International

ਡੈਨਮਾਰਕ ਆਪਣੇ ਗਰਭਪਾਤ ਕਾਨੂੰਨ ’ਚ ਕਰੇਗਾ ਸੁਧਾਰ, 18ਵੇਂ ਹਫ਼ਤੇ ਤਕ ਗਰਭਪਾਤ ਦੀ ਇਜਾਜ਼ਤ

ਕੋਪਨਹੇਗਨ – ਡੈਨਮਾਰਕ ਦੀ ਸਰਕਾਰ ਨੇ ਕਿਹਾ ਕਿ ਉਹ 50 ਸਾਲਾਂ ਵਿੱਚ ਪਹਿਲੀ ਵਾਰ ਗਰਭਪਾਤ ’ਤੇ ਲੱਗੀਆਂ ਪਾਬੰਦੀਆਂ ਵਿੱਚ ਢਿੱਲ ਦੇ ਰਹੀ ਹੈ, ਜਿਸ ਦੇ ਤਹਿਤ ਔਰਤਾਂ ਨੂੰ ਗਰਭ ਅਵਸਥਾ ਦੇ 18ਵੇਂ ਹਫ਼ਤੇ ਤਕ ਗਰਭਪਾਤ ਕਰਵਾਉਣ ਦੀ ਇਜਾਜ਼ਤ ਦਿੱਤੀ ਗਈ ਹੈ, ਜਦਕਿ ਇਸ ਤੋਂ ਪਹਿਲਾਂ ਮਨਜ਼ੂਰਸ਼ੁਦਾ ਮਿਆਦ 12 ਹਫ਼ਤੇ ਸੀ। ਅਧਿਕਾਰੀਆਂ ਨੇ ਕਿਹਾ ਕਿ 15 ਤੋਂ 17 ਸਾਲ ਦੀਆਂ ਕੁੜੀਆਂ ਨੂੰ ਮਾਪਿਆਂ ਦੀ ਸਹਿਮਤੀ ਤੋਂ ਬਿਨਾਂ ਗਰਭਪਾਤ ਕਰਵਾਉਣ ਦੀ ਇਜਾਜ਼ਤ ਦੇਣ ਲਈ ਕਾਨੂੰਨ ਨੂੰ ਵੀ ਬਦਲਿਆ ਜਾਵੇਗਾ।
ਦੇਸ਼ ਦੀ ਲਿੰਗ ਸਮਾਨਤਾ ਮੰਤਰੀ ਮੈਰੀ ਬਜੇਰੇ ਨੇ ਕਿਹਾ ਕਿ ਡੈਨਮਾਰਕ ਔਰਤਾਂ ਦੇ ਅਧਿਕਾਰਾਂ ਨੂੰ ਮਜ਼ਬੂਤ ਕਰ ਰਿਹਾ ਹੈ ਜਦੋਂ ਕਿ ਉਨ੍ਹਾਂ ਨੂੰ ਦੁਨੀਆਂ ਦੇ ਹੋਰ ਹਿੱਸਿਆਂ ਵਿੱਚ ਪਿੱਛੇ ਧੱਕਿਆ ਜਾ ਰਿਹਾ ਹੈ। ਉਸ ਨੇ ਕਿਹਾ, ‘‘ਇਹ ਇੱਕ ਔਰਤ ਦੀ ਨਿੱਜੀ ਆਜ਼ਾਦੀ ਬਾਰੇ ਹੈ, ਇਹ ਉਸ ਦੇ ਸਰੀਰ ਅਤੇ ਉਸ ਦੇ ਜੀਵਨ ਬਾਰੇ ਫ਼ੈਸਲਾ ਕਰਨ ਦੇ ਉਸ ਦੇ ਅਧਿਕਾਰ ਬਾਰੇ ਹੈ। ਔਰਤਾਂ ਦੀ ਬਰਾਬਰੀ ਲਈ ਇਹ ਇਤਿਹਾਸਕ ਦਿਨ ਹੈ।’’ ਸਿਹਤ ਮੰਤਰਾਲੇ ਨੇ ਕਿਹਾ ਕਿ ਡੈਨਮਾਰਕ ’ਚ 1973 ’ਚ ਮੁਫ਼ਤ ਗਰਭਪਾਤ ਦੀ ਸ਼ੁਰੂਆਤ ਕੀਤੀ ਗਈ ਸੀ। ਉਸਨੇ ਕਿਹਾ ਕਿ ਗਰਭਪਾਤ ਦੀ ਸੀਮਾ 12 ਹਫ਼ਤਿਆਂ ’ਤੇ ਨਿਰਧਾਰਤ ਕੀਤੀ ਗਈ ਸੀ ਕਿਉਂਕਿ ‘‘ਉਸ ਸਮੇਂ, ਸਾਰੇ ਗਰਭਪਾਤ ਸਰਜਰੀ ਨਾਲ ਕੀਤੇ ਜਾਂਦੇ ਸਨ ਅਤੇ 12ਵੇਂ ਹਫ਼ਤੇ ਤੋਂ ਬਾਅਦ ਗਰਭਪਾਤ ਦੌਰਾਨ ਪੇਚੀਦਗੀਆਂ ਦਾ ਵਧੇਰੇ ਜ਼ੋਖਮ ਹੁੰਦਾ ਸੀ।
ਸਿਹਤ ਮੰਤਰੀ ਸੋਫ਼ੀ ਲੋਹਡੇ ਨੇ ਕਿਹਾ, ‘‘50 ਸਾਲਾਂ ਬਾਅਦ ਹੁਣ ਗਰਭਪਾਤ ਨਾਲ ਸਬੰਧਤ ਨਿਯਮਾਂ ਨੂੰ ਬਦਲਣ ਦਾ ਸਮਾਂ ਆ ਗਿਆ ਹੈ।’’ ਗਰਭਪਾਤ ਨਾਲ ਸਬੰਧਤ ਇਹ ਕਾਨੂੰਨ 1 ਜੂਨ, 2025 ਤੋਂ ਲਾਗੂ ਹੋਣ ਦੀ ਸੰਭਾਵਨਾ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਡੈਨਮਾਰਕ ਵਿੱਚ 15 ਸਾਲ ਦੀ ਉਮਰ ਤਕ ਦੀਆਂ ਕੁੜੀਆਂ ਲਈ ਗਰਭਪਾਤ ਕਰਵਾਉਣ ਤੋਂ ਪਹਿਲਾਂ ਮਾਤਾ-ਪਿਤਾ ਦੀ ਸਹਿਮਤੀ ਲੈਣੀ ਲਾਜ਼ਮੀ ਹੈ ਅਤੇ 15 ਸਾਲ ਤੋਂ ਵੱਧ ਉਮਰ ਦੀਆਂ ਕੁੜੀਆਂ ਨੂੰ ਆਪਣੇ ਸਰੀਰ ਬਾਰੇ ਖੁਦ ਫ਼ੈਸਲਾ ਕਰਨ ਦਾ ਅਧਿਕਾਰ ਹੈ।

Related posts

ਫਰਾਂਸ ’ਚ ਯਹੂਦੀ ਪੂਜਾ ਸਥਾਨ ’ਤੇ ਹਮਲੇ ਦੀ ਯੋਜਨਾ ਬਣਾਉਣ ਵਾਲੇ ਸ਼ੱਕੀ ਦੀ ਪੁਲਿਸ ਕਾਰਵਾਈ ’ਚ ਮੌਤ

editor

ਬਰਤਾਨੀਆ ਵਿੱਚ ਤੇਜ਼ਧਾਰ ਹਥਿਆਰਾਂ ਨਾਲ ਹਮਲੇ ਵਧੇ

editor

ਟਰੂਡੋ ਦੀ ਵਧੀ ਚਿੰਤਾ: ਦੇਸ਼ ਵਿੱਚ ਹਿੰਦੂ ਅਤੇ ਸਿੱਖ ਵੋਟਰ ਕੰਜ਼ਰਵੇਟਿਵ ਪਾਰਟੀ ਨੂੰ ਦੇ ਸਕਦੇ ਨੇ ਵੋਟ

editor