Bollywood

ਡਾਕਟਰ ਬਣਨਾ ਚਾਹੁੰਦੀ ਸੀ ਜਯਾ ਪ੍ਰਦਾ, ਮਾਂ ਦੇ ਇਕ ਕਦਮ ਨੇ ਬਣਾਇਆ ਸੱਤ ਫ਼ਿਲਮ ਇੰਡਸਟਰੀਆਂ ਦੀ ਮੱਲਿਕਾ

ਨਈ ਦਿੱਲੀ –  ਬਾਲੀਵੁੱਡ ਦੀ ਸਭ ਤੋਂ ਖੂਬਸੂਰਤ ਅਭਿਨੇਤਰੀਆਂ ‘ਚੋਂ ਇਕ ਜਯਾ ਪ੍ਰਦਾ ਆਪਣੇ ਸਮੇਂ ਦੀ ਸਫਲ ਅਭਿਨੇਤਰੀ ਰਹੀ ਹੈ। ਜਯਾ ਪ੍ਰਦਾ ਦਾ ਜਨਮ 3 ਅਪ੍ਰੈਲ 1962 ਨੂੰ ਰਾਜਮੁੰਦਰੀ, ਆਂਧਰਾ ਪ੍ਰਦੇਸ਼ ‘ਚ ਇਕ ਮੱਧ-ਵਰਗੀ ਪਰਿਵਾਰ ‘ਚ ਹੋਇਆ ਸੀ। ਉਸਦਾ ਅਸਲੀ ਨਾਂ ਲਲਿਤਾ ਰਾਣੀ ਹੈ। ਜਯਾ ਦੇ ਪਿਤਾ ਕ੍ਰਿਸ਼ਨਾ ਰਾਓ ਇਕ ਤੇਲਗੂ ਫਿਲਮ ਫਾਇਨਾਂਸਰ ਸਨ। ਜਯਾ ਦੀ ਫਿਲਮ ਇੰਡਸਟਰੀ ‘ਚ ਐਂਟਰੀ ਕਾਫੀ ਦਿਲਚਸਪ ਰਹੀ ਹੈ। ਉਹ ਕਦੇ ਵੀ ਅਭਿਨੇਤਰੀ ਨਹੀਂ ਬਣਨਾ ਚਾਹੁੰਦੀ ਸੀ, ਉਹ ਹਮੇਸ਼ਾ ਡਾਕਟਰ ਬਣਨ ਦੀ ਇੱਛਾ ਰੱਖਦੀ ਸੀ। ਪਰ ਮਾਂ ਨੇ ਜਯਾ ਨੂੰ ਸਿੰਗਿੰਗ ਤੇ ਡਾਂਸਿੰਗ ਦੀਆਂ ਕਲਾਸਾਂ ਸ਼ੁਰੂ ਕਰਵਾ ਦਿੱਤੀਆਂ।
7 ਇੰਡਸਟਰੀਆਂ ‘ਤੇ ਕੀਤਾ ਰਾਜ ਜਯਾ ਪ੍ਰਦਾ ਨੇ 7 ਸਾਲ ਦੀ ਉਮਰ ‘ਚ ਸਿੰਗਿੰਗ ਤੇ ਡਾਸਿੰਗ ਸਿੱਖਣਾ ਸ਼ੁਰੂ ਕਰ ਦਿੱਤਾ ਸੀ। ਜਦੋਂ ਉਹ 14 ਸਾਲ ਦੀ ਹੋਈ, ਤਾਂ ਅਦਾਕਾਰ ਪ੍ਰਭਾਕਰ ਰੈੱਡੀ ਨੇ ਉਨ੍ਹਾਂ ਨੂੰ ਤੇਲਗੂ ਫਿਲਮ ਇੰਡਸਟਰੀ ‘ਚ ਉਤਾਰਿਆ। ਉਨ੍ਹਾਂ ਨੇ ਹੀ ਲਲਿਤਾ ਰਾਣੀ ਦਾ ਨਾਂ ਜਯਾ ਪ੍ਰਦਾ ਰੱਖਿਆ ਸੀ। ਉਨ੍ਹਾਂ ਨੂੰ ਤੇਲਗੂ ਫਿਲਮ ਭੂਮੀ ਕੋਸਮ ‘ਚ ਇਕ ਗਾਣੇ ‘ਚ ਛੋਟਾ ਜਿਹਾ ਰੋਲ ਦਿੱਤਾ ਗਿਆ ਸੀ।ਤੇਲਗੂ ਫਿਲਮ ਤੋਂ ਬਾਅਦ ਜਯਾ ਨੇ ਤਾਮਿਲ ਫਿਲਮ ਇੰਡਸਟਰੀ ‘’ਚ ਐਂਟਰੀ ਕੀਤੀ। ਇਸ ਤੋਂ ਬਾਅਦ ਕੰਨੜ, ਹਿੰਦੀ, ਮਲਿਆਲਮ, ਬੰਗਾਲੀ ਤੇ ਮਰਾਠੀ ਫਿਲਮ ਇੰਡਸਟਰੀ ‘ਚ ਆਈ। ਇਨ੍ਹਾਂ ਸਾਰੀਆਂ ਇੰਡਸਟਰੀਆਂ ‘ਚ ਜਯਾ ਨੇ ਆਪਣੀ ਅਦਾਕਾਰੀ ਨਾਲ ਬਹੁਤ ਸਾਰੇ ਲੋਕਾਂ ਦਾ ਦਿਲ ਜਿੱਤ ਲਿਆ। ਸ਼ਾਇਦ ਹੀ ਕੋਈ ਅਜਿਹੀ ਅਭਿਨੇਤਰੀ ਹੋਵੇਗੀ ਜਿਸ ਨੇ 7 ਇੰਡਸਟਰੀਆਂ ‘ਤੇ ਰਾਜ ਕੀਤਾ ਹੋਵੇ।
ਜਯਾ ਨੂੰ ਨਹੀਂ ਆਉਂਦੀ ਸੀ ਹਿੰਦੀ ਜਯਾ ਪ੍ਰਦਾ ਨੂੰ ਸਭ ਤੋਂ ਖੂਬਸੂਰਤ ਅਭਿਨੇਤਰੀਆਂ ‘ਚੋਂ ਇੱਕ ਮੰਨਿਆ ਜਾਂਦਾ ਹੈ। ਇੰਨਾ ਹੀ ਨਹੀਂ ਮਹਾਨ ਨਿਰਦੇਸ਼ਕ ਸਤਿਆਜੀਤ ਰੇਅ ਵੀ ਜਯਾ ਨੂੰ ਚੋਟੀ ਦੀ ਅਦਾਕਾਰਾ ਮੰਨਦੇ ਸਨ। ਜਯਾ ਨੇ 1979 ‘ਚ ਰਿਲੀਜ਼ ਹੋਈ ਬਾਲੀਵੁੱਡ ਫਿਲਮ ਸਰਗਮ ‘ਚ ਕਮਾਲ ਕਰ ਦਿੱਤੀ।ਦਰਅਸਲ, ਇਹ ਫਿਲਮ ਤੇਲਗੂ ਫਿਲਮ ਸਿਰੀ ਸਿਰੀ ਮੁਵਵਾ ਦਾ ਰੀਮੇਕ ਸੀ। ਜਯਾ ਨੇ ਇਕ ਤੇਲਗੂ ਫਿਲਮ ‘ਚ ਵੀ ਇਹ ਭੂਮਿਕਾ ਨਿਭਾਈ ਸੀ। ਜਯਾ ਪ੍ਰਦਾ ਨੇ ਅਮਿਤਾਭ ਬੱਚਨ ਦੀ ਫਿਲਮ ‘ਸ਼ਰਾਬੀ’ ‘ਚ ਡਾਂਸਰ ਦੀ ਭੂਮਿਕਾ ਨਿਭਾਈ ਸੀ, ਜਿਸ ਲਈ ਉਨ੍ਹਾਂ ਨੂੰ ਕਾਫੀ ਤਾਰੀਫ ਮਿਲੀ ਸੀ। ਹਾਲਾਂਕਿ ਜਦੋਂ ਉਨ੍ਹਾਂ ਹਿੰਦੀ ਸਿਨੇਮਾ ‘ਚ ਐਂਟਰੀ ਕੀਤੀ ਸੀ ਤਾਂ ਸ਼ੁਰੂ ਵਿਚ ਉਨ੍ਹਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਜਯਾ ਨੂੰ ਹਿੰਦੀ ਭਾਸ਼ਾ ਨਹੀਂ ਆਉਂਦੀ ਸੀ।
ਟਾਪ ਐਕਸਟ੍ਰੈਸਿਸ ‘ਚੋੇਂ ਇਕ ਮੰਨੀ ਜਾਂਦੀ ਸੀ ਜਯਾ ਨੇ ਰਾਕੇਸ਼ ਰੋਸ਼ਨ ਨਾਲ 1982 ‘ਚ ਰਿਲੀਜ਼ ਹੋਈ ਫਿਲਮ ‘ਕਾਮਚੋਰ’ ‘ਚ ਸ਼ਾਨਦਾਰ ਹਿੰਦੀ ਬੋਲਦੇ ਹੋਏ ਕੰਮ ਕੀਤਾ ਸੀ। ਇਹ ਤੇਲਗੂ ਫਿਲਮ ਸੁਭੋਦਿਆਮ ਦਾ ਹਿੰਦੀ ਰੀਮੇਕ ਸੀ। ਇਹ ਫਿਲਮ ਕਾਫੀ ਹਿੱਟ ਹੋਈ। ਸੰਜੋਗ ਫਿਲਮ ‘ਚ ਜਯਾ ਨੂੰ ਦੋ ਵਿਅਕਤੀਆਂ, ਮਾਂ ਤੇ ਧੀ ਦੋ ਲੋਕਾਂ ਦਾ ਕਿਰਦਾਰ ਨਿਭਾਉਣਾ ਸੀ, ਜੋ ਕਿ ਉਨ੍ਹਾਂ ਦੇ ਕਰੀਅਰ ਲਈ ਕਾਫੀ ਲੱਕੀ ਸਾਬਿਤ ਹੋਇਆ।1984 ‘ਚ ਰਿਲੀਜ਼ ਹੋਈ ਫਿਲਮ ਤੋਹਫਾ ‘ਚ ਜਤਿੰਦਰ, ਸ਼੍ਰੀਦੇਵੀ ਤੇ ਜਯਾ ਅਹਿਮ ਭੂਮਿਕਾਵਾਂ ‘ਚ ਸਨ। ਇਹ ਫਿਲਮ ਉਸ ਸਮੇਂ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਸੀ। 1986 ‘ਚ ਅਦਾਕਾਰਾ ਨੇ ਸ਼੍ਰੀਕਾਂਤ ਨਹਾਟਾ ਨਾਲ ਵਿਆਹ ਕੀਤਾ। ਨਹਾਟਾ ਪਹਿਲਾਂ ਹੀ ਸ਼ਾਦੀਸ਼ੁਦਾ ਸਨ ਤੇ ਉਨ੍ਹਾਂ ਦੀ ਪਹਿਲੀ ਪਤਨੀ ਤੋਂ ਬੱਚੇ ਵੀ ਸਨ।
ਰਾਜਨੀਤੀ ‘ਚ ਰੱਖਿਆ ਕਦਮ ਜਯਾ ਪ੍ਰਦਾ 32 ਸਾਲ ਦੀ ਉਮਰ ‘ਚ ਰਾਜਨੀਤੀ ਵਿੱਚ ਸ਼ਾਮਲ ਹੋਈ ਸਨ। ਇਸ ਤੋਂ ਪਹਿਲਾਂ ਉਹ ਤੇਲਗੂ ਦੇਸ਼ਮ ਪਾਰਟੀ ਨਾਲ ਸਨ ਪਰ ਬਾਅਦ ਵਿੱਚ ਉਹ ਸਮਾਜਵਾਦੀ ਪਾਰਟੀ ‘ਚ ਸ਼ਾਮਲ ਹੋ ਗਏ। ਉਨ੍ਹਾਂ ਨੂੰ ਸਾਲ 2010 ਵਿੱਚ ਇਸ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਸੀ।

Related posts

ਐਸ਼ਵਰਿਆ ਨੇ ਟੁੱਟੇ ਹੱਥ ਨਾਲ ‘ਕਾਨਸ’ ਦੀ ਰੈਡ ਕਾਰਪੇਟ ‘’ਤੇ ਕੀਤੀ ਗ੍ਰੈਂਡ ਐਂਟਰੀ, ਤਿੱਤਲੀ ਬਣ ਕੇ ਲੁੱਟੀ ਮਹਿਫ਼ਿਲ

editor

ਸੁਨੰਦਾ ਸ਼ਰਮਾ ਨੇ ਪੰਜਾਬੀ ਪਹਿਰਾਵੇ ’ਚ ਵਿਰਾਸਤ ਨੂੰ ਕੀਤਾ ਪ੍ਰਦਰਸ਼ਿਤ

editor

ਰਾਜਕੁਮਾਰ ਰਾਵ, ਜਾਨਹਵੀ ਕਪੂਰ, ਸ਼ਰਣ ਸ਼ਰਮਾ, ਮੁਹੰਮਦ ਫੈਜ ਅਤੇ ਜਾਨੀ ਨੇ ਮੁੰਬਈ ’ਚ ਇੱਕ ਪ੍ਰੋਗਰਾਮ ’ਚ ‘ਮਿਸਟਰ ਐਂਡ ਮਿਸੇਜ ਮਾਹੀ’ ਦਾ ਪਹਿਲਾ ਗੀਤ ‘ਦੇਖਾ ਤੈਨੂੰ’ ਲਾਂਚ ਕੀਤਾ

editor