India

ਸਿਰਫ਼ ਆਪਣੇ ਬੱਚਿਆਂ ਦੇ ਭਵਿੱਖ ਲਈ ਚੋਣ ਲੜ ਰਹੇ ਹਨ ਸਪਾ ਅਤੇ ਕਾਂਗਰਸ : ਮੋਦੀ

ਇਟਾਵਾ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮਾਜਵਾਦੀ ਪਾਰਟੀ (ਸਪਾ) ਅਤੇ ਕਾਂਗਰਸ ’ਤੇ ਸਿਰਫ਼ ਆਪਣੇ ਅਤੇ ਬੱਚਿਆਂ ਦੇ ਭਵਿੱਖ ਲਈ ਚੋਣ ਲੜਨ ਦਾ ਦੋਸ਼ ਲਗਾਉਂਦੇ ਹੋਏ ਐਤਵਾਰ ਨੂੰ ਕਿਹਾ ਕਿ ’ਸ਼ਾਹੀ ਪਰਿਵਾਰ’ ਦਾ ਵਾਰਿਸ ਹੀ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਬਣੇਗਾ, ਇਹ ਕੁਪ੍ਰਥਾ ’ਚਾਹ ਵਾਲੇ’ ਨੇ ਤੋੜ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਸਪਾ ਦੇ ਗੜ੍ਹ ਮੰਨੇ ਜਾਣ ਵਾਲੇ ਇਟਾਵਾ ’ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ,’’ਮੋਦੀ ਭਾਰਤ ਲਈ ਆਉਣ ਵਾਲੇ 5 ਸਾਲ ਹੀ ਨਹੀਂ ਸਗੋਂ 25 ਸਾਲਾਂ ਦਾ ਰਸਤਾ ਬਣਾ ਰਿਹਾ ਹੈ। ਮੋਦੀ ਇਹ ਸਭ ਕਿਉਂ ਕਰ ਰਿਹਾ ਹੈ, ਕਿਉਂਕਿ ਮੋਦੀ ਰਹੇ ਨਾ ਰਹੇ ਦੇਸ਼ ਹਮੇਸ਼ਾ ਰਹੇਗਾ।’’
ਉਨ੍ਹਾਂ ਕਿਹਾ,’’ਇਹ ਸਪਾ-ਕਾਂਗਰਸ ਵਾਲੇ ਕੀ ਕਰ ਰਹੇ ਹਨ? ਇਹ ਆਪਣੇ ਭਵਿੱਖ ਲਈ, ਆਪਣੇ ਬੱਚਿਆਂ ਦੇ ਭਵਿੱਖ ਲਈ ਚੋਣ ਲੜ ਰਹੇ ਹਨ।’’ ਪੀ.ਐੱਮ. ਮੋਦੀ ਨੇ ਸਪਾ ਅਤੇ ਕਾਂਗਰਸ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ,’’ਇਨ੍ਹਾਂ ਦੀ ਵਿਰਾਸਤ ਕੀ ਹੈ, ਗੱਡੀ, ਬੰਗਲਾ, ਰਾਜਨੀਤਕ ਰਸੂਖ। ਕੋਈ ਮੈਨਪੁਰੀ, ਕੰਨੌਜ ਅਤੇ ਇਟਾਵਾ ਨੂੰ ਆਪਣੀ ਜਾਗੀਰ ਮੰਨਦਾ ਹੈ ਤਾਂ ਕੋਈ ਅਮੇਠੀ ਅਤੇ ਰਾਏਬਰੇਲੀ ਨੂੰ ਆਪਣੀ ਜਾਗੀਰ ਮੰਨਦਾ ਹੈ।’’ ਉਨ੍ਹਾਂ ਕਿਹਾ,’’ਪਰ ਮੋਦੀ ਦੀ ਵਿਰਾਸਤ ਗਰੀਬ ਦਾ ਪੱਕਾ ਘਰ ਹੈ, ਦੇਸ਼ ਦੀਆਂ ਕਰੋੜਾਂ ਮਾਵਾਂ-ਭੈਣਾਂ ਲਈ ਟਾਇਲਟ ਹੈ ਅਤੇ ਦਲਿਤਾਂ-ਪਿਛੜਿਆਂ ਨੂੰ ਮਿਲੀ ਬਿਜਲੀ, ਗੈਸ ਅਤੇ ਨਲ (ਨਾਲ ਪਾਣੀ) ਵਰਗੀ ਸਹੂਲਤ ਹੈ।’’ ਪੀ.ਐੱਮ. ਮੋਦੀ ਨੇ ਕਿਹਾ,’’ਮੋਦੀ ਦੀ ਬਣਾਈ ਗਈ ਵਿਰਾਸਟ ਸਾਰਿਆਂ ਲਈ ਹੈ।
ਅਸੀਂ ਚਾਹੁੰਦੇ ਹਾਂ ਕਿ 2047 ’ਚ ਤੁਹਾਡਾ ਹੀ ਧੀ-ਪੁੱਤ ਪ੍ਰਧਾਨ ਮੰਤਰੀ ਬਣੇ, ਮੁੱਖ ਮੰਤਰੀ ਬਣੇ। ਸ਼ਾਹੀ ਪਰਿਵਾਰ ਦਾ ਵਾਰਿਸ ਹੀ ਪ੍ਰਧਾਨ ਮੰਤਰੀ, ਮੁੱਖ ਮੰਤਰੀ ਬਣੇਗਾ ਇਹ ਕੁਪ੍ਰਥਾ ਇਸ ਚਾਹ ਵਾਲੇ ਨੇ ਤੋੜ ਦਿੱਤੀ ਹੈ।’’

Related posts

ਮੁੱਖ ਮੰਤਰੀ ਭਗਵੰਤ ਮਾਨ ਨੇ ਕੁਰੂਕਸ਼ੇਤਰ ਤੋਂ ‘ਆਪ’ ਉਮੀਦਵਾਰ ਡਾ. ਸੁਸ਼ੀਲ ਗੁਪਤਾ ਲਈ ਕੀਤਾ ਚੋਣ ਪ੍ਰਚਾਰ, ਕਿਹਾ- ਇਹ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਲਈ ਚੋਣ ਹੈ

editor

ਕੇਰਲ ’ਚ ਡਾਕਟਰ ਨੇ ਬੱਚੇ ਦੀ ਉਂਗਲ ਦੀ ਥਾਂ ਕਰ ਦਿੱਤਾ ਜੀਭ ਦਾ ਆਪ੍ਰੇਸ਼ਨ, ਡਾਕਟਰ ਮੁਅੱਤਲ

editor

ਬੁਢਾਪੇ ਦਾ ਕਾਰਨ ਬਣਨ ਵਾਲੇ ‘ਜ਼ਾਂਬੀ ਸੈੱਲਜ਼’ ਨੂੰ ਮਾਰਨ ਵਾਲੀ ਦਵਾਈ ਵਿਕਸਿਤ

editor