Religion

ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ

ਸ੍ਰੀ ਗੁਰੂ ਹਰਗੋਬਿੰਦ ਸਾਹਿਬ ( 5 ਜੁਲਾਈ 1595- 19 ਮਾਰਚ 1644)  ਸਿੱਖਾਂ ਦੇ ਦਸਾਂ ਗੁਰੂਆਂ ਵਿੱਚੋਂ ਛੇਂਵੇ ਗੁਰੂ ਸਨ।ਆਪ ਜੀ ਦਾ ਜਨਮ ਗੁਰੂ ਕੀ ਵਡਾਲੀ ਜਿਲਾ ਅੰਮ੍ਰਿਤਸਰ ਵਿਖੇ ਹੋਇਆ।1603 ਵਿੱਚ ਗੁਰੂ ਹਰਗੋਬਿੰਦ ਸਾਹਿਬ ਦੀ ਵਿਦਿਆ ਤੇ ਸਿਖਲਾਈ ਬਾਬਾ  ਬੁੱਢਾ ਜੀ ਨੂੰ ਜਿਮੇਵਾਰ ਸੌਂਪੀ। ਸ਼ਸ਼ਤਰ ਵਿੱਦਿਆ ਦਾ ਆਪ ਨੂੰ ਬਹੁਤ ਸ਼ੌਕ ਸੀ ਜਲਦੀ ਹੀ ਨਿਪੁੰਨ ਹੁੰਦੇ ਗਏ। ਬਾਬਾ ਬੁੱਢਾ ਜੀ ਆਪ ਨੂੰ ਦੇਖ ਮਹਾਂਬਲੀ ਯੋਧਾ ਹੋਣ ਦਾ ਆਖ ਦਿੰਦੇ ਸਨ। ਪੰਜਵੇਂ ਪਾਤਿਸ਼ਾਹ ਗੁਰੂ ਅਰਜਨ ਦੇਵ ਜੀ ਆਪ ਜੀ ਦੇ ਪਿਤਾ ਸਨ ਅਤੇ ਮਾਤਾ ਗੰਗਾ ਜੀ ਸਨ।ਆਪ  ਨੇ ਅਕਾਲ ਤੱਖਤ ਸਾਹਿਬ ਦੀ ਉਸਾਰੀ ਕੀਤੀ। ਜੰਗਾਂ ਵਿੱਚ ਰੁਝਣ ਵਾਲੇ ਪਹਿਲੇ ਗੁਰੂ ਸਨ। ਸਿੱਖਾ ਨੂੰ ਮਿਲਟਰੀ ਟਰੇਨਿੰਗ ਤੇ ਜੰਗੀ ਕਲਾ ਵਿੱਚ ਜਾਣ ਦੀ ਸਲਾਹ ਦਿੱਤੀ। ਮੀਰੀ ਪੀਰੀ ਦੀ ਕਾਇਮੀਂ ਅਤੇ ਕੀਰਤਪੁਰ ਸਾਹਿਬ ਦੇ ਬਾਨੀ ਸਨ। ਆਪ ਨੇ ਰੁਹੀਲਾ  ਦੀ ਲੜਾਈ,  ਕਰਤਾਰਪੁਰ ਦੀ ਜੰਗ,ਅਮ੍ਰਿਤਸਰ ਦੀ ਜੰਗ 1634)  ਲਹਿਰਾ ਦੀ ਜੰਗ,  ਗੁਰੂ ਸਰ  ਦੀ ਜੰਗ,  ਵਿੱਚ ਹਿੱਸਾ ਲਿਆ। ਇਨ੍ਹਾਂ ਨੂੰ ਮੀਰੀ ਪੀਰੀ ਦੇ ਮਾਲਿਕ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਜਹਾਂਗੀਰ ਸਮੇ ਦਾ ਹਾਕਮ ਬਣਿਆ , ਜਿਸ ਨੇ ਆਪ  ਦੇ  ਪਿਤਾ  ਗੁਰੂ ਅਰਜਨ ਦੇਵ ਜੀ ਨੂੰ ਅਨੇਕਾਂ ਤਸੀਹੇ ਦੇਕੇ ਸ਼ਹੀਦ ਕਰ  ਦਿੱਤਾ। ਲਹੌਰ ਜਾਣ ਤੋਂ ਪਹਿਲਾ ਉਨ੍ਹਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਸਿੱਖਾਂ ਦੇ ਸਾਹਮਣੇ ਗੁਰੂ ਗੱਦੀ ਸੌਂਪ ਦਿੱਤੀ ਸੀ ਉਸ ਵੇਲੇ ਉਨ੍ਹਾਂ ਦੀ ਉੱਮਰ ਕੇਵਲ 11 ਸਾਲ ਦੀ ਸੀ। ਗੁਰੂ ਅਰਜਨ ਦੇਵ ਜੀ ਦੀ ਸਾਹਿਬ ਦੀ ਸ਼ਹਾਦਤ ਦਾ ਸਿੱਖਾਂ ਤੇ ਬੜਾ ਅਸਰ ਪਿਆ। ਸੋ ਗੁਰੂ ਹਰਗੋਬਿੰਦ ਸਾਹਿਬ ਅਤੇ ਸਿੱਖਾਂ ਵਿੱਚ ਸ਼ਸ਼ਤਰਧਾਰੀ ਰਹਿਣ ਦਾ ਦ੍ਰਿੜ ਵਿਸ਼ਵਾਸ਼ ਹੋ ਗਿਆ। ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਸਬੰਧਤ ਬੰਦੀ ਛੋੜ ਦਿਵਸ,  ਮੁੱਕਤੀ ਦਾ ਦਿਵਸ ਅੱਸੂ ਮਹੀਨੇ ਵਿੱਚ ਮਨਾਇਆਂ ਜਾਣ ਵਾਲਾ ਇੱਕ ਮਹੱਤਵਪੂਰਨ ਸਿੱਖ ਤਿਉਹਾਰ ਹੈ।ਇਤਿਹਾਸਕਾਰਾਂ ਮੁਤਾਬਕ ਇਹ ਤਿਉਹਾਰ ਦਾ ਸੰਬੰਧ ਉਸ ਸਮੇ ਤੋਂ ਜੁੜਿਆ ਹੈ।ਜਦੋਂ ਮੀਰੀ ਪੀਰੀ ਦੇ ਮਾਲਕ ਸ੍ਰੀ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਕਿਲੇ ਵਿੱਚੋਂ 52 ਰਾਜਿਆਂ ਸਮੇਤ ਰਿਹਾਅ ਹੋਕੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਸੀ।ਉਸ ਦਿਨ ਦੀਵਾਲੀ ਸੀ।ਸਿੱਖ ਸੰਗਤ ਨੇ ਆਪਣੇ ਘਰਾਂ ਵਿੱਚ ਅਤੇ ਦਰਬਾਰ ਸਾਹਿਬ ਵਿਖੇ ਘਿਉ ਦੇ ਦੀਵੇ ਜਗਾਏ ਸਨ।ਗੁਰੂ ਅਰਜਨ ਦੇਵ ਜੀ ਦੀ ਬੇਮਿਸਾਲ ਤੇ ਸ਼ਾਤਮਈ ਸ਼ਹਾਦਤ ਨੇ ਸਿੱਖ ਇਤਹਾਸ ਵਿੱਚ ਇੱਕ ਕ੍ਰਾਂਤੀਕਾਰ ਮੋੜ ਲੈ ਆਂਦਾ।

ਸਤਿਗੁਰਾਂ ਦੀ ਅਦੁੱਤੀ ਸ਼ਹਾਦਤ ਤੋਂ ਬਾਅਦ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਗੁਰੂ ਘਰ ਦੀ ਪ੍ਰੰਪਰਾਗਤ ਰੰਸਮ ਨੂੰ ਸਮੇ ਦੀ ਲੋੜ ਮੁਤਾਬਕ ਬਦਲਿਆ। ਗੁਰੂ ਗੱਦੀ ਧਾਰਨ ਕਰਦੇ ਸਮੇ ਮੀਰੀ ਪੀਰੀ ਦੀਆ ਦੋ ਕਿਰਪਾਨਾਂ ਪਹਿਨੀਆਂ।ਮੀਰੀ ਪੀਰੀ ਦਾ ਸਿਧਾਤ ਧਰਮ ਦੀ ਸ਼ਕਤੀ ਦੀ ਚੜਦੀ ਕਲਾ ਅਤੇ ਸਰਬੱਤ ਦੇ ਭਲੇ ਦੇ ਰਾਹ ਤੇ ਤੋਰਨਾ ਸੀ। ਨਕਦ ਭੇਟਾ ਦੀ ਜਗਾ ਸਿੱਖਾਂ ਨੂੰ ਜਵਾਨੀ ਤੇ ਸ਼ਸਤਰ ਘੋੜੇ ਦੇਣ ਵਾਸਤੇ ਕਿਹਾ। ਸਿਖਲਾਈ ਦੇਣ ਲਈ ਚੋਣਵੇਂ ਸੂਰਮੇ ਤਿਆਰ ਕੀਤੇ।ਹਰਮੰਦਰ ਸਾਹਿਬ ਦੇ ਸਾਹਮਣੇ 1609 ਵਿੱਚ ਸ੍ਰੀ ਅਕਾਲ ਤੱਖਤ ਸਾਹਿਬ ਦੀ ਸਿਰਜਣਾ ਕੀਤੀ। ਜਿੱਥੇ ਦੀਵਾਨ ਸੱਜਣ ਲੱਗੇ ਤੇ ਕੀਰਤਨ ਹੋਣ ਲੱਗਾ।ਗੁਰਬਾਣੀ ਦੇ ਨਾਲ ਨਾਲ ਬੀਰਰਸੀ ਵਾਰਾਂ ਵੀ ਗਾਈਆ ਜਾਣ ਲੱਗੀਆਂ। ਇਸ ਪਰੰਪਰਾ ਦੇ ਚਲਦਿਆਂ ਜੋ ਹੁਣ ਵੀ ਢਾਡੀ ਵਾਰਾ ਗਾਉਦੇ ਹਨ। ਗੁਰੂ ਸਾਹਿਬ ਨੇ ਸਿੱਖ ਸੰਗਤਾ ਨੂੰ ਦਰਸ਼ਨ ਲਈ ਆਉਦੇ ਸਮੇ ਚੰਗੇ ਨਸਲ ਦੇ ਘੋੜੇ ਤੇ ਸ਼ਸਤਰ ਲਿਆਉਣ ਦੇ ਅਦੇਸ਼ ਦਿੱਤੇ। ਅਣਖੀਲੇ ਗਭਰੂ ਜਵਾਨਾਂ ਦੀ ਫੌਜ ਤਿਆਰ ਕਰ ਸਿਖਲਾਈ ਦਿੱਤੀ ਜਾਣ ਲੱਗੀ। ਲੋਹਗੜ੍ਹ ਕਿਲੇ ਦੀ ਸਥਾਪਨਾ ਕੀਤੀ ਗਈ। ਗੁਰੂ ਘਰ ਦੇ ਵਿਰੋਧੀਆਂ ਨੇ ਗੁਰੂ ਜੀ ਦੇ ਖਿਲਾਫ ਜਹਾਂਗੀਰ ਬਾਦਸ਼ਾਹ ਕੋਲ ਕੰਨ ਭਰਨੇ ਸ਼ੁਰੂ ਕਰ ਕਿੱਤੇ। ਜਿਸ ਦੇ ਫਲਸਰੂਪ ਬਗ਼ਾਵਤ ਦੀ ਸ਼ਹਿ ਦੇ ਕੇਸ ਵਿੱਚ ਗਵਾਲੀਅਰ ਦੇ ਕਿਲੇ ਵਿੱਚ ਗੁਰੂ ਜੀ ਨੂੰ ਨਜ਼ਰਬੰਦ ਕਰ ਦਿੱਤਾ ਗਿਆ। ਜਿੱਥੇ ਦੋਨੋ ਵੇਲੇ  ਕੀਰਤਨ ਹੋਣ ਲੱਗਾ। ਸਿੱਖ ਸੰਗਤ ਵਿੱਚ ਗੁਰੂ ਜੀ ਦੀ ਨਜ਼ਰਬੰਦੀ  ਸੰਬੰਧੀ ਰੋਅ ਪੈਦਾ ਹੋ ਗਿਆ।ਗਵਾਲੀਅਰ ਦੇ ਕਿਲੇ ਤੋਂ ਰਿਹਾਅ ਹੋਣ ਤੋਂ ਬਾਅਦ ਜਹਾਂਗੀਰ ਵੱਲੋਂ ਬੰਦ ਕੀਤੇ 52 ਪਹਾੜੀ ਰਾਜਿਆ ਦੀ ਰਿਹਾਈ ਬਾਅਦ ਜਦੋਂ ਆਪ ਦਰਬਾਰ ਸਾਹਿਬ ਆਏ ਲੋਕਾ ਨੇ ਇਨ੍ਹਾਂ ਦੇ ਆਉਣ ਤੇ ਦੀਪਮਾਲਾ ਕੀਤੀ। ਇਸ ਦਿਨ ਨੂੰ ਬੰਦੀ ਛੋੜ ਦਿਵਸ ਦਾ  ਨਾਂ  ਦਿੱਤਾ ਜੋ ਹਰ ਸਾਲ ਮਨਾਇਆ ਜਾਂਦਾ ਹੈ। ਗੁਰੂ ਸਾਹਿਬ ਨੇ ਹਰ ਪਾਸੇ ਸਿੱਖੀ ਦਾ ਪ੍ਰਚਾਰ ਕੀਤਾ। ਆਮ ਲੋਕਾ ਨੂੰ ਕਰਮ ਕਾਢਾਂ ਤੇ ਫੋਕੇ ਵਹਿਮਾਂ ਤੋਂ ਦੂਰ ਕੀਤਾ। ਜੋ 1644 ਤੱਕ ਅਮਨ ਸ਼ਾਂਤੀ ਦੇ ਸਮੇ ਸਿੱਖੀ ਦਾ ਪ੍ਰਚਾਰ ਸ਼ੁਰੂ ਰਿਹਾ। ਅੰਤ ਵੇਲੇ ਗੁਰੂ ਜੀ ਨੇ ਗੁਰਗੱਦੀ ਆਪਣੇ ਪੋਤਰੇ ਗੁਰੂ ਹਰ ਰਾਇ ਨੂੰ ਸੌਂਪੀ 3 ਮਾਰਚ 1644 ਨੂੰ 49 ਸਾਲ ਦੀ ਉੱਮਰ ਵਿੱਚ ਜੋਤੀ ਜੋਤ ਸਮਾ ਗਏ। ਸਾਨੂੰ ਆਪਣੇ ਗੁਰੂ ਪੀਰਾਂ ਪਗੰਬਰਾ ਦੇ ਗੁਰਪੁਰਬ ਬਣਾ ਨਵੀਂ ਪੀੜੀ ਨੂੰ ਜਾਗਰੂਕ ਕਰਣਾ ਚਾਹੀਦਾ ਹੈ ਜੋ ਸਿੱਖ ਇਤਹਾਸ ਤੋਂ ਬਿਲਕੁਲ ਅਨਜਾਨ ਹੈ  ਸਕੂਲ ਲੈਵਲ ਤੇ ਇਤਹਾਸ ਪੜਾਉਣਾ ਚਾਹੀਦਾ ਹੈ, ਸਕੂਲ ਵਿੱਚ ਬਾਲ ਸਭਾ ਲਗਾ ਜਾਣਕਾਰੀ ਦੇਣੀ ਚਾਹੀਦੀ ਹੈ। ਉਹ ਕੋਮਾ ਸਦਾ ਜ਼ਿੰਦਾ ਰਹਿੰਦੀਆਂ ਹਨ ਜੋ ਆਪਣੇ ਇਤਹਾਸ ਨੂੰ ਯਾਦ ਰੱਖਦੀਆਂ ਹਨ ਉਹਨਾਂ ਦੇ ਗੁਰਪੁਰਬ ਮਨਾਉਦੀਆ ਹਨ।ਨੋਜਵਾਨ ਪੀੜ੍ਹੀ ਨੂੰ ਨਸ਼ੇ ਤਿਆਗ ਗੁਰੂ ਜੀ ਦੇ ਮਾਰਗ  ਤੇ ਪਾਏ ਪੂਰਨਿਆਂ ਤੇ ਚੱਲਣਾ ਚਾਹੀਦਾ ਇਹ ਹੀ ਗੁਰੂ ਜੀ ਨੂੰ ਉਨਾਂ ਦੇ ਮੀਰੀ ਪੀਰੀ ਦਿਵਸ ਜੋ 9 ਜੁਲਾਈ ਨੂੰ ਮਨਾਇਆਂ ਜਾ ਰਿਹਾ ਹੈ ਪਰ  ਸੱਚੀ ਸ਼ਰਦਾਜਲੀ ਹੈ।

– ਗੁਰਮੀਤ ਸਿੰਘ ਵੇਰਕਾ ਐਮਏ ਪੁਲਿਸ ਐਡਮਨਿਸਟਰੇਸਨ

Related posts

ਅੰਮ੍ਰਿਤਸਰ ਤੋਂ ਸਾਂਝੀਵਾਲਤਾ ਦੇ ਯੁਗ ਦੀ ਸ਼ੁਰੂਆਤ

admin

ਸ੍ਰੀ ਹਰਕ੍ਰਿਸ਼ਨ ਧਿਆਈਐ ਜਿਸ ਡਿੱਠੇ ਸੱਭ ਦੁਖ ਜਾਇ

admin

ਸ਼ਹੀਦ ਭਾਈ ਤਾਰੂ ਸਿੰਘ ਜੀ: ‘ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨ ਜਾਵੇ’

admin