Australia

ਆਸਟ੍ਰੇਲੀਆਈ ਨੇ ਚਾਕੂ ਹਮਲੇ ’ਚ ਮਾਰੇ ਗਏ ਪਾਕਿ ਸੁਰੱਖ਼ਿਆ ਗਾਰਡ ਨੂੰ ਦੱਸਿਆ ਰਾਸ਼ਟਰੀ ਹੀਰੋ

ਕੈਨਬਰਾ – ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਸਿਡਨੀ ਦੇ ਇੱਕ ਸ਼ੌਪਿੰਗ ਸੈਂਟਰ ਵਿੱਚ ਚਾਕੂ ਹਮਲੇ ਵਿੱਚ ਮਾਰੇ ਗਏ ਪਾਕਿਸਤਾਨੀ ਸੁਰੱਖ਼ਿਆ ਗਾਰਡ ਨੂੰ ਰਾਸ਼ਟਰੀ ਹੀਰੋ ਦੱਸਿਆ ਹੈ। ਫ਼ਰਾਜ ਤਾਹਿਰ ਦੀ ਯਾਦ ਵਿੱਚ ਆਯੋਜਿਤ ਪ੍ਰੋਗਰਾਮ ’ਚ ਬੋਲਦਿਆਂ ਅਲਬਾਨੀਜ਼ ਨੇ ਕਿਹਾ ਕਿ ਆਸਟ੍ਰੇਲੀਆ ਹਮਲੇ ਦੌਰਾਨ ਉਸ ਦੁਆਰਾ ਕੀਤੀਆਂ ਕਾਰਵਾਈਆਂ ਲਈ ਹਮੇਸ਼ਾ ਧੰਨਵਾਦੀ ਰਹੇਗਾ।
ਤਾਹਿਰ ਉਨ੍ਹਾਂ 6 ਲੋਕਾਂ ਵਿੱਚੋਂ ਇੱਕ ਸੀ ਜਿਨ੍ਹਾਂ ਨੂੰ 13 ਅਪ੍ਰੈਲ ਨੂੰ ਬੋਂਡੀ ਜੰਕਸ਼ਨ ਸ਼ੌਪਿੰਗ ਸੈਂਟਰ ਵਿੱਚ ਜੋਏਲ ਕਾਚੀ ਨੇ ਮਾਰ ਦਿੱਤਾ ਸੀ। 30 ਸਾਲਾ ਪਾਕਿਸਤਾਨੀ ਨਾਗਰਿਕ ਹਮਵਤਨ ਮੁਹੰਮਦ ਤਾਹਾ ਨਾਲ ਕੇਂਦਰ ਵਿੱਚ ਸੁਰੱਖ਼ਿਆ ਗਾਰਡ ਵਜੋਂ ਆਪਣੀ ਪਹਿਲੀ ਸਿਫ਼ਟ ਵਿੱਚ ਕੰਮ ਕਰ ਰਿਹਾ ਸੀ ਜਦੋਂ ਕਾਚੀ ਨੇ ਦੁਕਾਨਦਾਰਾਂ ’ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ।
ਜਨਤਾ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਦੋਵਾਂ ਚਾਕੂ ਹਮਲੇ ਦੇ ਸ਼ਿਕਾਰ ਹੋ ਗਏ। ਤਾਹਿਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਤਾਹਾ ਨੂੰ ਗੰਭੀਰ ਸੱਟਾਂ ਨਾਲ ਹਸਪਤਾਲ ਦਾਖਲ ਕਰਵਾਇਆ ਗਿਆ। ਅਲਬਾਨੀਜ਼ ਨੇ ਤਾਹਿਰ ਦੀ ਬਹਾਦਰੀ ਦੀ ਪ੍ਰਸੰਸਾ ਕੀਤੀ ਅਤੇ ਆਸਟ੍ਰੇਲੀਆ ਦੀ ਸਰਕਾਰ ਅਤੇ ਲੋਕਾਂ ਦੀ ਤਰਫ਼ੋਂ ਉਨ੍ਹਾਂ ਸਾਰਿਆਂ ਨਾਲ ਹਮਦਰਦੀ ਦੀ ਪੇਸ਼ਕਸ਼ ਕੀਤੀ ਜੋ ਉਸ ਨੂੰ ਜਾਣਦੇ ਸਨ। ਉਸ ਨੇ ਕਿਹਾ,‘‘ਬਿਨਾਂ ਸ਼ੱਕ ਉਸ ਨੇ ਜਾਨਾਂ ਬਚਾਉਣ ਵਿੱਚ ਮਦਦ ਕੀਤੀ। ਫ਼ਰਾਜ ਤਾਹਿਰ ਇੱਕ ਨਾਇੱਕ ਦੀ ਮੌਤ ਮਰਿਆ। ਉਸ ਨੂੰ ਸਾਡੇ ਸਾਰਿਆਂ ਦੇ ਦਿਲਾਂ ਵਿੱਚ ਇੱਕ ਨਾਇੱਕ ਵਜੋਂ ਯਾਦ ਰੱਖਿਆ ਜਾਵੇਗਾ। ਆਸਟ੍ਰੇਲੀਆ ਹਮੇਜ਼ਾ ਫ਼ਰਾਜ ਤਾਹਿਰ ਦਾ ਧੰਨਵਾਦੀ ਰਹੇਗਾ।’’

Related posts

ਆਸਟ੍ਰੇਲੀਆ ’ਚ ਬੇਰੁਜ਼ਗਾਰੀ ਦਰ ਨੂੰ ਲੈ ਕੇ ਹੈਰਾਨੀਜਨਕ ਅੰਕੜੇ ਆਏ ਸਾਹਮਣੇ

editor

ਆਸਟਰੇਲੀਆ ’ਚ ਭਾਰਤੀ ਵਿਦਿਆਰਥੀ ਦੀ ਹੱਤਿਆ ਦੇ ਦੋਸ਼ ’ਚ ਦੋ ਹਰਿਆਣਵੀ ਭਰਾ ਗ੍ਰਿਫ਼ਤਾਰ

editor

ਆਸਟ੍ਰੇਲੀਆ ਨੇ ਸਟੂਡੈਂਟ ਵੀਜ਼ਾ ਨਿਯਮਾਂ ’ਚ ਕੀਤੀ ਸਖ਼ਤੀ

editor