Australia

ਮੈਂਬਰ ਪਾਰਲੀਮੈਂਟ ਸੈਮ ਰੇਅ ਵੱਲੋਂ ਵਿਸਾਖੀ ਮੌਕੇ ਸਿੱਖ ਭਾਈਚਾਰੇ ਲਈ ਰਾਤਰੀ ਭੋਜ ਦਾ ਆਯੋਜਨ

ਮੈਲਬੌਰਨ – ਫ਼ੈਡਰਲ ਮੈਂਬਰ ਪਾਰਲੀਮੈਂਟ ਸੈਮ ਰੇਅ ਵਲੋਂ ਵਿਸਾਖੀ ਮੌਕੇ ਸਥਾਨਕ ਸਿੱਖ ਭਾਈਚਾਰੇ ਲਈ ਰਾਤਰੀ ਭੋਜ ਦਾ ਆਯੋਜਨ ਪੱਛਮੀ ਮੈਲਬੌਰਨ ਦੇ ਇਲਾਕੇ ਕੈਰੋਲਾਇਨ ਸਪਰਿੰਗਜ਼ ਵਿਖੇ ਕੀਤਾ ਗਿਆ। ਇਸ ਮੌਕੇ ਮੈਲਟਨ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚੋਂ ਵਿਸ਼ੇਸ਼ ਤੌਰ ’ਤੇ ਸਿੱਖ ਭਾਈਚਾਰੇ ਦੇ ਨੁਮਾਇੰਦੇ ਪੁੱਜੇ। ਸੈਮ ਰੇਅ ਨੇ ਆਏ ਹੋਏ ਸਾਰੇ ਪਤਵੰਤਿਆਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਤੇ ਆਪਣੇ ਸੰਬੋਧਨ ਵਿੱਚ ਸੈਮ ਨੇ ਵਿਸਾਖੀ ਦਿਹਾੜੇ ਦੀਆਂ ਸਮੱੁਚੀ ਸਿੱਖ ਕੌਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਆਸਟ੍ਰੇਲੀਆ ਵਿੱਚ ਵੱਸਦਾ ਸਿੱਖ ਭਾਈਚਾਰਾ ਸਾਡਾ ਇੱਕ ਅਟੁੱਟ ਅੰਗ ਹੈ, ਜਿਨ੍ਹਾਂ ਨੇ ਇੱਥੇ ਰਹਿ ਕੇ ਆਪਣੀ ਸਖ਼ਤ ਮਿਹਨਤ ਦੇ ਨਾਲ ਇੱਕ ਵੱਖਰਾ ਮੁਕਾਮ ਹਾਸਲ ਕੀਤਾ ਹੈ।
ਉਨਾਂ ਕਿਹਾ ਕਿ ਆਸਟ੍ਰੇਲੀਆ ਵਿੱਚ ਜਦੋਂ ਵੀ ਕੋਈ ਮੁਸੀਬਤ ਆਈ ਤਾਂ ਸਿੱਖ ਭਾਈਚਾਰੇ ਨੇ ਹਰ ਫ਼ਰੰਟ ’ਤੇ ਅੱਗੇ ਹੋ ਕੇ ਇੱਥੋਂ ਦੇ ਨਾਗਰਿਕਾਂ ਦੀ ਦਿਲ ਖੋਲ੍ਹ ਕੇ ਮਦਦ ਕੀਤੀ । ਸੈਮ ਨੇ ਕਿਹਾ ਕਿ ਭਾਵੇਂ ਜੰਗਲੀ ਅੱਗ ਦੀ ਤਰਾਸਦੀ ਹੋਵੇ ਜਾਂ ਕੋਵਿਡ ਮਹਾਂਮਾਰੀ ਹੋਵੇ ਇਨ੍ਹਾਂ ਨੇ ਅਣਥੱਕ ਸੇਵਾਂਵਾਂ ਦਿੱਤੀਆਂ। ਕੋਵਿਡ ਮਹਾਂਮਾਰੀ ਲੌਕਡਾਊਨ ਵੇਲੇ ਜਦੋਂ ਲੋਕ ਘਰਾਂ ਤੋਂ ਨਿਕਲਣ ਤੋਂ ਪਰਹੇਜ਼ ਕਰਦੇ ਸਨ, ਉਸ ਵੇਲੇ ਸਿੱਖ ਭਾਈਚਾਰੇ ਵਲੋਂ ਲੋੜਵੰਦਾਂ ਨੂੰ ਘਰ -ਘਰ ਰਾਸ਼ਨ ਅਤੇ ਭੋਜਨ ਮੁਹਇਆ ਕਰਵਾਇਆ ਗਿਆ। ਸੈਮ ਨੇ ਕਿਹਾ ਕਿ ਕੋਵਿਡ ਮਹਾਂਮਾਰੀ ਦੇ ਦੌਰਾਨ ਸਿੱਖ ਭਾਈਚਾਰੇ ਤੇ ਉਨ੍ਹਾਂ ਵਲੋਂ ਕੀਤੀ ਜਾ ਰਹੀ ਸੇਵਾ ਨੂੰ ਨੇੜਿਓਂ ਦੇਖਣ ਦਾ ਮੌਕਾ ਮਿਲਿਆ ਤੇ ਉਹ ਬਹੁਤ ਪ੍ਰਭਾਵਿਤ ਹੋਏ। ਉਨਾਂ ਕਿਹਾ ਕਿ ਮੈਂ ਸਿੱਖ ਭਾਈਚਾਰੇ ਵਲੋਂ ਆਸਟ੍ਰੇਲੀਅਨ ਲੋਕਾਂ ਦੇ ਜੀਵਨ ਵਿੱਚ ਕੀਤੇ ਗਏ ਸਾਰੇ ਕੰਮਾਂ ਦੀ ਦਿਲੋਂ ਸ਼ਲਾਘਾ ਕਰਦਾ ਹਾਂ। ਅੰਤ ਵਿੱਚ ਉਨਾਂ ਕਿਹਾ ਮੈਂ ਆਪਣੇ ਅਤੇ ਸਿੱਖ ਭਾਈਚਾਰੇ ਦਰਮਿਆਨ ਰਿਸਤੇ ਦੀ ਸੱਚਮੁੱਚ ਕਦਰ ਕਰਦਾ ਹਾਂ।

Related posts

ਐਨਜ਼ੈਕ ਡੇਅ ਮੌਕੇ ਆਸਟਰੇਲੀਆਈ ਨਾਗਰਿਕਾਂ ਵੱਲੋਂ ਜੰਗੀ ਸ਼ਹੀਦਾਂ ਨੂੰ ਸ਼ਰਧਾਂਜਲੀ

editor

ਸਿਡਨੀ ਦੇ ਸ਼ਾਪਿੰਗ ਮਾਲ ’ਚ ਚਾਕੂਬਾਜ਼ੀ ਕਾਰਨ 5 ਮੌਤਾਂ ਤੇ ਕਈ ਜ਼ਖ਼ਮੀ, ਪੁਲਿਸ ਨੇ ਹਮਲਾਵਰ ਨੂੰ ਮਾਰਿਆ

editor

ਨਿਊਜ਼ੀਲੈਂਡ ਸਰਕਾਰ ਨੇ ਵਰਕ ਵੀਜ਼ਿਆਂ ’ਤੇ ਲਗਾਈ ਰੋਕ ਵਿਹਲੇ ਕੀਵੀਆਂ ਨੂੰ ਕੰਮਕਾਰ ’ਚ ਹੋਵੇਗੀ ਪਹਿਲ

editor