India

ਆਤਿਸ਼ੀ ਦਾ ਦਾਅਵਾ- ਆਪ ਦੇ ਲੋਕ ਸਭਾ ਚੋਣ ਪ੍ਰਚਾਰ ਗੀਤ ਤੇ ਚੋਣ ਕਮਿਸ਼ਨ ਨੇ ਲਗਾਈ ਪਾਬੰਦੀ

ਨਵੀਂ ਦਿੱਲੀ – ਆਮ ਆਦਮੀ ਪਾਰਟੀ (ਆਪ) ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਚੋਣ ਕਮਿਸ਼ਨ ਨੇ ਪਾਰਟੀ ਦੇ ਲੋਕ ਸਭਾ ਚੋਣ ਪ੍ਰਚਾਰ ਗੀਤ ’ਜੇਲ੍ਹ ਦੇ ਜਵਾਬ ’ਚ ਅਸੀਂ ਵੋਟ ਦੇਵਾਂਗੇ’ ’ਤੇ ਇਹ ਕਹਿੰਦੇ ਹੋਏ ਪਾਬੰਦੀ ਲਗਾ ਦਿੱਤੀ ਹੈ ਕਿ ਇਹ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਕੇਂਦਰੀ ਜਾਂਚ ਏਜੰਸੀਆਂ ਦਾ ਅਕਸ ਖ਼ਰਾਬ ਕਰਦਾ ਹੈ। ’ਆਪ’ ਦੇ ਇਸ ਦਾਅਵੇ ’ਤੇ ਚੋਣ ਕਮਿਸ਼ਨ ਨੇ ਅਜੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ’ਆਪ’ ਦੀ ਸੀਨੀਅਰ ਨੇਤਾ ਆਤਿਸ਼ੀ ਨੇ ਇਕ ਪੱਤਰਕਾਰ ਸੰਮੇਲਨ ’ਚ ਕਿਹਾ,’’ਇਹ ਪਹਿਲੀ ਵਾਰ ਹੈ ਕਿ ਚੋਣ ਕਮਿਸ਼ਨ ਨੇ ਕਿਸੇ ਪਾਰਟੀ ਦੇ ਪ੍ਰਚਾਰ ਗੀਤ ’ਤੇ ਪਾਬੰਦੀ ਲਗਾਈ ਹੈ।’’
ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਅਨੁਸਾਰ, ਇਹ ਗੀਤ ਸੱਤਾਧਾਰੀ ਦਲ ਅਤੇ ਜਾਂਚ ਏਜੰਸੀਆਂ ਦਾ ਅਕਸ ਖ਼ਰਾਬ ਕਰਦਾ ਹੈ। ਉਨ੍ਹਾਂ ਕਿਹਾ,’’ਇਸ ਗੀਤ ’ਚ ਭਾਜਪਾ ਦਾ ਜ਼ਿਕਰ ਨਹੀਂ ਹੈ ਅਤੇ ਇਹ ਚੋਣ ਜ਼ਾਬਤਾ ਦੀ ਉਲੰਘਣਾ ਨਹੀਂ ਕਰਦਾ। ਇਸ ’ਚ ਵੀਡੀਓ ਅਤੇ ਘਟਨਾਵਾਂ ਸ਼ਾਮਲ ਹਨ।’’
ਦਿੱਲੀ ਸਰਕਾਰ ’ਚ ਮੰਤਰੀ ਆਤਿਸ਼ੀ ਨੇ ਚੋਣ ਕਮਿਸ਼ਨ ’ਤੇ ਭਾਜਪਾ ਵਲੋਂ ਕੀਤੀ ਗਈ ਚੋਣ ਜ਼ਾਬਤਾ ਉਲੰਘਣਾ ’ਤੇ ਕਾਰਵਾਈ ਨਹੀਂ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ,’’ਜੇਕਰ ਭਾਜਪਾ ਤਾਨਾਸ਼ਾਹੀ ਕਰੇ ਤਾਂ ਠੀਕ ਪਰ ਜੇਕਰ ਕੋਈ ਇਸ ਬਾਰੇ ਗੱਲ ਕਰੇ ਤਾਂ ਉਹ ਗਲਤ। ਇਸ ਤੋਂ ਪਤਾ ਲੱਗਦਾ ਹੈ ਕਿ ਲੋਕਤੰਤਰ ਖ਼ਤਰੇ ’ਚ ਹੈ। ਮੈਂ ਚੋਣ ਕਮਿਸ਼ਨ ਤੋਂਭਾਜਪਾ ਵਲੋਂ ਕੀਤੇ ਗਏ ਚੋਣ ਜ਼ਾਬਤਾ ਉਲੰਘਣ ਨੂੰ ਲੈ ਕੇ ਕਾਰਵਾਈ ਕਰਨ ਅਤੇ ਵਿਰੋਧੀ ਦਲਾਂ ਦੀਆਂ ਪ੍ਰਚਾਰ ਮੁਹਿੰਮਾਂ ’ਤੇ ਰੋਕ ਨਹੀਂ ਲਗਾਉਣ ਦੀ ਅਪੀਲ ਕਰਦੀ ਹਾਂ।’’ ’ਆਪ’ ਦੇ 2 ਮਿੰਟ ਤੋਂ ਵੱਧ ਦੇ ਇਸ ਪ੍ਰਚਾਰ ਗੀਤ ਨੂੰ ਪਾਰਟੀ ਦੇ ਵਿਧਾਇਕ ਦਿਲੀਪ ਪਾਂਡੇ ਨੇ ਲਿਖਿਆ ਅਤੇ ਗਾਇਆ ਹੈ। ਇਹ ਗੀਤ ਵੀਰਵਾਰ ਨੂੰ ਇੱਥੇ ਪਾਰਟੀ ਹੈੱਡ ਕੁਆਰਟਰ ’ਚ ਜਾਰੀ ਕੀਤਾ ਗਿਆ ਸੀ।

Related posts

ਮੈਂ ਦੁਬਾਰਾ ਜੇਲ੍ਹ ਚੱਲਿਆ ਗਿਆ ਤਾਂ ਭਾਜਪਾ ਵਾਲੇ ਮੁਫ਼ਤ ਬਿਜਲੀ, ਪਾਣੀ ਅਤੇ ਇਲਾਜ ਰੋਕ ਦੇਣਗੇ – ਕੇਜਰੀਵਾਲ 

editor

ਜਿੰਨਾ ਚਿਰ ਮੋਦੀ ਹੈ, ਕੋਈ ਵੀ ਸੀਏਏ ਕਾਨੂੰਨ ਖ਼ਤਮ ਨਹੀਂ ਕਰ ਸਕਦਾ: ਮੋਦੀ

editor

ਰਾਏਬਰੇਲੀ ਵਿਚ ਕਮਲ ਖਿੜਾ ਦਿਓ, 400 ਪਾਰ ਆਪਣੇ ਆਪ ਹੋ ਜਾਵੇਗਾ: ਅਮਿਤ ਸ਼ਾਹ

editor