੱਗਾ। ਪਸਤੋ ਲਿੱਪੀ ਦਾ ਪੰਜਾਬੀ ਭਾਸ਼ਾ ਨਾਲ ਨੇੜਲਾ ਸਬੰਧ ਹੈ। lietner ਸਮਝਦਾ ਸੀ ਊਰਦੂ ਨੂੰ ਬੰਗਾਲੀ, ਬਿਹਾਰੀ ਅਤੇ ਦਿੱਲੀ ਦੇ ਬਾਬੂਆਂ ਵੱਲੋ ਪੰਜਾਬ ਤੇ ਠੋਸਿਆ ਜਾ ਰਿਹਾ ਹੈ।1850 ਤੱਕ ਪੰਜਾਬ ਵਿੱਚ ਊਰਦੂ ਭਾਸ਼ਾ ਨਹੀ ਪੜਾਈ ਜਾਦੀ ਸੀ।1864 ਵਿੱਚ ਪੰਜਾਬ ਵਿੱਚ ਊਰਦੂ ਪੜਾਇਆ ਜਾਣ ਲੱਗਿਆ।
ਲੰਢੇ ਲਿੱਪੀ ਨੂੰ ਪੰਜਾਬ ਵਿੱਚ ਕਮਰਸ਼ੀਅਲ ਭਾਸ਼ਾ ਵਜੋ ਵਰਤਿਆ ਜਾਣਾਂ ਸੀ।ਸਾਰੇ ਮਹਾਜਨ ਲੋਕ ਇਸ ਦੀ ਵਰਤੋ ਵਹੀ ਖਾਤਿਆਂ ਨੂੰ ਚਲਾਉਣ ਲਈ ਕਰਦੇ ਸਨ।ਦਾਸ ਨੇ ਪਿੰਡਾ ਵਿੱਚ ਸਾਰੇ ਮਹਾਜਨ ਲੋਕਾਂ ਨੂੰ ਇਸ ਦੀ ਵਰਤੋ ਕਰਦਿਆਂ ਨੂੰ ਦੇਖਿਆਂ ਹੈ। ਅੱਜ ਇਸ ਦੀ ਵਰਤੋ ਕੋਈ ਨਹੀ ਕਰਦਾ।ਬਿਲਕੁਲ ਏਹੀ ਅੰਗਰੇਜਾਂ ਦੇ ਆਉਣ ਨਾਲ ਪੰਜਾਬੀ ਨਾਲ ਵਾਪਰਿਆ। ਅੰਗਰੇਜ ਪਿੰਡਾ ਦੇ ਪੰਡਿਤਾਂ,ਮੌਲਵੀਆ ਅਤੇ ਭਾਈਆਂ ਨੂੰ ਸਦਾ ਸ਼ੱਕ ਦੀ ਨਜ਼ਰ ਨਾਲ ਦੇਖਦੇ ਸਨ ਕਿਉਕੇ ਇਹਨਾ ਦਾ ਸਬੰਧ ਸਿਖਿਆ ਨਾਲ ਰਿਹਾ ਸੀ। lietner ਨੇ ਲਿਖਿਆ ਕਿ ਜਿਸ ਤਰਾਂ Red Indians ਦਾ ਯੂਰਪੀਅਨ ਪ੍ਰਭਾਵ ਹੇਠ ਆਉਣ ਕਾਰਨ ਉਹਨਾਂ ਆਪਣਾ ਸਭਿਆਚਾਰ ਖਤਮ ਹੋ ਗਿਆ, ਉਸ ਨੂੰ ਏਹੀ ਪੰਜਾਬੀਆਂ ਨਾਲ ਵਾਪਰਨ ਦਾ ਖਦਸ਼ਾ ਸੀ।Makaley ਜਿਸ ਦੀ ਸਿਖਿਆ ਸਬੰਧੀ ਨੀਤੀ ਨੂੰ ਅੰਗਰੇਜਾਂ ਨੂੰ ਲਾਗੂ ਕੀਤਾ ਗਿਆ ਪਰ ਉਸ ਦੀ ਇਹ ਗੱਲ ਕੇ ਅੰਗਰੇਜੀ ਨੂੰ ਇਸਾਈ ਫਲਾਉਣ ਲਈ ਨਾ ਵਰਤਿਆ ਜਾਵੇ ਵਾਲੀ ਗੱਲ ਨਹੀ ਮੰਨੀ ਗਈ। lietner ਦੀ ਰਿਪੋਰਟ ਅਨੁਸਾਰ ਪੰਜਾਬ ਦੀਆਂ ਦਸ ਡਿਵੀਜਨਾ ਅਤੇ 31 ਜਿਲੇ ਸਨ। ਉਸ ਨੇ ਵੱਖ ਵੱਖ ਜਿਲਿਆਂ ਵਿੱਚ ਵੱਖ ਵੱਖ ਤਰਾਂ ਦੇ ਸਕੂਲਾਂ ਦੀ ਗਿਣਤੀ ਦੱਸੀ ਹੈ।ਉਕਤ ਕਿਤਾਬ ਸਿਰਫ ਇਸ ਕਰਕੇ ਮਹੱਤਵਪੂਰਨ ਹੈ ਕਿ ਇਹ ਉਸ ਸਮੇ ਦੀ indigenous ਸਿੱਖਿਆ ਬਾਰੇ ਦੱਸਦੀ ਹੈ ਜਿਸ ਬਾਰੇ ਹੋਰ ਕਿਤੇ ਜਾਣਕਾਰੀ ਨਹੀ ਮਿਲਦੀ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin