Sport

ਆਈ. ਸੀ. ਸੀ. ਨੇ ਉਸੇਨ ਬੋਲਟ ਨੂੰ ਦਿੱਤੀ ਵੱਡੀ ਜ਼ਿੰਮੇਵਾਰੀ, ਬਣੇ ਟੀ-20 ਵਿਸ਼ਵ ਕੱਪ ਦੇ ਬ੍ਰਾਂਡ ਅੰਬੈਸਡਰ

ਮੁੰਬਈ –  ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਨੇ ਮਹਾਨ ਐਥਲੀਟ ਉਸੇਨ ਬੋਲਟ ਨੂੰ 1 ਜੂਨ ਤੋਂ 29 ਜੂਨ ਤੱਕ ਵੈਸਟਇੰਡੀਜ਼ ਤੇ ਅਮਰੀਕਾ ਵਿੱਚ ਖੇਡੇ ਜਾਣ ਵਾਲੇ ਆਗਾਮੀ ਟੀ-20 ਵਿਸ਼ਵ ਕੱਪ ਦਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਹੈ। ਟੀ-20 ਵਿਸ਼ਵ ਕੱਪ ਜੋ 1 ਜੂਨ ਤੋਂ 29 ਜੂਨ ਤੱਕ ਵੈਸਟਇੰਡੀਜ਼ ਤੇ ਅਮਰੀਕਾ ਵਿੱਚ ਖੇਡਿਆ ਜਾਵੇਗਾ। 11 ਵਾਰ ਦੇ ਵਿਸ਼ਵ ਚੈਂਪੀਅਨ ਬੋਲਟ ਵੈਸਟਇੰਡੀਜ਼ ਦੇ ਜਮੈਕਾ ਤੋਂ ਹਨ। ਉਨ੍ਹਾਂ ਨੇ 2017 ਵਿੱਚ ਲੰਡਨ ਵਿਸ਼ਵ ਚੈਂਪੀਅਨਸ਼ਿਪ ਦੇ ਬਾਅਦ ਸੰਨਿਆਸ ਲੈ ਲਿਆ ਸੀ। ਉਨ੍ਹਾਂ ਨੇ ਆਪਣੇ ਆਖਰੀ ਟੂਰਨਾਮੈਂਟ ਵਿੱਚ ਸਿਲਵਰ ਮੈਡਲ ਜਿੱਤਿਆ ਸੀ।ਜਮੈਕਾ ਵਿੱਚ ਜੰਮੇ ਬੋਲਟ ਨੇ 2008 ਵਿੱਚ ਬੀਜਿੰਗ ਵਿੱਚ ਹੋਈਆਂ ਉਲੰਪਿਕ ਖੇਡਾਂ ਵਿੱਚ ਇਤਿਹਾਸ ਰਚਿਆ ਸੀ, ਜਦੋਂ ਉਨ੍ਹਾਂ ਨੇ ਵਿਸ਼ਵ ਰਿਕਾਰਡ ਸਮੇਂ ਵਿੱਚ 100 ਮੀਟਰ, 200 ਮੀਟਰ ਤੇ 4 ਗੁਣਾ 100 ਮੀਟਰ ਦੌੜ ਜਿੱਤੀ ਸੀ। ਬੋਲਟ ਦੇ ਨਾਮ ਮੌਜੂਦਾ ਸਮੇਂ ਵਿੱਚ 100 ਮੀਟਰ, 200 ਮੀਟਰ ਤੇ 4 ਗੁਣਾ 100 ਮੀਟਰ ਵਿੱਚ ਕ੍ਰਮਵਾਰ 9:58 ਸੈਕਿੰਡ, 19:19 ਸੈਕਿੰਡ ਤੇ 36:84 ਸੈਕਿੰਡ ਦੇ ਸਮੇਂ ਦੇ ਨਾਲ ਵਿਧ ਰਿਆਕਰਡ ਹੈ। ਬੋਲਟ ਵਿਸ਼ਵ ਕੱਪ ਦੇ ਆਪਣੇ ਦੇਸ਼ ਆਉਣ ਤੇ ਆਪਣੀ ਨਵੀਂ ਭੂਮਿਕਾ ਨੂੰ ਲੈ ਕੇ ਉਤਸ਼ਾਹਿਤ ਹੈ।

Related posts

RCB ਨੇ GT ਨੂੰ 4 ਵਿਕਟਾਂ ਨਾਲ ਹਰਾਇਆ

editor

ਭਾਰਤ ਨੇ ਸਫੈਦ ਗੇਂਦ ਦੇ ਫ਼ਾਰਮੈਟ ’ਚ ਚੋਟੀ ਦਾ ਸਥਾਨ ਬਰਕਰਾਰ ਰੱਖਿਆ

editor

ਮਹਿਲਾ ਹਾਕੀ ਟੀਮ ਦੀ ਕਪਤਾਨੀ ਸਵਿਤਾ ਦੀ ਥਾਂ ਸਲੀਮਾ ਟੇਟੇ ਨੂੰ ਮਿਲੀ

editor