Sport

ਵਿਸ਼ਵ ਕੱਪ ਟੀ-20 ਲਈ ਭਾਰਤੀ ਟੀਮ ਦਾ ਐਲਾਨ

ਨਵੀਂ ਦਿੱਲੀ – ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਅਮਰੀਕਾ ’ਚ ਹੋ ਰਹੇ ਵਿਸ਼ਵ ਕੱਪ ਟੀ-20 ਲਈ ਅੱਜ ਟੀਮ ਦਾ ਐਲਾਨ ਕਰ ਦਿੱਤਾ ਹੈ। ਸੰਜੂ ਸੈਮਸਨ ਅਤੇ ਯੁਜਵੇਂਦਰ ਚਾਹਲ ਨੂੰ 15 ਮੈਂਬਰੀ ਟੀਮ ਵਿੱਚ ਥਾਂ ਮਿਲ ਗਈ ਹੈ। ਕੇਐੱਲ ਰਾਹੁਲ ਨੂੰ ਟੀਮ ’ਚੋਂ ਬਾਹਰ ਕਰ ਦਿੱਤਾ ਗਿਆ ਹੈ, ਜਦ ਕਿ ਹਾਰਦਿਕ ਪਾਂਡਿਆ ਉਪ ਕਪਤਾਨ ਹੋਵੇਗਾ। ਸ਼ੁਭਮਨ ਗਿੱਲ ਤੇ ਰਿੰਕੂ ਸਿੰਘ ਨੂੰ ਸਟੈਂਡਬਾਏ ਰੱਖਿਆ ਗਿਆ ਹੈ ਤੇ ਸ਼ਿਵਮ ਦੂਬੇ ਟੀਮ ਵਿੱਚ ਥਾਂ ਬਣਾਉਣ ’ਚ ਕਾਮਯਾਬ ਰਿਹਾ। ਰਿਸ਼ਭ ਪੰਤ 2022 ਵਿੱਚ ਜਾਨਲੇਵਾ ਕਾਰ ਦੁਰਘਟਨਾ ਤੋਂ ਠੀਕ ਹੋਣ ਤੋਂ ਬਾਅਦ ਟੀ-20 ਵਿਸ਼ਵ ਕੱਪ ਲਈ ਟੀਮ ’ਚ ਪਰਤ ਆਇਆ ਹੈ।ਬੀਸੀਸੀਆਈ ਨੇ ਅਹਿਮਦਾਬਾਦ ਵਿੱਚ ਸਕੱਤਰ ਜੈ ਸ਼ਾਹ ਅਤੇ ਮੁੱਖ ਚੋਣਕਾਰ ਅਜੀਤ ਅਗਰਕਰ
ਦਰਮਿਆਨ ਮੀਟਿੰਗ ਤੋਂ ਬਾਅਦ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਦਾ ਐਲਾਨ ਕੀਤਾ। ਆਈ.ਪੀ.ਐਲ. ਵਿਚ ਬੇਹਤਰੀਨ ਬੱਲੇਬਾਜ਼ੀ ਕਰ ਰਹੇ ਸੰਜੂ ਸੈਮਸਨ ਤੇ ਰਿਸ਼ਭ ਪੰਤ ਨੂੰ ਵਿਕਟ ਕੀਪਰ ਵਜੋਂ ਚੁਣਿਆ ਗਿਆ ਹੈ। ਪੇਸ ਬਾਲਿੰਗ ਆਲ ਰਾਊਂਡਰ ਦੀ ਕੈਟੇਗਰੀ ਵਿਚ ਹਾਰਤਿਕ ਪਾਂਡਯ ਦੇ ਨਾਲ-ਨਾਲ ਸ਼ਿਵਮ ਦੁਬੇ ਵੀ ਚੁਣਏ ਗਏ ਹਨ। ਸ਼ੁਭਮਨ ਗਿੱਲ ਤੇ ਰਿੰਕੂ ਸਿੰਘ ਮੁੱਖ ਸਕਵਾਡ ਵਿਚ ਥਾਂ ਨਹੀਂ ਬਣਾ ਪਾਏ ਹਨ। ਉਹ ਟ੍ਰੈਵਲਿੰਗ ਰਿਜ਼ਰਵ ਦਾ ਹਿੱਸਾ ਬਣਾਏ ਗਏ ਹਨ।
ਟੀਮ ਇੰਡੀਆ ਪਹਿਲਾ ਮੁਕਾਬਲਾ 5 ਜੂਨ ਨੂੰ ਆਇਰਲੈਂਡ ਤੋਂ ਖੇਡੇਗੀ। ਟੀਮ ਦਾ ਦੂਜਾ ਮੁਕਾਬਲਾ 9 ਜੂਨ ਨੂੰ ਪਾਕਿਸਤਾਨ, 12 ਜੂਨ ਨੂੰ ਤੀਜਾ ਮੁਕਾਬਲਾ ਅਮਰੀਕਾ ਤੇ 15 ਜੂਨ ਨੂੰ ਚੌਥਾ ਮੁਕਾਬਲਾ ਕੈਨੇਡਾ ਤੋਂ ਹੋਵੇਗਾ। ਇਸ ਵਾਰ ਟੀ-20 ਵਰਲਡ ਕੱਪ 2 ਤੋਂ 29 ਜੂਨ ਤੱਕ ਵੈਸਟਇੰਡੀਜ਼ ਤੇ ਅਮਰੀਕਾ ਵਿਚ ਖੇਡਿਆ ਜਾਵੇਗਾ। ਟੂਰਨਾਮੈਂਟ ਦਾ ਓਪਨਿੰਗ ਮੈਚ ਕੈਨੇਡਾ ਦੇ ਹੋਮ ਟੀਮ ਅਮਰੀਕਾ ਵਿਚ ਡਲਾਸ ਵਿਚ ਹੋਵੇਗਾ। ਫਾਈਨਲ ਮੈਚ 29 ਜੂਨ ਨੂੰ ਵੈਸਟਇੰਡੀਜ਼ ਦੇ ਬਾਰਬਾਡੋਸ ਸ਼ਹਿਰ ਵਿਚ ਹੋਵੇਗਾ। ਸੁਪਰ-8 ਤੇ ਨਾਕਆਊਟ ਮੈਚ ਵੈਸਟਇੰਡੀਜ਼ ਵਿਚ ਹੋਣਗੇ। ਟੀਮ-20 ਵਰਲਡ ਕੱਪ ਵਿਚ ਗਰੁੱਪ ਸਟੇਜ ਦੇ ਮੁਕਾਬਲੇ 2 ਤੋਂ 17 ਜੂਨ ਤੱਕ ਹੋਣਗੇ। 19 ਤੋਂ 24 ਜੂਨ ਤੱਕ ਸੁਪਰ-8 ਸਟੇਜ ਦੇ ਮੁਕਾਬਲੇ ਹੋਣਗੇ। ਫਿਰ 26 ਜੂਨ ਤੋਂ ਨਾਕਆਊਟ ਸਟੇਜ ਸ਼ੁਰੂ ਹੋਵੇਗਾ।
ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ: ਰੋਹਿਤ ਸ਼ਰਮਾ (ਕਪਤਾਨ), ਹਾਰਦਿਕ ਪਾਂਡਿਆ (ਉਪ ਕਪਤਾਨ), ਯਸ਼ਸਵੀ ਜੈਸਵਾਲ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਰਿਸ਼ਭ ਪੰਤ (ਵਿਕਟ ਕੀਪਰ), ਸੰਜੂ ਸੈਮਸਨ (ਵਿਕਟ ਕੀਪਰ), ਸ਼ਿਵਮ ਦੁਬੇ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਯੁਜਵੇਂਦਰ ਚਾਹਲ, ਅਰਸ਼ਦੀਪ ਸਿੰਘ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ। ਰਾਖਵੇਂ ਖ਼ਿਡਾਰੀ: ਸ਼ੁਭਮਨ ਗਿੱਲ, ਰਿੰਕੂ ਸਿੰਘ, ਖਲੀਲ ਅਹਿਮਦ ਅਤੇ ਅਵੇਸ਼ ਖਾਨ।

Related posts

ਹਾਰਦਿਕ ਪਾਂਡਿਆ ਦਾ ਨਿਤੀਸ਼ ਰੈਡੀ ਕੱਟੇਗਾ ਪੱਤਾ, ਟੀ-20 ਵਿਸ਼ਵ ਕੱਪ ’ਚ ਅਚਾਨਕ ਹੋਈ ਐਂਟਰੀ

editor

ਸਾਤਵਿਕ ਅਤੇ ਚਿਰਾਗ ਨੇ ਥਾਈਲੈਂਡ ਓਪਨ ਦਾ ਖ਼ਿਤਾਬ ਜਿੱਤਿਆ

editor

ਫੀਫਾ ਮਹਿਲਾ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ ਬ੍ਰਾਜ਼ੀਲ

editor