India

ਮਹਾਦੇਵ ਸੱਟੇਬਾਜ਼ੀ ਐਪ ਮਾਮਲਾ: ਮੁੰਬਈ S9“ ਨੇ ਅਭਿਨੇਤਾ ਸਾਹਿਲ ਖਾਨ ਨੂੰ ਹਿਰਾਸਤ ਚ ਲਿਆ

ਮੁੰਬਈ – ਮੁੰਬਈ ਸਾਈਬਰ ਸੈਲ ਦੇ ਵਿਸ਼ੇਸ਼ ਜਾਂਚ ਟੀਮ ਨੇ ਮਹਾਦੇਵ ਸੱਟੇਬਾਜ਼ੀ ਐਪ ਮਾਮਲੇ ਵਿਚ ਅਭਿਨੇਤਾ ਸਾਹਿਲ ਖਾਨ ਨੂੰ ਛੱਤੀਸਗੜ੍ਹ ਤੋਂ ਹਿਰਾਸਤ ’ਚ ਲਿਆ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਬੰਬਈ ਹਾਈ ਕੋਰਟ ਨੇ ਉਨ੍ਹਾਂ ਦੀ ਮੋਹਰੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਛੱਤੀਸਗੜ੍ਹ ਦੇ ਜਗਦਲਪੁਰ ਤੋਂ ਗਿ੍ਰਫ਼ਤਾਰ ਕੀਤਾ ਗਿਆ। ਵਿਸ਼ੇਸ਼ ਜਾਂਚ ਟੀਮ ਨੇ ਹਾਲ ਹੀ ਵਿਚ ਖਾਨ ਤੋਂ ਇਸ ਮਾਮਲੇ ਵਿਚ ਪੁੱਛਗਿੱਛ ਕੀਤੀ ਸੀ।
ਵਿਵਾਦਪੂਰਨ ਮਹਾਦੇਵ ਸੱਟੇਬਾਜ਼ੀ ਐਪ ਦੇ ਪ੍ਰਮੋਟਰਾਂ ਅਤੇ ਸੂਬੇ ਵਿਚ ਕੁਝ ਵਿੱਤੀ ਅਤੇ ਰਿਅਲ ਅਸਟੇਟ ਕੰਪਨੀਆਂ ਵਿਚਾਲੇ ਗੈਰ-ਕਾਨੂੰਨੀ ਲੈਣ-ਦੇਣ ਦੇ ਸਬੰਧ ਵਿਚ ਜਾਂਚ ਕਰ ਰਹੀ ਹੈ। ਪੁਲਸ ਵਲੋਂ ਇਸ ਮਾਮਲੇ ਵਿਚ ਦਰਜ 69R ਮੁਤਾਬਕ ਇਹ ਘਪਲਾ ਕਰੀਬ 15,000 ਕਰੋੜ ਰੁਪਏ ਦਾ ਹੈ। ਪੁਲਸ ਨੇ ਦੱਸਿਆ ਕਿ ਖਾਨ ਅਤੇ 31 ਹੋਰ ਵਿਅਕਤੀਆਂ ਖਿਲਾਫ਼ ਜਾਂਚ ਜਾਰੀ ਹੈ, ਜਿਸ ਦੇ ਤਹਿਤ ਉਨ੍ਹਾਂ ਦੇ ਬੈਂਕ ਖਾਤਿਆਂ, ਮੋਬਾਇਲ ਫੋਨ, ਲੈਪਟਾਪ ਅਤੇ ਹੋਰ ਤਕਨੀਕੀ ਯੰਤਰਾਂ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿਚ ਹੁਣ ਤੱਕ ਇਕ ਵਿਅਕਤੀ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ ਅਤੇ ਜਾਂਚ ਜਾਰੀ ਹੈ। ’ਸਟਾਈਲ’ ਅਤੇ ’ਐਕਸਕਯੂਜ ਮੀ’ ਵਰਗੀਆਂ ਫਿਲਮਾਂ ਵਿਚ ਕੰਮ ਕਰ ਚੁੱਕੇ ਸਾਹਿਲ ਖਾਨ ਇਕ ਫਿਟਨੈੱਸ ਮਾਹਰ ਹਨ। ਜ਼ਿਕਰਯੋਗ ਹੈ ਕਿ ਮਹਾਦੇਵ ਸੱਟੇਬਾਜ਼ੀ ਐਪ ’ਤੇ ਮੁੰਬਈ ਦੀ ਮਾਟੁੰਗਾ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਦਰਜ ਕੀਤੀ ਗਈ ਇਸ 69R ’ਚ ਅਣਪਛਾਤੇ ਲੋਕਾਂ ਸਮੇਤ 32 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ, ਜੋ ਇਸ ਘਪਲੇ ਵਿਚ ਸ਼ਾਮਲ ਹਨ। 69R ਵਿਚ ਪੰਜਾਬ ਦੇ ਲੁਧਿਆਣਾ ਅਤੇ ਜਲੰਧਰ ਨਾਲ ਜੁੜੇ ਕੁਝ ਲੋਕਾਂ ਦੇ ਨਾਂ ਵੀ ਹਨ। ਇਸ ਮਾਮਲੇ ’ਚ ਬਣਾਈ ਗਈ S9“ ਜਿਸ ਤਰ੍ਹਾਂ ਅਦਾਕਾਰ ਸਾਹਿਲ ਖਾਨ ਤੱਕ ਪਹੁੰਚੀ ਹੈ, ਉਸ ਨੂੰ ਦੇਖ ਕੇ ਲੱਗਦਾ ਹੈ ਕਿ ਇਸ ਮਾਮਲੇ ’ਚ ਹੋਰ ਦੋਸ਼ੀ ਵੀ ਬਚਣ ਵਾਲੇ ਨਹੀਂ ਹਨ।

Related posts

ਡੱਬਾਬੰਦ ਖ਼ੁਰਾਕੀ ਪਦਾਰਥਾਂ ਦੀ ਗੁਣਵੱਤਾ ਬਾਰੇ ਆਈ.ਸੀ.ਐਮ.ਆਰ. ਨੇ ਖਪਤਕਾਰਾਂ ਨੂੰ ਕੀਤਾ ਚੌਕਸ

editor

‘ਸਾਡੇ ਬੜਬੋਲੇ ਪਾਇਲਟ ਭਾਰਤੀ ਹੈਲੀਕਾਪਟਰ ਉਡਾਉਣ ਦੇ ਵੀ ਸਮਰੱਥ ਨਹੀਂ’

editor

ਕੈਨੇਡਾ ਨੇ ਅਜਿਹੀ ਕੋਈ ਸਮੱਗਰੀ ਨਹੀਂ ਦਿੱਤੀ, ਜਿਸ ’ਤੇ ਸਾਡੀਆਂ ਏਜੰਸੀਆਂ ਅੱਗੇ ਜਾਂਚ ਕਰ ਸਕਣ: ਜੈਸ਼ੰਕਰ

editor