Australia

ਕੀ ਆਸਟ੍ਰੇਲੀਆ ਨੇ ਦੋ ਭਾਰਤੀ ਜਾਸੂਸਾਂ ਨੂੰ ਕੱਢਿਆ ਸੀ ਦੇਸ਼ ’ਚੋਂ ਬਾਹਰ?

ਸਿਡਨੀ – ਆਸਟ੍ਰੇਲੀਆ ਸਰਕਾਰ ਵਲੋਂ ਸਾਲ 2020 ਦੌਰਾਨ ਦੋ ਭਾਰਤੀ ਜਸੂਸਾਂ ਨੂੰ ਆਪਣੇ ਮੁਲਕ ’ਚੋਂ ਕੱਢੇ ਜਾਣ ਦੀਆਂ ਰੀਪੋਰਟਾਂ ਦਰਮਿਆਨ ਆਸਟ੍ਰੇਲੀਆ ਸਰਕਾਰ ਨੇ ਭਾਰਤ ਨਾਲ ਆਪਣੇ ਨਜ਼ਦੀਕੀ ਰਿਸ਼ਤਿਆਂ ਦੀ ਗੱਲ ਕੀਤੀ ਹੈ। ਸਾਲ 2021 ’ਚ ਆਸਟ੍ਰੇਲੀਆ ਦੀ ਸੂਹੀਆ ਏਜੰਸੀ ਦੇ ਮੁਖੀ ਨੇ ਕਿਹਾ ਸੀ ਕਿ ਪਿਛਲੇ ਸਾਲ ਵਿਦੇਸ਼ੀ ਏਜੰਟ ਉਨ੍ਹਾਂ ਦੇ ਦੇਸ਼ ’ਚ ਸਰਗਰਮ ਸਨ, ਪਰ ਉਨ੍ਹਾਂ ਨੇ ਏਜੰਟਾਂ ਦੀ ਕੌਮੀਅਤ ਦਾ ਜ਼ਿਕਰ ਨਹੀਂ ਸੀ ਕੀਤਾ। ਕੁੱਝ ਮੀਡੀਆ ਅਦਾਰਿਆਂ ਨੇ ਇਸ ਹਫ਼ਤੇ ਰੀਪੋਰਟ ਕੀਤਾ ਹੈ ਕਿ ਉਹ ਏਜੰਟ ਭਾਰਤੀ ਸਨ। ਆਸਟ੍ਰੇਲੀਆ ਨੇ ਨਾ ਹੀ ਇਨ੍ਹਾਂ ਰੀਪੋਰਟਾਂ ਨੂੰ ਨਾ ਤਾਂ ਸਵੀਕਾਰ ਕੀਤਾ ਹੈ ਅਤੇ ਨਾ ਹੀ ਰੱਦ ਸਗੋਂ ਕਿਹਾ ਹੈ ਕਿ ਉਹ ਵਿਦੇਸ਼ੀ ਦਖ਼ਲ ਦਾ ਮੁਕਾਬਲਾ ਕਰਨ ਲਈ ਉਤਸੁਕ ਹੈ। ਆਸਟ੍ਰੇਲੀਆ ਦੇ ਖ਼ਜ਼ਾਨਾ ਮੰਤਰੀ ਜਿੰਮ ਸ਼ੈਲਮਰ ਨੇ 123 ਨੂੰ ਕਿਹਾ, “ਮੈਂ ਇਨ੍ਹਾਂ ਕਹਾਣੀਆਂ ’ਚ ਨਹੀਂ ਜਾਣਾ ਚਾਹੁੰਦਾ। ਸਾਡੇ ਭਾਰਤ ਨਾਲ ਵਧੀਆ ਰਿਸ਼ਤੇ ਹਨ … ਇਹ ਇੱਕ ਮਹੱਤਵਪੂਰਣ ਆਰਥਿਕ ਰਿਸ਼ਤਾ ਹੈ। ਦੁਵੱਲੀਆਂ ਕੋਸ਼ਿਸ਼ਾਂ ਦੇ ਸਦਕਾ ਪਿਛਲੇ ਸਾਲਾਂ ਦੇ ਦੌਰਾਨ ਇਹ ਹੋਰ ਨਜ਼ੀਦੀਕੀ ਬਣ ਗਿਆ ਹੈ।”
ਆਪਣੇ ਭਾਸ਼ਣ ’ਚ ਤਿੰਨ ਸਾਲ ਪਹਿਲਾਂ ਆਸਟ੍ਰੇਲੀਆਈ ਸੁਰੱਖਿਆ ਖ਼ੁਫ਼ੀਆ ਅਦਾਰੇ (1S9O) ਦੇ ਮੁਖੀ ਮਾਇਕ ਬੁਰਗਸ ਨੇ ਕਿਹਾ, “2020 ਦੌਰਾਨ ਜਸੂਸਾਂ ਦਾ ਆਲ੍ਹਣਾ ਬਣ ਗਿਆ ਸੀ, ਅਤੇ ਇਨ੍ਹਾਂ ਜਾਸੂਸਾਂ ਨੇ ਮੌਜੂਦਾ ਅਤੇ ਸਾਬਕਾ ਸਿਆਸਤਦਾਨਾਂ, ਵਿਦੇਸ਼ੀ ਦੂਤਾਵਾਸ ਅਤੇ ਸੂਬਾਈ ਪੁਲੀਸ ਸੇਵਾ ਨਾਲ ਨਜ਼ਦੀਕੀਆਂ ਬਣਾ ਕੇ ਨਿਸ਼ਾਨਾਂ ਬਣਾਇਆ ਸੀ।” ਬਰਗਸ ਨੇ ਕਿਹਾ ਸੀ ਕਿ ਉਹ ਆਪਣੇ ਦੇਸ਼ ਦੀ ਡਾਇਸਪੋਰਾ ਕਮਿਊਨਿਟੀ ਉੱਪਰ ਨਿਗ੍ਹਾ ਰੱਖ ਰਹੇ ਸਨ। ਉਨ੍ਹਾਂ ਨੇ ਇੱਕ ਸਰਕਾਰੀ ਮੁਲਾਜ਼ਮ ਤੋਂ ਇੱਕ ਵੱਡੇ ਹਵਾਈ ਅੱਡੇ ’ਤੇ ਸੁਰੱਖਿਆ ਪ੍ਰੋਟੋਕੌਲ ਬਾਰੇ ਪੁੱਛਿਆ ਅਤੇ ਆਸਟ੍ਰੇਲੀਆ ਦੇ ਕਾਰੋਬਾਰੀ ਰਿਸ਼ਤਿਆਂ ਬਾਰੇ ਗੁਪਤ ਜਾਣਕਾਰੀ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ। ਬਰਗਸ ਨੇ ਦੱਸਿਆ ਸੀ ਕਿ 1S9O ਵਲੋਂ ਉਨ੍ਹਾਂ ਦਾ ਭਾਂਡਾ ਭੰਨੇ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਆਸਟ੍ਰੇਲੀਆ ਸਰਕਾਰ ਕੋਲੋਂ ਕਲੀਅਰੈਂਸ ਹਾਸਿਲ ਵਿਅਕਤੀ ਜਿਸ ਨੂੰ ਸੰਵੇਦਨਾਸ਼ੀਲ ਰੱਖਿਆ ਤਕਨੀਕ ਦੀ ਜਾਣਕਾਰੀ ਸੀ, ਆਪਣੇ ਨਾਲ ਮਿਲਾਇਆ।
ਭਾਰਤੀ ਏਜੰਟਾਂ ਬਾਰੇ
ਕੀ ਆਇਆ ਮੀਡੀਆ ’ਚ
ਵਾਸ਼ਿੰਗਟਨ ਪੋਸਟ ਦੀ ਖ਼ਬਰ ਮੁਤਾਬਿਕ ਸਾਲ 2020 ਦੌਰਾਨ ਆਸਟ੍ਰੇਲੀਆ ਵਲੋਂ ਦੋ ਭਾਰਤੀ ਔਪਰੇਟਿਵਜ਼ ਨੂੰ ਜਸੂਸੀ ਵਿਰੋਧੀ ਯਤਨਾਂ ਦੌਰਾਨ ਕੱਢਿਆ ਗਿਆ ਸੀ। 123 ਨੇ ਫ਼ਿਰ ਖ਼ਬਰ ਦਿੱਤੀ ਸੀ ਕਿ ਭਾਰਤੀ ਏਜੰਟਾਂ ਦੇ ਇੱਕ ਸਮੂਹ ਨੇ ਆਸਟ੍ਰੇਲੀਆ ਦੇ ਕਾਰੋਬਾਰ, ਸੁਰੱਖਿਆ ਅਤੇ ਰੱਖਿਆ ਪ੍ਰੌਜੈਕਟਾਂ ਬਾਰੇ ਗੁਪਤ ਜਾਣਕਾਰੀ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ ਸੀ। 1S9O ਦੇ ਬੁਲਾਰੇ ਨੇ 223 ਨੂੰ ਦੱਸਿਆ ਕਿ ਏਜੰਸੀ ਸੂਹੀਆ ਮਸਲਿਆਂ ਉੱਪਰ ਟਿੱਪਣੀ ਨਹੀਂ ਕਰੇਗੀ। ਕੈਨਬਰਾ ’ਚ ਭਾਰਤੀ ਹਾਈ ਕਮਿਸ਼ਨ ਨੇ ਪ੍ਰਤੀਕਿਰਿਆ ਲਈ ਬੇਨਤੀ ਦਾ ਜਵਾਬ ਨਹੀਂ ਦਿੱਤਾ। ਤਾਜ਼ਾ ਦਾਅਵੇ ਪੱਛਮੀ ਮੁਲਕਾਂ ਵਲੋਂ ਵਿਦੇਸ਼ੀ ਧਰਤੀ ਉੱਪਰ ਭਾਰਤ ਦੀਆਂ ਗੁਪਤ ਸਰਗਰਮੀਆਂ ਬਾਰੇ ਚਿੰਤਾ ਜਤਾਏ ਜਾਣ ਦੌਰਾਨ ਹੀ ਉਠੇ ਹਨ।
ਇਸ ਤੋਂ ਪਹਿਲਾਂ ਪਿਛਲੇ ਸਾਲ ਜੂਨ ’ਚ ਭਾਰਤ ਉੱਤੇ ਕੈਨੇਡਾ ’ਚ ਵੱਖਵਾਦੀ ਸਿੱਖ ਆਗੂ ਹਰਦੀਪ ਸਿੰਘ ਨਿੱਜਰ ਦੇ ਕਤਲ ਦੀ ਸਾਜਿਸ਼ ’ਚ ਸ਼ਾਮਿਲ ਹੋਣ ਦੇ ਇਲਜ਼ਾਮ ਲੱਗੇ ਸਨ। ਭਾਰਤ ਨੇ ਉਸ ਇਲਜ਼ਾਮ ਦਾ ਪੁਰਜ਼ੋਰ ਖੰਡਨ ਕੀਤਾ ਸੀ। ਪਿਛਲੇ ਸਾਲਾਂ ਦੌਰਾਨ ਭਾਰਤ ਅਤੇ ਆਸਟ੍ਰੇਲੀਆ ਨੇ ਕਈ ਕਾਰੋਬਾਰ, ਊਰਜਾ ਅਤੇ ਪਰਵਾਸ ਦੇ ਖੇਤਰਾਂ ’ਚ ਸਮਝੌਤਿਆਂ ਰਾਹੀਂ ਆਪਣੇ ਦੁਵੱਲੇ ਰਿਸ਼ਤਿਆਂ ਨੂੰ ਪੁਖ਼ਤਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਮਰੀਕਾ ਅਤੇ ਜਪਾਨ ਜੋ ਕਿ ਇੰਡੋ-ਪੈਸਿਫ਼ਿਕ ਖੇਤਰ ’ਚ ਚੀਨ ਦੇ ਵੱਧ ਰਹੇ ਪ੍ਰਭਾਵ ਦੇ ਮੱਦੇ ਸੁਰੱਖਿਆ ਵਧਾਉਣ ਦੇ ਮਕਸਦ ਨਾਲ ਸ਼ੁਰੂ ਕੀਤੇ ਗਏ ਕੁਆਡ ਸਮੂਹ ਦੇ ਮੈਂਬਰ ਹਨ। ਭਾਰਤ ਆਸਟ੍ਰੇਲੀਆ ਦਾ ਛੇਵਾਂ ਸਭ ਤੋਂ ਵੱਡਾ ਕਾਰੋਬਾਰੀ ਭਾਈਵਾਲ ਹੈ ਜਦ ਕਿ ਇੱਥੇ ਲਗਭਗ ਸਾਢੇ ਸੱਤ ਲੱਖ ਆਪਣੀਆਂ ਜੜ੍ਹਾਂ ਭਾਰਤ ’ਚ ਹੋਣ ਦਾ ਦਾਅਵਾ ਕਰਦੇ ਹਨ।

Related posts

ਆਸਟ੍ਰੇਲੀਆ ’ਚ ਬੇਰੁਜ਼ਗਾਰੀ ਦਰ ਨੂੰ ਲੈ ਕੇ ਹੈਰਾਨੀਜਨਕ ਅੰਕੜੇ ਆਏ ਸਾਹਮਣੇ

editor

ਆਸਟਰੇਲੀਆ ’ਚ ਭਾਰਤੀ ਵਿਦਿਆਰਥੀ ਦੀ ਹੱਤਿਆ ਦੇ ਦੋਸ਼ ’ਚ ਦੋ ਹਰਿਆਣਵੀ ਭਰਾ ਗ੍ਰਿਫ਼ਤਾਰ

editor

ਆਸਟ੍ਰੇਲੀਆ ਨੇ ਸਟੂਡੈਂਟ ਵੀਜ਼ਾ ਨਿਯਮਾਂ ’ਚ ਕੀਤੀ ਸਖ਼ਤੀ

editor