Sport

ਭਾਰਤੀ ਮਹਿਲਾ ਤੇ ਪੁਰਸ਼ ਟੀਮ ਨੇ ਰਚਿਆ ਇਤਿਹਾਸ

ਨਾਸਾਓ (ਬਹਾਮਾਸ) – ਭਾਰਤੀ ਮਹਿਲਾ ਤੇ ਪੁਰਸ਼ ਰਿਲੇ ਟੀਮ ਨੇ 4X400 ਮੀਟਰ ਰਿਲੇ ਵਿੱਚ ਪੈਰਿਸ ਓਲੰਪਿਕ ਦੇ ਲਈ ਕੁਆਲੀਫਾਈ ਕਰ ਲਿਆ ਹੈ। ਸੋਮਵਾਰ ਨੂੰ ਬਹਾਮਾਸ ਵਿੱਚ ਚੱਲ ਰਹੀ ਵਿਸ਼ਵ ਐਥਲੈਟਿਕਸ ਰਿਲੇਅ ਵਿੱਚ ਭਾਰਤੀ ਮਹਿਲਾ ਟੀਮ ਨੇ ਦੂਜੇ ਦੌਰ ਦੀ ਹੀਟ ਵਿੱਚ ਦੂਜੇ ਸਥਾਨ ’ਤੇ ਰਹੀ। ਉੱਥੇ ਹੀ ਪੁਰਸ਼ ਟੀਮ ਨੇ ਵੀ ਆਪਣੇ ਦੂਜੇ ਹੀਟ ਵਿੱਚ ਦੂਜੇ ਸਥਾਨ ’ਤੇ ਰਹਿ ਕੇ ਪੈਰਿਸ ਦੇ ਲਈ ਕੁਆਲੀਫਾਈ ਕਰ ਲਿਆ।ਮਹਿਲਾਵਾਂ ਦੀ 4X400 ਮੀਟਰ ਰਿਲੇ ਵਿੱਚ ਰੂਪਲ ਚੌਧਰੀ, ਐੱਮਆਰ ਪੂਵੰਮਾ, ਜਿਯੋਤਿਕਾ ਸ਼੍ਰੀ ਦਾਂਡੀ ਤੇ ਸੁਭਾ ਵੈਂਕਟੇਸ਼ਨ ਦੀ ਚੌਕੜੀ ਨੇ 3 ਮਿੰਟ ਤੇ 29.35 ਸੈਕਿੰਡ ਦਾ ਸਮਾਂ ਲਿਆ ਤੇ ਦੂਜੇ ਸਥਾਨ ’ਤੇ ਰਹੀ। ਉੱਥੇ ਹੀ ਜਮੈਕਾ ਦੀ ਟੀਮ 3.28.54 ਦੇ ਨਾਲ ਪਹਿਲੇ ਸਥਾਨ ’ਤੇ ਰਹੀ। ਉੱਥੇ ਹੀ ਪੁਰਸ਼ਾਂ ਦੇ 4X400 ਮੀਟਰ ਰਿਲੇਅ ਵਿੱਚ ਮੁਹੰਮਦ ਅਨਸ ਯਾਹਿਆ, ਮੁਹੰਮਦ ਅਜਮਲ, ਅਰੋਕਿਆ ਰਾਜੀਵ ਤੇ ਅਮੋਜ ਜੈਕਬ ਦੀ ਟੀਮ ਨੇ 3 ਮਿੰਟ ਤੇ 3.23 ਸੈਕਿੰਡ ਦਾ ਸਮਾਂ ਲੈ ਕੇ ਆਪਣੀ ਹੀਟ ਵਿੱਚ ਦੂਜੇ ਸਥਾਨ ’ਤੇ ਰਹੇ। ਜਦਕਿ ਯੂ.ਐਸ.ਏ. ਦੀ ਪੁਰਸ਼ ਟੀਮ 2.59.9 ਸਮੇਂ ਦੇ ਨਾਲ ਪਹਿਲੇ ਸਥਾਨ ’ਤੇ ਰਹੀ।ਦੱਸ ਦੇਈਏ ਕਿ ਪੁਰਸ਼ ਟੀਮ ਕੁਆਲੀਫਾਇੰਗ ਹੀਟ ਦੇ ਪਹਿਲੇ ਦੌਰ ਵਿੱਚ ਦੌੜ ਖਤਮ ਕਰਨ ਵਿੱਚ ਨਾਕਾਮ ਰਹੀ ਸੀ ਕਿਉਂਕਿ ਸੈਕਿੰਡ ਲੇਗ ਰਨਰ ਰਮੇਸ਼ ਨੂੰ ਕਰੈਂਪਸ ਦੇ ਕਾਰਨ ਬਹੁਤ ਹਟਣਾ ਪਿਆ ਸੀ। ਇਸ ਕੋਟਾ ਦੇ ਨਾਲ ਹੀ ਭਾਰਤ ਦੇ ਪੈਰਿਸ ਓਲੰਪਿਕ ਵਿੱਚ 19 ਟ੍ਰੈਕ ਐਂਡ ਫੀਲਡ ਐਥਲੀਟ ਹੋ ਗਏ ਹਨ ਜਿਸ ਵਿੱਚ ਟੋਕੀਓ ਓਲੰਪਿਕ ਦੇ ਗੋਲਡ ਮੈਡਲ ਜੇਤੂ ਜੈਵਲਿਨ ਥਰੋਅ ਐਥਲੀਟ ਨੀਰਜ ਚੋਪੜਾ ਵੀ ਸ਼ਾਮਿਲ ਹਨ। ਪੈਰਿਸ ਓਲੰਪਿਕ ਵਿੱਚ ਐਥਲੈਟਿਕਸ ਈਵੈਂਟ ਇੱਕ ਅਗਸਤ ਤੋਂ ਸ਼ੁਰੂ ਹੋਣਗੇ।

Related posts

ਫੀਫਾ ਮਹਿਲਾ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ ਬ੍ਰਾਜ਼ੀਲ

editor

ਧੋਨੀ ਦੇ ਸੰਨਿਆਸ ’ਤੇ ਬੋਲੇ ਕੋਚ ਮਾਈਕਲ ਹਸੀ, ਉਮੀਦ ਹੈ ਕਿ ਉਹ ਦੋ ਸਾਲ ਹੋਰ ਖੇਡਣਗੇ

editor

ਮੈਰਾਡੋਨਾ ਦੀ ਗੋਲਡਨ ਬਾਲ ਟਰਾਫ਼ੀ ਦੀ ਨਿਲਾਮੀ ਰੋਕਣਾ ਚਾਹੁੰਦੇ ਨੇ ਵਾਰਿਸ, ਦਾਇਰ ਕਰਨਗੇ ਮੁਕੱਦਮਾ

editor