Sport

RCB ਨੇ GT ਨੂੰ 4 ਵਿਕਟਾਂ ਨਾਲ ਹਰਾਇਆ

ਬੈਂਗਲੁਰੂ ਦੇ ਐੱਮ. ਚਿਨਾਸਵਾਮੀ ਸਟੇਡੀਅਮ ‘ਚ ਖੇਡੇ ਗਏ ਆਈ.ਪੀ.ਐੱਲ. ਮੁਕਾਬਲੇ ‘ਚ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਗੁਜਰਾਤ ਟਾਈਟਨਸ ਨੂੰ 4 ਵਿਕਟਾਂ ਨਾਲ ਹਰਾ ਕੇ ਆਪਣੀਆਂ ਪਲੇਆਫ਼ ‘ਚ ਪਹੁੰਚਣ ਦੀਆਂ ਧੁੰਦਲੀਆਂ ਉਮੀਦਾਂ ਨੂੰ ਕਾਇਮ ਰੱਖਿਆ ਹੈ।

ਇਸ ਤੋਂ ਪਹਿਲਾਂ ਬੈਂਗਲੁਰੂ ਦੇ ਕਪਤਾਨ ਫਾਫ ਡੁਪਲੇਸਿਸ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ। ਗੁਜਰਾਤ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਮਿਲਣ ‘ਤੇ ਬੱਲੇਬਾਜ਼ਾਂ ਦੇ ਖ਼ਰਾਬ ਪ੍ਰਦਰਸ਼ਨ ਕਾਰਨ ਪੂਰੇ 20 ਓਵਰ ਵੀ ਨਾ ਖੇਡ ਸਕੀ ਤੇ 19.3 ਓਵਰਾਂ ‘ਚ 147 ਦੌੜਾਂ ਬਣਾ ਕੇ ਆਲ ਆਊਟ ਹੋ ਗਈ।

ਇਸ ਦੇ ਜਵਾਬ ‘ਚ ਬੈਂਗਲੁਰੂ ਵੱਲੋਂ ਵਿਰਾਟ ਕੋਹਲੀ ਤੇ ਕਪਤਾਨ ਡੁਪਲੇਸਿਸ ਨੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਦੋਵਾਂ ਨੇ 6 ਓਵਰਾਂ ਦੇ ਅੰਦਰ ਹੀ 92 ਦੌੜਾਂ ਜੋੜ ਲਈਆਂ।

ਕਪਤਾਨ ਡੁਪਲੇਸਿਸ ਨੇ ਤੂਫ਼ਾਨੀ ਅੰਦਾਜ਼ ‘ਚ ਬੱਲੇਬਾਜ਼ੀ ਕਰਦਿਆਂ 23 ਗੇਂਦਾਂ ‘ਚ 10 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ 64 ਦੌੜਾਂ ਬਣਾਈਆਂ। ਉਹ ਜੋਸ਼ੂਆ ਲਿਟਲ ਦੀ ਗੇਂਦ ‘ਤੇ ਸ਼ਾਹਰੁਖ ਖਾਨ ਹੱਥੋਂ ਕੈਚ ਆਊਟ ਹੋਇਆ।

ਇਸ ਤੋਂ ਬਾਅਧ ਵਿਰਾਟ ਕੋਹਲੀ ਨੇ 27 ਗੇਂਦਾਂ ‘ਚ 2 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ 42 ਦੌੜਾਂ ਬਣਾਈਆਂ। ਉਹ ਸਪਿਨਰ ਨੂਰ ਅਹਿਮਦ ਦੀ ਗੇਂਦ ‘ਤੇ ਰਿੱਧੀਮਾਨ ਸਾਹਾ ਹੱਥੋਂ ਕੈਚ ਆਊਟ ਹੋ ਗਿਆ।

ਇਸ ਤੋਂ ਬਾਅਦ 4 ਵਿਕਟਾਂ ਲਗਾਤਾਰ ਡਿੱਗ ਜਾਣ ਤੋਂ ਬਾਅਦ ਦਿਨੇਸ਼ ਕਾਰਤਿਕ (21) ਤੇ ਸਵਪਨਿਲ ਸਿੰਘ (15) ਨੇ ਟੀਮ ਨੂੰ ਜਿੱਤ ਦਿਵਾ ਦਿੱਤੀ ਤੇ ਬੈਂਗਲੁਰੂ ਨੇ 13.4 ਓਵਰਾਂ ‘ਚ ਹੀ 152 ਦੌੜਾਂ ਬਣਾ ਕੇ ਟੀਚਾ ਹਾਸਲ ਕਰ ਲਿਆ ਤੇ ਮੈਚ ਆਪਣੀ ਝੋਲੀ ‘ਚ ਪਾ ਲਿਆ।

Related posts

ਫੀਫਾ ਮਹਿਲਾ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ ਬ੍ਰਾਜ਼ੀਲ

editor

ਧੋਨੀ ਦੇ ਸੰਨਿਆਸ ’ਤੇ ਬੋਲੇ ਕੋਚ ਮਾਈਕਲ ਹਸੀ, ਉਮੀਦ ਹੈ ਕਿ ਉਹ ਦੋ ਸਾਲ ਹੋਰ ਖੇਡਣਗੇ

editor

ਮੈਰਾਡੋਨਾ ਦੀ ਗੋਲਡਨ ਬਾਲ ਟਰਾਫ਼ੀ ਦੀ ਨਿਲਾਮੀ ਰੋਕਣਾ ਚਾਹੁੰਦੇ ਨੇ ਵਾਰਿਸ, ਦਾਇਰ ਕਰਨਗੇ ਮੁਕੱਦਮਾ

editor