International

ਬਿਡੇਨ ਨੇ ਪੋਰਟੋ ਰੀਕੋ ’ਚ ਜਿੱਤੀ ਡੈਮੋਕ੍ਰੇਟਿਕ ਪਾਰਟੀ ਦੀ ਪ੍ਰਾਇਮਰੀ ਚੋਣ

ਸਾਨ ਜੁਆਨ (ਅਮਰੀਕਾ) – ਅਮਰੀਕਾ ਦੇ ਰਸ਼ਟਰਪਤੀ ਜੋਅ ਬਿਡੇਨ ਨੇ ਦੇਸ਼ ਵਿੱਚ ਇਸ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿੱਚ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਦੀ ਚੋਣ ਕਰਨ ਦੀ ਪ੍ਰਕਿਰਿਆ ਦੇ ਹਿੱਸੇ ਵਜੋਂ ਪੋਰਟੋ ਰੀਕੋ ਦੀ ਪ੍ਰਾਇਮਰੀ ਚੋਣ ਜਿੱਤ ਲਈ। ਪੋਰਟੋ ਰੀਕੋ ਵਿੱਚ ਡੈਮੋਕਰੇਟਿਕ ਪਾਰਟੀ ਦੇ ਨੇਤਾਵਾਂ ਨੇ ਅਗਸਤ ਦੇ ਅਖੀਰ ਵਿੱਚ ਸ਼ਿਕਾਗੋ ਵਿੱਚ ਡੈਮੋਕਰੇਟਿਕ ਨੈਸ਼ਨਲ ਕਨਵੈਨਸ਼ਨ ਲਈ 65 ਵਿੱਚੋਂ 36 ਡੈਲੀਗੇਟ (ਵੋਟਰਾਂ ਦੀ ਨੁਮਾਇੰਦਗੀ ਕਰਨ ਵਾਲੇ ਪਾਰਟੀ ਮੈਂਬਰ) ਦੀ ਵੀ ਚੋਣ ਕੀਤੀ।
ਬਿਡੇਨ ਨੇ ਪੋਰਟੋ ਰੀਕੋ ਪ੍ਰਾਇਮਰੀ ਚੋਣ ਵਿੱਚ 91.3 ਪ੍ਰਤੀਸਤ ਵੋਟਾਂ ਪ੍ਰਾਪਤ ਕਰ ਕੇ 55 ਡੈਲੀਗੇਟਾਂ ਦਾ ਸਮਰਥਨ ਪ੍ਰਾਪਤ ਕੀਤਾ। ਇਸ ਸਾਲ ਦੇ ਸ਼ੁਰੂ ਵਿੱਚ ਪੋਰਟੋ ਰੀਕੋ ਦੀ ਡੈਮੋਕ੍ਰੇਟਿਕ ਪਾਰਟੀ ਦੇ ਪ੍ਰਧਾਨ ਚਾਰਲੀ ਰੌਡਰਿਗਜ਼ ਨੇ ਕਿਹਾ ਕਿ ਉਹ ਅਗਲੀ ਰਾਸ਼ਟਰਪਤੀ ਚੋਣ ਵਿੱਚ ਵੋਟ ਪਾਉਣ ਦੇ ਚਾਹਵਾਨ ਟਾਪੂ ਦੇ ਲੋਕਾਂ ਲਈ ਨਵੰਬਰ ਵਿੱਚ ਪ੍ਰਤੀਕ ਚੋਣ ਕਰਵਾਉਣ ਦੀ ਕੋਸ਼ਿਸ਼ ਕਰਨਗੇ।

Related posts

ਬਿ੍ਰਟਿਸ਼ ਸਿੱਖ ਸਾਂਸਦ ’ਤੇ ਇੱਕ ਸਾਲ ਦੀ ਪਾਬੰਦੀ ਲੱਗਣ ਦਾ ਖ਼ਦਸ਼ਾ

editor

ਭਾਰਤ ਦੇ ਪਹਿਲੇ ਪੁਲਾੜ ਸੈਲਾਨੀ ਬਣੇ ਗੋਪੀ ਥੋਟਾਕੁਰਾ

editor

ਤਾਇਵਾਨ ਦੇ ਨਵੇਂ ਰਾਸ਼ਟਰਪਤੀ ਦੀ ਚੀਨ ਨੂੰ ਅਪੀਲ: ‘ਸਾਨੂੰ ਫ਼ੌਜੀ ਧਮਕੀਆਂ ਨਾ ਦਿਓ’

editor